Fact Check: ਮਲੇਸ਼ੀਆ ਵਿਚ ਘਰ ਪਰਤਣ ਦਾ ਇੰਤਜ਼ਾਰ ਕਰ ਰਹੇ ਬੰਗਾਦੇਸ਼ੀਆਂ ਦੀ ਤਸਵੀਰ ਨੂੰ ਭਾਰਤ ਦਾ ਦਸਕੇ ਕੀਤਾ ਜਾ ਰਿਹਾ ਹੈ ਵਾਇਰਲ
ਇਹ ਤਸਵੀਰ ਦਿਸੰਬਰ 2019 ਵਿਚ ਮਲੇਸ਼ੀਆ ਦੀ ਹੈ ਅਤੇ ਤਸਵੀਰ ਵਿਚ ਦਿੱਸ ਰਹੇ ਲੋਕ ਬੰਗਲਾਦੇਸ਼ੀ ਹਨ ਜਿਹੜੇ ਘਰ ਪਰਤਣ ਦਾ ਇੰਤਜ਼ਾਰ ਕਰ ਰਹੇ ਸਨ।
- By Vishvas News
- Updated: April 15, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਤੰਗ ਗਲਿਆਰੇ ਵਿਚ ਕਈ ਸਾਰੇ ਲੋਕਾਂ ਨੂੰ ਸੋਂਦੇ ਹੋਏ ਅਤੇ ਬੈਠਾ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਭਾਰਤ ਦੀ ਹੈ ਅਤੇ ਇਹ ਲੋਕ ਹਿੰਦੂ ਹਨ ਜਿਹੜੇ ਲੋਕਡਾਊਨ ਦੇ ਕਰਕੇ ਫਸ ਗਏ ਹਨ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਦਿਸੰਬਰ 2019 ਵਿਚ ਮਲੇਸ਼ੀਆ ਦੀ ਹੈ ਅਤੇ ਤਸਵੀਰ ਵਿਚ ਦਿੱਸ ਰਹੇ ਲੋਕ ਬੰਗਲਾਦੇਸ਼ੀ ਹਨ ਜਿਹੜੇ ਘਰ ਪਰਤਣ ਦਾ ਇੰਤਜ਼ਾਰ ਕਰ ਰਹੇ ਸਨ।
ਕੀ ਹੋ ਰਿਹਾ ਹੈ ਵਾਇਰਲ?
ਤਸਵੀਰ ਵਿਚ ਇੱਕ ਗਲਿਆਰੇ ਅੰਦਰ ਕਈ ਸਾਰੇ ਲੋਕਾਂ ਨੂੰ ਸੋਂਦੇ ਹੋਏ ਅਤੇ ਕੱਠੇ ਬੈਠੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ, “These Helpless People are not Tablighis ,They are Poor Hindus Who are Stranded due to Lockdown .Has any TV Chanel discussed This” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਇਹ ਬੇਚਾਰੇ ਲੋਕ ਤਬਲੀਗੀ ਨਹੀਂ, ਬਲਕਿ ਹਿੰਦੂ ਹਨ ਜਿਹੜੇ ਲੋਕਡਾਊਨ ਕਰਕੇ ਫਸ ਗਏ ਹਨ। ਕੋਈ ਵੀ ਟੀਵੀ ਚੈੱਨਲ ਇਹ ਡਿਸਕਸ ਨਹੀਂ ਕਰ ਰਿਹਾ ਹੈ।”
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਪੋਸਟ ਨੂੰ ਧਿਆਨ ਨਾਲ ਵੇਖਿਆ। ਹੁਣ ਅਸੀਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਰਚ ਕਰਨ ‘ਤੇ ਸਾਨੂੰ ਇਹ ਤਸਵੀਰ jagonews24.com ਨਾਂ ਦੀ ਇੱਕ ਬੰਗਲਾਦੇਸ਼ੀ ਵੈੱਬਸਾਈਟ ‘ਤੇ ਮਿਲੀ। ਇਸ ਖਬਰ ਅਨੁਸਾਰ, ਇਹ ਸਾਰੇ ਬੰਗਲਾਦੇਸ਼ੀ ਅਵੇਧ ਇਮੀਗ੍ਰੈਂਟਸ ਸਨ ਜਿਹੜੇ ਮਲੇਸ਼ੀਆ ਵਿਚ ਅਵੇਧ ਰੂਪ ਤੋਂ ਰਹਿ ਰਹੇ ਸਨ ਅਤੇ ਮਲੇਸ਼ੀਆਈ ਸਰਕਾਰ ਦੇ ਐਮਨੇਸਟਰੀ ਪ੍ਰੋਗਰਾਮ ਦੇ ਚਲਦੇ ਇਨ੍ਹਾਂ ਨੂੰ ਵਾਪਸ ਬੰਗਲਾਦੇਸ਼ ਪਰਤਣ ਦਾ ਮੌਕਾ ਮਿਲਿਆ ਸੀ। ਕਲਿਯਰੇਂਸ ਦੇ ਇੰਤਜ਼ਾਰ ਵਿਚ ਇਹ ਲੋਕ ਇਮੀਗ੍ਰੇਸ਼ਨ ਸੈਂਟਰ ਦੇ ਗਲਿਆਰੇ ਵਿਚ ਹੀ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੇ ਸਨ।

ਸਾਨੂੰ ਇਹ ਤਸਵੀਰ matopath.com ਨਾਂ ਦੀ ਇੱਕ ਵੈੱਬਸਾਈਟ ‘ਤੇ ਵੀ ਮਿਲੀ। ਇਸ ਖਬਰ ਅਨੁਸਾਰ, ਇਹ ਲੋਕ ਬੰਗਲਾਦੇਸ਼ੀ ਸਨ ਜਿਹੜੇ ਮਲੇਸ਼ੀਆ ਵਿਚ ਅਵੇਧ ਰੂਪ ਤੋਂ ਰਹਿ ਰਹੇ ਸਨ। ਮਲੇਸ਼ੀਆਈ ਸਰਕਾਰ ਦੇ ਐਮਨੇਸਟਰੀ ਪ੍ਰੋਗਰਾਮ ਤਹਿਤ ਇਨ੍ਹਾਂ ਨੂੰ ਆਪਣੇ ਘਰ ਵਾਪਸ ਪਰਤਣ ਦਾ ਮੌਕਾ ਮਿਲਿਆ ਸੀ ਅਤੇ ਉਹ ਕਲਿਯਰੇਂਸ ਲਈ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੇ ਸਨ।

ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ jagonews24.com ਦੇ ਡਿਪਟੀ ਨਿਊਜ਼ ਰਿਪੋਰਟਰ ਸ਼ਿਰਾਜ਼ੁੱਜਸਮਾਨ (Shirazuzzsman) ਨਾਲ ਸੰਪਰਕ ਕੀਤਾ। ਫੋਨ ‘ਤੇ ਸਾਡੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕੰਫਰਮ ਕੀਤਾ ਕਿ “jagonews24.com ਵੈੱਬਸਾਈਟ ‘ਤੇ ਖਬਰ ਵਿਚ ਲੱਗੀ ਤਸਵੀਰ ਬਿਲਕੁਲ ਸਹੀ ਲੱਗੀ ਹੈ ਅਤੇ ਇਹ ਤਸਵੀਰ ਅਸਲ ਵਿਚ ਮਲੇਸ਼ੀਆ ਦੀ ਹੀ ਹੈ, ਜਿਥੇ ਇਹ ਬੰਗਲਾਦੇਸ਼ੀ ਇੱਲੀਗਲ ਇਮੀਗ੍ਰੈਂਟਸ ਆਪਣੇ ਘਰ ਵਾਪਸ ਪਰਤਣ ਲਈ ਕਲਿਯਰੇਂਸ ਦਾ ਇੰਤਜ਼ਾਰ ਕਰ ਰਹੇ ਸਨ।”
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Casanova Lawyer ਨਾਂ ਦੀ ਟਵਿੱਟਰ ਪ੍ਰੋਫ਼ਾਈਲ।

ਨਤੀਜਾ: ਇਹ ਤਸਵੀਰ ਦਿਸੰਬਰ 2019 ਵਿਚ ਮਲੇਸ਼ੀਆ ਦੀ ਹੈ ਅਤੇ ਤਸਵੀਰ ਵਿਚ ਦਿੱਸ ਰਹੇ ਲੋਕ ਬੰਗਲਾਦੇਸ਼ੀ ਹਨ ਜਿਹੜੇ ਘਰ ਪਰਤਣ ਦਾ ਇੰਤਜ਼ਾਰ ਕਰ ਰਹੇ ਸਨ।
- Claim Review : ਇਹ ਬੇਚਾਰੇ ਲੋਕ ਤਬਲੀਗੀ ਨਹੀਂ, ਬਲਕਿ ਹਿੰਦੂ ਹਨ ਜਿਹੜੇ ਲੋਕਡਾਊਨ ਕਰਕੇ ਫਸ ਗਏ ਹਨ।
- Claimed By : Twitter User- casanova Lawyer
- Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
-
ਵੈਟਸੈਪ ਨੰਬਰ 9205270923
-