X

Fact Check: ਬਿਹਾਰ ‘ਚ ਹੜ ਅੰਦਰ ਡੁੱਬਣ ਕਰਕੇ ਨਹੀਂ ਹੋਈ ਸੀ ਇਸ ਬੱਚੇ ਦੀ ਮੌਤ, ਗਲਤ ਦਾਅਵੇ ਨਾਲ ਤਸਵੀਰ ਹੋਈ ਵਾਇਰਲ

  • By Vishvas News
  • Updated: July 29, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕਾਫੀ ਸਮੇਂ ਤੋਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਮਰੇ ਬੱਚੇ ਨੂੰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ‘ਚ ਆਈ ਹੜ ਕਰਕੇ ਇਹ ਬੱਚਾ ਉਸ ਅੰਦਰ ਡੁੱਬ ਗਿਆ ਅਤੇ ਇਸਦੀ ਮੌਤ ਹੋ ਗਈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਾ ਦਾਅਵਾ ਫਰਜ਼ੀ ਹੈ। ਵਾਇਰਲ ਤਸਵੀਰ ਵਿਚ ਦਿਸ ਰਹੇ ਬੱਚੇ ਨੂੰ ਇਸਦੀ ਮਾਂ ਨੇ ਹੀ ਬਾਗਮਤੀ ਨਦੀ ਵਿਚ ਸੁੱਟਿਆ ਸੀ ਜਿਸਦੇ ਕਾਰਣ ਇਸਦੀ ਮੌਤ ਹੋ ਗਈ ਸੀ।

ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮ ‘ਤੇ ਵਾਇਰਲ ਹੋਈ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਅਮਿਤ ਕੁਮਾਰ ਨਾਂ ਦਾ ਯੂਜ਼ਰ WE SUPPORT NARENDRA MODI ਗਰੁੱਪ ਵਿਚ ਇੱਕ ਤਸਵੀਰ ਸ਼ੇਅਰ ਕਰਦਾ ਹੈ। ਇਸ ਤਸਵੀਰ ਵਿਚ ਇੱਕ ਮਰੇ ਬੱਚੇ ਨੂੰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ‘ਚ ਆਈ ਹੜ ਕਰਕੇ ਇਹ ਬੱਚਾ ਉਸ ਅੰਦਰ ਡੁੱਬ ਗਿਆ ਅਤੇ ਇਸਦੀ ਮੌਤ ਹੋ ਗਈ।

ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ: ਬਿਹਾਰ ਦੇ ਹੜ ਦੀ ਖੌਫਨਾਕ ਤਸਵੀਰ…ਕੋਈ ਬੋਲ ਨਹੀਂ 😥😥😥😥😥😥😥😥😥😥😥😥😥

ਪੜਤਾਲ

ਵਿਸ਼ਵਾਸ ਟੀਮ ਨੇ ਇਸ ਪੋਸਟ ਨੂੰ ਦੇਖਦੇ ਹੀ ਇਸਦੀ ਪੜਤਾਲ ਕਰਨ ਦਾ ਫੈਸਲਾ ਕੀਤਾ। ਇਸ ਤਸਵੀਰ ਨੂੰ ਵੇਖ ਕੇ ਲਗਦਾ ਜ਼ਰੂਰ ਹੈ ਕਿ ਇਸ ਬੱਚੇ ਦੀ ਮੌਤ ਹੜ ਵਿਚ ਡੁੱਬਣ ਕਾਰਨ ਹੋਈ ਹੋਵੇਗੀ, ਕਿਉਂਕਿ ਇਸ ਬੱਚੇ ਦਾ ਸਰੀਰ ਨਦੀ ਦੇ ਕਿਨਾਰੇ ਪਿਆ ਹੋਇਆ ਹੈ ਪਰ ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ।

ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਇਸ ਸਰਚ ਦੇ ਨਤੀਜਿਆਂ ਵਿਚ ਸਾਡੇ ਸਾਹਮਣੇ ਕਈ ਲਿੰਕ ਆਏ ਜਿਨ੍ਹਾਂ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਬੱਚੇ ਦੀ ਮੌਤ ਬਿਹਾਰ ‘ਚ ਹੜ ਅੰਦਰ ਡੁੱਬਣ ਨਾਲ ਹੋਈ ਹੈ। ਇਸਦੇ ਬਾਅਦ ਅਸੀਂ ਇਸ ਫੋਟੋ ਨਾਲ ਕਈ ਵੱਖ-ਵੱਖ ਕੀ-ਵਰਡ ਪਾ ਕੇ ਸਰਚ ਕੀਤਾ। ਥੋੜੀ ਕੋਸ਼ਸ਼ ਕਰਨ ਦੇ ਬਾਅਦ ਸਾਡੇ ਹੱਥ ਸਫਲਤਾ ਲੱਗੀ। ਸਾਨੂੰ ਦੈਨਿਕ ਜਾਗਰਣ ਦੀ ਇੱਕ ਖਬਰ ਮਿਲੀ ਜਿਸਵਿਚ ਇਸ ਤਸਵੀਰ ਦੀ ਸੱਚਾਈ ਬਾਰੇ ਦੱਸਿਆ ਗਿਆ ਸੀ। ਇਸ ਖਬਰ ਦੀ ਹੇਡਲਾਈਨ ਸੀ, VIDEO: सोशल मीडिया पर वायरल हो रही इस बच्चे की तस्वीर देखकर रो पड़े लोग, जानिए सच

ਇਸ ਖਬਰ ਅਨੁਸਾਰ, ਬਿਹਾਰ ਦੇ ਮੁਜੱਫਰਪੁਰ ਦੇ ਸ਼ੀਤਲਪੱਟੀ ਪਿੰਡ ਅੰਦਰ ਰਹਿਣ ਵਾਲੀ ਰੀਨਾ ਦੇਵੀ ਨਾਂ ਦੀ ਔਰਤ ਆਪਣੇ 4 ਬੱਚਿਆਂ ਨਾਲ ਬਾਗਮਤੀ ਨਦੀ ਅੰਦਰ ਛਾਲ ਮਾਰ ਗਈ ਸੀ, ਜਿਸਦੇ ਕਰਕੇ ਉਸਦੇ 3 ਬੱਚਿਆਂ ਦੀ ਮੌਤ ਹੋ ਗਈ ਸੀ।

ਇਸ ਖਬਰ ਨੂੰ ਤੁਸੀਂ ਇਥੇ ਕਲਿੱਕ ਕਰ ਪੜ੍ਹ ਸਕਦੇ ਹੋ।

ਇਸ ਖਬਰ ਨਾਲ ਇਸ ਗੱਲ ਦੀ ਪੁਸ਼ਟੀ ਹੋਈ ਕਿ ਇਸ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।

ਆਪਣੀ ਪੜਤਾਲ ਵਿਚ ਸਾਨੂੰ ਨਿਊਜ਼ ਏਜੇਂਸੀ ANI ਦਾ ਵੀ ਇੱਕ ਟਵੀਟ ਮਿਲਿਆ ਜਿਸਵਿਚ DM ਇਸ ਮਾਮਲੇ ਉੱਤੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਇਸ ਖਬਰ ਵਿਚ ਵੱਧ ਜਾਣਕਾਰੀ ਲਈ ਅਸੀਂ ਮੁਜੱਫਰਪੁਰ ਪੁਲਿਸ ਦੇ ਜਨਸੰਪਰਕ ਅਧਿਕਾਰੀ (PRO) ਕਮਲ ਸਿੰਘ ਨਾਲ ਗੱਲ ਕੀਤੀ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਤਸਵੀਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਗਲਤ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਇਸ ਬੱਚੇ ਦੀ ਮੌਤ ਬਿਹਾਰ ਵਿਚ ਹੜ ਅੰਦਰ ਡੁੱਬਣ ਨਾਲ ਨਹੀਂ ਹੋਈ ਸੀ, ਬਲਕਿ ਇਸ ਬੱਚੇ ਦੀ ਮਾਂ ਨੇ ਹੀ ਇਸਨੂੰ ਨਦੀ ਵਿਚ ਸੁੱਟਿਆ ਸੀ। ਇਸ ਬੱਚੇ ਦੀ ਮਾਂ ਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ ਸੀ ਜਿਸਦੇ ਕਾਰਣ ਉਹ ਆਪਣੇ 4 ਬੱਚਿਆਂ ਨੂੰ ਲੈ ਕੇ ਨਦੀ ਅੰਦਰ ਛਾਲ ਮਾਰਨ ਲਈ ਚਲੇ ਗਈ ਸੀ। 4 ਬੱਚਿਆਂ ਵਿਚੋਂ 3 ਦੀ ਮੌਤ ਹੋ ਗਈ ਸੀ ਅਤੇ ਬੱਚਿਆਂ ਦੀ ਮਾਂ ਅਤੇ ਉਸਦੀ 7 ਸਾਲ ਦੀ ਬੱਚੀ ਨੂੰ ਬਚਾ ਲਿਆ ਗਿਆ ਸੀ। ਬੱਚੀ ਨੇ ਹੀ ਬਿਆਨ ਦਿੱਤਾ ਸੀ ਕਿ ਉਸਦੀ ਮਾਂ ਨੇ ਹੀ ਉਨ੍ਹਾਂ ਚਾਰਾਂ ਨੂੰ ਨਦੀ ਵਿਚ ਸੁੱਟਿਆ ਸੀ।”

ਬੱਚਿਆਂ ਦੀ ਮਾਂ ਦਾ ਨਾਂ ਰੀਨਾ ਦੇਵੀ ਹੈ ਅਤੇ ਰੀਨਾ ਦਾ ਝਗੜਾ ਉਸਦੇ ਪਤੀ ਨਾਲ ਫੋਨ ‘ਤੇ ਹੋਇਆ ਸੀ, ਕਿਉਂਕਿ ਉਸਦਾ ਪਤੀ ਉਸ ਸਮੇਂ ਪੰਜਾਬ ਵਿਚ ਸੀ। ਇਸ ਮਾਮਲੇ ਵਿਚ ਬਿਹਾਰ ਪੁਲਿਸ PRO ਨੇ ਸਾਡੇ ਨਾਲ ਵਹਟਸਐਪ ਦੇ ਜਰੀਏ ਇਸ ਕੇਸ ਦੀ ਪ੍ਰੈਸ ਰਿਲੀਜ਼ ਵੀ ਸਾਂਝੀ ਕੀਤੀ ਹੈ ਜਿਸਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ:

ਅੰਤ ਵਿਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਅਮਿਤ ਕੁਮਾਰ ਦੇ ਫੇਸਬੁੱਕ ਪ੍ਰੋਫ਼ਾਈਲ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਚਲਿਆ ਕਿ ਇਸਦੇ 4000 ਤੋਂ ਵੱਧ ਦੋਸਤ ਹਨ ਫੇਸਬੁੱਕ ‘ਤੇ ਅਤੇ ਇਹ ਨਰਕਟਿਆਗੰਜ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਾ ਦਾਅਵਾ ਫਰਜ਼ੀ ਹੈ। ਵਾਇਰਲ ਤਸਵੀਰ ਵਿਚ ਦਿਸ ਰਹੇ ਬੱਚੇ ਨੂੰ ਇਸਦੀ ਮਾਂ ਨੇ ਹੀ ਬਾਗਮਤੀ ਨਦੀ ਵਿਚ ਸੁੱਟਿਆ ਸੀ ਜਿਸਦੇ ਕਾਰਣ ਇਸਦੀ ਮੌਤ ਹੋ ਗਈ ਸੀ। ਇਸ ਬੱਚੇ ਦੀ ਮਾਂ ਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ ਸੀ ਜਿਸਦੇ ਕਰਕੇ ਉਹ ਆਪਣੇ 4 ਬੱਚਿਆਂ ਨੂੰ ਲੈ ਕੇ ਨਦੀ ਵਿਚ ਆਤਮਹੱਤਿਆ ਕਰਨ ਚਲੇ ਗਈ ਸੀ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਬਿਹਾਰ ‘ਚ ਹੜ ਅੰਦਰ ਡੁੱਬਣ ਕਰਕੇ ਹੋਈ ਸੀ ਇਸ ਬੱਚੇ ਦੀ ਮੌਤ
  • Claimed By : FB User- Amit Kumar
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

RELATED ARTICLES

Post saved! You can read it later