
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਨੂੰ ਫਰਜ਼ੀ ਖਬਰਾਂ ਨਾਲ ਭਰ ਦਿੱਤਾ ਜਾਂਦਾ ਹੈ ਪਰ ਕੁਝ ਲੋਕ ਆਪਣੇ ਦੇਸ਼ ਦੇ ਲੋਕਾਂ ਵਿਚ ਘਬਰਾਹਟ ਪੈਦਾ ਕਰਦੇ ਹਨ ਕੁਝ ਖਾਸ ਖਾਣਿਆਂ ਜਾਂ ਪੀਣ ਵਾਲਿਆਂ ਚੀਜਾਂ ਨਾਲ ਸੰਭੰਧਤ ਝੂਠੀ ਖਬਰਾਂ ਨੂੰ ਫੈਲਾ ਕੇ। ਸੋਸ਼ਲ ਮੀਡੀਆ ਤੇ ਇਕ ਮੈਸਜ ਅੱਗ ਵਾੰਗ ਫੈਲ ਰਿਹਾ ਹੈ, “ਕਿਰਪਾ ਕਰਕੇ ਆਪਣੇ ਦੋਸਤਾਂ ਤਕ ਫਾਰਵਰਡ ਕਰੋ। ਇਹ ਮੈਸਜ ਹੈਦਰਾਬਾਦ ਪੁਲਿਸ ਨੇ ਪੂਰੇ ਭਾਰਤ ਵਿਚ ਜਾਰੀ ਕਿੱਤਾ ਹੈ। ਤੁਸੀਂ ਆਉਣ ਵਾਲੇ ਕੁਜ ਦਿਨਾਂ ਲਈ Maaza, Fanta, 7 Up, Coca Cola, Mountain Dew, Pepsi, ਆਦਿ ਵਰਗੀਆਂ ਕੋਲ੍ਡ ਡਰਿੰਕ ਪੀਣ ਤੋਂ ਬਚੋ ਕਿਉਂਕਿ ਇਕ ਕਰਮਚਾਰੀ ਨੇ ਆਪਣੇ ਇਬੋਲਾ ਨਾਲ ਸੰਕ੍ਰਮਿਤ ਖੂਨ ਨੂੰ ਇਹਨਾਂ ਉਤਪਾਦਾਂ ਵਿਚ ਮਿਲਾ ਦਿੱਤਾ ਹੈ।. ਇਸ ਖਬਰ ਨੂੰ NDTV ਨਿਊਜ਼ ਨੇ ਵੀ ਦਿਖਾਇਆ ਹੈ…. ਕਿਰਪਾ ਕਰਕੇ ਇਸ ਮੈਸਜ ਨੂੰ ਆਪਣੇ ਦੋਸਤਾਂ, ਕਰੀਬੀ ਅਤੇ ਪਰਿਵਾਰ ਦੇ ਲੋਕਾਂ ਤਕ ਪੋਹਚਾਓ ਤਾਂ ਜੋ ਉਹ ਸੁਰਖਸ਼ਿਤ ਹੋ ਜਾਣ। ਤੁਹਾਡਾ ਧੰਨਵਾਦ।”
ਫੇਸਬੁੱਕ (Facebook) ਤੇ ਫੇਲ ਰਹੇ ਪੋਸਟ ਦੇ ਅਨੁਸਾਰ, ਤੁਸੀਂ ਆਉਣ ਵਾਲੇ ਕੁਜ ਹਫਤਿਆਂ ਲਈ Maaza, Fanta, 7 Up, Coca Cola, Mountain Dew, Pepsi, ਆਦਿ ਵਰਗੀਆਂ ਕੋਲ੍ਡ ਡਰਿੰਕ ਪੀਣ ਤੋਂ ਬਚੋ ਕਿਉਂਕਿ ਇਕ ਕਰਮਚਾਰੀ ਨੇ ਆਪਣੇ ਇਬੋਲਾ ਨਾਲ ਸੰਕ੍ਰਮਿਤ ਖੂਨ ਨੂੰ ਇਹਨਾਂ ਉਤਪਾਦਾਂ ਵਿਚ ਮਿਲਾ ਦਿੱਤਾ ਹੈ।
ਸਾਡੀ ਪੜਤਾਲ ਅਨੁਸਾਰ ਅਸੀਂ ਪਾਇਆ ਕੇ ਵਾਇਰਲ ਹੋ ਰਹੀ ਫੋਟੋ ਵਿਚ ਲਿਖਿਆ ਮੈਸਜ ਝੂਠਾ ਹੈ ਅਤੇ ਇਸਨੂੰ ਸਾਬਤ ਕਰਨ ਲਈ ਕੋਈ ਪੁਖਤਾ ਸਬੂਤ ਨਹੀਂ ਹੈ।
ਅਸੀਂ ਹੈਦਰਾਬਾਦ ਪੁਲਿਸ ਦੀ ਵੈੱਬਸਾਈਟ ਸਰਚ ਕਿੱਤੀ ਅਤੇ ਵਾਇਰਲ ਕਲੇਮ ਨਾਲ ਸੰਬੰਧਿਤ ਕਿਸੇ ਵੀ ਸਹਾਇਕ ਦਸਤਾਵੇਜ਼ ਜਾਂ ਸਰਕਾਰੀ ਵੈਬਸਾਈਟ ‘ਤੇ ਇਸ ਨਾਲ ਸੰਭੰਧਤ ਗੱਲ ਦਾ ਵਿਵਰਣ ਸਾਨੂੰ ਨਹੀਂ ਮਿਲਿਆ।
INVID ਦਾ ਇਸਤੇਮਾਲ ਕਰਦੇ ਹੋਏ ਟਵਿੱਟਰ (Twitter) ਅਡਵਾਂਸਡ ਸਰਚ ਤੇ, ਅਸੀਂ ਹੈਦਰਾਬਾਦ ਪੁਲਿਸ ਦੇ ਸਰਕਾਰੀ ਟਵਿੱਟਰ ਹੈਂਡਲ ਨੂੰ ਸਰਚ ਕਿੱਤਾ ਜਿਸ ਵਿਚ ਇਹ ਕਲੇਮ ਸੀ ਪਰ ਸਾਨੂੰ ਇਸ ਨਾਲ ਸਭੰਧਤ ਕੋਈ ਟਵੀਟ ਨਹੀਂ ਮਿਲਿਆ ਜਿਹੜਾ ਹੈਦਰਾਬਾਦ ਪੁਲਿਸ ਦੁਆਰਾ ਕਿੱਤਾ ਗਿਆ ਹੋ।
ਅਸੀਂ NDTV ਨਾਲ ਸੰਪਰਕ ਵੀ ਕਿੱਤਾ ਕੇ ਓਹਨਾ ਦੇ ਚੈਨਲ ਤੇ ਕੋਈ ਇਹੋ ਜਿਹੀ ਖਬਰ ਦਿਖਾਈ ਗਈ ਸੀ। NDTV ਦੇ ਅਧਿਕਾਰੀਆਂ ਅਨੁਸਾਰ, ਇੱਦਾਂ ਦੀ ਕੋਈ ਵੀ ਖਬਰ NDTV ਚੈਨਲ ਤੇ ਦਿਖਾਈ ਨਹੀਂ ਗਈ ਸੀ।
ਸੈਂਟਰ ਫਾਰ ਡਿਸੀਜ਼ ਕੰਟ੍ਰੋਲ ਐਂਡ ਪ੍ਰਿਵੈਂਸ਼ਨ ਦੀ ਵੈੱਬਸਾਈਟ ਤੇ, ਸਾਨੂੰ ਨੋਟਸ ਮਿਲੇ: “ਇਬੋਲਾ ਵਾਇਰਸ ਆਮਤੌਰ ਤੇ ਖਾਣੇ ਦੁਆਰਾ ਨਹੀਂ ਫੈਲਦਾ ਹੈ। ਹਾਲਾਂਕਿ, ਦੁਨੀਆ ਦੇ ਕਈ ਹਿਸਿਆਂ ਵਿਚ, ਇਬੋਲਾ ਵਾਇਰਸ ਬੁਸ਼ਮੀਟ (ਖਾਣ ਲਈ ਜੰਗਲੀ ਜਾਨਵਰ ਦੇ ਮਾਸ) ਦੇ ਖਾਣ ਪਾਨ ਅਤੇ ਸੇਵਨ ਨਾਲ ਜ਼ਰੂਰ ਫੇਲ ਜਾਂਦਾ ਹੈ।”
ਇਸ ਤਰਾਂ ਦਾ ਪੋਸਟ ਇਸੇ ਕਲੇਮ ਨਾਲ 2016 ਵਿਚ ਵੀ ਵਾਇਰਲ ਹੋਇਆ ਸੀ। ਪਰ, ਇਸ ਦੀ ਬਜਾਏ ਹੈਦਰਾਬਾਦ ਪੁਲਸ ਦੀ ਬਦਨਾਮੀ ਕਰਨ ਵਾਲਿਆਂ ਨੇ ਮਨੀਲਾ ਪੁਲਿਸ ਦਾ ਨਾਂ ਵਰਤਿਆ। ਦਾਅਵੇ ਅਨੁਸਾਰ, “ਮਨੀਲਾ ਪੁਲਸ ਦੁਆਰਾ ਫਿਲੀਪੀਨਜ਼ ਅਤੇ ਭਾਰਤ ਲਈ ਸਭ ਤੋਂ ਮਹੱਤਵਪੂਰਣ ਸੰਦੇਸ਼: ਆਉਣ ਵਾਲੇ ਕੁਜ ਹਫਤਿਆਂ ਲਈ ਕੋਲ੍ਡ ਡਰਿੰਕ ਪੀਣ ਤੋਂ ਬਚੋ ਕਿਉਂਕਿ ਇਕ ਕਰਮਚਾਰੀ ਨੇ ਆਪਣੇ ਇਬੋਲਾ ਨਾਲ ਸੰਕ੍ਰਮਿਤ ਖੂਨ ਨੂੰ ਇਹਨਾਂ ਉਤਪਾਦਾਂ ਵਿਚ ਮਿਲਾ ਦਿੱਤਾ ਹੈ। ਇਸ ਖਬਰ ਨੂੰ NDTV ਨਿਊਜ਼ ਨੇ ਵੀ ਦਿਖਾਇਆ ਹੈ……. ਕਿਰਪਾ ਕਰਕੇ ਆਪਣੇ ਨਜ਼ਦੀਕੀ ਤੱਕ ਇਸ ਗੱਲ ਨੂੰ ਪੋਹਂਚਾਓ… ਖਿਆਲ ਰੱਖੋ।”
StalkScan ਦਾ ਇਸਤੇਮਾਲ ਕਰਕੇ, ਅਸੀਂ ਫੇਸਬੁੱਕ ਯੂਜ਼ਰ, ਮਨਦੀਪ ਸਿੰਘ ਕਮਬੋਜ ਦੀ ਪ੍ਰੋਫ਼ਾਈਲ ਚੈਕ ਕਿੱਤੀ ਜਿਹਨੇ ਇਸ ਪੋਸਟ ਨੂੰ ਸ਼ੇਅਰ ਕਿੱਤਾ ਸੀ ਅਤੇ ਅਸੀਂ ਪਾਇਆ ਕਿ ਇਸ ਯੂਜ਼ਰ ਨੇ ਪਹਿਲਾਂ ਵੀ ਕਈ ਫਰਜ਼ੀ ਪੋਸਟ ਪਾਏ ਹੋਏ ਨੇ।
ਨਤੀਜਾ: ਵਿਸ਼ਵਾਸ ਟੀਮ ਦੁਆਰਾ ਕਿੱਤੀ ਪੜਤਾਲ ਵਿਚ, ਕੋਲ੍ਡ ਡ੍ਰਿੰਕ੍ਸ ਵਿਚ ਇਬੋਲਾ ਵਾਇਰਸ ਹੋਣ ਦਾ ਪਾਇਆ ਪੋਸਟ ਫਰਜ਼ੀ ਸਾਬਿਤ ਹੋਇਆ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।