Fact Check: ਮਹਿਲਾ ‘ਤੇ ਹਮਲਾ ਕਰਦੇ ਸਾਂਡ ਦਾ ਇਹ ਵੀਡੀਓ ਪੰਜਾਬ ਨਹੀਂ, ਬੀਕਾਨੇਰ ਦਾ ਹੈ
ਵਿਸ਼ਵਾਸ ਨਿਊਜ ਨੇ ਜਾਂਚ ਵਿਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਮਹਿਲਾ ‘ਤੇ ਹਮਲਾ ਕਰਦੇ ਸਾਂਡ ਦਾ ਇਹ ਵੀਡੀਓ ਪੰਜਾਬ ਨਹੀਂ, ਬੀਕਾਨੇਰ ਦਾ ਹੈ। ਜਿੱਥੇ ਇੱਕ ਅਵਾਰਾ ਸਾਂਡ ਨੇ ਬਾਈਕ ‘ਤੇ ਜਾ ਰਹੇ ਯੁਵਕ ਅਤੇ ਇੱਕ ਮਹਿਲਾ ‘ਤੇ ਹਮਲਾ ਕਰ ਦਿੱਤਾ ਅਤੇ ਮਹਿਲਾ ਨੂੰ ਬਚਾਉਣ ਆਏ ਇੱਕ ਯੁਵਕ ‘ਤੇ ਵੀ ਸਾਂਡ ਨੇ ਹਮਲਾ ਕੀਤਾ। ਹੁਣ ਕੁਝ ਲੋਕ ਬੀਕਾਨੇਰ ਦੇ ਵੀਡੀਓ ਨੂੰ ਪੰਜਾਬ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
- By: Jyoti Kumari
- Published: Apr 23, 2025 at 06:10 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ‘ਤੇ ਇੱਕ ਮਹਿਲਾ ‘ਤੇ ਹਮਲਾ ਕਰਦੇ ਇੱਕ ਸਾਂਡ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ‘ਤੇ ਇੱਕ ਯੁਵਕ ਅਤੇ ਮਹਿਲਾ ਜਾ ਰਹੇ ਹਨ ਅਤੇ ਉਸੀ ਸਮੇਂ ਇੱਕ ਸਾਂਡ ਉਨ੍ਹਾਂ ‘ਤੇ ਹਮਲਾ ਕਰ ਦਿੰਦਾ ਹੈ। ਮਹਿਲਾ ਸੜਕ ‘ਤੇ ਡਿਗ ਜਾਂਦੀ ਹੈ ਅਤੇ ਸਾਂਡ ਉਸਨੂੰ ਲਗਾਤਾਰ ਮਾਰਦਾ ਰਹਿੰਦਾ ਹੈ। ਮਹਿਲਾ ਨੂੰ ਬਚਾਉਣ ਆ ਰਹੇ ਲੋਕਾਂ ‘ਤੇ ਵੀ ਸਾਂਡ ਹਮਲਾ ਕਰ ਦਿੰਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਘਟਨਾ ਪੰਜਾਬ ਦੀ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਅਸਲ ਵਿੱਚ ਇਹ ਘਟਨਾ ਪੰਜਾਬ ਦੀ ਨਹੀਂ ਹੈ,ਬਲਕਿ ਬੀਕਾਨੇਰ ਦੀ ਹੈ, ਜਿੱਥੇ ਇੱਕ ਸਾਂਡ ਨੇ ਬਾਈਕ ਸਵਾਰ ਯੁਵਕ ਅਤੇ ਇੱਕ ਔਰਤ ਉੱਤੇ ਹਮਲਾ ਕਰ ਦਿੱਤਾ। ਕੁਝ ਲੋਕ ਉਸੇ ਵੀਡੀਓ ਨੂੰ ਹੁਣ ਪੰਜਾਬ ਦਾ ਦੱਸ ਕੇ ਵਾਇਰਲ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਆਗਿਆ ਬਾਬੇ ਨੇ (ਆਰਕਾਈਵ ਲਿੰਕ) 22 ਅਪ੍ਰੈਲ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰ ਲਿਖਿਆ ਹੈ,”ਪੰਜਾਬ ਦੇ ਅਵਾਰਾ ਪਸ਼ੂਆਂ ਦਾ ਹੱਲ ਹੋਣਾ ਚਾਹੀਦਾ ਹੈ ਹਰ ਰੋਜ ਕੋਈ ਨਵਾਂ ਨੁਕਸਾਨ ਦੇਖਣ ਨੂੰ ਮਿਲਦਾ ”
ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਇਸ ਕੋਲਾਜ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਕੀਤੀ। ਸਾਨੂੰ ਵੀਡੀਓ ਨਾਲ ਜੁੜੀ ਰਿਪੋਰਟ
‘ਰਾਜਸਥਾਨ ਤੱਕ’ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲੀ। ਵੀਡੀਓ ਨੂੰ 20 ਅਪ੍ਰੈਲ 2025 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਵੀਡੀਓ ਬੀਕਾਨੇਰ ਦਾ ਹੈ, ਜਿੱਥੇ ਇੱਕ ਸਾਂਡ ਨੇ ਬਾਈਕ ਸਵਾਰ ਯੁਵਕ ਅਤੇ ਮਹਿਲਾ ‘ਤੇ ਹਮਲਾ ਕਰ ਦਿੱਤਾ।
ਵਾਇਰਲ ਵੀਡੀਓ ਨਾਲ ਜੁੜੀ ਖਬਰ navbharattimes ਦੀ ਵੈੱਬਸਾਈਟ ‘ਤੇ ਮਿਲੀ। 21 ਅਪ੍ਰੈਲ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਬੀਕਾਨੇਰ ਸ਼ਹਿਰ ਦੇ ਧੋਬੀ ਖੇਤਰ ਵਿੱਚ ਇੱਕ ਸਾਂਡ ਨੇ ਇੱਕ ਬਾਈਕ ਸਵਾਰ ਯੁਵਕ ਅਤੇ ਮਹਿਲਾ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦੋਵੇਂ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਬਚਾਉਣ ਲਈ, ਇਕ ਸਥਾਨਕ ਯੁਵਕ ਨੇ ਡੰਡੇ ਨਾਲ ਸਾਂਡ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਇਕ ਹੋਰ ਨੌਜਵਾਨ ਨੂੰ ਵੀ ਸਾਂਡ ਨੇ ਪੈਰਾਂ ਹੇਠ ਕੁਚਲ ਦਿੱਤਾ। ਹਮਲੇ ਦੇ ਬਾਅਦ ਤਿੰਨਾਂ ਜਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।”
ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਪੰਜਾਬ ਕੇਸਰੀ ਦੀ ਵੈਬਸਾਈਟ ‘ਤੇ ਵੀ ਮਿਲੀ। 21 ਅਪ੍ਰੈਲ 2025 ਨੂੰ ਪ੍ਰਕਾਸ਼ਤ ਖਬਰ ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਘਟਨਾ ਬੀਕਾਨੇਰ ਦੀ ਹੈ, ਜਿੱਥੇ ਇੱਕ ਅਵਾਰਾ ਸਾਂਡ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਬਾਈਕ ਸਵਾਰ ਯੁਵਕ ਅਤੇ ਮਹਿਲਾ ਗੰਭੀਰ ਰੂਪ ਤੋਂ ਜਖਮੀ ਹੋ ਗਏ।
ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੀ ਜਾ ਸਕਦੀ ਹੈ।
ਅਸੀਂ ਵੀਡੀਓ ਨੂੰ ਲੈ ਕੇ ਦੈਨਿਕ ਜਾਗਰਣ,ਰਾਜਸਥਾਨ ਦੇ ਸੀਨੀਅਰ ਸੰਵਾਦਦਾਤਾ ਨਰਿੰਦਰ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਬੀਕਾਨੇਰ ਦਾ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਨੂੰ 5 ਹਜਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਮਹਿਲਾ ‘ਤੇ ਹਮਲਾ ਕਰਦੇ ਸਾਂਡ ਦਾ ਇਹ ਵੀਡੀਓ ਪੰਜਾਬ ਨਹੀਂ, ਬੀਕਾਨੇਰ ਦਾ ਹੈ। ਜਿੱਥੇ ਇੱਕ ਅਵਾਰਾ ਸਾਂਡ ਨੇ ਬਾਈਕ ‘ਤੇ ਜਾ ਰਹੇ ਯੁਵਕ ਅਤੇ ਇੱਕ ਮਹਿਲਾ ‘ਤੇ ਹਮਲਾ ਕਰ ਦਿੱਤਾ ਅਤੇ ਮਹਿਲਾ ਨੂੰ ਬਚਾਉਣ ਆਏ ਇੱਕ ਯੁਵਕ ‘ਤੇ ਵੀ ਸਾਂਡ ਨੇ ਹਮਲਾ ਕੀਤਾ। ਹੁਣ ਕੁਝ ਲੋਕ ਬੀਕਾਨੇਰ ਦੇ ਵੀਡੀਓ ਨੂੰ ਪੰਜਾਬ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
- Claim Review : ਹਮਲਾ ਕਰਦੇ ਸਾਂਡ ਦਾ ਇਹ ਵੀਡੀਓ ਪੰਜਾਬ ਦਾ ਹੈ।
- Claimed By : FB User-ਆਗਿਆ ਬਾਬੇ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











