X
X

Fact Check: ਸ਼ੇਰਾਂ ਦੇ ਝੁੰਡ ਦਾ ਇਹ ਵੀਡੀਓ ਗੁਜਰਾਤ ਦਾ ਹੈ, ਤੇਲੰਗਾਨਾ ਦਾ ਦੱਸ ਕੇ ਕੀਤਾ ਜਾ ਰਿਹਾ ਸ਼ੇਅਰ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਤੇਲੰਗਾਨਾ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਦਰਅਸਲ ਇਹ ਵੀਡੀਓ ਤੇਲੰਗਾਨਾ ਦਾ ਨਹੀਂ, ਸਗੋਂ ਗੁਜਰਾਤ ਦਾ ਹੈ। ਨਵੰਬਰ 2024 ਵਿੱਚ ਗੁਜਰਾਤ ਦੇ ਅਮਰੇਲੀ ਦੇ ਕੋਵਾਏ ਪਿੰਡ ਵਿੱਚ ਸ਼ੇਰਾਂ ਦਾ ਝੁੰਡ ਦੇਖਿਆ ਗਿਆ ਸੀ, ਉਸੀ ਵੀਡੀਓ ਨੂੰ ਹਾਲੀਆ ਦੱਸ ਕੇ ਤੇਲੰਗਾਨਾ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਤੇਲੰਗਾਨਾ ਦੇ 400 ਏਕੜ ‘ਤੇ ਫੈਲੇ ਕਾਂਚਾ ਗਾਚੀਬੋਵਲੀ ਜੰਗਲ ਨੂੰ ਲੈ ਕੇ ਚੱਲ ਰਹੇ ਵਿਰੋਧ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਕਈ ਦਾਅਵੇ ਵਾਇਰਲ ਹੋ ਰਹੇ ਹਨ। ਹੁਣ ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸ਼ੇਰਾਂ ਦਾ ਝੁੰਡ ਸੜਕ ‘ਤੇ ਘੁੰਮਦਾ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰ ਇਸ ਵੀਡੀਓ ਨੂੰ ਸਾਂਝਾ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਤੇਲੰਗਾਨਾ ਦਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਸ਼ੇਰਾਂ ਦੇ ਝੁੰਡ ਦਾ ਵਾਇਰਲ ਵੀਡੀਓ ਤੇਲੰਗਾਨਾ ਦਾ ਨਹੀਂ ਹੈ। ਦਰਅਸਲ ਇਹ ਵੀਡੀਓ ਸਾਲ 2024 ਦਾ ਗੁਜਰਾਤ ਦਾ ਹੈ। ਜਿਸਨੂੰ ਹੁਣ ਤੇਲੰਗਾਨਾ ਦਾ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਇੰਸਟਾਗ੍ਰਾਮ ਯੂਜ਼ਰ ਨੇ ਵਾਇਰਲ ਫੋਟੋ ਨੂੰ ਸਾਂਝਾ ਕਰਦੇ ਹੋਏ ਲਿਹਿਆ ਹੈ,”तेलंगाना जंगल पूरी तरह से विनाश हो चुका है, जानवरों का ठिकाना अब सड़क और बस्ती।”

ਫੇਸਬੁੱਕ ਯੂਜ਼ਰ AmanPandit Reacted ਨੇ ਵੀ ਵਾਇਰਲ ਵੀਡੀਓ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ। ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ਾਟ ਕੱਢੇ ਅਤੇ ਗੂਗਲ ਲੈਂਸ ਦੀ ਮਦਦ ਨਾਲ ਉਨ੍ਹਾਂ ਨੂੰ ਸਰਚ ਕੀਤਾ। ਸਾਨੂੰ ਵੀਡੀਓ ਨਾਲ ਸਬੰਧਤ ਰਿਪੋਰਟ ਨਵਭਾਰਤ ਟਾਈਮਜ਼ ਦੀ ਵੈੱਬਸਾਈਟ ‘ਤੇ ਮਿਲੀ। ਰਿਪੋਰਟ ਨੂੰ 14 ਨਵੰਬਰ 2024 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਵੀਡੀਓ ਗਿਰ ਦੇ ਰਿਹਾਇਸ਼ੀ ਇਲਾਕੇ ਦਾ ਹੈ, ਜਿੱਥੇ ਰਾਤ ਦੇ ਸਮੇਂ ਵੀਡੀਓ ਵਿੱਚ 15 ਤੋਂ 20 ਸ਼ੇਰਾਂ ਦਾ ਝੁੰਡ ਨਜ਼ਰ ਆਇਆ।

ਵਾਇਰਲ ਵੀਡੀਓ ਨਾਲ ਸਬੰਧਤ ਖ਼ਬਰ divyabhaskar.co.in ਦੀ ਵੈੱਬਸਾਈਟ ‘ਤੇ ਮਿਲੀ। 5 ਮਹੀਨੇ ਪਹਿਲਾਂ ਪ੍ਰਕਾਸ਼ਿਤ ਇਸ ਖ਼ਬਰ ਵਿੱਚ ਦੱਸਿਆ ਗਿਆ, “ਇਹ ਵੀਡੀਓ ਗੁਜਰਾਤ ਦੇ ਰਾਜੁਲਾ ਦੇ ਕੋਵਾਏ ਪਿੰਡ ਦਾ ਹੈ, ਜਿੱਥੇ ਸੜਕ ‘ਤੇ 12 ਸ਼ੇਰਾਂ ਦਾ ਇੱਕ ਸਮੂਹ ਦੇਖਿਆ ਗਿਆ। ਵਾਹਨ ਚਾਲਕਾਂ ਨੇ ਸ਼ੇਰਾਂ ਦੇ ਇਸ ਵੀਡੀਓ ਨੂੰ ਆਪਣੇ ਮੋਬਾਈਲ ਫੋਨਾਂ ਵਿੱਚ ਕੈਦ ਕਰ ਲਿਆ।”

ਵਾਇਰਲ ਵੀਡੀਓ ਨਾਲ ਸਬੰਧਤ ਵੀਡੀਓ ਰਿਪੋਰਟ Ahmedabad Mitra ਦੇ ਯੂਟਿਊਬ ਚੈਨਲ ‘ਤੇ ਮਿਲੀ। ਵੀਡੀਓ 11 ਨਵੰਬਰ 2024 ਨੂੰ ਅਪਲੋਡ ਕੀਤਾ ਗਿਆ ਹੈ। ਖਬਰ ਵਿੱਚ ਇਸ ਵੀਡੀਓ ਨੂੰ ਗੁਜਰਾਤ ਦਾ ਦੱਸਿਆ ਗਿਆ ਹੈ।

ਵਾਇਰਲ ਵੀਡੀਓ ਨਾਲ ਸਬੰਧਤ ਹੋਰ ਰਿਪੋਰਟਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।

ਅਸੀਂ ਵੀਡੀਓ ਨੂੰ ਗੁਜਰਾਤੀ ਦੈਨਿਕ ਜਾਗਰਣ ਦੇ ਐਸੋਸੀਏਟ ਐਡੀਟਰ ਜੀਵਨ ਕਪੁਰੀਆ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਗੁਜਰਾਤ ਦਾ ਹੈ ਅਤੇ ਇਹ ਹਾਲੀਆ ਨਹੀਂ ਹੈ, ਪੁਰਾਣਾ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ 65.7 ਹਜ਼ਾਰ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਤੇਲੰਗਾਨਾ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਦਰਅਸਲ ਇਹ ਵੀਡੀਓ ਤੇਲੰਗਾਨਾ ਦਾ ਨਹੀਂ, ਸਗੋਂ ਗੁਜਰਾਤ ਦਾ ਹੈ। ਨਵੰਬਰ 2024 ਵਿੱਚ ਗੁਜਰਾਤ ਦੇ ਅਮਰੇਲੀ ਦੇ ਕੋਵਾਏ ਪਿੰਡ ਵਿੱਚ ਸ਼ੇਰਾਂ ਦਾ ਝੁੰਡ ਦੇਖਿਆ ਗਿਆ ਸੀ, ਉਸੀ ਵੀਡੀਓ ਨੂੰ ਹਾਲੀਆ ਦੱਸ ਕੇ ਤੇਲੰਗਾਨਾ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਸ਼ੇਰਾਂ ਦੇ ਝੁੰਡ ਦਾ ਇਹ ਵੀਡੀਓ ਤੇਲੰਗਾਨਾ ਦਾ ਹੈ।
  • Claimed By : Insta User- -babarfaizvlogs
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later