X
X

Fact Check: 26 ਜਨਵਰੀ ‘ਤੇ ਕਰਨਾਟਕ ਦੀ ਝਾਂਕੀ ਵਿੱਚ ਟੀਪੂ ਸੁਲਤਾਨ ਨਹੀਂ, ਮੰਦਰਾਂ ਨੂੰ ਦਿਖਾਇਆ ਗਿਆ, ਪੁਰਾਣੀ ਤਸਵੀਰ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਕਰਨਾਟਕ ਦੀ ਗਣਤੰਤਰ ਦਿਵਸ ਦੀ ਝਾਕੀ ਬਾਰੇ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ, ਵਾਇਰਲ ਤਸਵੀਰ ਇਸ ਸਾਲ ਕੱਢੀ ਗਈ ਝਾਂਕੀ ਦੀ ਨਹੀਂ, ਸਗੋਂ ਸਾਲ 2014 ਵਿੱਚ ਗਣਤੰਤਰ ਦਿਵਸ ਦੇ ਮੌਕੇ ਕੱਢੀ ਗਈ ਝਾਂਕੀ ਦੀ ਹੈ। ਇਸ ਸਾਲ ਕਰਨਾਟਕ ਨੇ ਝਾਂਕੀ ਵਿੱਚ ਲਕਕੁੰਡੀ ਦੇ ਕਲਾਤਮਕ ਮੰਦਰਾਂ ਨੂੰ ਦਰਸ਼ਾਇਆ ਸੀ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਟੀਪੂ ਸੁਲਤਾਨ ਦੀ ਝਾਂਕੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਗਣਤੰਤਰ ਦਿਵਸ ਦੇ ਮੌਕੇ ‘ਤੇ ਕਰਤਵ ਪਥ ‘ਤੇ ਕਰਨਾਟਕ ਵਲੋਂ ਟੀਪੂ ਸੁਲਤਾਨ ਨੂੰ ਦਰਸਾਉਂਦੀ ਹੋਏ ਝਾਕੀ ਕੱਢੀ ਗਈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਅਸਲ ਵਿੱਚ ਵਾਇਰਲ ਤਸਵੀਰ ਇਸ ਸਾਲ ਕੱਢੀ ਗਈ ਝਾਂਕੀ ਦੀ ਨਹੀਂ, ਸਗੋਂ 2014 ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਕੱਢੀ ਗਈ ਝਾਂਕੀ ਦੀ ਹੈ। ਇਸ ਸਾਲ ਕਰਨਾਟਕ ਨੇ ਝਾਂਕੀ ਵਿੱਚ ਲਕਕੁੰਡੀ ਦੇ ਕਲਾਤਮਕ ਮੰਦਰਾਂ ਨੂੰ ਪ੍ਰਦਰਸ਼ਿਤ ਕੀਤਾ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ‘जाट मांगीलाल गोदारा’ ਨੇ 27 ਜਨਵਰੀ 2025 ਨੂੰ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ”ਟੀਪੂ ਸੁਲਤਾਨ ਲਈ ਇੰਨੀ ਨਫਰਤ ਹੈ, ਫਿਰ ਵੀ ਝਾਂਕੀ ਕੱਢਣੀ ਪੈ ਰਹੀ ਹੈ, ਇਸ ਲਈ ਮੈਂ ਕਹਿੰਦਾ ਹਾਂ… ਮੁਸਲਮਾਨ ਆਪਣਾ ਮਿਆਰ ਇੰਨਾ ਬੁਲੰਦ ਕਰੋ ਕਿ ਨਫ਼ਰਤ ਕਰਨ ਵਾਲੇ ਵੀ ਗੁਣਗਾਣ ‘ਤੇ ਮਜਬੂਰ ਹੋ ਜਾਵੇ।”

ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ ਇੰਡੀਆ ਟੂਡੇ ਦੀ ਅਧਿਕਾਰਤ ਵੈੱਬਸਾਈਟ ‘ਤੇ ਦਾਅਵੇ ਨਾਲ ਸਬੰਧਤ ਇੱਕ ਰਿਪੋਰਟ ਮਿਲੀ। ਰਿਪੋਰਟ ਨੂੰ 26 ਜਨਵਰੀ 2014 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਰਿਪੋਰਟ ਦੇ ਅਨੁਸਾਰ, ਕਰਨਾਟਕ ਵਲੋਂ ਟੀਪੂ ਸੁਲਤਾਨ ਨੂੰ ਦਰਸਾਉਂਦੀ ਇੱਕ ਝਾਂਕੀ ਕੱਢੀ ਗਈ ਸੀ।

ਮਿਲੀ ਜਾਣਕਾਰੀ ਦੇ ਆਧਾਰ ‘ਤੇ ਅਸੀਂ ਹੋਰ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਕਰਨਾਟਕ ਦੁਆਰਾ ਕੱਢੀ ਗਈ ਝਾਂਕੀ ਦਾ ਵੀਡੀਓ ਐਨਡੀਟੀਵੀ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਾ। ਵੀਡੀਓ ਨੂੰ 28 ਜਨਵਰੀ 2014 ਨੂੰ ਅਪਲੋਡ ਕੀਤੀ ਗਿਆ ਸੀ। ਮੌਜੂਦ ਜਾਣਕਾਰੀ ਅਨੁਸਾਰ, ਕਰਨਾਟਕ ਨੇ ਟੀਪੂ ਸੁਲਤਾਨ ਦੀ ਝਾਂਕੀ ਕੱਢੀ ਸੀ।

ਜਾਂਚ ਦੌਰਾਨ, ਸਾਨੂੰ ਇਸ ਸਾਲ ਕਰਨਾਟਕ ਦੁਆਰਾ ਕੱਢੀ ਗਈ ਝਾਂਕੀ ਦਾ ਵੀਡੀਓ ਸੰਸਦ ਟੀਵੀ ‘ਤੇ ਮਿਲਾ। ਵੀਡੀਓ ਨੂੰ 26 ਜਨਵਰੀ 2025 ਨੂੰ ਅਪਲੋਡ ਕੀਤਾ ਗਿਆ ਹੈ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਸ ਵਾਰ ਕਰਨਾਟਕ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਟੀਪੂ ਸੁਲਤਾਨ ਨੂੰ ਨਹੀਂ, ਸਗੋਂ ਲਕਕੁੰਡੀ ਦੇ ਕਲਾਤਮਿਕ ਮੰਦਰਾਂ ਨੂੰ ਦਰਸਾਇਆ ਸੀ।

ਵਧੇਰੇ ਜਾਣਕਾਰੀ ਲਈ, ਅਸੀਂ ਗਣਤੰਤਰ ਦਿਵਸ ਸਮਾਗਮ ਦੀ ਕਵਰੇਜ ਕਰਨ ਵਾਲੇ ਦੈਨਿਕ ਜਾਗਰਣ ਦੇ ਰਿਪੋਰਟਰ ਉਦੈ ਜਗਤਾਪ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਇਹ ਤਸਵੀਰ ਇਸ ਸਾਲ ਕੱਢੀ ਗਈ ਝਾਂਕੀ ਦੀ ਨਹੀਂ ਹੈ। ਇਸ ਸਾਲ ਕਰਨਾਟਕ ਨੇ ਲਕਕੁੰਡੀ ਮੰਦਰਾਂ ਨੂੰ ਦਿਖਾਇਆ ਸੀ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਸੀ।

ਅੰਤ ਵਿੱਚ, ਅਸੀਂ ਫੋਟੋ ਨੂੰ ਗਲਤ ਦਾਅਵੇ ਨਾਲ ਸਾਂਝੀ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਇੱਕ ਵਿਚਾਰਧਾਰਾ ਨਾਲ ਸਬੰਧਤ ਪੋਸਟਾਂ ਨੂੰ ਸਾਂਝਾ ਕਰਦਾ ਹੈ। ਯੂਜ਼ਰ ਨੂੰ 15 ਹਜ਼ਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੀ ਪ੍ਰੋਫਾਈਲ ‘ਤੇ ਖੁਦ ਨੂੰ ਰਾਜਸਥਾਨ ਦਾ ਨਿਵਾਸੀ ਦੱਸਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਕਰਨਾਟਕ ਦੀ ਗਣਤੰਤਰ ਦਿਵਸ ਦੀ ਝਾਕੀ ਬਾਰੇ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ, ਵਾਇਰਲ ਤਸਵੀਰ ਇਸ ਸਾਲ ਕੱਢੀ ਗਈ ਝਾਂਕੀ ਦੀ ਨਹੀਂ, ਸਗੋਂ ਸਾਲ 2014 ਵਿੱਚ ਗਣਤੰਤਰ ਦਿਵਸ ਦੇ ਮੌਕੇ ਕੱਢੀ ਗਈ ਝਾਂਕੀ ਦੀ ਹੈ। ਇਸ ਸਾਲ ਕਰਨਾਟਕ ਨੇ ਝਾਂਕੀ ਵਿੱਚ ਲਕਕੁੰਡੀ ਦੇ ਕਲਾਤਮਕ ਮੰਦਰਾਂ ਨੂੰ ਦਰਸ਼ਾਇਆ ਸੀ।

  • Claim Review : ਕਰਨਾਟਕ ਦੀ ਗਣਤੰਤਰ ਦਿਵਸ ਦੀ ਝਾਂਕੀ ਵਿਚ ਟੀਪੂ ਸੁਲਤਾਨ ਨੂੰ ਦਿਖਾਇਆ ਗਿਆ।
  • Claimed By : FB User जाट मांगीलाल गोदारा
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later