X
X

Fact Check : ਪਟਨਾ ਦੇ ਪੀਐਂਡਐਮ ਮਾਲ ਵਿਚ ਅੱਤਵਾਦੀ ਹਮਲੇ ਦਾ ਦਾਅਵਾ ਗਲਤ, ਵੀਡੀਓ ਮੌਕ ਡ੍ਰਿਲ ਦਾ ਹੈ

ਵਿਸ਼ਵਾਸ ਨਿਊਜ ਨੇ ਵਾਇਰਲ ਦਾਅਵੇ ਨੂੰ ਗਲਤ ਪਾਇਆ। ਪਤਾ ਲੱਗਿਆ ਕਿ ਕੁਝ ਲੋਕ ਪਟਨਾ ਦੇ ਪੀਐਂਡਐਮ ਮਾਲ ਵਿੱਚ ਹੋਈ ਮੌਕ ਡ੍ਰਿਲ ਦੇ ਵੀਡੀਓ ਨੂੰ ਅਸਲੀ ਅੱਤਵਾਦੀ ਘਟਨਾ ਦਾ ਸਮਝ ਕੇ ਸ਼ੇਅਰ ਕਰ ਰਹੇ ਹਨ। ਇਹ ਵੀਡੀਓ ਮੌਕ ਡ੍ਰਿਲ ਦਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੁਝ ਲੋਕਾਂ ਨੂੰ ਹਥਿਆਰ ਨਾਲ ਲੋਕਾਂ ਨੂੰ ਲੈ ਕੇ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਸੱਚ ਮੰਨ ਕੇ ਸਾਂਝਾ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਟਨਾ ਦੇ ਪੀਐਂਡਐਮ ਮਾਲ ਵਿਚ ਅੱਤਵਾਦੀ ਆ ਗਏ ਅਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ।

ਵਿਸ਼ਵਾਸ ਨਿਊਜ ਨੇ ਵਾਇਰਲ ਵੀਡੀਓ ਦੀ ਵਿਸਥਾਰ ਨਾਲ ਜਾਂਚ ਕੀਤੀ ਅਤੇ ਦਾਅਵੇ ਨੂੰ ਗਲਤ ਪਾਇਆ। ਦਰਅਸਲ, ਇਹ ਵੀਡੀਓ ਮਈ 2025 ਵਿੱਚ ਪਟਨਾ ਦੇ ਮਾਲ ਵਿੱਚ ਹੋਈ ਮੌਕ ਡ੍ਰਿਲ ਦਾ ਹੈ, ਜਿਸ ਨੂੰ ਕੁਝ ਯੂਜ਼ਰਸ ਅਸਲ ਅੱਤਵਾਦੀ ਘਟਨਾ ਦਾ ਸਮਝ ਕੇ ਸਾਂਝਾ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਇੰਸਟਾਗ੍ਰਾਮ ਯੂਜ਼ਰ societyandculture07 ਨੇ 21 ਮਈ 2025 ਨੂੰ ਵਾਇਰਲ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ,”P&M Mall patna me aatankawadi ne ghus kr hamla kiya #pmmallpatna #patnapmmall #terrorattack #terrorattackinpmmall #pmmallmuzzafarpur #viral #trending #patna #vishalmegamart #terrorism”

ਪੋਸਟ ਦਾ ਆਰਕਾਈਵਡ ਵਰਜ਼ਨ ਇੱਥੇ ਦੇਖੋ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਕਰਨ ਲਈ ਅਸੀਂ ਸਬੰਧਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ ਪਟਨਾ ਮਾਲ ਵਿਚ ਅੱਤਵਾਦੀ ਹਮਲਾ ਹੋਣ ਨਾਲ ਜੁੜੀ ਕੋਈ ਖ਼ਬਰ ਨਹੀਂ ਮਿਲੀ। ਹਾਲਾਂਕਿ, ਸਰਚ ਦੌਰਾਨ ਸਾਨੂੰ ਦੈਨਿਕ ਜਾਗਰਣ ਦੀ ਵੈਬਸਾਈਟ ਤੇ ਇੱਕ ਰਿਪੋਰਟ ਮਿਲੀ। ਖਬਰ ਨੂੰ 20 ਮਈ 2025 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਦੇਸ਼ ਭਰ ਵਿੱਚ ਅੱਤਵਾਦੀ ਹਮਲੇ ਤੋਂ ਬਚਾਵ ਅਤੇ ਸੁਰੱਖਿਆ ਨੂੰ ਲੈ ਕੇ ਥਾਂ-ਥਾਂ ਤੇ ਮੌਕ ਡ੍ਰਿਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪਟਨਾ ਦੇ ਪੀਐਂਡਐਮ ਮਾਲ ਵਿਚ ਵੀ ਮੌਕ ਡ੍ਰਿਲ ਕੀਤੀ ਗਈ। ਬਿਹਾਰ ਦੀ ਏਟੀਐਸ ਟੀਮ ਨੇ ਮੌਕ ਡ੍ਰਿਲ ਦਾ ਆਯੋਜਨ ਕੀਤਾ ਸੀ। ਖਬਰ ਵਿੱਚ ਵਾਇਰਲ ਵੀਡੀਓ ‘ਚ ਨਜਰ ਆ ਰਹੇ ਆਦਮੀ ਨੂੰ ਦੇਖਿਆ ਜਾ ਸਕਦਾ ਹੈ।

ਸਾਨੂੰ Inextlive ਦੇ ਅਧਿਕਾਰਤ ਯੂਟਿਊਬ ਚੈਨਲ ਤੇ ਵਾਇਰਲ ਵੀਡੀਓ ਨਾਲ ਮਿਲਦਾ-ਜੁਲਦਾ ਵੀਡੀਓ ਮਿਲਾ। 20 ਮਈ 2020 ਨੂੰ ਅਪਲੋਡ ਵੀਡੀਓ ਵਿੱਚ, ਇਸ ਨੂੰ ਪਟਨਾ ਦੇ ਪੀਐਂਡਐਮ ਮਾਲ ਵਿੱਚ ਕੀਤੀ ਗਈ ਮੌਕ ਡ੍ਰਿਲ ਦਾ ਦੱਸਿਆ ਗਿਆ ਹੈ।

ਫੇਸਬੁੱਕ ‘ਤੇ ਵੀ ਬਹੁਤ ਸਾਰੇ ਯੂਜ਼ਰਸ ਨੇ ਇਸ ਵੀਡੀਓ ਨੂੰ ਪਟਨਾ ਦੇ ਮਾਲ ਵਿੱਚ ਹੋਈ ਮੌਕ ਡ੍ਰਿਲ ਦਾ ਦੱਸਿਆ ਗਿਆ ਹੈ।

ਵਾਇਰਲ ਵੀਡੀਓ ਨਾਲ ਸਬੰਧਤ ਹੋਰ ਖ਼ਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।

ਅਸੀਂ ਵੀਡੀਓ ਨੂੰ ਇਸ ਮੌਕ ਡ੍ਰਿਲ ਨੂੰ ਕਵਰ ਕਰਨ ਵਾਲੇ ਦੈਨਿਕ ਜਾਗਰਣ ਪਟਨਾ ਦੇ ਕ੍ਰਾਈਮ ਪੱਤਰਕਾਰ ਪ੍ਰਸ਼ਾਂਤ ਕੁਮਾਰ ਨਾਲ ਵੀਡੀਓ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਮੌਕ ਡ੍ਰਿਲ ਦਾ ਹੈ। ਇਸ ਵਿੱਚ ਦਿੱਖ ਰਹੇ ਲੋਕ ਅਸਲ ਅੱਤਵਾਦੀ ਨਹੀਂ ਹਨ। ਲੋਕ ਵੀਡੀਓ ਨੂੰ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ।ਯੂਜ਼ਰ ਨੂੰ 3,091 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਵਾਇਰਲ ਦਾਅਵੇ ਨੂੰ ਗਲਤ ਪਾਇਆ। ਪਤਾ ਲੱਗਿਆ ਕਿ ਕੁਝ ਲੋਕ ਪਟਨਾ ਦੇ ਪੀਐਂਡਐਮ ਮਾਲ ਵਿੱਚ ਹੋਈ ਮੌਕ ਡ੍ਰਿਲ ਦੇ ਵੀਡੀਓ ਨੂੰ ਅਸਲੀ ਅੱਤਵਾਦੀ ਘਟਨਾ ਦਾ ਸਮਝ ਕੇ ਸ਼ੇਅਰ ਕਰ ਰਹੇ ਹਨ। ਇਹ ਵੀਡੀਓ ਮੌਕ ਡ੍ਰਿਲ ਦਾ ਹੈ।

  • Claim Review : ਪਟਨਾ ਦੇ ਪੀਐਂਡਐਮ ਮਾਲ ਵਿਚ ਅੱਤਵਾਦੀ ਆ ਗਏ ਅਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ।
  • Claimed By : ਇੰਸਟਾਗ੍ਰਾਮ ਯੂਜ਼ਰ -societyandculture07
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later