X

Fact Check: COVID-19 ਨੂੰ ਰੋਕਣ ਲਈ WHO ਨੇ ਲੋਕਡਾਊਨ ਵਧਾਉਣ ਦੀ ਕੋਈ ਪੇਸ਼ਕਾਰੀ ਨਹੀਂ ਕੀਤੀ ਹੈ, ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ

  • By Vishvas News
  • Updated: April 7, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ WHO ਨੇ ਕੋਰੋਨਾ ਵਾਇਰਸ ਲੋਕਡਾਊਨ ਦੀ ਸੀਮਾ ਨੂੰ ਲੈ ਕੇ ਪ੍ਰੋਟੋਕਾਲ ਤਿਆਰ ਕੀਤਾ ਹੈ। ਵਾਇਰਲ ਪੋਸਟ ਮੁਤਾਬਕ, COVID-19 ਲੋਕਡਾਊਨ ਨੂੰ ਜੂਨ ਦੇ ਅਖੀਰ ਤੱਕ ਵਧਾਇਆ ਜਾਵੇਗਾ। ਇਸ ਵਾਇਰਲ ਪੋਸਟ ਵਿਚ ਕਥਿਤ ਪ੍ਰਸਤਾਵਿਤ ਲੋਕਡਾਊਨ ਦੀ ਟਾਈਮਲਾਈਨ ਵੀ ਦਿੱਤੀ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਪੋਸਟ ਫਰਜ਼ੀ ਸਾਬਤ ਹੋਈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਇਸ ਪੋਸਟ ਵਿਚ ਲਿਖਿਆ ਹੋਇਆ ਹੈ, ‘ਸਬਤੋਂ ਖਤਰਨਾਕ ਵਾਇਰਸ ਨੂੰ ਕਾਬੂ ਕਰਨ ਲਈ ਵਿਸ਼ਵ ਸਿਹਤ ਸੰਗਠਨ ਦਾ ਪ੍ਰੋਟੋਕੋਲ ਅਤੇ ਪ੍ਰਕ੍ਰਿਆ। ਸਟੈਪ 1- ਇੱਕ ਦਿਨ, ਸਟੈਪ 2- 21 ਦਿਨ। ਪੰਜ ਦਿਨਾਂ ਬਾਅਦ ਸਟੈਪ 3- 28 ਦਿਨ, ਪੰਜ ਦਿਨਾਂ ਬਾਅਦ ਸਟੈਪ 4- 15 ਦਿਨ। ਸਾਡੀ ਭਾਰਤ ਦੀ ਸਰਕਾਰ ਨੇ ਵੀ ਠੀਕ ਅਜਿਹਾ ਹੀ ਕੀਤਾ ਹੈ। ਮਾਰਚ 22- ਇੱਕ ਦਿਨ (ਟ੍ਰਾਇਲ ਲੋਕਡਾਊਨ), ਮਾਰਚ 24-ਅਪ੍ਰੈਲ 14- 21 ਦਿਨ (ਪਹਿਲਾ ਲੋਕਡਾਊਨ), ਅਪ੍ਰੈਲ 15- ਅਪ੍ਰੈਲ 19- ਲੋਕਡਾਊਨ ਤੋਂ ਰਾਹਤ। ਅਪ੍ਰੈਲ 20- ਮਈ 18- 28 ਦਿਨ (ਦੂਜਾ ਲੋਕਡਾਊਨ)। ਜੇਕਰ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦਾ ਰੇਸ਼ੋ 0 ਹੁੰਦਾ ਹੈ ਤਾਂ ਲੋਕਡਾਊਨ ਖਤਮ। ਅਜਿਹਾ ਨਾ ਹੋਣ ‘ਤੇ, ਮਈ 19- ਮਈ 24- ਲੋਕਡਾਊਨ ਤੋਂ ਰਾਹਤ। ਮਈ 25-ਜੂਨ 10- 15 ਦਿਨ (ਅਖੀਰਲਾ ਲੋਕਡਾਊਨ)।’

ਇਸ ਪੋਸਟ ਦਾ ਆਰਕਾਇਵ ਵਰਜ਼ਨ

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀ ਨਾਲ ਸੰਪਰਕ ਕਰ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਉਨ੍ਹਾਂ ਤੋਂ ਪੁੱਛਿਆ ਕਿ ਕੀ WHO ਨੇ ਅਜਿਹਾ ਕੋਈ ਪ੍ਰੋਟੋਕੋਲ ਜਾਂ ਪ੍ਰਸਤਾਵ ਜਾਰੀ ਕੀਤਾ ਹੈ। WHO ਦੇ ਅਧਿਕਾਰੀ ਨੇ ਇਸ ਮੈਸਜ ਨੂੰ ਫਰਜ਼ੀ ਦੱਸਿਆ। ਮਤਲਬ ਇਸ ਮੈਸਜ ਵਿਚ ਗਲਤ ਤਰੀਕੇ ਨਾਲ ਸੰਗਠਨ ਦੇ ਨਾਂ ਦਾ ਇਸਤੇਮਾਲ ਹੋਇਆ ਹੈ।

ਸਾਨੂੰ ਆਪਣੀ ਪੜਤਾਲ ਵਿਚ WHO ਦੇ ਸਾਊਥ-ਈਸਟ ਏਸ਼ੀਆ ਦੇ ਟਵਿੱਟਰ ਹੈਂਡਲ ‘ਤੇ ਇੱਕ ਟਵੀਟ ਮਿਲਿਆ। ਇਸ ਟਵੀਟ ਵਿਚ ਲਿਖਿਆ ਹੈ ਕਿ ਲੋਕਡਾਉਨ ਲਈ WHO ਦੇ ਪ੍ਰੋਟੋਕੋਲ ਦੇ ਸੰਦੇਸ਼ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਜਾ ਰਹੇ ਹਨ, ਇਹ ਫਰਜ਼ੀ ਹਨ। ਇਸਦੇ ਵਿਚ ਸਾਫ ਲਿਖਿਆ ਹੈ ਕਿ ਡਬਲਯੂਐਚਓ ਕੋਲ ਲਾਕਡਾਉਨ ਲਈ ਕੋਈ ਪ੍ਰੋਟੋਕੋਲ ਨਹੀਂ ਹੈ। WHO ਦੇ ਦੱਖਣੀ-ਪੂਰਬੀ ਏਸ਼ੀਆ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।

ਇਸ ਦਾਅਵੇ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Mallinath Badadal ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।

ਡਿਸਕਲੇਮਰ: ਇਸ ਸਟੋਰੀ ਤੋਂ ਕੁਝ ਗੈਰ-ਜਰੂਰੀ ਅੰਕੜੇ ਹਟਾਉਂਦੇ ਹੋਏ ਇਸਨੂੰ ਅਪਡੇਟ ਕੀਤਾ ਗਿਆ ਹੈ। ਸਟੋਰੀ ਨੂੰ ਅਪਡੇਟ ਕਰਨ ਦੀ ਪ੍ਰਕ੍ਰਿਆ SoP ਦੇ ਮੁਤਾਬਕ ਹੈ ਅਤੇ ਇਸਦੇ ਨਾਲ ਨਤੀਜਿਆਂ ‘ਤੇ ਕੋਈ ਫਰਕ ਨਹੀਂ ਪਿਆ ਹੈ।

ਨਤੀਜਾ: WHO ਨੇ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਲੋਕਡਾਊਨ ਵਧਾਉਣ ਦੀ ਪੇਸ਼ਕਾਰੀ ਨਹੀਂ ਕੀਤੀ ਹੈ। ਵਾਇਰਲ ਪੋਸਟ ਫਰਜ਼ੀ ਹੈ।

  • Claim Review : COVID-19 ਨੂੰ ਰੋਕਣ ਲਈ WHO ਨੇ ਲੋਕਡਾਊਨ ਵਧਾਉਣ ਦੀ ਕੋਈ ਪੇਸ਼ਕਾਰੀ ਨਹੀਂ ਕੀਤੀ ਹੈ
  • Claimed By : FB User- Mallinath Badadal
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later