X

Fact Check: ਹਾਥੀ ਨੇ ਨਹੀਂ ਚੁੱਕਿਆ ਹੋਇਆ ਸੀ ਸ਼ੇਰ ਦਾ ਬੱਚਾ, ਵਾਇਰਲ ਤਸਵੀਰ ਅਪ੍ਰੈਲ ਫੂਲ ਦਾ ਮਜ਼ਾਕ ਸੀ

  • By Vishvas News
  • Updated: December 26, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡਿਆ ‘ਤੇ ਰੋਜ਼ ਕੁੱਝ ਨਾ ਕੁੱਝ ਫਰਜ਼ੀ ਵਾਇਰਲ ਹੁੰਦਾ ਰਹਿੰਦਾ ਹੈ। ਇਸੇ ਤਰ੍ਹਾਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਹਾਥੀ ਦੀ ਸੁੰਡ ਵਿਚ ਸ਼ੇਰ ਦੇ ਬੱਚੇ ਨੂੰ ਬੈਠਾ ਵੇਖਿਆ ਜਾ ਸਕਦਾ ਹੈ, ਨਾਲ ਹੀ ਉਨ੍ਹਾਂ ਦੇ ਸ਼ੇਰਨੀ ਵੀ ਤੁਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਫ਼ਰੀਕਾ ਦੇ ਜੰਗਲ ਵਿਚ ਅਤਿ ਦੀ ਗਰਮੀ ਹੋਣ ਕਰਕੇ ਹਾਥੀ ਸ਼ੇਰਨੀ ਦੇ ਬੱਚੇ ਨੂੰ ਆਪਣੀ ਸੁੰਡ ਵਿਚ ਬੈਠਾ ਕੇ ਪਾਣੀ ਦੇ ਕੁੰਡ ਕੋਲ ਲੈ ਕੇ ਗਿਆ।

ਵਿਸ਼ਵਾਸ ਟੀਮ ਨੇ ਜਦੋਂ ਇਸ ਤਸਵੀਰ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਤਸਵੀਰ ਐਡੀਟੇਡ ਹੈ। ਇਹ ਤਸਵੀਰ ਅਪ੍ਰੈਲ ਫੂਲ ਦੇ ਮਜ਼ਾਕ ਦੇ ਤੌਰ ‘ਤੇ 1 ਅਪ੍ਰੈਲ 2018 ਨੂੰ ਸ਼ੇਅਰ ਕੀਤੀ ਗਈ ਸੀ।

ਕੀ ਹੋ ਰਿਹਾ ਹੈ ਵਾਇਰਲ?

Mera Punjab ਨਾਂ ਦੇ ਫੇਸਬੁੱਕ ਪੇਜ ਨੇ ਇੱਕ ਤਸਵੀਰ ਨੂੰ ਅਪਲੋਡ ਕੀਤਾ ਜਿਸਦੇ ਵਿਚ ਇੱਕ ਹਾਥੀ ਦੀ ਸੁੰਡ ਵਿਚ ਸ਼ੇਰ ਦੇ ਬੱਚੇ ਨੂੰ ਬੈਠਾ ਵੇਖਿਆ ਜਾ ਸਕਦਾ ਹੈ, ਨਾਲ ਹੀ ਉਨ੍ਹਾਂ ਦੇ ਸ਼ੇਰਨੀ ਵੀ ਤੁਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਉੱਤੇ ਲਿਖਿਆ ਹੋਇਆ ਹੈ: “ਅਫ਼ਰੀਕਾ ਦੇ ਰੇਗਿਸਤਾਨ ਵਿਚ ਇਸ ਹਾਥੀ ਨੇ ਇਕ ਸ਼ੇਰਨੀ ਤੇ ਉਸਦੇ ਬੱਚੇ ਨੂੰ ਵੇਖਿਆ। ਅਤਿ ਦੀ ਗਰਮੀ ਕਾਰਨ ਬੱਚੇ ਦੀ ਹਾਲਤ ਮਾੜੀ ਸੀ ਅਤੇ ਉਸ ਤੋਂ ਤੁਰਿਆ ਨਹੀਂ ਸੀ ਜਾ ਰਿਹਾ। ਹਾਥੀ ਨੇ ਬੱਚੇ ਨੂੰ ਆਪਣੀ ਸੁੰਡ ‘ਤੇ ਚੁੱਕ ਲਿਆ ਤੇ ਪਾਣੀ ਦੇ ਛੱਪੜ ਕੰਡੇ ਲੈ ਗਿਆ। ਸ਼ੇਰਨੀ ਨਾਲ ਤੁਰਦੀ ਰਹੀ। ਇਸ ਤਸਵੀਰ ਨੂੰ ਸਦੀ ਦੀ ਸਬਤੋਂ ਵਧੀਆ ਤਸਵੀਰ ਦਾ ਇਨਾਮ ਵੀ ਮਿਲਿਆ ਹੈ।”

ਵਾਇਰਲ ਪੋਸਟ

ਪੜਤਾਲ

ਪੜਤਾਲ ਦੀ ਸ਼ੁਰੁਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਸਰਚ ਕੀਤਾ।ਸਰਚ ਦੇ ਨਤੀਜਿਆਂ ਤੋਂ ਇਹ ਸਾਫ ਹੋ ਗਿਆ ਕਿ ਸਬਤੋਂ ਪਹਿਲਾਂ ਇਹ ਤਸਵੀਰ ਸਿਰਫ ਮਜ਼ਾਕ ਦੇ ਤੌਰ ‘ਤੇ ਸ਼ੇਅਰ ਕੀਤੀ ਗਈ ਸੀ ਪਰ ਲੋਕਾਂ ਨੇ ਇਸਨੂੰ ਸੱਚ ਮਨ ਸ਼ੇਅਰ ਕੀਤਾ। ਸਾਨੂੰ 3 ਅਪ੍ਰੈਲ 2018 ਨੂੰ ਪ੍ਰਕਾਸ਼ਿਤ ਕੀਤੀ ਗਈ Business Insider South Africa ਦੀ ਇੱਕ ਖਬਰ ਮਿਲੀ ਜਿਸਦੀ ਹੈਡਲਾਈਨ ਸੀ, “SA’s biggest ever April Fool’s joke reached 20 million people worldwide.” ਹੈਡਲਾਈਨ ਦਾ ਪੰਜਾਬੀ ਅਨੁਵਾਦ ਹੁੰਦਾ ਹੈ, “ਸਾਊਥ ਅਫ਼ਰੀਕਾ ਦਾ ਸਬਤੋਂ ਵੱਡਾ ਅਪ੍ਰੈਲ ਫੂਲ ਜੋਕ 20 ਮਿਲੀਅਨ ਤੋਂ ਵੱਧ ਲੋਕਾਂ ਤੱਕ ਪੁੱਜਿਆ।”

ਇਸ ਖਬਰ ਵਿਚ ਇਸ ਤਸਵੀਰ ਦੀ ਅਸਲੀਅਤ ਦੱਸੀ ਗਈ ਸੀ। ਇਸ ਖਬਰ ਅਨੁਸਾਰ “Kruger Sightings” ਨਾਂ ਦੇ ਟਵਿੱਟਰ ਹੈਂਡਲ ਤੋਂ 1 ਅਪ੍ਰੈਲ 2018 ਨੂੰ ਇਹ ਤਸਵੀਰ ਅਪ੍ਰੈਲ ਫੂਲ ਦੇ ਮਜ਼ਾਕ ਦੇ ਤੋਰ ‘ਤੇ ਸ਼ੇਅਰ ਕੀਤੀ ਗਈ ਸੀ ਪਰ ਲੋਕਾਂ ਨੇ ਇਸਨੂੰ ਅਸਲੀ ਸੱਮਝ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਇਹ ਤਸਵੀਰ 20 ਮਿਲੀਅਨ ਤੋਂ ਵੀ ਵੱਧ ਲੋਕਾਂ ਨੇ ਸ਼ੇਅਰ ਕੀਤੀ ਸੀ।

“Kruger Sightings” ਟਵਿੱਟਰ ਹੈਂਡਲ ਦੁਆਰਾ 1 ਅਪ੍ਰੈਲ 2018 ਨੂੰ ਸ਼ੇਅਰ ਕੀਤਾ ਗਿਆ ਟਵੀਟ ਤੁਸੀਂ ਹੇਠਾਂ ਵੇਖ ਸਕਦੇ ਹੋ।

“Kruger Sightings” ਦੀ ਅਧਿਕਾਰਕ ਵੈੱਬਸਾਈਟ ‘ਤੇ ਜਾ ਕੇ ਪਤਾ ਚਲਦਾ ਹੈ ਕਿ ਇਹ ਵੈੱਬਸਾਈਟ Nadav Ossendryver ਦੁਆਰਾ 2011 ਵਿਚ ਬਣਾਈ ਗਈ ਸੀ ਅਤੇ ਇਹ ਅਫ਼ਰੀਕਾ ਦੇ ਜੰਗਲਾਂ ਦੇ ਜਾਨਵਰਾਂ ਦੀ ਤਸਵੀਰਾਂ ਨੂੰ ਖਿੱਚਦੇ ਅਤੇ ਸ਼ੇਅਰ ਕਰਦੇ ਹਨ ਤਾਂ ਜੋ ਲੋਕ ਅਫ਼ਰੀਕਾ ਵਿਚ ਘੁੱਮਣ ਆਉਣ ਅਤੇ ਇਨ੍ਹਾਂ ਜੰਗਲਾਂ ਦੀ ਸਫਾਰੀ ਦਾ ਲੁਤਫ਼ ਲੈ ਸੱਕਣ।

ਥੋੜਾ ਹੋਰ ਸਰਚ ਕਰਨ ‘ਤੇ ਸਾਨੂੰ “Kruger Sightings” ਵੈੱਬਸਾਈਟ ਦੇ ਸੰਸਥਾਪਕ “Nadav Ossendryver” ਦੁਆਰਾ 2 ਅਪ੍ਰੈਲ 2018 ਨੂੰ ਇਸ ਤਸਵੀਰ ਨੂੰ ਲੈ ਕੇ ਸ਼ੇਅਰ ਕੀਤਾ ਗਿਆ ਇੱਕ ਟਵੀਟ ਮਿਲਿਆ ਜਿਸਦੇ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਇਹ ਤਸਵੀਰ ਉਨ੍ਹਾਂ ਨੇ ਅਪ੍ਰੈਲ ਫੂਲ ਦੇ ਮਜ਼ਾਕ ਦੇ ਤੋਰ ‘ਤੇ ਸ਼ੇਅਰ ਕੀਤੀ ਸੀ।

ਹੁਣ ਅਸੀਂ ਅਧਿਕਾਰਕ ਪੁਸ਼ਟੀ ਲਈ “Nadav Ossendryver” ਨੂੰ ਟਵਿੱਟਰ ਦੇ ਜ਼ਰੀਏ ਸੰਪਰਕ ਕੀਤਾ। ਨਡਾਵ ਨੇ ਟਵਿੱਟਰ ਦੇ ਜਵਾਬ ਵਿਚ ਵਿਸ਼ਵਾਸ ਟੀਮ ਨੂੰ ਦੱਸਿਆ ਕਿ “ਇਹ ਤਸਵੀਰ ਐਡੀਟੇਡ ਹੈ ਅਤੇ ਉਨ੍ਹਾਂ ਨੇ ਹੀ ਸ਼ੇਅਰ ਕੀਤੀ ਸੀ।”

ਅੰਤ ਵਿਚ ਵਿਸ਼ਵਾਸ ਟੀਮ ਨੇ ਇਸ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਪੇਜ Mera Punjab ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ ਅਤੇ ਇਸ ਪੇਜ ਨੂੰ 537,126 ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ ਅਤੇ 1 ਅਪ੍ਰੈਲ 2018 ਨੂੰ ਅਪ੍ਰੈਲ ਫੂਲ ਦੇ ਮਜ਼ਾਕ ਦੇ ਤੋਰ ‘ਤੇ ਸ਼ੇਅਰ ਕੀਤੀ ਗਈ ਸੀ।

  • Claim Review : ਅਤਿ ਦੀ ਗਰਮੀ ਕਾਰਨ ਬੱਚੇ ਦੀ ਹਾਲਤ ਮਾੜੀ ਸੀ ਅਤੇ ਉਸ ਤੋਂ ਤੁਰਿਆ ਨਹੀਂ ਸੀ ਜਾ ਰਿਹਾ। ਹਾਥੀ ਨੇ ਬੱਚੇ ਨੂੰ ਆਪਣੀ ਸੁੰਡ 'ਤੇ ਚੁੱਕ ਲਿਆ ਤੇ ਪਾਣੀ ਦੇ ਛੱਪੜ ਕੰਡੇ ਲੈ ਗਿਆ।
  • Claimed By : FB Page- Mera Punjab
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later