X

Fact Check: ਰੂਸ ਵਿਚ ਹੋਏ ਧਾਰਮਿਕ ਸਮਾਗਮ ਨੂੰ ਕੋਰੋਨਾ ਨਾਲ ਜੋੜ ਗੁੰਮਰਾਹਕਰਨ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਰੂਸ ਵਿਚ ਹੋਏ ਧਾਰਮਿਕ ਸਮਾਗਮ ਦੀ ਇੱਕ ਪੁਰਾਣੀ ਤਸਵੀਰ ਨੂੰ ਕੋਵਿਡ-19 ਨਾਲ ਜੋੜ ਗੁੰਮਰਾਹਕਰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਤਸਵੀਰ ਦਾ ਕੋਰੋਨਾ ਸੰਕ੍ਰਮਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਤਸਵੀਰ ਕੋਰੋਨਾ ਸੰਕ੍ਰਮਣ ਦੇ ਪਹਿਲੇ ਮਾਮਲੇ ਦੇ ਸਾਹਮਣੇ ਆਉਣ ਤੋਂ ਵੀ ਵੱਧ ਪੁਰਾਣੀ ਹੈ।

  • By Vishvas News
  • Updated: August 28, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਸੰਕ੍ਰਮਣ ਦੌਰਾਨ ਰੱਬ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗੁੰਮਰਾਹ ਕਰਨ ਵਾਲਾ ਨਿਕਲਿਆ। ਰੂਸ ਵਿਚ ਹੋਏ ਧਾਰਮਿਕ ਸਮਾਗਮ ਦੀ ਪੁਰਾਣੀ ਤਸਵੀਰ ਨੂੰ ਕੋਰੋਨਾ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਤਨਵੀਰ ਸਿੰਘ‎ ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਸ਼ੁਕਰ ਆ ਮੈ ਸਿਖ ਹਾਂ ਤੇ ੲਿਨਾਂ ਸਾਰੇ ਪਖੰਡਾਂ ਤੋ ਦੂਰ ਹਾਂ ਭਗਵਾਨ ਕੋ ਹੋ ਗਿਆ ਕਰੋਨਾਂ ਬ੍ਰਾਮਣਾਂ ਨੇ ਕਰਵਾ ਦਿਤਾ ਹਸਪਤਾਲ ਭਰਤੀ ਸਮਝਦਾਰ ਲੋਕ ਇਨ੍ਹਾਂ ਤੇ ਹਸਦੇ ਆ”

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਟੀਮ ਨੇ ਇਸ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਤਸਵੀਰ ਨੂੰ Yandex ਇਮੇਜ ਸਰਚ ਟੂਲ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਇਸ ਤਸਵੀਰ ਨਾਲ ਮਿਲਦੀ-ਜੁਲਦੀ ਤਸਵੀਰਾਂ ਦੇ ਕਈ ਨਤੀਜੇ ਮਿਲੇ। ਇੱਕ ਨਤੀਜਾ ਬਿਲਕੁਲ ਇਸ ਤਸਵੀਰ ਵਰਗਾ ਹੀ ਸੀ।

ਉੱਤੇ ਦਿੱਤੇ ਗਏ ਸਕ੍ਰੀਨਸ਼ੋਟ ਵਿਚ ਇਸ ਸਰਚ ਨਤੀਜੇ ਨੂੰ ਵੇਖਿਆ ਜਾ ਸਕਦਾ ਹੈ। ਅਸੀਂ ਜਦੋਂ ਇਸ ਤਸਵੀਰ ‘ਤੇ ਕਲਿਕ ਕੀਤਾ ਤਾਂ ਅਸੀਂ vk.com ‘ਤੇ ਪਿਛਲੇ ਸਾਲ 27 ਜੁਲਾਈ ਨੂੰ ਪੋਸਟ ਕੀਤੇ ਗਏ ਲਿੰਕ ‘ਤੇ ਪੁੱਜੇ। ਤੁਹਾਨੂੰ ਦੱਸ ਦਈਏ ਕਿ vk.com ਰੂਸ ਦਾ ਸੋਸ਼ਲ ਮੀਡੀਆ ਪਲੇਟਫਾਰਮ ਹੈ।

Vishnu-Rata-Das Manakhov ਨਾਂ ਦੇ ਇਸ ਯੂਜ਼ਰ ਨੇ ਪਿਛਲੇ ਸਾਲ 27 ਜੁਲਾਈ ਨੂੰ ਇਸ ਪਲੇਟਫਾਰਮ ‘ਤੇ ਇੱਕ ਵੀਡੀਓ ਪੋਸਟ ਕੀਤਾ ਸੀ। ਉਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਤਸਵੀਰ ਅਤੇ ਇਸ ਵੀਡੀਓ ਵਿਚ ਦਿੱਸ ਰਹੀ ਤਸਵੀਰ ਸਮਾਨ ਹਨ।

ਇਸ ਵੀਡੀਓ ਦਾ ਕੈਪਸ਼ਨ ਰੂਸੀ ਭਾਸ਼ਾ ਵਿਚ ਲਿਖਿਆ ਗਿਆ ਸੀ। ਸਾਨੂੰ ਗੂਗਲ ਟਰਾਂਸਲੇਸ਼ਨ ‘ਤੇ ਇਸਦਾ ਅੰਗਰੇਜ਼ੀ ਅਨੁਵਾਦ, Darshan of Sri Pancha-Tattva on vacation (2019-07-26 20-20) ਮਿਲਿਆ। ਦੁਨੀਆ ਵਿਚ ਕੋਰੋਨਾ ਸੰਕ੍ਰਮਣ ਦਾ ਪਹਿਲਾ ਮਾਮਲਾ ਦਿਸੰਬਰ 2019 ਵਿਚ ਸਾਹਮਣੇ ਆਇਆ ਸੀ। ਮਤਲਬ ਇਹ ਗੱਲ ਸਾਫ ਹੋ ਗਈ ਕਿ ਇਸ ਤਸਵੀਰ ਦਾ ਕੋਰੋਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਸਾਨੂੰ Vishnu-Rata-Das Manakhov ਦੀ ਪ੍ਰੋਫ਼ਾਈਲ ਫੇਸਬੁੱਕ ‘ਤੇ ਵੀ ਮਿਲੀ। ਉਸ ਪ੍ਰੋਫ਼ਾਈਲ ਤੋਂ ਸਾਨੂੰ ਪਤਾ ਚਲਿਆ ਕਿ ਉਹ ਇਸਕੋਨ ਨਾਲ ਜੁੜੇ ਹੋਏ ਹਨ। ਅਸੀਂ ਨਵੀਂ ਦਿੱਲੀ ਇਸਕੋਨ ਨੈਸ਼ਨਲ ਸੰਚਾਰ ਡਾਇਰੈਕਟਰ ਵ੍ਰਿਜੇਨਦਰਨੰਦਨ ਦਾਸ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਫ ਕੀਤਾ ਕਿ ਇਹ ਵਾਇਰਲ ਦਾਅਵਾ ਗਲਤ ਹੈ। ਉਨ੍ਹਾਂ ਨੇ ਸਾਨੂੰ ਇਸਕੋਨ ਮਾਸਕੋ, ਰੂਸ ਦੇ ਮੰਦਿਰ ਮੁਖੀ ਸਾਧੂ ਪ੍ਰਿਯ ਦਾਸ ਨਾਲ ਕੁਨੈਕਟ ਕੀਤਾ। ਓਥੋਂ ਸਾਨੂੰ ਜਾਣਕਾਰੀ ਮਿਲੀ ਕਿ ਇਹ ਤਸਵੀਰ ਰੂਸ ਵਿਚ ਪਿਛਲੇ ਸਾਲ ਹੋਏ ਪੰਚ ਤੱਤਵ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਹੈ। ਪ੍ਰਿਯ ਦਾਸ ਨੇ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਇਸ ਤਸਵੀਰ ਨੂੰ ਗਲਤ ਦਾਅਵੇ ਨਾਲ ਸ਼ੇਅਰ ਨਾ ਕਰਨ।

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਤਨਵੀਰ ਸਿੰਘ ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਰੂਸ ਵਿਚ ਹੋਏ ਧਾਰਮਿਕ ਸਮਾਗਮ ਦੀ ਇੱਕ ਪੁਰਾਣੀ ਤਸਵੀਰ ਨੂੰ ਕੋਵਿਡ-19 ਨਾਲ ਜੋੜ ਗੁੰਮਰਾਹਕਰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਤਸਵੀਰ ਦਾ ਕੋਰੋਨਾ ਸੰਕ੍ਰਮਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਤਸਵੀਰ ਕੋਰੋਨਾ ਸੰਕ੍ਰਮਣ ਦੇ ਪਹਿਲੇ ਮਾਮਲੇ ਦੇ ਸਾਹਮਣੇ ਆਉਣ ਤੋਂ ਵੀ ਵੱਧ ਪੁਰਾਣੀ ਹੈ।

  • Claim Review : ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਸੰਕ੍ਰਮਣ ਦੌਰਾਨ ਰੱਬ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ
  • Claimed By : FB User- ਤਨਵੀਰ ਸਿੰਘ
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later