X
X

Fact Check: ਲਾਸ ਏਂਜਲਸ ਵਿੱਚ ਲੱਗੀ ਅੱਗ ਦੇ ਸੰਦਰਭ ਵਿੱਚ ਵਾਇਰਲ ਹੋ ਰਿਹਾ ਅਜ਼ਾਨ ਦਿੰਦੇ ਸਮੂਹ ਦਾ ਇਹ ਵੀਡੀਓ ਕਰਾਚੀ ਦਾ ਹੈ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਇਹ ਵੀਡੀਓ ਸਾਲ 2022 ਵਿੱਚ ਕਰਾਚੀ ਵਿੱਚ ਲੱਗੀ ਅੱਗ ਦੀ ਹੈ। ਅੱਗ ਤੋਂ ਬਾਅਦ ਕੁਝ ਲੋਕਾਂ ਨੇ ਅਜ਼ਾਨ ਦਿੱਤੀ ਸੀ। ਇਸ ਵੀਡੀਓ ਨੂੰ ਅਮਰੀਕਾ ਦੇ ਲਾਸ ਏਂਜਲਸ ‘ਚ ਲੱਗੀ ਅੱਗ ਨਾਲ ਜੋੜਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • By: Umam Noor
  • Published: Jan 14, 2025 at 06:27 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ) ਅਮਰੀਕਾ ਦੇ ਲਾਸ ਏਂਜਲਸ ਵਿਚ ਲੱਗੀ ਭਿਆਨਕ ਅੱਗ ਦੀ ਚਪੇਟ ਵਿਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਇਸ ਮਾਮਲੇ ਨਾਲ ਜੁੜੀ ਕਈ ਪੋਸਟ ਵੀ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਨਾਲ ਜੋੜਦੇ ਹੋਏ ਇਕ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ‘ਚ ਅੱਗ ਵਿਚਕਾਰ ਕੁਝ ਲੋਕਾਂ ਨੂੰ ਅਜ਼ਾਨ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਲਾਸ ਏਂਜਲਸ ਦਾ ਵੀਡੀਓ ਹੈ, ਜਿੱਥੇ ਜ਼ਬਰਦਸਤ ਅੱਗ ਦੇ ਦੌਰਾਨ ਅਜ਼ਾਨ ਦਿੱਤੀ ਗਈ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕਰਾਚੀ ਵਿੱਚ ਲੱਗੀ ਅੱਗ ਦਾ ਹੈ। ਸਾਲ 2022 ਦੇ ਵੀਡੀਓ ਨੂੰ ਲਾਸ ਏਂਜਲਸ ਵਿੱਚ ਇਸ ਸਮੇਂ ਲੱਗੀ ਅੱਗ ਨਾਲ ਜੋੜਦੇ ਹੋਏ ਗੁੰਮਰਾਹਕੁੰ ਦਾਅਵੇ ਨਾਲ ਫੈਲਾਇਆ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ‘ਚ ?

ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਇਕ ਫੇਸਬੁੱਕ ਯੂਜ਼ਰ ਨੇ ਲਿਖਿਆ ਹੈ, ”ਅਮਰੀਕਾ ਕੈਲੀਫੋਰਨੀਆ ਸਟੇਟ ‘ਚ ਲੱਗੀ ਬੇਕਾਬੂ ਅੱਗ ਦੇ ਸਾਹਮਣੇ ਅਮਰੀਕਾ ਦੀ ਹਰ ਸੰਭਵ ਕੋਸ਼ਿਸ਼ ਜਾਰੀ ਹੈ ਅਤੇ ਜਦੀਦ ਟੈਕਨੋਲੋਜੀ ਫੈਲ ਅਤੇ ਬੇਵੱਸ ਨਜਰ ਆ ਰਹੀ ਹੈ, ਅਜਿਹੇ ‘ਚ ਉੱਥੇ ਦੇ ਮੁਸਲਮਾਨ ਇਸ ਆਪਦਾ ਤੋਂ ਮੁਕਤੀ ਪਾਉਣ ਲਈ ਆਪਣੇ ਰੱਬ “ਅੱਲਾਹ” ਨੂੰ ਯਾਦ ਕਰਦੇ ਹੋਏ!! ਅਜ਼ਾਨ ਦੀ ਸਦਾਏ ਬੁਲੰਦ ਕਰਦੇ ਹੋਏ ਉਥੋਂ ਦੇ ਵਾਸੀ।

ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।

ਪੜਤਾਲ

ਆਪਣੀ ਪੜਤਾਲ ਸ਼ੁਰੂ ਕਰਦੇ ਹੋਏ, ਸਭ ਤੋਂ ਪਹਿਲਾਂ ਅਸੀਂ ਵੀਡੀਓ ਦੇ ਕੀਫ੍ਰੇਮ ਕੱਢੇ ਅਤੇ ਉਹਨਾਂ ਨੂੰ ਗੂਗਲ ਲੈਂਸ ਦੁਆਰਾ ਸਰਚ ਕੀਤਾ। ਸਰਚ ਕਰਨ ‘ਤੇ, ਸਾਨੂੰ ਇਹ ਵੀਡੀਓ 2 ਜੂਨ 2022 ਨੂੰ ਇੱਕ ਯੂਟਿਊਬ ਚੈਨਲ ‘ਤੇ ਅੱਪਲੋਡ ਹੋਇਆ ਮਿਲਾ। ਇੱਥੇ ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਕਰਾਚੀ ਦੇ ਸੁਪਰ ਸਟੋਰ ‘ਚ ਲੱਗੀ ਅੱਗ ਦਾ ਵੀਡੀਓ ਹੈ, ਜਿੱਥੇ ਲੋਕਾਂ ਨੇ ਬਾਅਦ ‘ਚ ਅਜ਼ਾਨ ਦਿੱਤੀ ਸੀ।

ਇਸ ਆਧਾਰ ‘ਤੇ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਸਾਨੂੰ ਪਾਕਿਸਤਾਨ ਦੀ ਵੈੱਬਸਾਈਟ ‘parhlo’ ‘ਤੇ ਇਸ ਵੀਡੀਓ ਨਾਲ ਜੁੜੀ ਖਬਰ ਮਿਲੀ। 2 ਜੂਨ 2022 ਨੂੰ ਪ੍ਰਕਾਸ਼ਿਤ ਖਬਰ ਦੇ ਅਨੁਸਾਰ, ਕਰਾਚੀ ਦੇ ਜੇਲ੍ਹ ਚੌਰੰਗੀ ਨੇੜੇ ਇੱਕ ਬਹੁ-ਮੰਜ਼ਿਲਾ ਇਮਾਰਤ ਦੇ ਅੰਦਰ ਸਥਿਤ ਸੁਪਰਸਟੋਰ ਦੇ ਬੇਸਮੈਂਟ ਵਿੱਚ ਬੁੱਧਵਾਰ ਨੂੰ ਅੱਗ ਲੱਗਣ ਤੋਂ ਬਾਅਦ ਕੁਝ ਲੋਕਾਂ ਦੇ ਅਜ਼ਾਨ ਦੇਣ ਦਾ ਇੱਕ ਵੀਡੀਓ ਵਾਇਰਲ ਹੈ।”

2 ਜੂਨ 2022 ਦੀ ਪਾਕਿਸਤਾਨੀ ਨਿਊਜ਼ ਵੈਬਸਾਈਟ ਡਾਨ ਦੀ ਖਬਰ ਅਨੁਸਾਰ, ਕਰਾਚੀ ਵਿੱਚ ਜੇਲ੍ਹ ਚੌਰੰਘੀ ਖੇਤਰ ਦੇ ਨੇੜੇ ਇੱਕ ਮਸ਼ਹੂਰ ਡਿਪਾਰਟਮੈਂਟਲ ਸਟੋਰ ਦੇ ਬੇਸਮੈਂਟ ਵਿੱਚ ਇੱਕ ਦਿਨ ਪਹਿਲਾਂ ਲੱਗੀ ਅੱਗ ਨੂੰ ਆਖਰਕਾਰ ਵੀਰਵਾਰ ਨੂੰ ਕਾਬੂ ਪਾ ਲਿਆ ਗਿਆ। ਉੱਥੇ ਹੀ, ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਧੂੰਏਂ ਕਾਰਨ ਤਿੰਨ ਲੋਕ ਬੇਹੋਸ਼ ਹੋ ਗਏ।

ਵਾਇਰਲ ਵੀਡੀਓ ਨਾਲ ਸਬੰਧਤ ਪੁਸ਼ਟੀ ਲਈ, ਅਸੀਂ ਪਾਕਿਸਤਾਨੀ ਪੱਤਰਕਾਰ ਆਦਿਲ ਅਲੀ ਨਾਲ ਸੰਪਰਕ ਕੀਤਾ ਅਤੇ ਵਾਇਰਲ ਵੀਡੀਓ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵੀਡੀਓ ਕਰਾਚੀ ਦਾ ਹੈ ਅਤੇ ਦੋ ਸਾਲ ਪਹਿਲਾਂ ਬਹੁਤ ਵਾਇਰਲ ਵੀ ਹੋਇਆ ਸੀ।

ਨਿਊਜ਼ ਏਜੰਸੀ ਰਾਇਟਰਜ਼ ਦੀ 14 ਜਨਵਰੀ 2025 ਦੀ ਖਬਰ ਮੁਤਾਬਕ ਲਾਸ ਏਂਜਲਸ ਦੇ ਜੰਗਲਾਂ ‘ਚ ਲੱਗੀ ਇਸ ਅੱਗ ਕਾਰਨ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਕ ਲੱਖ ਦੇ ਕਰੀਬ ਲੋਕਾਂ ਨੂੰ ਨਿਕਲਿਆ ਗਿਆ। ਪੂਰੀ ਖ਼ਬਰ ਇੱਥੇ ਪੜ੍ਹੀ ਜਾ ਸਕਦੀ ਹੈ।

ਹੁਣ ਫਰਜ਼ੀ ਪੋਸਟ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕਰਨ ਦੀ ਵਾਰੀ ਸੀ। ਅਸੀਂ ਪਾਇਆ ਕਿ ਯੂਜ਼ਰ ਨੂੰ 13 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਇਹ ਵੀਡੀਓ ਸਾਲ 2022 ਵਿੱਚ ਕਰਾਚੀ ਵਿੱਚ ਲੱਗੀ ਅੱਗ ਦੀ ਹੈ। ਅੱਗ ਤੋਂ ਬਾਅਦ ਕੁਝ ਲੋਕਾਂ ਨੇ ਅਜ਼ਾਨ ਦਿੱਤੀ ਸੀ। ਇਸ ਵੀਡੀਓ ਨੂੰ ਅਮਰੀਕਾ ਦੇ ਲਾਸ ਏਂਜਲਸ ‘ਚ ਲੱਗੀ ਅੱਗ ਨਾਲ ਜੋੜਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਇਹ ਲਾਸ ਏਂਜਲਸ ਦਾ ਵੀਡੀਓ ਹੈ, ਜਿੱਥੇ ਭਿਆਨਕ ਅੱਗ ਦੌਰਾਨ ਅਜ਼ਾਨ ਦਿੱਤੀ ਗਈ ਹੈ।
  • Claimed By : FB User- ਕੈਫ ਖਾਨ
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later