X
X

Fact Check: ਸੜਕ ‘ਤੇ ਰੱਖੇ ਕਫਨ ਦੀ ਤਸਵੀਰ ਅਸਲੀ ਨਹੀਂ, ਇਰਾਨ ਵਿਚ ਗਾਜ਼ਾ ਨੂੰ ਲੈ ਕੇ 2023 ਵਿਚ ਹੋਏ ਪ੍ਰਦਰਸ਼ਨ ਦੀ ਹੈ

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਤਸਵੀਰ ਸਾਲ 2023 ਵਿੱਚ ਇਰਾਨ ਵਿੱਚ ਗਾਜ਼ਾ ਨੂੰ ਲੈ ਕੇ ਹੋਏ ਇਕ ਪ੍ਰਦਰਸ਼ਨ ਦੌਰਾਨ ਦੀ ਹੈ। ਪੁਰਾਣੀ ਅਤੇ ਪ੍ਰਦਰਸ਼ਨ ਦੀ ਤਸਵੀਰ ਨੂੰ ਅਸਲ ਸਮਝ ਕੇ ਗੁੰਮਰਾਹਕੁੰਨ ਦਾਅਵਿਆਂ ਨਾਲ ਫੈਲਾਇਆ ਜਾ ਰਿਹਾ ਹੈ।

  • By: Umam Noor
  • Published: Apr 4, 2025 at 05:01 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਬਹੁਤ ਸਾਰੇ ਕਫ਼ਨ ਜ਼ਮੀਨ ‘ਤੇ ਰੱਖੇ ਹੋਏ ਹਨ। ਤਸਵੀਰ ਨੂੰ ਗਾਜ਼ਾ ਦੀ ਦੱਸ ਕੇ ਸਾਂਝਾ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਫਿਲਿਸਤਿਨ ਦੇ ਗਾਜ਼ਾ ਵਿੱਚ ਮਾਰੇ ਗਏ ਲੋਕਾਂ ਦੀ ਤਸਵੀਰ ਹੈ। ਫੋਟੋ ਨੂੰ ਵੱਖ-ਵੱਖ ਪਲੇਟਫਾਰਮਾਂ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਤਸਵੀਰ ਸਾਲ 2023 ਵਿੱਚ ਇਰਾਨ ਵਿੱਚ ਗਾਜ਼ਾ ਨੂੰ ਲੈ ਕੇ ਹੋਏ ਇੱਕ ਪ੍ਰਦਰਸ਼ਨ ਦੌਰਾਨ ਦੀ ਹੈ। ਪੁਰਾਣੀ ਅਤੇ ਪ੍ਰਦਰਸ਼ਨ ਨਾਲ ਜੁੜੀ ਤਸਵੀਰ ਨੂੰ ਅਸਲ ਸਮਝ ਕੇ ਗੁੰਮਰਾਹਕੁੰਨ ਦਾਅਵੇ ਨਾਲ ਫੈਲਿਆ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਨੇ ਵਾਇਰਲ ਫੋਟੋ ਨੂੰ ਸਾਂਝਾ ਕਰਦੇ ਹੋਏ ਲਿਹਿਆ ਹੈ,”जिस दुआ पर आमीन बोला जाऐ वो दुआ कभी रद्द नही होती या अललाह फिलिस्तीन के मासूमों को जन्नतुल फिरदोष में आला से आला मुकाम आता फरमा आमीन।”

ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਗੂਗਲ ਲੈਂਸ ਰਾਹੀਂ ਵਾਇਰਲ ਫੋਟੋ ਨੂੰ ਸਰਚ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ ਰਾਇਟਰਜ਼ ਦੀ ਵੈਬਸਾਈਟ ‘ਤੇ ਅਪਲੋਡ ਹੋਈ ਮਿਲੀ। 18 ਨਵੰਬਰ 2023 ਦੀ ਇਸ ਖਬਰ ਵਿੱਚ ਦੱਸਿਆ ਗਿਆ ਕਿ ਗਾਜ਼ਾ ਯੁੱਧ ਵਿਚ ਬੱਚਿਆਂ ਅਤੇ ਹੋਰ ਨਾਗਰਿਕਾਂ ਦੀ ਮੌਤ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਹਜਾਰਾਂ ਇਰਾਨੀਆਂ ਨੇ ਰਾਜ ਪ੍ਰਾਯੋਜਿਤ ਮਾਰਚ ਵਿੱਚ ਹਿੱਸਾ ਲਿਆ।

ਇਸ ਬੁਨਿਆਦ ‘ਤੇ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਸਾਨੂੰ ਇਰਾਨ ਦੀ ਤਸਨੀਮ ਨਿਊਜ ਦੀ ਵੈਬਸਾਈਟ ‘ਤੇ ਇਸ ਨਾਲ ਜੁੜੀ ਖਬਰ ਮਿਲੀ। ਨਵੰਬਰ 2023 ਦੀ ਇਸ ਖਬਰ ਵਿੱਚ ਦੱਸਿਆ ਗਿਆ ਕਿ ਇਜਰਾਇਲ ਹਮਲੇ ਵਿੱਚ ਮਾਰੇ ਗਏ ਬੱਚਿਆਂ ਦੇ ਨਾਲ ਇਕਜੁੱਟ ਜ਼ਾਹਰ ਕਰਨ ਲਈ 13 ਨਵੰਬਰ ਨੂੰ ਤਹਿਰਾਨ ਦੇ ਫਿਲਿਸਤਿਨ ਵਿੱਚ ਲਾਈਵ ਸੰਗੀਤ ਦੇ ਨਾਲ ‘ਸਿਮਫਨੀ ਆਫ ਦ ਕਿਲਡ’ ਨਾਮ ਦੇ ਇੰਸਟੋਲੇਸ਼ਨ ਆਰਟ ਪ੍ਰਦਰਸ਼ਨ ਆਯੋਜਿਤ ਕੀਤਾ ਗਿਆ।

ਇਸ ਖ਼ਬਰ ਵਿਚ ਇਸ ਪ੍ਰਦਰਸ਼ਨ ਦੀਆਂ ਹੋਰ ਤਸਵੀਰਾਂ ਵੀ ਮਿਲਿਆ, ਜਿਨ੍ਹਾਂ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਵਾਇਰਲ ਤਸਵੀਰ ਦੀ ਪੁਸ਼ਟੀ ਲਈ, ਅਸੀਂ ਈਰਾਨ ਵਿਚ ਰਹਿਣ ਵਾਲੇ ਪੱਤਰਕਾਰ ਫਾਤਿਮਾ ਕਰੀਮ ਖ਼ਾਨ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨਾਲ ਵਾਇਰਲ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਸਾਨੂੰ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਤਸਵੀਰ ਪ੍ਰਦਰਸ਼ਨ ਦੀ ਹੈ, ਜੋ ਡੇਢ ਸਾਲ ਪਹਿਲਾਂ ਹੋਇਆ ਸੀ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਯੂਜ਼ਰ ਨੂੰ 24 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਤਸਵੀਰ ਸਾਲ 2023 ਵਿੱਚ ਇਰਾਨ ਵਿੱਚ ਗਾਜ਼ਾ ਨੂੰ ਲੈ ਕੇ ਹੋਏ ਇਕ ਪ੍ਰਦਰਸ਼ਨ ਦੌਰਾਨ ਦੀ ਹੈ। ਪੁਰਾਣੀ ਅਤੇ ਪ੍ਰਦਰਸ਼ਨ ਦੀ ਤਸਵੀਰ ਨੂੰ ਅਸਲ ਸਮਝ ਕੇ ਗੁੰਮਰਾਹਕੁੰਨ ਦਾਅਵਿਆਂ ਨਾਲ ਫੈਲਾਇਆ ਜਾ ਰਿਹਾ ਹੈ।

  • Claim Review : ਇਹ ਫਿਲਿਸਤਿਨ ਦੇ ਗਾਜ਼ਾ ਵਿੱਚ ਮਾਰੇ ਗਏ ਲੋਕਾਂ ਦੀ ਤਸਵੀਰ ਹੈ।
  • Claimed By : FB User- Rafeeq Siddiqui
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later