Fact Check : ਅਦਾਕਾਰ ਰਜਨੀਕਾਂਤ ਦੇ ਦਿਹਾਂਤ ਦੀ Fake ਪੋਸਟ ਵਾਇਰਲ
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਅਦਾਕਾਰ ਰਜਨੀਕਾਂਤ ਦੇ ਦਿਹਾਂਤ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ। ਰਜਨੀਕਾਂਤ ਸਹੀ-ਸਲਾਮਤ ਹੈ। ਰਜਨੀਕਾਂਤ ਕੇ ਨਿਧਨ ਦਾ ਦਾਅਵਾ ਕਰਦੀ ਪੋਸਟ ਮਹਜ ਅਫਵਾਹ ਹੈ।
- By: Jyoti Kumari
- Published: Apr 17, 2025 at 05:30 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਅਦਾਕਾਰ ਰਜਨੀਕਾਂਤ ਨਾਲ ਜੁੜੀ ਇੱਕ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਵਿੱਚ ਉਨ੍ਹਾਂ ਦੀ ਫੋਟੋ ਲੱਗੀ ਹੋਈ ਹੈ। ਪੋਸਟ ਨੂੰ ਸ਼ੇਅਰ ਕਰ ਕੁਝ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਰਜਨੀਕਾਂਤ ਦਾ ਦਿਹਾਂਤ ਹੋ ਗਿਆ ਹੈ। ਇਸ ਨੂੰ ਸੱਚ ਮੰਨਦੇ ਹੋਏ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਸੋਸ਼ਲ ਮੀਡਿਆ ‘ਤੇ ਵਾਇਰਲ ਰਜਨੀਕਾਂਤ ਦੇ ਨਿਧਨ ਨਾਲ ਸਬੰਧਤ ਦਾਅਵਾ ਮਹਜ ਅਫਵਾਹ ਹੈ। ਲੋਕ ਗਲਤ ਪੋਸਟ ਸ਼ੇਅਰ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ VSPunjab Channel ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”Big BREAKING News
ਸਾਊਥ ਦੇ ਅਤੇ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ। ਰਜਨੀਕਾਂਤ ਦਾ ਹੋਇਆ। ਦੇ/ਹਾਂ/ਤ”
ਕਈ ਯੂਜ਼ਰਸ ਨੇ ਇਸ ਪੋਸਟ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ
ਆਪਣੀ ਜਾਂਚ ਸ਼ੁਰੂ ਕਰਦਿਆਂ, ਅਸੀਂ ਸਭ ਤੋਂ ਪਹਿਲਾਂ ਨਿਊਜ ਸਰਚ ਕੀਤੀ। ਜੇਕਰ ਅਜਿਹੀ ਕਿਸੇ ਵੀ ਖ਼ਬਰ ਵਿਚ ਕੋਈ ਸੱਚਾਈ ਹੁੰਦੀ, ਤਾਂ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਜਰੂਰ ਮਿਲਦੀ। ਹਾਲਾਂਕਿ, ਨਿਊਜ ਸਰਚ ਕਰਨ ‘ਤੇ ਸਾਨੂੰ ਕਿਸੇ ਵੀ ਭਰੋਸੇਮੰਦ ਨਿਊਜ ਵੈਬਸਾਈਟ ‘ਤੇ ਇਸ ਨਾਲ ਸਬੰਧਤ ਕੋਈ ਖ਼ਬਰ ਨਹੀਂ ਮਿਲੀ।
ਸਰਚ ਦੌਰਾਨ ਸਾਨੂੰ ਕਈ ਨਿਊਜ ਰਿਪੋਰਟਸ ਮਿਲੀ, ਜਿਸ ਵਿਚ ਦੱਸਿਆ ਗਿਆ ਕਿ ਰਜਨੀਕਾਂਤ ਨੇ ਫਿਲਮ ਜੇਲਰ 2 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। mid-day.com ਦੀ ਵੈਬਸਾਈਟ ‘ਤੇ 12 ਅਪ੍ਰੈਲ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ, ਸਾਊਥ ਸੁਪਰਸਟਾਰ ਰਜਨੀਕਾਂਤ ਨੇ ਜੇਲਰ 2 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡਿਆ ‘ਤੇ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ ਉਨ੍ਹਾਂ ਨੂੰ ਕੇਰਲ ‘ਚ ਪਹੁੰਚਦੇ ਹੋਏ ਦੇਖਿਆ ਜਾ ਸਕਦਾ ਹੈ। ਇੱਥੇ ਕਥਿਤ ਤੌਰ ‘ਤੇ 20 ਦਿਨ ਸ਼ੂਟ ਹੋਵੇਗਾ।
ਸਾਨੂੰ ਕਈ ਹੋਰ ਖਬਰਾਂ ਮਿਲਿਆ ਜਿਸ ਵਿੱਚ ਰਜਨੀਕਾਂਤ ਦੇ ਸ਼ੂਟਿੰਗ ਅਤੇ ਆਉਣ ਵਾਲਿਆਂ ਫ਼ਿਲਮ ਬਾਰੇ ਦੱਸਿਆ ਗਿਆ ਹੈ।
ਸਾਨੂੰ Polimer News ਦੇ ਅਧਿਕਾਰਿਤ ਯੂਟਿਊਬ ਚੈਨਲ ‘ਤੇ ਇੱਕ ਵੀਡੀਓ ਮਿਲਾ। 14 ਅਪ੍ਰੈਲ 2025 ਨੂੰ ਅਪਲੋਡ ਵੀਡੀਓ ਵਿੱਚ ਦੱਸਿਆ ਗਿਆ ਕਿ,”ਜੇਲਰ 2 ਦੀ ਸ਼ੂਟਿੰਗ ਸਪੌਟ ‘ਤੇ ਦਿਖੇ ਰਜਨੀਕਾਂਤ।”
ਪੋਸਟ ਬਾਰੇ ਅਸੀਂ ਮੁੰਬਈ ਵਿੱਚ ਬਾਲੀਵੁੱਡ ਨੂੰ ਕਵਰ ਕਰਨ ਵਾਲੀ ਦੈਨਿਕ ਜਾਗਰਣ ਦੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਗੱਲ ਕੀਤੀ। ਉਨ੍ਹਾਂ ਨੇ ਵਾਇਰਲ ਪੋਸਟ ਨੂੰ ਫਰਜੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਫਿਲਮ ਦੀ ਸ਼ੂਟਿੰਗ ਕਰ ਰਹੇ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਪੇਜ ਨੂੰ 794 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਅਦਾਕਾਰ ਰਜਨੀਕਾਂਤ ਦੇ ਦਿਹਾਂਤ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ। ਰਜਨੀਕਾਂਤ ਸਹੀ-ਸਲਾਮਤ ਹੈ। ਰਜਨੀਕਾਂਤ ਕੇ ਨਿਧਨ ਦਾ ਦਾਅਵਾ ਕਰਦੀ ਪੋਸਟ ਮਹਜ ਅਫਵਾਹ ਹੈ।
- Claim Review : ਸਾਊਥ ਦੇ ਅਤੇ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ । ਰਜਨੀਕਾਂਤ ਦਾ ਹੋਇਆ। ਦੇਹਾਂਤ
- Claimed By : VSPunjab Channel
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











