X
X

Fact Check: ਦਾਰਾ ਸਿੰਘ ਦੀ ਮੌਤ ਜੁਲਾਈ 2012 ਨੂੰ ਹੋ ਚੁਕੀ ਹੈ, ਗੁੰਮਰਾਹਕੁੰਨ ਦਾਅਵਾ ਵਾਇਰਲ

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਪੰਜਾਬੀ ਅਤੇ ਹਿੰਦੀ ਫ਼ਿਲਮ ਅਦਾਕਾਰ ਦਾਰਾ ਸਿੰਘ ਦਾ ਦੇਹਾਂਤ ਜੁਲਾਈ 2012 ਵਿੱਚ ਹੋਇਆ ਸੀ। ਕੁਝ ਯੂਜ਼ਰ ਇਸ ਖਬਰ ਨੂੰ ਹਾਲੀਆ ਦੱਸ ਕੇ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਕੋਲਾਜ ਵਿੱਚ ਅਜੇ ਦੇਵਗਨ ਦੀ ਤਸਵੀਰ ਸਾਲ 2019 ਵਿੱਚ ਉਨ੍ਹਾਂ ਦੇ ਪਿਤਾ ਵੀਰੂ ਦੇਵਗਨ ਦੇ ਅੰਤਿਮ ਸੰਸਕਾਰ ਦੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਇੱਕ ਕੋਲਾਜ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪੰਜਾਬੀ ਅਤੇ ਹਿੰਦੀ ਫ਼ਿਲਮ ਅਦਾਕਾਰ ਦਾਰਾ ਸਿੰਘ ਦੀਆਂ ਕਈ ਤਸਵੀਰਾਂ ਮੌਜੂਦ ਹਨ। ਕੋਲਾਜ ਵਿੱਚ ਅਦਾਕਾਰ ਅਜੇ ਦੇਵਗਨ ਦੀ ਤਸਵੀਰ ਵੀ ਹੈ। ਹੁਣ ਕੁਝ ਯੂਜ਼ਰ ਇਸ ਕੋਲਾਜ ਨੂੰ ਇਸ ਤਰ੍ਹਾਂ ਸਾਂਝਾ ਕਰ ਰਹੇ ਹਨ ਜਿਵੇਂ ਦਾਰਾ ਸਿੰਘ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਦਾਰਾ ਸਿੰਘ ਦੀ ਮੌਤ 12 ਜੁਲਾਈ 2012 ਨੂੰ ਹੋਈ ਸੀ। ਸੋਸ਼ਲ ਮੀਡੀਆ ਯੂਜ਼ਰਸ ਪੁਰਾਣੀ ਖਬਰ ਨੂੰ ਹਾਲੀਆ ਦੱਸ ਕੇ ਸਾਂਝਾ ਕਰ ਰਹੇ ਹਨ। ਇਸ ਦੇ ਨਾਲ ਹੀ, ਅਜੇ ਦੇਵਗਨ ਦੀ ਤਸਵੀਰ ਮਈ 2019 ਦੀ ਹੈ, ਜਦੋਂ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦੇਹਾਂਤ ਹੋ ਗਿਆ ਸੀ। ਹੁਣ ਕੁਝ ਲੋਕ ਉਸ ਫੋਟੋ ਨੂੰ ਗਲਤ ਦਾਅਵਿਆਂ ਨਾਲ ਵਾਇਰਲ ਕਰ ਰਹੇ ਹਨ।

ਕੀ ਵਾਇਰਲ ਹੋ ਰਿਹਾ ਹੈ?

ਫੇਸਬੁੱਕ ਯੂਜ਼ਰ Bullet Bihar News ਨੇ 2 ਅਪ੍ਰੈਲ 2025 ਨੂੰ ਵਾਇਰਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, “ਦਾਰਾ ਸਿੰਘ ਜੀ ਨੂੰ ਓਮ ਸ਼ਾਂਤੀ”

ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਪੋਸਟ ਨੂੰ ਸਮਾਨ ਦਾਅਵੇ ਨਾਲ ਸਾਂਝਾ ਕੀਤਾ ਹੈ। ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।

ਪੜਤਾਲ

ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ, ਅਸੀਂ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਇੱਕ ਖ਼ਬਰ ਮਿਲੀ। 12 ਜੁਲਾਈ 2019 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਗਿਆ,”ਦਾਰਾ ਸਿੰਘ ਨੂੰ 7 ਜੁਲਾਈ 2012 ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ 12 ਜੁਲਾਈ 2012 ਨੂੰ ਉਨ੍ਹਾਂ ਦੀ ਮੌਤ ਹੋ ਗਈ।”

ਦਾਰਾ ਸਿੰਘ ਦੀ ਮੌਤ ਨਾਲ ਸਬੰਧਤ ਹੋਰ ਖ਼ਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ। ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਦੇਹਾਂਤ ਜੁਲਾਈ 2012 ਵਿੱਚ ਹੋਇਆ ਸੀ।

ਜਾਂਚ ਵਿੱਚ ਅੱਗੇ ਅਸੀਂ ਕੋਲਾਜ ਵਿੱਚ ਮੌਜੂਦ ਅਦਾਕਾਰ ਅਜੇ ਦੇਵਗਨ ਦੀ ਫੋਟੋ ਸਰਚ ਕੀਤੀ। ਸਾਨੂੰ ਵਾਇਰਲ ਫੋਟੋ ਨਾਲ ਸਬੰਧਤ ਖ਼ਬਰ ਨਿਊਜ਼ 18 ਦੀ ਵੈੱਬਸਾਈਟ ‘ਤੇ ਮਿਲੀ। 28 ਮਈ 2019 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਕਿਹਾ ਗਿਆ ਸੀ, “ਇਹ ਤਸਵੀਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦੇ ਅੰਤਿਮ ਸੰਸਕਾਰ ਦੀ ਹੈ।”

ਸਰਚ ਦੌਰਾਨ ਵਾਇਰਲ ਫੋਟੋ ਨਾਲ ਸਬੰਧਤ ਖ਼ਬਰ ਅਮਰ ਉਜਾਲਾ ਦੀ ਵੈੱਬਸਾਈਟ ‘ਤੇ ਵੀ ਮਿਲੀ। ਇਹ ਰਿਪੋਰਟ 27 ਮਈ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, “ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਵੀਰੂ ਦੇਵਗਨ ਦਾ ਅੰਤਿਮ ਸੰਸਕਾਰ ਮੁੰਬਈ ਦੇ ਵਿਲੇ ਪਾਰਲੇ ਵਿੱਚ ਕੀਤਾ ਗਿਆ।ਵੀਰੂ ਦੇਵਗਨ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਕਈ ਬਾਲੀਵੁੱਡ ਹਸਤੀਆਂ ਪਹੁੰਚੀਆਂ ਸਨ।”

ਵਾਇਰਲ ਫੋਟੋ ਨਾਲ ਸਬੰਧਤ ਹੋਰ ਖ਼ਬਰਾਂ ਇੱਥੇ ਪੜ੍ਹੋ।

ਅਸੀਂ ਪੋਸਟ ਨੂੰ ਲੈ ਕੇ ਮੁੰਬਈ ਵਿੱਚ ਬਾਲੀਵੁੱਡ ਨੂੰ ਕਵਰ ਕਰਨ ਵਾਲੀ ਦੈਨਿਕ ਜਾਗਰਣ ਦੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, “ਦਾਰਾ ਸਿੰਘ ਦਾ ਦੇਹਾਂਤ ਸਾਲ 2012 ਵਿੱਚ ਹੋਇਆ ਸੀ। ਵਾਇਰਲ ਹੋ ਰਹੀ ਫੋਟੋ ਅਜੇ ਦੇਵਗਨ ਦੇ ਪਿਤਾ ਦੇ ਅੰਤਿਮ ਸੰਸਕਾਰ ਦੀ ਹੈ।”

ਅੰਤ ਵਿੱਚ, ਅਸੀਂ ਪੋਸਟ ਸਾਂਝੀ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪੱਤਾ ਲੱਗਿਆ ਕਿ 68 ਹਜ਼ਾਰ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਪੰਜਾਬੀ ਅਤੇ ਹਿੰਦੀ ਫ਼ਿਲਮ ਅਦਾਕਾਰ ਦਾਰਾ ਸਿੰਘ ਦਾ ਦੇਹਾਂਤ ਜੁਲਾਈ 2012 ਵਿੱਚ ਹੋਇਆ ਸੀ। ਕੁਝ ਯੂਜ਼ਰ ਇਸ ਖਬਰ ਨੂੰ ਹਾਲੀਆ ਦੱਸ ਕੇ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਕੋਲਾਜ ਵਿੱਚ ਅਜੇ ਦੇਵਗਨ ਦੀ ਤਸਵੀਰ ਸਾਲ 2019 ਵਿੱਚ ਉਨ੍ਹਾਂ ਦੇ ਪਿਤਾ ਵੀਰੂ ਦੇਵਗਨ ਦੇ ਅੰਤਿਮ ਸੰਸਕਾਰ ਦੀ ਹੈ।

  • Claim Review : ਦਾਰਾ ਸਿੰਘ ਦੀ ਮੌਤ ਹੁਣੇ ਹੋਈ ਹੈ।
  • Claimed By : FB User -Bullet Bihar News
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later