Fact Check: ਰਿਤੇਸ਼ ਦੇਸ਼ਮੁਖ ਨੇ ਨਹੀਂ ਦਿੱਤਾ ਗਹਿਣੇ ਵਾਲਾ ਬਿਆਨ, ਫਰਜੀ ਹੈ ਵਾਇਰਲ ਪੋਸਟ
ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਦੇ ਨਾਂ ‘ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਰਿਤੇਸ਼ ਨੇ ਅਸਿੱਧੇ ਤੌਰ ‘ਤੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
- By: Sharad Prakash Asthana
- Published: Dec 8, 2025 at 04:16 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਦੇ ਨਾਂ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ। ਇਸ ‘ਚ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਰਿਤੇਸ਼ ਨੇ ਕਿਹਾ ਹੈ, ‘ਜਿਸ ਸਮੇਂ ਤੁਸੀਂ ਗਹਿਣੇ ਚੋਰੀ ਕਰਕੇ ਭੱਜੇ ਸੀ, ਉਸ ਸਮੇਂ ਇੰਦਰਾ ਗਾਂਧੀ ਨੇ ਆਪਣੇ ਗਹਿਣੇ ਫੌਜ ਨੂੰ ਦਿੱਤੇ ਸਨ।” ਕੁਝ ਯੂਜ਼ਰਸ ਇਸ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਵਾਇਰਲ ਪੋਸਟ ਵਿੱਚ ਦਿੱਤੀ ਗਈ ਯੂਜ਼ਰ ਆਈਡੀ ਰਿਤੇਸ਼ ਦੇਸ਼ਮੁਖ ਦੇ ਪੈਰੋਡੀ ਅਕਾਊਂਟ ਦੀ ਹੈ। ਰਿਤੇਸ਼ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਪੀਐਮ ਮੋਦੀ ਬਾਰੇ ਵਾਇਰਲ ਹੋਈ ਇੱਕ ਫਰਜ਼ੀ ਪੋਸਟ ਦੇ ਹਵਾਲੇ ਤੋਂ ਇਹ ਵਾਇਰਲ ਕੀਤਾ ਗਿਆ ਹੈ।
ਵਾਇਰਲ ਪੋਸਟ ਵਿੱਚ ਕੀ ਹੈ?
ਇੰਸਟਾਗ੍ਰਾਮ ਯੂਜ਼ਰ team_sushantyadav ਨੇ 30 ਨਵੰਬਰ ਨੂੰ ਇੱਕ ਪੋਸਟਕਾਰਡ ਸ਼ੇਅਰ (ਆਰਕਾਈਵ ਲਿੰਕ ) ਕੀਤਾ ਹੈ। ਇਸ ‘ਤੇ ਲਿਖਿਆ ਹੈ,“जिस वक्त आप गहने चुराकर भागे थे उस वक्त इन्दिरा जी ने अपने गहने सेना को दे दिये थे, इसलिये अनुरोध है हमको राष्ट्र भक्ति ना सिखायें।”

ਪੜਤਾਲ
ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ, ਅਸੀਂ ਸਭ ਤੋਂ ਪਹਿਲਾਂ ਪੋਸਟ ਵਿੱਚ ਦਿੱਤੀ ਗਈ ਯੂਜ਼ਰ ਆਈਡੀ ਨੂੰ ਚੈੱਕ ਕੀਤਾ। ਐਕਸ ‘ਤੇ ਸਾਨੂੰ ਇਹ ਹੈਂਡਲ ਮਿਲਿਆ। ਇਸ ਦੇ ਅਕਾਊਂਟ ਦਾ ਨਾਮ ‘ਰਿਤੇਸ਼ ਦੇਸ਼ਮੁਖ (Parody)’ ਹੈ। ਇਸਦੇ ਬਾਇਓ ਵਿੱਚ ਦੱਸਿਆ ਗਿਆ ਹੈ ਕਿ ਇਹ ਇੱਕ ਪੈਰੋਡੀ ਅਕਾਉਂਟ ਹੈ ਅਤੇ ਇਸਦਾ ਰਿਤੇਸ਼ ਦੇਸ਼ਮੁਖ ਨਾਲ ਕੋਈ ਸਬੰਧ ਨਹੀਂ ਹੈ।
ਹਾਲਾਂਕਿ, ਸਾਨੂੰ ਐਕਸ ਐਡਵਾਂਸਡ ਸਰਚ ਵਿੱਚ ਵਾਇਰਲ ਪੋਸਟ ਨਹੀਂ ਮਿਲੀ, ਪਰ ਇਸ ਨਾਲ ਮਿਲਦੀਆਂ-ਜੁਲਦੀਆਂ ਕੁਝ ਹੋਰ ਪੋਸਟਾਂ ਮਿਲੀਆਂ ਹਨ।
ਇਸ ਤੋਂ ਬਾਅਦ ਅਸੀਂ ਗੂਗਲ ‘ਤੇ ਕੀਵਰਡਸ ਨਾਲ ਸਰਚ ਕੀਤਾ ਕਿ ਕੀ ਰਿਤੇਸ਼ ਦੇਸ਼ਮੁਖ ਨੇ ਅਜਿਹਾ ਕੋਈ ਬਿਆਨ ਦਿੱਤਾ ਹੈ। ਹਾਲਾਂਕਿ, ਖੋਜ ਵਿੱਚ ਵੀ ਅਜਿਹੀ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।
ਅਸੀਂ ਰਿਤੇਸ਼ ਦਾ ਐਕਸ ਅਕਾਊਂਟ ਚੈੱਕ ਕੀਤਾ। ਇਸ ਦੀ ਯੂਜ਼ਰ ਆਈਡੀ @Riteishd ਹੈ। ਅਸੀਂ ਐਕਸ ਐਡਵਾਂਸਡ ਸਰਚ ਦੁਆਰਾ ਇਸ ‘ਤੇ ਵਾਇਰਲ ਪੋਸਟ ਬਾਰੇ ਚੈੱਕ ਕੀਤਾ, ਪਰ ਅਜਿਹੀ ਕੋਈ ਪੋਸਟ ਨਹੀਂ ਮਿਲੀ।
ਸਾਨੂੰ ਰਿਤੇਸ਼ ਦੇ ਫੇਸਬੁੱਕ ਅਤੇ ਇੰਸਟਾ ਅਕਾਊਂਟ ‘ਤੇ ਵੀ ਅਜਿਹੀ ਕੋਈ ਪੋਸਟ ਨਹੀਂ ਮਿਲੀ।
ਇਸ ਬਾਰੇ ਅਸੀਂ ਮੁੰਬਈ ਦੇ ਸੀਨੀਅਰ ਐਂਟਰਟੈਨਮੈਂਟ ਪੱਤਰਕਾਰ ਪਰਾਗ ਛਾਪੇਕਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਰਿਤੇਸ਼ ਦੇਸ਼ਮੁਖ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਪੀਐਮ ਮੋਦੀ ਨੂੰ ਲੈ ਕੇ ਅਮਰ ਉਜਾਲਾ ਦੀ ਫਰਜ਼ੀ ਖਬਰ ਦਾ ਕਲਿੱਪ ਵਾਇਰਲ ਹੋਇਆ ਸੀ। ਇਸ ‘ਚ ਪ੍ਰਹਿਲਾਦ ਮੋਦੀ ਦੇ ਹਵਾਲੇ ਤੋਂ ਪੀਐੱਮ ਮੋਦੀ ‘ਤੇ ਗੰਭੀਰ ਆਰੋਪ ਲਗਾਉਣ ਦਾ ਦਾਅਵਾ ਕੀਤਾ ਗਿਆ ਸੀ। ਬਾਅਦ ਵਿੱਚ ਜੂਨ 2016 ਵਿੱਚ ਅਮਰ ਉਜਾਲਾ ਨੇ ਇਸ ਖਬਰ ਨੂੰ ਫਰਜ਼ੀ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਅਜਿਹੀ ਕੋਈ ਖਬਰ ਉਥੇ ਪ੍ਰਕਾਸ਼ਿਤ ਨਹੀਂ ਹੋਈ ਹੈ।

ਜਾਂਚ ਦੇ ਅੰਤ ਵਿੱਚ, ਅਸੀਂ ਫਰਜ਼ੀ ਪੋਸਟ ਪੋਸਟ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਇੱਕ ਵਿਚਾਰਧਾਰਾ ਤੋਂ ਪ੍ਰਭਾਵਿਤ ਯੂਜ਼ਰ ਨੂੰ 11 ਹਜ਼ਾਰ ਤੋਂ ਵੱਧ ਲੀਕ ਫੋਲੋ ਕਰਦੇ ਹਨ।
ਨਤੀਜਾ: ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਦੇ ਨਾਂ ‘ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਰਿਤੇਸ਼ ਨੇ ਅਸਿੱਧੇ ਤੌਰ ‘ਤੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
- Claim Review : ਰਿਤੇਸ਼ ਨੇ ਕਿਹਾ ਹੈ, 'ਜਿਸ ਸਮੇਂ ਤੁਸੀਂ ਗਹਿਣੇ ਚੋਰੀ ਕਰਕੇ ਭੱਜੇ ਸੀ, ਉਸ ਸਮੇਂ ਇੰਦਰਾ ਗਾਂਧੀ ਨੇ ਆਪਣੇ ਗਹਿਣੇ ਫੌਜ ਨੂੰ ਦਿੱਤੇ ਸਨ।
- Claimed By : Insta User- team_sushantyadav
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











