X
X

Fact Check: ਆਈਫਲ ਟਾਵਰ ਦੇ ਹੇਠਾਂ ਮੰਦਰ ਹੋਣ ਦਾ ਦਾਅਵਾ ਰਾਮਭਦਰਚਾਰੀਆ ਨੇ ਨਹੀਂ ਕੀਤਾ, NDTV ਦੇ ਨਾਂ ‘ਤੇ ਫੇਕ ਗ੍ਰਾਫਿਕ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਰਾਮਭਦਰਚਾਰੀਆ ਦੇ ਆਈਫਲ ਟਾਵਰ ਦੇ ਹੇਠਾਂ ਕਾਲੀ ਮਾਤਾ ਦਾ ਮੰਦਰ ਹੋਣ ਦੇ ਦਾਅਵੇ ਨਾਲ ਐਨਡੀਟੀਵੀ ਇੰਡੀਆ ਦੇ ਨਾਂ ‘ਤੇ ਇਹ ਫਰਜੀ ਪੋਸਟ ਫੈਲਾਈ ਜਾ ਰਹੀ ਹੈ। ਐਨਡੀਟੀਵੀ ਨੇ ਅਜਿਹੀ ਕੋਈ ਖਬਰ ਪ੍ਰਕਾਸ਼ਿਤ ਨਹੀਂ ਕੀਤੀ ਹੈ। ਐਨਡੀਟੀਵੀ ਦੇ ਲੋਗੋ ਨਾਲ ਫਰਜ਼ੀ ਨਿਊਜ਼ ਪੇਜ ਬਣਾ ਕੇ ਮਨਘੜਤ ਨਿਊਜ ਰਿਪੋਰਟ ਦੇ ਹਵਾਲੇ ਤੋਂ ਇਹ ਫਰਜੀ ਦਾਅਵਾ ਕੀਤਾ ਗਿਆ ਹੈ।

  • By: Umam Noor
  • Published: Dec 3, 2024 at 05:12 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਉੱਤਰ ਪ੍ਰਦੇਸ਼ ਦੀ ਸੰਭਲ ਮਸਜਿਦ ਵਿੱਚ ਸ਼ੁਰੂ ਹੋਏ ਸਰਵੇ ਤੋਂ ਬਾਅਦ ਸੋਸ਼ਲ ਮੀਡਿਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਵਾਇਰਲ ਕੀਤੀ ਜਾ ਰਹੀ ਪੋਸਟ ਵਿੱਚ ਐਨਡਿਟੀਵੀ ਦੇ ਨਾਂ ‘ਤੇ ਇੱਕ ਸਕ੍ਰੀਨਸ਼ਾਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵਿੱਚ ਐਨਡੀਟੀਵੀ ਇੰਡੀਆ ਦੇ ਲੋਗੋ ਦੀ ਵਰਤੋਂ ਕਰਦੇ ਹੋਏ ਇੱਕ ਤਸਵੀਰ ਦੇ ਨਾਲ ਲਿਖਿਆ ਗਿਆ ਹੈ ਕਿ ਜਗਦਗੁਰੂ ਰਾਮਭਦਰਚਾਰੀਆ ਨੇ ਆਈਫਲ ਟਾਵਰ ਦੇ ਹੇਠਾਂ ਕਾਲੀ ਮਾਤਾ ਦਾ ਮੰਦਰ ਹੋਣ ਦਾ ਦਾਅਵਾ ਕੀਤਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਨੂੰ ਐਨਡੀਟੀਵੀ ਦੀ ਅਸਲ ਖ਼ਬਰ ਨਾਲ ਜੁੜਿਆ ਕ੍ਰਿਏਟਿਵ ਸਮਝਦੇ ਹੋਏ ਸਾਂਝਾ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਰਾਮਭਦਰਚਾਰੀਆ ਨੇ ਆਈਫਲ ਟਾਵਰ ਦੇ ਹੇਠਾਂ ਕਾਲੀ ਮਾਤਾ ਦਾ ਮੰਦਰ ਹੋਣ ਦੇ ਦਾਅਵੇ ਨਾਲ ਐਨਡੀਟੀਵੀ ਇੰਡੀਆ ਦੇ ਨਾਂ ‘ਤੇ ਇਹ ਫਰਜੀ ਪੋਸਟ ਫੈਲਾਈ ਜਾ ਰਹੀ ਹੈ। ਐਨਡੀਟੀਵੀ ਨੇ ਅਜਿਹੀ ਕੋਈ ਖਬਰ ਪ੍ਰਕਾਸ਼ਿਤ ਨਹੀਂ ਕੀਤੀ ਹੈ। ਐਨਡੀਟੀਵੀ ਦੇ ਲੋਗੋ ਨਾਲ ਫਰਜ਼ੀ ਨਿਊਜ਼ ਪੇਜ ਬਣਾ ਕੇ ਇਹ ਫਰਜੀ ਦਾਅਵਾ ਕੀਤਾ ਗਿਆ ਹੈ।

ਕੀ ਹੈ ਵਾਇਰਲ ਪੋਸਟ ‘ਚ?

ਫੇਸਬੁੱਕ ਯੂਜ਼ਰ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਜਗਦਗੁਰੂ ਰਾਮਭਦਰਚਾਰੀਆ ਨੇ ਆਈਫਲ ਟਾਵਰ ਦੇ ਹੇਠਾਂ ਕਾਲੀ ਮਾਤਾ ਦਾ ਮੰਦਰ ਹੋਣ ਦਾ ਦਾਅਵਾ ਕੀਤਾ ਹੈ।

ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਕੀਵਰਡ ਸਰਚ ਕੀਤਾ। ਗੂਗਲ ਓਪਨ ਸਰਚ ਟੂਲ ਦੀ ਮਦਦ ਨਾਲ ਵਾਇਰਲ ਪੋਸਟ ਦੇ ਨਾਲ ਲਿਖੇ ਟੈਕਸਟ ਨੂੰ ਸਰਚ ਕੀਤਾ।ਸਰਚ ਕੀਤੇ ਜਾਣ ‘ਤੇ ਸਾਨੂੰ ਅਜਿਹੀ ਖ਼ਬਰ ਨਹੀਂ ਮਿਲੀ, ਜੇਕਰ ਸਵਾਮੀ ਰਾਮਭਦਰਚਾਰੀਆ ਨੇ ਅਜਿਹਾ ਬਿਆਨ ਦਿੱਤਾ ਹੁੰਦਾ, ਤਾਂ ਇਹ ਜ਼ਰੂਰ ਖ਼ਬਰਾਂ ਵਿੱਚ ਹੁੰਦਾ।

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਇਸ ਖਬਰ ਨੂੰ ਐਨਡੀਟੀਵੀ ਦੀ ਵੈਬਸਾਈਟ ਅਤੇ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਸਰਚ ਕੀਤਾ। ਸਾਨੂੰ ਉੱਥੇ ਵੀ ਪ੍ਰਕਾਸ਼ਿਤ ਅਜਿਹੀ ਕੋਈ ਖ਼ਬਰ ਨਹੀਂ ਮਿਲੀ।

ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਅਗਲੇ ਪੜਾਅ ਵਿੱਚ ਐਨਡੀਟੀਵੀ ਇੰਡੀਆ ਦੇ ਡਿਜੀਟਲ ਕੰਟੇਂਟ ਸਟ੍ਰੇਟਜੀ ਦੇ ਮੁਖੀ ਦੇਸ਼ਬੰਧੂ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਪੋਸਟ ਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਦੇ ਹੋਏ ਕਿਹਾ ਕਿ ਐਨਡੀਟੀਵੀ ਨੇ ਅਜਿਹੀ ਕੋਈ ਖ਼ਬਰ ਪ੍ਰਕਾਸ਼ਿਤ ਨਹੀਂ ਕੀਤੀ ਹੈ। ਇਹ ਪੂਰੀ ਤਰ੍ਹਾਂ ਫਰਜ਼ੀ ਹੈ।

ਅੰਤ ਵਿੱਚ ਫਰਜੀ ਪੋਸਟ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ ਗਈ। ਅਸੀਂ ਪਾਇਆ ਕਿ ਪੇਜ ਦੇ ਚਾਰ ਲੱਖ ਤੋਂ ਵੱਧ ਮੈਂਬਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਰਾਮਭਦਰਚਾਰੀਆ ਦੇ ਆਈਫਲ ਟਾਵਰ ਦੇ ਹੇਠਾਂ ਕਾਲੀ ਮਾਤਾ ਦਾ ਮੰਦਰ ਹੋਣ ਦੇ ਦਾਅਵੇ ਨਾਲ ਐਨਡੀਟੀਵੀ ਇੰਡੀਆ ਦੇ ਨਾਂ ‘ਤੇ ਇਹ ਫਰਜੀ ਪੋਸਟ ਫੈਲਾਈ ਜਾ ਰਹੀ ਹੈ। ਐਨਡੀਟੀਵੀ ਨੇ ਅਜਿਹੀ ਕੋਈ ਖਬਰ ਪ੍ਰਕਾਸ਼ਿਤ ਨਹੀਂ ਕੀਤੀ ਹੈ। ਐਨਡੀਟੀਵੀ ਦੇ ਲੋਗੋ ਨਾਲ ਫਰਜ਼ੀ ਨਿਊਜ਼ ਪੇਜ ਬਣਾ ਕੇ ਮਨਘੜਤ ਨਿਊਜ ਰਿਪੋਰਟ ਦੇ ਹਵਾਲੇ ਤੋਂ ਇਹ ਫਰਜੀ ਦਾਅਵਾ ਕੀਤਾ ਗਿਆ ਹੈ।

  • Claim Review : NDTV ਦੀ ਖਬਰ ਹੈ ਕਿ ਜਗਦਗੁਰੂ ਰਾਮਭਦਰਚਾਰੀਆ ਨੇ ਆਈਫਲ ਟਾਵਰ ਦੇ ਹੇਠਾਂ ਕਾਲੀ ਮਾਤਾ ਦਾ ਮੰਦਰ ਹੋਣ ਦਾ ਦਾਅਵਾ ਕੀਤਾ ਹੈ।
  • Claimed By : FB Page- B. Chandra Kala IAS ( Add होते ही अपने 50 मित्रो को भी Add करे )
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later