X
X

Fact Check : ਦਿੱਲੀ ਦੇ ਨਾਮ ‘ਤੇ ਵਾਇਰਲ ਹੋ ਰਿਹਾ ਪੁਲਿਸ ਲਾਠੀਚਾਰਜ ਦਾ ਇਹ ਵੀਡੀਓ ਰਾਜਕੋਟ ਦਾ ਹੈ

ਵਿਸ਼ਵਾਸ ਨਿਊਜ ਨੇ ਜਾਂਚ ਵਿਚ ਪਾਇਆ ਕਿ ਪੁਲਿਸ ਲਾਠੀਚਾਰਜ ਦਾ ਇਹ ਵੀਡੀਓ ਦਿੱਲੀ ਦਾ ਨਹੀਂ ਹੈ। ਦਰਅਸਲ ਇਹ ਵੀਡੀਓ ਰਾਜਕੋਟ ਦਾ ਹੈ, ਜਿਥੇ ਜਨਵਰੀ 2025 ਵਿੱਚ ਪੁਲਿਸ ਅਤੇ ਲੋਕਾਂ ਵਿਚਕਾਰ ਝੜਪ ਹੋ ਗਈ ਸੀ। ਹੁਣ ਉਸ ਘਟਨਾ ਦੇ ਵੀਡੀਓ ਨੂੰ ਦਿੱਲੀ ਦਾ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਭੀੜ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ, ਪੁਲਿਸ ਨੂੰ ਹੱਥ ਵਿਚ ਡੰਡਾ ਲੈ ਕੇ ਲੋਕਾਂ ਦੀ ਭੀੜ ਨੂੰ ਭਜਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸਾਂਝਾ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਦਿੱਲੀ ਵਿੱਚ ਹੋਏ ਹਾਦਸੇ ਦਾ ਹੈ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਦੌਰਾਨ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵੀਡੀਓ ਦਾ ਦਿੱਲੀ ਨਾਲ ਕੋਈ ਸੰਬੰਧ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਰਾਜਕੋਟ ਦਾ ਹੈ, ਜਿੱਥੇ ਜਨਵਰੀ 2025 ਵਿੱਚ ਪੁਲਿਸ ਅਤੇ ਲੋਕਾਂ ਵਿਚਕਾਰ ਝੜਪ ਹੋ ਗਈ ਸੀ। ਹੁਣ ਉਸ ਘਟਨਾ ਦੀ ਵੀਡੀਓ ਨੂੰ ਦਿੱਲੀ ਦਾ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘Ramkishor Prajapati’ ਨੇ 28 ਅਪ੍ਰੈਲ 2025 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ ਅਤੇ ਕੈਪਸ਼ਨ ਵਿਚ ਲਿਖਿਆ, “ਦਿੱਲੀ ਵਿੱਚ ਹੋਇਆ ਸਭ ਤੋਂ ਵੱਡਾ ਹਾਦਸਾ”

ਬਹੁਤ ਸਾਰੇ ਯੂਜ਼ਰਸ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਵੇਖੋ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਵੀਡੀਓ ਦੇ ਬਹੁਤ ਸਾਰੇ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਦੀ ਸਹਾਇਤਾ ਨਾਲ ਸਰਚ ਕੀਤਾ। ਸਾਨੂੰ ਗੁਜਰਾਤੀ ਜਾਗਰਣ ਦੀ ਵੈਬਸਾਈਟ ‘ਤੇ ਵਾਇਰਲ ਵੀਡੀਓ ਨਾਲ ਜੁੜੀ ਖਬਰ ਮਿਲੀ। ਰਿਪੋਰਟ 26 ਜਨਵਰੀ 2025 ਨੂੰ ਪ੍ਰਕਾਸ਼ਤ ਕੀਤੀ ਗਈ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ,ਰਾਜਕੋਟ ਵਿੱਚ ਜਮੀਨ ਹੜਪਣੇ ਦੀ ਸ਼ਿਕਾਇਤ ਕਰਨ ਵਾਲੇ ਇੱਕ ਆਦਮੀ ਦੀ ਹਤਿਆ ਦੀ ਘਟਨਾ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸੱਤ ਲੋਕਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ। ਸੱਤ ਵਿੱਚੋਂ ਛੇ ਆਰੋਪੀਆਂ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ। ਜਦੋਂ ਪੁਲਿਸ ਆਰੋਪੀਆਂ ਨੂੰ ਲੈ ਕੇ ਮੌਕੇ ਤੇ ਪਹੁੰਚੀ ਤਾਂ ਭੀੜ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੀ ਹੋ ਗਈ। ਲੋਕਾਂ ਨੇ ਮੰਗ ਕੀਤੀ ਕਿ ਆਰੋਪੀਆਂ ਦਾ ਕਸਬੇ ਵਿੱਚ ਜਲੂਸ ਕੱਢਿਆ ਜਾਵੇ। ਪੁਲਿਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ, ਕੁਝ ਲੋਕਾਂ ਨੇ ਪੁਲਿਸ ਸਟੇਸ਼ਨ ‘ਤੇ ਪਥਰਾਵ ਕਰਨਾ ਸ਼ੁਰੂ ਕਰ ਦਿੱਤਾ। ਜਿਸਦੇ ਜਵਾਬ ਵਿਚ ਪੁਲਿਸ ਨੇ ਲਾਠੀਚਾਰਜ ਕੀਤਾ। ਖਬਰ ਵਿਚ ਦੱਸਿਆ ਗਿਆ ਕਿ ਆਂਸੂ ਗੈਸ ਦੇ ਗੋਲੇ ਵੀ ਦਾਗੇ ਗਏ।”

ਵਾਇਰਲ ਵੀਡੀਓ ਨਾਲ ਸਬੰਧਤ ਰਿਪੋਰਟ ਜ਼ੀ ਨਿਊਜ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲੀ। ਵੀਡੀਓ ਨੂੰ 7 ਜਨਵਰੀ 2025 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਵੀਡੀਓ ਰਾਜਕੋਟ ਦਾ ਹੈ, ਜਿੱਥੇ ਹਤਿਆ ਆਰੋਪੀਆਂ ਦੀ ਪਰੇਡ ਦੇਖਣ ਭੀੜ ਪਹੁੰਚੀ ਸੀ। ਪਰ ਪੁਲਿਸ ਨੇ ਇਨਕਾਰ ਕਰ ਦਿੱਤਾ। ਜਿਸ ‘ਤੇ ਲੋਕ ਭੜਕ ਗਏ ਅਤੇ ਭੀੜ ਨੇ ਪੁਲਿਸ’ ਤੇ ਪਥਰਾਵ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਟੀਅਰ ਗੈਸ ਛੱਡੇ।”

ਵਾਇਰਲ ਵੀਡੀਓ ਨਾਲ ਜੁੜੀ ਖਬਰ ਦੈਨਿਕ ਭਾਸਕਰ ਦੀ ਵੈਬਸਾਈਟ ‘ਤੇ ਵੀ ਮਿਲੀ। 4 ਮਹੀਨੇ ਪਹਿਲਾਂ ਪ੍ਰਕਾਸ਼ਤ ਹੋਈ ਖ਼ਬਰ ਵਿਚ ਘਟਨਾ ਨੂੰ ਰਾਜਕੋਟ ਦਾ ਦੱਸਿਆ ਗਿਆ ਹੈ।

ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੋ।

ਅਸੀਂ ਵੀਡੀਓ ਨੂੰ ਗੁਜਰਾਤੀ ਦੈਨਿਕ ਜਾਗਰਣ ਦੇ ਐਸੋਸੀਏਟ ਐਡੀਟਰ ਜੀਵਨ ਕਪੂਰਿਆ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕੀ ਇਹ ਵੀਡੀਓ ਰਾਜਕੋਟ ਦਾ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕੀ ਯੂਜ਼ਰ ਨੂੰ 56 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿਚ ਪਾਇਆ ਕਿ ਪੁਲਿਸ ਲਾਠੀਚਾਰਜ ਦਾ ਇਹ ਵੀਡੀਓ ਦਿੱਲੀ ਦਾ ਨਹੀਂ ਹੈ। ਦਰਅਸਲ ਇਹ ਵੀਡੀਓ ਰਾਜਕੋਟ ਦਾ ਹੈ, ਜਿਥੇ ਜਨਵਰੀ 2025 ਵਿੱਚ ਪੁਲਿਸ ਅਤੇ ਲੋਕਾਂ ਵਿਚਕਾਰ ਝੜਪ ਹੋ ਗਈ ਸੀ। ਹੁਣ ਉਸ ਘਟਨਾ ਦੇ ਵੀਡੀਓ ਨੂੰ ਦਿੱਲੀ ਦਾ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਹੈ।

  • Claim Review : ਇਹ ਵੀਡੀਓ ਦਿੱਲੀ ਵਿੱਚ ਹੋਏ ਹਾਦਸੇ ਦਾ ਹੈ।
  • Claimed By : FB User-Ramkishor Prajapati
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later