X
X

Fact Check : ਇਜਰਾਇਲ ਦੇ ਜੰਗਲ ਵਿੱਚ ਲੱਗੀ ਅੱਗ ਦੀ ਇਹ ਤਸਵੀਰ ਹਾਲੀਆ ਨਹੀਂ, 2021 ਦੀ ਹੈ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਇਜਰਾਇਲ ਵਿੱਚ ਲੱਗੀ ਅੱਗ ਨਾਲ ਜੋੜ ਕੇ ਵਾਇਰਲ ਕੀਤੀ ਜਾ ਰਹੀ ਤਸਵੀਰ ਸਾਲ 2021 ਦੀ ਹੈ। ਫੋਟੋ ਨੂੰ ਹਾਲੀਆ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਇਜ਼ਰਾਈਲ ਦੇ ਯਰੂਸ਼ਲਮ ਦੇ ਬਾਹਰੀ ਖੇਤਰ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਨਾਲ ਜੋੜ ਕੇ ਇੱਕ ਫੋਟੋ ਵਾਇਰਲ ਹੋ ਰਹੀ ਹੈ। ਜਿਸ ਵਿੱਚ ਪਹਾੜ ‘ਤੇ ਅੱਗ ਲੱਗੀ ਦੇਖੀ ਜਾ ਸਕਦੀ ਹੈ। ਹੁਣ ਕੁਝ ਯੂਜ਼ਰਸ ਇਸ ਤਸਵੀਰ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਅਸਲ ਵਿੱਚ ਵਾਇਰਲ ਤਸਵੀਰ ਸਾਲ 2021 ਦੀ ਹੈ, ਜਿਸਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Manpreet Singh Buttar ਨੇ ਵਾਇਰਲ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਕੁਦਰਤ ਤੂੰ ਟਿੱਚ ਜਾਨਣ ਵਾਲੇ ਦੇਸ ਸੰਕਟ ਵਿਚ…
ਇਜਰਾਇਲ ਵਿੱਚ ਲੱਗੀ ਭਿਆਨਕ ਅੱਗ .. ਨਿੱਕੇ ਨਿੱਕੇ ਜਵਾਕਾ ਨੂੰ ਮਾਰਨ ਵਾਲੇ ਮੁਲਕ ਤੇ ਹੁਣ ਰੱਬ ਦੀ ਕਰੋਪੀ ਆ ਗਈ ਹੈ …
ਕਹਿੰਦੇ ਆ ਵੀ ਰੱਬ ਦੇ ਘਰ ਦੇਰ ਆ ਅੰਧੇਰ ਨਹੀਂ….kudrat #everyone #viewers #explorepage #fb #highlight #facebook #post”

ਕਈ ਯੂਜ਼ਰਸ ਨੇ ਇਸ ਫੋਟੋ ਨੂੰ ਸੋਸ਼ਲ ਮੀਡਿਆ ‘ਤੇ ਹਾਲੀਆ ਦੱਸ ਕੇ ਸ਼ੇਅਰ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਤਸਵੀਰ ਦੀ ਪੜਤਾਲ ਲਈ ਅਸੀਂ ਗੂਗਲ ਲੈਂਸ ਦਾ ਇਸਤੇਮਾਲ ਕੀਤਾ। ਸਾਨੂੰ ਵਾਇਰਲ ਤਸਵੀਰ timesofisrael.com ਦੀ ਇੱਕ ਖਬਰ ਵਿੱਚ ਮਿਲੀ। ਰਿਪੋਰਟ ਨੂੰ 18 ਅਗਸਤ 2021 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਤਸਵੀਰ 15 ਅਗਸਤ 2021 ਦੀ ਹੈ। ਫੋਟੋ ਦਾ ਕ੍ਰੇਡਿਟ ਏਰੀਅਲ ਕੇਡੈਮ ਨੂੰ ਦਿੱਤਾ ਗਿਆ ਹੈ।

ਸਰਚ ਦੌਰਾਨ ਵਾਇਰਲ ਫੋਟੋ jpost.com ਦੀ ਵੈੱਬਸਾਈਟ ‘ਤੇ ਵੀ ਮਿਲੀ। 18 ਅਗਸਤ 2021 ਨੂੰ ਪ੍ਰਕਾਸ਼ਤ ਖਬਰ ਮੁਤਾਬਕ, “ਯਰੂਸ਼ਲਮ ਦੇ ਬਾਹਰ ਤਿੰਨ ਦਿਨਾਂ ਤੱਕ ਲਈ ਅੱਗ ਕਾਰਨ 2,400 ਹੈਕਟੇਅਰ (6,000 ਏਕੜ ) ਤੋਂ ਵੱਧ ਜੰਗਲ ਜਲ ਗਏ ਅਤੇ ਬਹੁਤ ਨੁਕਸਾਨ ਹੋਇਆ।”

ਵਾਇਰਲ ਤਸਵੀਰ ਨਾਲ ਜੁੜੀ ਖਬਰ arab48.com ਦੀ ਵੈੱਬਸਾਈਟ ‘ਤੇ ਮਿਲੀ। 15 ਅਗਸਤ 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਇਸ ਫੋਟੋ ਨੂੰ ਪੁਰਾਣੀ ਦੱਸਿਆ ਗਿਆ ਹੈ।

ਵਾਇਰਲ ਤਸਵੀਰ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੀ ਜਾ ਸਕਦੀ ਹੈ।

ਦੈਨਿਕ ਜਾਗਰਣ ਦੀ ਵੈਬਸਾਈਟ ‘ਤੇ 1 ਮਈ 2025 ਨੂੰ ਪ੍ਰਕਾਸ਼ਤ ਖਬਰ ਮੁਤਾਬਕ, ਬੁੱਧਵਾਰ ਦੁਪਹਿਰ ਨੂੰ ਇਜ਼ਰਾਈਲ ਦੇ ਜੰਗਲ ਵਿੱਚ ਅੱਗ ਲੱਗੀ। ਗਰਮ ਮੌਸਮ ਵਿੱਚ ਲੱਗੀ ਇਸ ਅੱਗ ਨੂੰ ਤੇਜ ਹਵਾਵਾਂ ਨੇ ਭੜਕਾ ਦਿੱਤਾ ਸੀ ਅਤੇ ਕੁਝ ਘੰਟਿਆਂ ਵਿੱਚ ਅੱਗ ਕਈ ਵਰਗ ਮੀਲ ਵਿੱਚ ਫੈਲ ਗਈ। ਇਸ ਅੱਗ ਨੇ 5000 ਏਕੜ ਤੋਂ ਵੱਧ ਖੇਤਰ ਨੂੰ ਰਾਖ ‘ਚ ਬਦਲ ਦਿਤਾ। ਸਥਿਤੀ ਇਹੀ ਬਣ ਗਈ ਕਿ ਯਰੂਸ਼ਲਮ ਅਤੇ ਤੇਲ ਅਵੀਵ ਦੇ ਵਿਚਕਾਰ ਸੰਪਰਕ ਹੀ ਟੁੱਟ ਗਿਆ।”

internationalfireandsafetyjournal ਦੀ ਵੈੱਬਸਾਈਟ ‘ਤੇ ਇਜਰਾਇਲ ਵਿੱਚ ਲੱਗੀ ਅੱਗ ਨਾਲ ਜੁੜੀ ਪੂਰੀ ਜਾਣਕਾਰੀ ਪੜ੍ਹੀ ਜਾ ਸਕਦੀ ਹੈ।

ਅਸੀਂ ਫੋਟੋ ਨੂੰ ਇਜਰਾਇਲ ਦੀ ਫੈਕਟ ਚੈੱਕਰ ਯੂਰੀਆ ਬਾਰ ਮੇਰ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਤਸਵੀਰ ਨੂੰ ਪੁਰਾਣੀ ਦੱਸਿਆ ਹੈ ਅਤੇ ਸਾਡੇ ਨਾਲ ਇਕ ਰਿਪੋਰਟ ਵੀ ਸ਼ੇਅਰ ਕੀਤੀ ਹੈ।

ਅੰਤ ਵਿੱਚ ਅਸੀਂ ਫੋਟੋ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਿਆ ਕਿ ਯੂਜ਼ਰ ਨੂੰ 33 ਹਜਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਪੰਜਾਬ ਦੇ ਮੁਕਤਸਰ ਦਾ ਰਹਿਣ ਵਾਲਾ ਦੱਸਿਆ ਹੈ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਇਜਰਾਇਲ ਵਿੱਚ ਲੱਗੀ ਅੱਗ ਨਾਲ ਜੋੜ ਕੇ ਵਾਇਰਲ ਕੀਤੀ ਜਾ ਰਹੀ ਤਸਵੀਰ ਸਾਲ 2021 ਦੀ ਹੈ। ਫੋਟੋ ਨੂੰ ਹਾਲੀਆ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਇਜਰਾਇਲ ਵਿੱਚ ਲੱਗੀ ਅੱਗ ਦੀ ਇਹ ਤਸਵੀਰ ਹਾਲੀਆ ਹੈ।
  • Claimed By : Manpreet Singh Buttar
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later