Fact Check: ਬਾਘ ਨੂੰ ਹਾਥੀ ‘ਤੇ ਲੈ ਜਾਣ ਦਾ ਵੀਡੀਓ ਬਿਹਾਰ ਦਾ ਨਹੀਂ, ਉੱਤਰਾਖੰਡ ਦਾ ਹੈ
ਜਨਵਰੀ 2011 ਵਿੱਚ ਉੱਤਰਾਖੰਡ ਵਿੱਚ ਜੰਗਲਾਤ ਗਾਰਡਾਂ ਨੇ ਆਦਮਖੋਰ ਬਾਘ ਦਾ ਸ਼ਿਕਾਰ ਕੀਤਾ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਸ ਦੀ ਲਾਸ਼ ਨੂੰ ਹਾਥੀ ‘ਤੇ ਰੱਖ ਕੇ ਯਾਤਰਾ ਕੱਢੀ ਸੀ। ਉਸ ਵੀਡੀਓ ਨੂੰ ਬਿਹਾਰ ਦਾ ਦੱਸਿਆ ਜਾ ਰਿਹਾ ਹੈ।
- By: Sharad Prakash Asthana
- Published: Dec 30, 2024 at 03:07 PM
- Updated: Dec 30, 2024 at 06:34 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਸ਼ੇਰ ਨੂੰ ਹਾਥੀ ‘ਤੇ ਲਿਜਾਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਕੁਝ ਯੂਜ਼ਰਸ ਇਸ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਬਿਹਾਰ ‘ਚ ਇਸ ਤਰੀਕੇ ਨਾਲ ਬਾਘ ਨੂੰ ਹਾਥੀ ‘ਤੇ ਲਿਜਾਇਆ ਗਿਆ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਾ ਕਿ ਵਾਇਰਲ ਵੀਡੀਓ ਬਿਹਾਰ ਦਾ ਨਹੀਂ, ਉੱਤਰਾਖੰਡ ਦਾ ਹੈ। ਦਰਅਸਲ, ਸਾਲ 2011 ਵਿੱਚ ਉੱਤਰਾਖੰਡ ਦੇ ਰਾਮਨਗਰ ਇਲਾਕੇ ਵਿੱਚ ਜੰਗਲਾਤ ਗਾਰਡਾਂ ਨੇ ਛੇ ਇਨਸਾਨਾਂ ਦੀ ਹੱਤਿਆ ਕਰਨ ਵਾਲੇ ਬਾਘ ਨੂੰ ਮਾਰ ਦਿੱਤਾ ਸੀ। ਪਿੰਡ ਵਾਸੀਆਂ ਨੇ ਲੋਕਾਂ ਨੂੰ ਦਿਖਾਉਣ ਲਈ ਉਸਦੀ ਲਾਸ਼ ਨੂੰ ਹਾਥੀ ‘ਤੇ ਰੱਖ ਕੇ ਯਾਤਰਾ ਕੱਢੀ ਸੀ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ Pulse India ਨੇ 27 ਦਸੰਬਰ (ਆਰਕਾਈਵ ਲਿੰਕ) ਨੂੰ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ,“ਇਹ ਬਿਹਾਰੀ ਹੈ ਬਾਬੂ
ਇੱਥੇ ਉੱਡਦੀ ਚਿੜੀਆਂ ਨੂੰ ਵੀ ਹਲਦੀ ਲਗਾ ਦਿੰਦੇ ਹਨ…
ਅਜਿਹੇ ਅੱਧਭੂਤ ਨਜ਼ਾਰੇ ਤੁਹਾਨੂੰ
ਸਿਰਫ਼ ਬਿਹਾਰ ਵਿੱਚ ਹੀ ਦੇਖਣ ਨੂੰ ਮਿਲ ਸਕਦੇ ਹਨ!”

ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਇਸਦਾ ਸਕ੍ਰੀਨਸ਼ੌਟ ਕੱਢ ਕੇ ਗੂਗਲ ਲੈਂਸ ਨਾਲ ਸਰਚ ਕੀਤਾ। ਇਸ ਸਬੰਧੀ ਖਬਰ ਇੰਡੀਆ ਟੂਡੇ ਦੀ ਵੈੱਬਸਾਈਟ ‘ਤੇ 28 ਜਨਵਰੀ 2011 ਨੂੰ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ‘ਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੌਟ ਦੇਖਿਆ ਜਾ ਸਕਦਾ ਹੈ। ਰਿਪੋਰਟ ਅਨੁਸਾਰ ,ਉੱਤਰਾਖੰਡ ਦੇ ਰਾਮਨਗਰ ਡਿਵੀਜ਼ਨ ਵਿੱਚ ਜੰਗਲਾਤ ਗਾਰਡਾਂ ਨੇ ਛੇ ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਕਾਰਬੇਟ ਨੈਸ਼ਨਲ ਪਾਰਕ ਦੇ ਇੱਕ ਆਦਮਖੋਰ ਬਾਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਸੁੰਦਰਖਾਲ ਖੇਤਰ ਵਿੱਚ ਜੰਗਲਾਤ ਅਧਿਕਾਰੀਆਂ ਨੇ ਉਸਨੂੰ ਉਦੋਂ ਫੜਿਆ, ਜਦੋਂ ਉਸਨੇ ਇੱਕ ਵਿਅਕਤੀ ਨੂੰ ਮਾਰ ਦਿੱਤਾ ਸੀ। ਪਿੰਡ ਵਾਸੀਆਂ ਨੇ ਬਾਘ ਦੀ ਮੌਤ ‘ਤੇ ਖੁਸ਼ੀ ਮਾਨੈ ਅਤੇ ਉਸਦੀ ਲਾਸ਼ ਨੂੰ ਸਾਰਵਜਨਿਕ ਪ੍ਰਦਰਸ਼ਨ ਲਈ ਹਾਥੀ ‘ਤੇ ਲੈ ਗਏ।

26 ਦਸੰਬਰ ਨੂੰ ਆਈਐਫਐਸ ਅਧਿਕਾਰੀ ਪ੍ਰਵੀਨ ਕਾਸਵਾਨ ਨੇ ਅਜਿਹਾ ਦਾਅਵਾ ਕਰਨ ਵਾਲੇ ਯੂਜ਼ਰ ਦੀ ਪੋਸਟ ਦਾ (ਆਰਕਾਈਵ ਲਿੰਕ) ‘ਤੇ ਜਵਾਬ ਦਿੰਦੇ ਹੋਏ ਦੱਸਿਆ ਕਿ ਇਹ ਉੱਤਰਾਖੰਡ ਦੇ ਰਾਮਨਗਰ ਦਾ 2011 ਦਾ ਵੀਡੀਓ ਹੈ। ਬਾਘ ਨੇ 6 ਲੋਕਾਂ ਨੂੰ ਮਾਰ ਦਿੱਤਾ ਸੀ। ਬਾਅਦ ਵਿਚ ਜੰਗਲਾਤ ਗਾਰਡਾਂ ਨੇ ਉਸ ਦਾ ਸ਼ਿਕਾਰ ਕੀਤਾ ਸੀ।
27 ਜਨਵਰੀ 2011 ਨੂੰ ਹਿੰਦੁਸਤਾਨ ਟਾਈਮਜ਼ ਦੀ ਵੈੱਬਸਾਈਟ ‘ਤੇ ਛਪੀ ਰਿਪੋਰਟ ਵਿਚ ਵੀ ਇਸ ਨਾਲ ਜੁੜਦੀ ਖਬਰ ਵੇਖੀ ਜਾ ਸਕਦੀ ਹੈ।

ਇਸ ਬਾਰੇ ਹਲਦਵਾਨੀ ਵਿੱਚ ਦੈਨਿਕ ਜਾਗਰਣ ਦੇ ਰਿਪੋਰਟਰ ਗੋਵਿੰਦ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਉੱਤਰਾਖੰਡ ਦਾ ਹੈ। ਹਾਲ ਹੀ ਵਿੱਚ ਇੱਥੇ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਹ ਵੀਡੀਓ ਪੁਰਾਣੀ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਦੇ ਕਰੀਬ 3500 ਫਾਲੋਅਰਜ਼ ਹਨ।
ਨਤੀਜਾ: ਜਨਵਰੀ 2011 ਵਿੱਚ ਉੱਤਰਾਖੰਡ ਵਿੱਚ ਜੰਗਲਾਤ ਗਾਰਡਾਂ ਨੇ ਆਦਮਖੋਰ ਬਾਘ ਦਾ ਸ਼ਿਕਾਰ ਕੀਤਾ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਸ ਦੀ ਲਾਸ਼ ਨੂੰ ਹਾਥੀ ‘ਤੇ ਰੱਖ ਕੇ ਯਾਤਰਾ ਕੱਢੀ ਸੀ। ਉਸ ਵੀਡੀਓ ਨੂੰ ਬਿਹਾਰ ਦਾ ਦੱਸਿਆ ਜਾ ਰਿਹਾ ਹੈ।
- Claim Review : ਬਿਹਾਰ 'ਚ ਬਾਘ ਨੂੰ ਇਸ ਤਰੀਕੇ ਨਾਲ ਹਾਥੀ 'ਤੇ ਲਿਜਾਇਆ ਗਿਆ।
- Claimed By : Claimed By : FB User- Pulse India
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











