Fact Check: ਰਾਫਟਿੰਗ ਕਰਦੇ ਲੋਕਾਂ ਦਾ ਇਹ ਵੀਡੀਓ ਰਿਸ਼ੀਕੇਸ਼ ਦਾ ਨਹੀਂ, ਬੋਸਨੀਆ ਦਾ ਹੈ
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਰਾਫਟਿੰਗ ਕਰਦੇ ਸਮੇਂ ਨਦੀ ਵਿੱਚ ਵਹਿੰਦੇ ਨੌਜਵਾਨਾਂ ਦਾ ਵਾਇਰਲ ਵੀਡੀਓ ਰਿਸ਼ੀਕੇਸ਼ ਦਾ ਨਹੀਂ ਹੈ। ਦਰਅਸਲ, ਇਹ ਵੀਡੀਓ ਮਾਰਚ 2025 ਵਿੱਚ ਪੱਛਮੀ ਬੋਸਨੀਆ ਅਤੇ ਹਰਜ਼ੇਗੋਵੀਨਾ ਦੇ ਬੰਜਾ ਲੂਕਾ ਵਿੱਚ ਵਰਬਾਸ ਨਦੀ ‘ਤੇ ਰਾਫਟਿੰਗ ਕਰਨ ਗਏ ਲੋਕਾਂ ਨਾਲ ਵਾਪਰੇ ਇੱਕ ਹਾਦਸੇ ਦਾ ਹੈ। ਜਿਸਨੂੰ ਹੁਣ ਰਿਸ਼ੀਕੇਸ਼ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Jun 11, 2025 at 05:52 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕੁਝ ਲੋਕਾਂ ਨੂੰ ਨਦੀ ਵਿੱਚ ਰਾਫਟਿੰਗ ਕਰਦੇ ਦੇਖਿਆ ਜਾ ਸਕਦਾ ਹੈ। ਅਚਾਨਕ, ਇੱਕ ਵੱਡੀ ਲਹਿਰ ਕਾਰਨ, ਕਿਸ਼ਤੀ ਪਲਟ ਜਾਂਦੀ ਹੈ ਅਤੇ ਸਾਰੇ ਲੋਕਾਂ ਨੂੰ ਪਾਣੀ ਵਿੱਚ ਵਹਿੰਦੇ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਰਿਸ਼ੀਕੇਸ਼ ਦਾ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਕੀਤਾ ਜਾ ਰਿਹਾ ਵੀਡੀਓ ਰਿਸ਼ੀਕੇਸ਼ ਦਾ ਨਹੀਂ ਹੈ। ਇਹ ਘਟਨਾ ਮਾਰਚ 2025 ਵਿੱਚ ਪੱਛਮੀ ਬੋਸਨੀਆ ਅਤੇ ਹਰਜ਼ੇਗੋਵੀਨਾ ਦੇ ਬੰਜਾ ਲੂਕਾ ਦੀ ਹੈ। ਜਦੋਂ ਵਰਬਾਸ ਨਦੀ ‘ਤੇ ਰਾਫਟਿੰਗ ਕਰਨ ਗਏ ਲੋਕਾਂ ਨਾਲ ਇਹ ਹਾਦਸਾ ਹੋਇਆ ਸੀ। ਉਸੇ ਵੀਡੀਓ ਨੂੰ ਹੁਣ ਰਿਸ਼ੀਕੇਸ਼ ਦੇ ਨਾਮ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ ?
ਇੰਸਟਾਗ੍ਰਾਮ ਯੂਜ਼ਰ theworldixe ਨੇ 3 ਜੂਨ 2025 ਨੂੰ ਵਾਇਰਲ ਵੀਡੀਓ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਹੈ, “ਰਿਸ਼ੀਕੇਸ਼ ਵਿੱਚ Rafting ਦੌਰਾਨ 6 ਲੋਕ ਵਹਿ ਗਏ।”
ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਇਸੇ ਦਾਅਵੇ ਨਾਲ ਸਾਂਝਾ ਕੀਤਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਸਬ ਤੋਂ ਪਹਿਲਾਂ ਇਸ ਦੇ ਕਈ ਫਰੇਮ ਕੱਢੇ। ਫਿਰ ਉਨ੍ਹਾਂ ਨੂੰ ਗੂਗਲ ਲੈਂਸ ਅਤੇ ਯਾਂਡੇਕਸ ਟੂਲਸ ਰਾਹੀਂ ਖੋਜਿਆ। ਸਾਨੂੰ ਵਾਇਰਲ ਵੀਡੀਓ ਨਾਲ ਸਬੰਧਤ ਬਹੁਤ ਸਾਰੀਆਂ ਖ਼ਬਰਾਂ ਮਿਲੀਆਂ। ਸਾਨੂੰ www.sd.rs ਦੀ ਵੈੱਬਸਾਈਟ ‘ਤੇ ਵੀਡੀਓ ਨਾਲ ਸਬੰਧਤ ਖ਼ਬਰ ਮਿਲੀ। 30 ਮਾਰਚ 2025 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ, ਇਸਨੂੰ ਵਰਬਾਸ ਨਦੀ ਦਾ ਦੱਸਿਆ ਗਿਆ ਹੈ।

ਸਰਚ ਦੌਰਾਨ ਸਾਨੂੰ ਵੀਡੀਓ ਨਾਲ ਜੁੜੀ ਖਬਰ slobodna-bosna.ba ਦੀ ਵੈੱਬਸਾਈਟ ‘ਤੇ ਮਿਲੀ। 30 ਮਾਰਚ 2025 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਦੱਸਿਆ ਗਿਆ,”ਬੋਸਨੀਆ ਅਤੇ ਹਰਜ਼ੇਗੋਵੀਨਾ ਦੇ ਉੱਤਰੀ ਹਿੱਸੇ ਵਿੱਚ ਵਰਬਾਸ ਨਦੀ ‘ਤੇ ਰਾਫਟਿੰਗ ਦਾ ਇੱਕ ਵੀਡੀਓ ਵਾਇਰਲ ਹੋਇਆ। ਕਿਸ਼ਤੀ ਪਾਣੀ ਵਿੱਚ ਪਲਟ ਗਈ। ਖ਼ਬਰ ਵਿੱਚ ਕਿਹਾ ਗਿਆ ਸੀ ਕਿ ਸਾਰੇ ਲੋਕ ਸੁਰੱਖਿਅਤ ਹਨ।”
Nezavisne novine ਦੇ ਯੂਟਿਊਬ ਚੈਨਲ ‘ਤੇ ਵੀ ਇਹ ਵੀਡੀਓ ਮਿਲਾ। 29 ਮਾਰਚ 2025 ਨੂੰ ਅਪਲੋਡ ਕੀਤੇ ਗਏ ਵੀਡੀਓ ਵਿੱਚ ਇਸ ਘਟਨਾ ਨੂੰ ਬੋਸਨੀਆ ਅਤੇ ਹਰਜ਼ੇਗੋਵੀਨਾ ਦੇ ਬੰਜਾ ਲੂਕਾ ਦੀ ਵਰਬਾਸ ਨਦੀ ‘ਤੇ ਕੀਤੀ ਗਈ ਰਾਫਟਿੰਗ ਦਾ ਦੱਸਿਆ ਗਿਆ ਹੈ।
ਕਈ ਨਿਊਜ਼ ਵੈੱਬਸਾਈਟਾਂ ‘ਤੇ ਦੱਸਿਆ ਗਿਆ ਕਿ ਇਹ ਵੀਡੀਓ “ਬੁੱਕ” ਰਾਫਟਿੰਗ ਕਲੱਬ ਦੇ ਮੈਂਬਰਾਂ ਦਾ ਹੈ ਜੋ ਇਸ ਤਰ੍ਹਾਂ ਦੀ ਰਾਫਟਿੰਗ ਕਰਦੇ ਰਹਿੰਦੇ ਹਨ।
ਸਰਚ ਦੌਰਾਨ ਸਾਨੂੰ ਇਹ ਵੀਡੀਓ raftingbuk ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਮਿਲਿਆ। ਵੀਡੀਓ ਨੂੰ 30 ਮਾਰਚ 2025 ਨੂੰ ਸ਼ੇਅਰ ਕੀਤਾ ਗਿਆ ਹੈ।
ਅਸੀਂ ਵੀਡੀਓ ਦੈਨਿਕ ਜਾਗਰਣ, ਰਿਸ਼ੀਕੇਸ਼ ਦੇ ਰਿਪੋਰਟਰ ਗੌਰਵ ਮਮਗਾਈ ਨਾਲ ਸ਼ੇਅਰ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਰਿਸ਼ੀਕੇਸ਼ ਦਾ ਨਹੀਂ ਹੈ।
ਹਾਲਾਂਕਿ, ਆਪਣੀ ਸਰਚ ਦੌਰਾਨ, ਸਾਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਰਿਸ਼ੀਕੇਸ਼ ਵਿੱਚ ਰਾਫਟਿੰਗ ਦੌਰਾਨ ਵਾਪਰੇ ਹਾਦਸਿਆਂ ਸੰਬੰਧੀ ਕਈ ਖ਼ਬਰਾਂ ਮਿਲੀਆਂ।
ਅੰਤ ਵਿੱਚ ਅਸੀਂ ਵੀਡੀਓ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ 1,384 ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਰਾਫਟਿੰਗ ਕਰਦੇ ਸਮੇਂ ਨਦੀ ਵਿੱਚ ਵਹਿੰਦੇ ਨੌਜਵਾਨਾਂ ਦਾ ਵਾਇਰਲ ਵੀਡੀਓ ਰਿਸ਼ੀਕੇਸ਼ ਦਾ ਨਹੀਂ ਹੈ। ਦਰਅਸਲ, ਇਹ ਵੀਡੀਓ ਮਾਰਚ 2025 ਵਿੱਚ ਪੱਛਮੀ ਬੋਸਨੀਆ ਅਤੇ ਹਰਜ਼ੇਗੋਵੀਨਾ ਦੇ ਬੰਜਾ ਲੂਕਾ ਵਿੱਚ ਵਰਬਾਸ ਨਦੀ ‘ਤੇ ਰਾਫਟਿੰਗ ਕਰਨ ਗਏ ਲੋਕਾਂ ਨਾਲ ਵਾਪਰੇ ਇੱਕ ਹਾਦਸੇ ਦਾ ਹੈ। ਜਿਸਨੂੰ ਹੁਣ ਰਿਸ਼ੀਕੇਸ਼ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਰਿਸ਼ੀਕੇਸ਼ ਵਿੱਚ Rafting ਦੌਰਾਨ 6 ਲੋਕ ਵਹਿ ਗਏ।
- Claimed By : Instagram user:theworldixe
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











