X
X

Fact Check: ਦਿੱਲੀ-ਐਨਸੀਆਰ ਵਿੱਚ ਆਏ ਭੁਚਾਲ ਦਾ ਨਹੀਂ, ਤੁਰਕੀ ਦਾ ਹੈ ਵਾਇਰਲ ਵੀਡੀਓ

17 ਫਰਵਰੀ 2025 ਨੂੰ ਦਿੱਲੀ-ਐਨਸੀਆਰ ਵਿੱਚ ਆਏ ਭੂਚਾਲ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਤੁਰਕੀ ਦਾ ਹੈ। ਤੁਰਕੀ ਵਿੱਚ ਇਹ ਭੁਚਾਲ ਸਾਲ 2023 ਵਿਚ ਆਇਆ ਸੀ। ਵੀਡੀਓ ਨੂੰ ਹੁਣ ਕੁਝ ਲੋਕ ਭਾਰਤ ਦਾ ਦੱਸਦੇ ਹੋਏ ਸਾਂਝਾ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਸ ਨਿਊਜ)। 17 ਫਰਵਰੀ 2025 ਨੂੰ ਦਿੱਲੀ-ਐਨਸੀਆਰ ਭੂਚਾਲ ਦੇ ਝਟਕਿਆਂ ਤੋਂ ਹਿਲ ਗਿਆ। ਹੁਣ ਇਸ ਨਾਲ ਜੋੜਦੇ ਹੋਏ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ, ਇਕ ਹਾਈਵੇ ‘ਤੇ ਟੁੱਟੀ ਹੋਈ ਸੜਕ ਵੇਖੀ ਜਾ ਸਕਦੀ ਹੈ। ਵੀਡੀਓ ਵਿੱਚ ਹਰ ਪਾਸੇ ਤਬਾਹੀ ਦਾ ਮੰਜਰ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਦਿੱਲੀ-ਐਨਸੀਆਰ ਵਿੱਚ ਆਏ ਭੂਚਾਲ ਹੈ।

ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਵਾਇਰਲ ਵੀਡੀਓ ਦਾ ਦਿੱਲੀ-ਐਨਸੀਆਰ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਤੁਰਕੀ ‘ਚ 2023 ਵਿਚ ਆਏ ਭੂਚਾਲ ਦਾ ਹੈ। ਜਿਸ ਨੂੰ ਹੁਣ ਦਿੱਲੀ ਦਾ ਦੱਸਦਿਆਂ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Dinesh Saini ਨੇ ( ਆਰਕਾਈਵ ਲਿੰਕ) 18 ਫਰਵਰੀ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਦਿੱਲੀ ਵਿੱਚ ਭੁਚਾਲ।”

ਵੀਡੀਓ ਵਿੱਚ ਲਿਖਿਆ ਹੈ: ਦਿੱਲੀ NCR ਵਿੱਚ ਭੂਚਾਲ ਦੇ ਝਟਕੇ।

ਪੜਤਾਲ

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਕਈ ਸਾਰੇ ਸਕਰੀਨ ਸ਼ਾਟ ਕੱਢੇ ਅਤੇ ਗੂਗਲ ਲੈਂਜ਼ ਦੁਆਰਾ ਉਨ੍ਹਾਂ ਨੂੰ ਸਰਚ ਕੀਤਾ। ਸਾਨੂੰ ਜ਼ੀ ਨਿਊਜ ਦੀ ਵੈਬਸਾਈਟ ‘ਤੇ ਵਾਇਰਲ ਵੀਡੀਓ ਨਾਲ ਸਬੰਧਤ ਖ਼ਬਰ ਮਿਲੀ। ਰਿਪੋਰਟ 12 ਫਰਵਰੀ 2023 ਨੂੰ ਪ੍ਰਕਾਸ਼ਿਤ ਕੀਤੀ ਗਈ ਹੈ। ਰਿਪੋਰਟ ਵਿੱਚ, ਇਸ ਵੀਡੀਓ ਨੂੰ ਤੁਰਕੀ ਦੇ ਹਾਈਵੇਅ ਦਾ ਦੱਸਿਆ ਗਿਆ ਹੈ।

ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਇੰਡੀਆ ਟੀਵੀ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲੀ। ਵੀਡੀਓ ਨੂੰ 13 ਫਰਵਰੀ 2023 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਤੁਰਕੀ ਵਿੱਚ ਭੁਚਾਲ ਕਾਰਨ ਹਰ ਪਾਸੇ ਤਬਾਹੀ ਦਾ ਮੰਜਰ ਛਾਇਆ ਹੈ ਅਤੇ ਸੜਕਾਂ ਟੁੱਟ ਗਈ ਹਨ।

ਸਾਨੂੰ ਵਾਇਰਲ ਵੀਡੀਓ @lacachuchasv5886 ਨਾਮ ਦੇ ਯੂਟਿਊਬ ਚੈਨਲ ਤੇ ਮਿਲਾ। 8 ਫਰਵਰੀ 2023 ਨੂੰ ਅਪਲੋਡ ਵੀਡੀਓ ਵਿੱਚ ਇਸ ਨੂੰ ਤੁਰਕੀ ਦਾ ਦੱਸਿਆ ਗਿਆ ਹੈ।

ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਬਹੁਤ ਸਾਰੇ ਫੇਸਬੁੱਕ ਪੇਜ ਤੇ ਅਪਲੋਡ ਮਿਲਾ। 12 ਫਰਵਰੀ 2023 ਨੂੰ ਅਪਲੋਡ ਅਪਲੋਡ ਵੀਡੀਓ ਵਿੱਚ, ਇਸ ਨੂੰ ਤੁਰਕੀ ਦਾ ਦੱਸਿਆ ਗਿਆ ਹੈ।

ਵਾਇਰਲ ਵੀਡੀਓ ਨਾਲ ਸਬੰਧਤ ਹੋਰ ਰਿਪੋਰਟਾਂ ਇੱਥੇ ਵੇਖੀਆਂ ਜਾ ਸਕਦੀਆਂ ਹਨ।

ਅਸੀਂ ਵੀਡੀਓ ਨੂੰ ਦੈਨਿਕ ਜਾਗਰਣ ਦੇ ਮੁੱਖ ਸੰਵਾਦਦਾਤਾ ਵਿਕੇ ਸ਼ੁਕਲਾ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਦਿੱਲੀ-ਐਨਸੀਆਰ ਦਾ ਨਹੀਂ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਨੂੰ ਕਰੀਬ 5 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: 17 ਫਰਵਰੀ 2025 ਨੂੰ ਦਿੱਲੀ-ਐਨਸੀਆਰ ਵਿੱਚ ਆਏ ਭੂਚਾਲ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਤੁਰਕੀ ਦਾ ਹੈ। ਤੁਰਕੀ ਵਿੱਚ ਇਹ ਭੁਚਾਲ ਸਾਲ 2023 ਵਿਚ ਆਇਆ ਸੀ। ਵੀਡੀਓ ਨੂੰ ਹੁਣ ਕੁਝ ਲੋਕ ਭਾਰਤ ਦਾ ਦੱਸਦੇ ਹੋਏ ਸਾਂਝਾ ਕਰ ਰਹੇ ਹਨ।

  • Claim Review : ਇਹ ਵੀਡੀਓ ਦਿੱਲੀ ਵਿੱਚ ਆਏ ਭੂਚਾਲ ਦਾ ਹੈ।
  • Claimed By : FB User-Dinesh Saini
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later