X
X

Fact Check : ਨੇਪਾਲ ਦੇ ਪੁਲ ਦੀ ਵੀਡੀਓ ਨੂੰ ਰਾਮ ਝੂਲੇ ਦਾ ਦੱਸ ਕੇ ਕੀਤਾ ਜਾ ਰਿਹਾ ਵਾਇਰਲ

ਵਿਸ਼ਵਾਸ ਨੇ ਆਪਣੀ ਜਾਂਚ ਵਿਚ ਪਾਇਆ ਕਿ ਰਾਮ ਝੂਲੇ ਦੇ ਨਾਮ ‘ਤੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਅਸਲ ਵਿੱਚ ਵੀਡੀਓ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਦਰਅਸਲ, ਵੀਡੀਓ ਨੇਪਾਲ ਦੇ ਕਾਲੀਗੰਡਕੀ ਨਦੀ ‘ਤੇ ਬਣੇ ਗੰਡਕੀ ਗੋਲਡਨ ਬ੍ਰਿਜ ਦਾ ਹੈ। ਨੇਪਾਲ ਦੇ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਭਾਰਤ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਪੁਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਪੁਲ ਤੇ ਖੜੇ ਹੋਏ ਹਨ ਅਤੇ ਉਹ ਬੁਰੀ ਤਰ੍ਹਾਂ ਹਿਲ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਰਿਦਵਾਰ ਅਤੇ ਰਾਮ ਝੂਲੇ ਦੇ ਡਗਮਗਾਨੇ ਦਾ ਹੈ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗਲਤ ਹੈ। ਵੀਡੀਓ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਦਰਅਸਲ, ਵੀਡੀਓ ਨੇਪਾਲ ਦੇ ਕਾਲੀਗੰਡਕੀ ਨਦੀ ਉੱਤੇ ਗੰਡਕੀ ਗੋਲਡਨ ਬ੍ਰਿਜ ਦਾ ਹੈ। ਨੇਪਾਲ ਦੀ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਭਾਰਤ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਇੰਸਟਾਗ੍ਰਾਮ ਯੂਜ਼ਰ dev_dhankher_jind.aala ਨੇ 1 ਮਾਰਚ 2025 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ ਹੈ। ਵੀਡੀਓ ‘ਤੇ ਲਿਖਿਆ ਹੋਇਆ ਹੈ, “ਹਰਿਦੁਆਰ ਦਾ ਰਾਮ ਝੁਲਾ ਡਗਮਗਾ ਰਿਹਾਹੈ।”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।

ਪੜਤਾਲ

ਵਾਇਰਸ ਵੀਡੀਓ ਦੀ ਸੱਚਾਈ ਨੂੰ ਜਾਣਨ ਲਈ ਅਸੀਂ ਵੀਡੀਓ ਦੇ ਬਹੁਤ ਸਾਰੇ ਕੀਫਰੇਮ ਕੱਢੇ ਅਤੇ ਗੂਗਲ ਰਿਵਰਸ ਇਮੇਜ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਵਾਇਰਲ ਸ਼ੋਰਟ ਨਾਮ ਦੇ ਇਕ ਯੂਟਿਊਬ ਚੈਨਲ ‘ਤੇ ਮਿਲਾ। 4 ਮਾਰਚ 2025 ਨੂੰ ਵੀਡੀਓ ਸ਼ੇਅਰ ਕੀਤਾ ਗਿਆ ਸੀ। ਮੌਜੂਦ ਜਾਣਕਾਰੀ ਦੇ ਅਨੁਸਾਰ, ਵਾਇਰਸ ਵੀਡੀਓ ਨੇਪਾਲ ਦਾ ਹੈ।

ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਅਸੀਂ ਸਬੰਧਤ ਕੀਵਰਡਾਂ ਦੀ ਸਹਾਇਤਾ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਗੀਤਾ ਨਾਮਕ ਟਿੱਕ ਟਾਕ ਅਕਾਊਂਟ ਤੇ ਮਿਲਿਆ। ਵੀਡੀਓ ਨੂੰ 9 ਨਵੰਬਰ 2024 ਨੂੰ ਸ਼ੇਅਰ ਕੀਤਾ ਗਿਆ ਸੀ। ਮੌਜੂਦ ਜਾਣਕਾਰੀ ਦੇ ਅਨੁਸਾਰ, ਵੀਡੀਓ ਨੇਪਾਲ ਵਿੱਚ ਗੰਡਕੀ ਗੋਲਡਨ ਬ੍ਰਿਜ ਦਾ ਹੈ।

ਵਾਇਰਲ ਵੀਡੀਓ ਸਾਨੂੰ ਕਈ ਅਕਾਊਂਟਸ ‘ਤੇ ਇਸੇ ਜਾਣਕਾਰੀ ਦੇ ਨਾਲ ਅਪਲੋਡ ਹੋਇਆ ਮਿਲਿਆ।

ਗੰਡਕੀ ਗੋਲਡਨ ਬ੍ਰਿਜ ਦਾ ਬਾਰੇ ਸਰਚ ਕਰਦਿਆਂ, ਸਾਨੂੰ ਇਸ ਨਾਲ ਸਬੰਧਤ ਇੱਕ ਰਿਪੋਰਟ trek nepal ਨਾਮ ਦੀ ਇੱਕ ਵੈਬਸਾਈਟ ‘ਤੇ ਮਿਲੀ। ਰਿਪੋਰਟ ਦੇ ਅਨੁਸਾਰ, ਇਹ ਪੁਲ ਨੇਪਾਲ ਵਿੱਚ ਕਾਲੀਗੰਡਕੀ ਨਦੀ ‘ਤੇ ਬਣਾਇਆ ਗਿਆ ਹੈ।

World Largest Suspension Baglung Bridge In Nepal

ਜਾਂਚ ਵਿੱਚ ਅੱਗੇ ਅਸੀਂ ਵੀਡੀਓ ਵਿੱਚ ਨਜਰ ਆ ਰਹੇ ਵਿਅਕਤੀ ਦੀ ਜੈਕਟ ਵੱਲ ਵੇਖਿਆ। ਅਸੀਂ ਪਾਇਆ ਕਿ ਜੈਕਟ ‘ਤੇ ‘Children Life Sport Club’ ਲਿਖਿਆ ਹੋਇਆ ਹੈ। ਇਸ ਬਾਰੇ ਗੂਗਲ ‘ਤੇ ਸਰਚ ਕਰਨ ‘ਤੇ ਸਾਨੂੰ ਇਸ ਕਲੱਬ ਦਾ ਫੇਸਬੁੱਕ ਪੇਜ ਮਿਲਿਆ। ਪੇਜ ‘ਤੇ ਮੌਜੂਦ ਜਾਣਕਾਰੀ ਦੇ ਅਨੁਸਾਰ, ਇਹ ਕਲੱਬ ਨੇਪਾਲ ਦੇ ਬਾਗਲੁੰਗ ਵਿੱਚ ਹੈ।

ਜਾਂਚ ਦੇ ਦੌਰਾਨ, ਸਾਨੂੰ 19 ਜੁਲਾਈ 2023 ਨੂੰ ਦੈਨਿਕ ਜਾਗਰਣ ਦੀ ਵੈਬਸਾਈਟ ਤੇ ਇੱਕ ਰਿਪੋਰਟ ਪ੍ਰਕਾਸ਼ਤ ਮਿਲੀ। ਰਿਪੋਰਟ ਦੇ ਅਨੁਸਾਰ, ਰਾਮ ਝੁਲਾ ਰਿਸ਼ੀਕੇਸ਼ ਵਿੱਚ ਮੌਜੂਦ ਹੈ ਅਤੇ ਲੰਬੇ ਸਮੇਂ ਤੋਂ ਖਰਾਬ ਹਾਲਤ ਵਿੱਚ ਹੈ, ਜਿਸ ਤੋਂ ਬਾਅਦ ਇਸਨੂੰ ਅਸੁਰਖਿਅਤ ਘੋਸ਼ਿਤ ਕੀਤਾ ਗਿਆ ਸੀ।

ਅਸੀਂ ਗੂਗਲ ਮੈਪ ‘ਤੇ ਗੰਡਕੀ ਗੋਲਡਨ ਬ੍ਰਿਜ ਅਤੇ ਰਿਸ਼ੀਕੇਸ਼ ਵਿਚ ਮੌਜੂਦ ਰਾਮ ਝੁਲਾ ਬਾਰੇ ਸਰਚ ਕੀਤਾ। ਸਾਨੂੰ ਦੋਵਾਂ ਨਾਲ ਸਬੰਧਤ ਬਹੁਤ ਸਾਰੀਆਂ ਤਸਵੀਰਾਂ ਮਿਲੀਆਂ। ਦੋਵਾਂ ਫੋਟੋਆਂ ਵਿਚਕਾਰ ਅੰਤਰ ਨੂੰ ਹੇਠਾਂ ਸਪੱਸ਼ਟ ਤੌਰ ਤੇ ਵੇਖਿਆ ਜਾ ਸਕਦਾ ਹੈ।

ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇਹਰਾਦੂਨ ਦੇ ਸੰਪਾਦਕੀ ਪ੍ਰਭਾਰੀ ਦੇਵੇਂਦਰ ਸਤੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਦਾਅਵਾ ਗਲਤ ਹੈ। ਇਹ ਵੀਡੀਓ ਨਾ ਤਾਂ ਹਰਿਦਵਾਰ ਦਾ ਹੈ ਅਤੇ ਨਾ ਹੀ ਰਿਸ਼ੀਕੇਸ਼ ਦਾ ਹੈ।

ਅੰਤ ਵਿੱਚ, ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ 48 ਹਜ਼ਾਰ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨੇ ਆਪਣੀ ਜਾਂਚ ਵਿਚ ਪਾਇਆ ਕਿ ਰਾਮ ਝੂਲੇ ਦੇ ਨਾਮ ‘ਤੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਅਸਲ ਵਿੱਚ ਵੀਡੀਓ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਦਰਅਸਲ, ਵੀਡੀਓ ਨੇਪਾਲ ਦੇ ਕਾਲੀਗੰਡਕੀ ਨਦੀ ‘ਤੇ ਬਣੇ ਗੰਡਕੀ ਗੋਲਡਨ ਬ੍ਰਿਜ ਦਾ ਹੈ। ਨੇਪਾਲ ਦੇ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਭਾਰਤ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਰਾਮ ਝੂਲੇ ਦੇ ਡਗਮਗਾਨੇ ਦਾ ਵੀਡੀਓ।
  • Claimed By : Inst user dev_dhankher_jind.aala
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later