X

FACT CHECK: ਇਹ ਤਸਵੀਰ ਇਟਲੀ ਦੇ ਕੋਰੋਨਾ ਮਰੀਜ਼ ਦੀ ਨਹੀਂ, ਬਲਕਿ 1985 ਵਿਚ ਅਮਰੀਕਾ ਦੇ ਇੱਕ ਕੈਂਸਰ ਮਰੀਜ਼ ਦੀ ਹੈ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਇਹ ਤਸਵੀਰ ਵਾਸ਼ਿੰਗਟਨ ਦੇ ਫਰੈੱਡ ਹਚਿੰਸਨ ਕੈਂਸਰ ਸੈਂਟਰ ਵਿਚ 1985 ਅੰਦਰ ਖਿੱਚੀ ਗਈ ਸੀ। ਇਸਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ ਹੈ।

  • By Vishvas News
  • Updated: April 24, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੋਰੋਨਾ ਵਾਇਰਸ ਤੋਂ ਸਾਰੀ ਦੁਨੀਆ ਪ੍ਰਭਾਵਿਤ ਹੈ। ਇਟਲੀ ਵਿਚ ਇਸ ਮਹਾਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸੇ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ, ਜਿਸਦੇ ਵਿਚ ਇੱਕ ਔਰਤ ਨੂੰ ਇੱਕ ਬੱਚੇ ਨਾਲ ਵੇਖਿਆ ਜਾ ਸਕਦਾ ਹੈ। ਤਸਵੀਰ ਵਿਚ ਦਿੱਸ ਰਹੀ ਔਰਤ ਸੁਰੱਖਿਆਤ੍ਮਕ ਪੋਸ਼ਾਕ ਤੋਂ ਢਕੀ ਨਜ਼ਰ ਆ ਰਹੀ ਹੈ ਅਤੇ ਉਸਦੀ ਗੋਦੀ ਵਿਚ ਇੱਕ ਬੱਚਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਇਟਲੀ ਦੀ ਹੈ, ਇਹ ਔਰਤ ਕੋਰੋਨਾ ਸੰਕ੍ਰਮਿਤ ਹੈ ਅਤੇ ਉਹ ਅਖੀਰਲੇ ਸਮੇਂ ਵਿਚ ਆਪਣੇ ਬੱਚੇ ਨੂੰ ਗਲ ਨਾਲ ਲਾ ਰਹੀ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਇਹ ਤਸਵੀਰ ਵਾਸ਼ਿੰਗਟਨ ਦੇ ਫਰੈੱਡ ਹਚਿੰਸਨ ਕੈਂਸਰ ਸੈਂਟਰ ਵਿਚ 1985 ਅੰਦਰ ਖਿੱਚੀ ਗਈ ਸੀ। ਇਸਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪੇਜ ਨੇ ਲਿਖਿਆ ਹੈ: “ਕੋਰੋਨਾ ਵਾਇਰਸ:- ਇਟਲੀ ਵਿਚ ਇਹ ਔਰਤ ਤੀਸਰੀ ਸਟੇਜ ਤੇ ਸੀ,, ਔਰਤ ਤੇ ਆਖਰੀ ਟਾਈਮ ਆਪਣੇ ਬੱਚੇ ਨੂੰ ਮਿਲਣ ਦੀ ਜਿਦ ਕੀਤੀ,, ਬੱਚਾ ਆਪਣੀ ਮਾਂ ਬਿਨਾਂ ਰੋਈ ਜ਼ਾ ਰਿਹਾ ਸੀ,, ਡਾਕਟਰਾਂ ਨੇ ਇਸ ਦੇ ਰੋਂਦੇ ਬੱਚੇ ਨੂੰ ਮਿਲਾਉਣ ਲਈ ਇਸ ਔਰਤ ਨੂੰ ਪਾਰਦਰਸ਼ੀ ਮੋਮ ਵਿਚ ਕਵਰ ਕਰਕੇ ਉਪਰ ਬੱਚਾ ਲਿਟਾ ਦਿੱਤਾ, ਬੱਚਾ ਚੁੱਪ ਕਰਕੇ ਆਰਾਮ ਨਾਲ ਪਿਆ ਰਿਹਾ,,🙏🙏🙏🙏🙏”

ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਇਸ ਤਸਵੀਰ ਦੀ ਪੜਤਾਲ ਕਰਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਰਚ ਕਰਨ ਦੇ ਦੌਰਾਨ ਇਹ ਤਸਵੀਰ ਅਮਰੀਕੀ ਫੋਟੋ ਏਜੇਂਸੀ Magnum Photos ਦੀ ਵੈੱਬਸਾਈਟ ‘ਤੇ ਮਿਲੀ। ਇਸ ਦੇ ਕੈਪਸ਼ਨ ਵਿਚ ਦੱਸਿਆ ਗਿਆ ਹੈ ਕਿ ਇਹ ਫੋਟੋ ਵਾਸ਼ਿੰਗਟਨ ਦੇ ਫਰੈੱਡ ਹਚਿੰਸਨ ਕੈਂਸਰ ਸੈਂਟਰ ਦੀ ਹੈ। ਵੈਬਸਾਈਟ ਦੇ ਅਨੁਸਾਰ, ਇਹ ਤਸਵੀਰ 1985 ਦੀ ਹੈ। ਬੱਚਾ ਲੇਮੀਨਾਰ ਏਅਰ ਫਲੋ ਕਮਰੇ ਵਿਚ ਹੈ, ਜਿਸ ਕਾਰਨ ਮਾਂ ਨੇ ਇਹ ਸੁਰੱਖਿਆ ਪਹਿਰਾਵਾ ਪਾਇਆ ਹੋਇਆ ਹੈ। ਬੱਚੇ ਦਾ ਬੋਨਮੈਰੋ ਟ੍ਰਾਂਸਪਲਾਂਟ ਹੋਣ ਵਾਲਾ ਸੀ। ਵੈਬਸਾਈਟ ਦੇ ਅਨੁਸਾਰ, ਇਹ ਤਸਵੀਰ ਬਰਟ ਗਲਾਈਨ ਦੁਆਰਾ ਖਿੱਚੀ ਗਈ ਸੀ।

ਬਰਟ ਗਲਾਈਨ ਬਾਰੇ ਪਤਾ ਕਰਨ ‘ਤੇ ਸਾਨੂੰ ਪਤਾ ਚੱਲਿਆ ਕਿ ਉਨ੍ਹਾਂ ਦੀ 2008 ਵਿਚ ਮੌਤ ਹੋ ਗਈ ਸੀ। ਉਨ੍ਹਾਂ ਦੀ ਵੈਬਸਾਈਟ ‘ਤੇ ਦਿੱਤੀ ਜਾਣਕਾਰੀ ਅਨੁਸਾਰ ਅਸੀਂ ਉਨ੍ਹਾਂ ਦੀ ਪਤਨੀ ਅਲੀਨਾ ਪ੍ਰੋਹਸਕਾ ਗਲਾਈਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਤਸਵੀਰ ਬਰਟ ਗਲਾਈਨ ਨੇ ਲਈ ਸੀ। ਤਸਵੀਰ ਬਹੁਤ ਪੁਰਾਣੀ ਹੈ। ਜ਼ਾਹਰ ਹੈ ਕਿ ਇਸ ਦਾ ਕੋਰੋਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।”

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਇਹਨਾਂ ਵਿੱਚੋ ਇੱਕ ਹੈ Daily Worldwide Live Punjabi Program ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਇਹ ਤਸਵੀਰ ਵਾਸ਼ਿੰਗਟਨ ਦੇ ਫਰੈੱਡ ਹਚਿੰਸਨ ਕੈਂਸਰ ਸੈਂਟਰ ਵਿਚ 1985 ਅੰਦਰ ਖਿੱਚੀ ਗਈ ਸੀ। ਇਸਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ ਹੈ।

  • Claim Review : ਇਹ ਤਸਵੀਰ ਇਟਲੀ ਦੇ ਕੋਰੋਨਾ ਮਰੀਜ਼ ਦੀ
  • Claimed By : FB Page- Daily Worldwide Live Punjabi Program
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later