Fact Check : ਇਲਾਹਾਬਾਦ ਦੀ ਸ਼ਿਆ ਸਾਹੂ ਦੇ ਨਾਮ ਤੋਂ ਵਾਇਰਲ ਪੋਸਟ ਹੈ ਝੂਠੀ, ਫਰਜੀ ਦਾਅਵਾ ਵਾਇਰਲ
ਜਾਂਚ ਵਿੱਚ ਪਤਾ ਲੱਗਿਆ ਕਿ ਵਾਇਰਲ ਤਸਵੀਰ ਇਲਾਹਾਬਾਦ ਦੀ ਸ਼ਿਯਾ ਸਾਹੂ ਦੀ ਨਹੀਂ ਹੈ, ਇਹ ਫੋਟੋ ਮੱਧ ਪ੍ਰਦੇਸ਼ ਦੇ ਛਿੰਦਵਾੜਾ ਦੀ ਸਾਧਵੀ ਸਰਸਵਤੀ ਦੀ ਹੈ। ਤਸਵੀਰ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਵੀ ਗਲਤ ਹੈ।
- By: Jyoti Kumari
- Published: Dec 18, 2024 at 05:57 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਕੁੜੀ ਦੀ ਤਸਵੀਰ ਲੱਗੀ ਹੋਈ ਹੈ। ਪੋਸਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਗਿਆ ਹੈ ਕਿ “ਪ੍ਰਯਾਗਰਾਜ (ਪਹਿਲਾਂ ਇਲਾਹਾਬਾਦ) ਵਿੱਚ ਸ਼ਿਆ ਸਾਹੂ ਨਾਮ ਦੀ ਇੱਕ ਕੁੜੀ ਨੇ ਦੋ ਬਲਾਤਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।” ਕਈ ਯੂਜ਼ਰਸ ਇਸ ਪੋਸਟ ਨੂੰ ਸੱਚ ਮੰਨਦੇ ਹੋਏ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਬੇਬੁਨਿਆਦ ਅਤੇ ਫਰਜ਼ੀ ਹੈ। ਪ੍ਰਯਾਗਰਾਜ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ਲੋਕ ਗਲਤ ਪੋਸਟ ਸ਼ੇਅਰ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Raminder Hanspal ਨੇ ਵਾਇਰਲ ਪੋਸਟ ਨੂੰ 14 ਦਸੰਬਰ 2024 ਨੂੰ ਸ਼ੇਅਰ ਕੀਤਾ ਹੈ। ਪੋਸਟ ਉੱਤੇ ਲਿਖਿਆ ਹੋਇਆ ਹੈ,”ਇਲਾਹਾਬਾਦ ਦੀ 16 ਸਾਲ ਦੀ ਕੁੜੀ ਸ਼ਿਆ ਸਾਹੂ ਨੇ ਦੋ ਬਲਾਤਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਹੀ ਕੀਤਾ ਨਾ ਦੋਸਤੋ?”
ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਪਹਿਲਾ ਇਹ ਪੋਸਟ ਸਾਲ 2021 ਵਿੱਚ ਸਮਾਨ ਦਾਅਵੇ ਨਾਲ ਵਾਇਰਲ ਹੋਈ ਸੀ। ਸਾਡੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਪਾਇਆ ਗਿਆ ਸੀ। ਅਸੀਂ ਪੋਸਟ ਨੂੰ ਲੈ ਕੇ ਅਸੀਂ ਦੈਨਿਕ ਜਾਗਰਣ, ਪ੍ਰਯਾਗਰਾਜ ਦੇ ਕ੍ਰਾਈਮ ਰਿਪੋਰਟਰ ਰਾਜੇਂਦਰ ਯਾਦਵ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਵਾਇਰਲ ਪੋਸਟ ਨੂੰ ਪੂਰੀ ਤਰ੍ਹਾਂ ਅਫਵਾਹ ਕਰਾਰ ਦਿੰਦਿਆਂ ਕਿਹਾ ਸੀ ਕਿ ਇਹ, “ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕੀ ਹੈ। ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਪ੍ਰਯਾਗਰਾਜ ਦੇ ਐਸਪੀ ਕ੍ਰਾਈਮ ਆਸ਼ੂਤੋਸ਼ ਮਿਸ਼ਰਾ ਨੇ ਵੀ ਵਾਇਰਲ ਪੋਸਟ ਦਾ ਖੰਡਨ ਕੀਤਾ।” ਹਿੰਦੀ ਵਿੱਚ ਕੀਤੀ ਗਈ ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਸਾਲ 2023 ਵਿੱਚ ਇਹ ਪੋਸਟ ਸੋਸ਼ਲ ਮੀਡਿਆ ‘ਤੇ ਫਿਰ ਤੋਂ ਵਾਇਰਲ ਹੋਈ। ਜਿਸਦੀ ਜਾਂਚ ਅਸੀਂ ਹਿੰਦੀ ਭਾਸ਼ਾ ਵਿੱਚ ਕੀਤੀ ਹੈ। ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।
ਅਸੀਂ ਗੂਗਲ ਲੇਂਸ ਰਾਹੀਂ ਵਾਇਰਲ ਫੋਟੋ ਦੀ ਜਾਂਚ ਕੀਤੀ। ਸਾਨੂੰ ਇਹ ਫੋਟੋ sadhvisaraswati ਨਾਮ ਦੇ ਵੇਰੀਫਾਈਡ ਇੰਸਟਾਗ੍ਰਾਮ ਅਕਾਊਂਟ ‘ਤੇ ਮਿਲੀ। ਵਾਇਰਲ ਤਸਵੀਰ ਨੂੰ 10 ਜਨਵਰੀ 2019 ਨੂੰ ਸ਼ੇਅਰ ਕੀਤਾ ਹੈ। ਇੱਥੇ ਵਾਇਰਲ ਤਸਵੀਰ ਨਾਲ ਹੋਰ ਕਈ ਤਸਵੀਰਾਂ ਮਿਲਿਆ। ਇੰਸਟਾਗ੍ਰਾਮ ਹੈਂਡਲ ਦੇ ਬਾਇਓ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ਸਾਧਵੀ ਸਰਸਵਤੀ ਇਕ ਕਥਾ ਵਾਚਕ ਅਤੇ ਮੋਟੀਵੇਸ਼ਨਲ ਸਪੀਕਰ ਹਨ।

ਸਾਨੂੰ ਵਾਇਰਲ ਤਸਵੀਰ ਕਈ ਹੋਰ ਫੇਸਬੁੱਕ ਯੂਜ਼ਰਸ ਵਲੋਂ ਸਾਲ 2021 ਵਿੱਚ ਸ਼ੇਅਰ ਕੀਤੀ ਹੋਈ ਮਿਲੀ। ਇਸ ਤੋਂ ਇਹ ਸਾਫ ਹੈ ਕੀ ਵਾਇਰਲ ਪੋਸਟ ਬਹੁਤ ਪਹਿਲਾ ਤੋਂ ਸੋਸ਼ਲ ਮੀਡਿਆ ‘ਤੇ ਵਾਇਰਲ ਹੈ ਅਤੇ ਇਸਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਦੇ ਫੇਸਬੁੱਕ ‘ਤੇ 771 ਮਿੱਤਰ ਹਨ ਅਤੇ ਯੂਜ਼ਰ ਚੰਡੀਗੜ੍ਹ ਦਾ ਰਹਿਣ ਵਾਲਾ ਹੈ।
ਨਤੀਜਾ: ਜਾਂਚ ਵਿੱਚ ਪਤਾ ਲੱਗਿਆ ਕਿ ਵਾਇਰਲ ਤਸਵੀਰ ਇਲਾਹਾਬਾਦ ਦੀ ਸ਼ਿਯਾ ਸਾਹੂ ਦੀ ਨਹੀਂ ਹੈ, ਇਹ ਫੋਟੋ ਮੱਧ ਪ੍ਰਦੇਸ਼ ਦੇ ਛਿੰਦਵਾੜਾ ਦੀ ਸਾਧਵੀ ਸਰਸਵਤੀ ਦੀ ਹੈ। ਤਸਵੀਰ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਵੀ ਗਲਤ ਹੈ।
- Claim Review : ਇਲਾਹਾਬਾਦ ਦੀ 16 ਸਾਲ ਦੀ ਕੁੜੀ ਸ਼ਿਆ ਸਾਹੂ ਨੇ ਦੋ ਬਲਾਤਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ
- Claimed By : FB User-Raminder Hanspal
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











