X
X

Fact Check: ਬੱਚਾ ਚੋਰੀ ਕਰਨ ਦੀ ਇਹ ਘਟਨਾ ਹੈ ਪੁਰਾਣੀ, ਗੁਮਰਾਹਕੁੰਨ ਦਾਅਵਾ ਵਾਇਰਲ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਬੱਚਾ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਆਦਮੀ ਦਾ ਵਾਇਰਲ ਵੀਡੀਓ ਸਾਲ 2019 ਦਾ ਹੈ, ਜਿਸਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਰਿਹਾ ਹੈ। ਅਸਲ ਵਿੱਚ ਇਹ ਘਟਨਾ ਲੁਧਿਆਣਾ ਦੇ ਰਿਸ਼ੀ ਨਗਰ ਵਿਚ ਵਾਪਰੀ ਸੀ ਅਤੇ ਆਦਮੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ।

  • By: Jyoti Kumari
  • Published: Jun 13, 2025 at 04:40 PM
  • Updated: Jun 13, 2025 at 05:08 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਵਾਇਰਲ ਵੀਡੀਓ ਵਿੱਚ ਇੱਕ ਆਦਮੀ ਨੂੰ ਹਨੇਰੇ ਵਿੱਚ ਬੱਚਾ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਬੱਚਾ ਆਪਣੇ ਪਰਿਵਾਰ ਨਾਲ ਘਰ ਦੇ ਬਾਹਰ ਸੁੱਤਾ ਹੋਇਆ ਹੈ। ਉਸੇ ਸਮੇਂ ਬੱਚੇ ਦੀ ਮਾਂ ਜਾਗ ਜਾਂਦੀ ਹੈ ਅਤੇ ਉਸਨੂੰ ਬਚਾ ਲੈਂਦੀ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਕੀਤਾ ਜਾ ਰਿਹਾ ਵੀਡੀਓ ਲੁਧਿਆਣਾ ਦੇ ਰਿਸ਼ੀ ਨਗਰ ਦਾ ਹੈ। ਇਹ ਘਟਨਾ ਸਤੰਬਰ 2019 ਵਿੱਚ ਵਾਪਰੀ ਸੀ। ਉਸੇ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਵਾਇਰਲ ਹੋ ਰਿਹਾ ਹੈ?

ਫੇਸਬੁੱਕ ਪੇਜ ਮਿੱਟੀ ਪੰਜਾਬ ਦੀ ਨੇ 10 ਜੂਨ 2025 ਨੂੰ ਵਾਇਰਲ ਵੀਡੀਓ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਹੈ, “ਜਵਾਕ ਚੋਰੀ ਕਰਦਾਂ ਫੜਿਆ ਗਿਆ”

ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਇਸੇ ਦਾਅਵੇ ਨਾਲ ਸਾਂਝਾ ਕੀਤਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਸਬ ਤੋਂ ਪਹਿਲਾਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ। ਫਿਰ ਉਨ੍ਹਾਂ ਨੂੰ ਗੂਗਲ ਲੈਂਸ ਅਤੇ ਯਾਂਡੇਕਸ ਟੂਲਸ ਰਾਹੀਂ ਖੋਜਿਆ। ਸਾਨੂੰ ਵਾਇਰਲ ਵੀਡੀਓ ਨਾਲ ਸਬੰਧਤ ਖਬਰ mid-day.com ਦੀ ਵੈੱਬਸਾਈਟ ‘ਤੇ ਮਿਲੀ। ਰਿਪੋਰਟ ਨੂੰ 18 ਸਤੰਬਰ 2019 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਲੁਧਿਆਣਾ ਦੇ ਰਿਸ਼ੀ ਨਗਰ ਵਿੱਚ ਇੱਕ ਆਦਮੀ ਚਾਰ ਸਾਲ ਦੀ ਬੱਚੀ ਨੂੰ ਉਸਦੇ ਘਰ ਦੇ ਬਾਹਰ ਤੋਂ ਅਗਵਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕੈਮਰੇ ‘ਤੇ ਕੈਦ ਹੋ ਗਿਆ। ਹਾਲਾਂਕਿ, ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਅਸਫਲ ਰਹੀ, ਕਿਉਂਕਿ ਅਚਾਨਕ ਬੱਚੇ ਦੀ ਮਾਂ ਜਾਗ ਗਈ ਅਤੇ ਉਸਨੇ ਸ਼ੋਰ ਮਚਾ ਦਿੱਤਾ। ਗੁਆਂਢੀਆਂ ਨੇ ਆਦਮੀ ਨੂੰ ਘੇਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।”

ਸਾਨੂੰ ਵੀਡੀਓ ਨਾਲ ਜੁੜੀ ਰਿਪੋਰਟ ‘ਅਜੀਤ ਵੈੱਬ ਟੀਵੀ’ ਦੇ ਯੂਟਿਊਬ ਚੈਨਲ ‘ਤੇ ਮਿਲੀ। 18 ਸਤੰਬਰ 2019 ਨੂੰ ਅਪਲੋਡ ਵੀਡੀਓ ਵਿੱਚ ਦੱਸਿਆ ਗਿਆ ਕਿ, ਇਹ ਮਾਮਲਾ ਲੁਧਿਆਣਾ ਦੇ ਰਿਸ਼ੀ ਨਗਰ ਦਾ ਹੈ। ਜਿੱਤੇ ਲੋਕਾਂ ਨੇ ਬੱਚੀ ਚੁੱਕਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਹਵਾਲੇ ਕੀਤਾ ਸੀ।”

ਏਐਨਆਈ ਦੇ ਵੇਰੀਫਾਈਡ ਐਕਸ ਹੈਂਡਲ ‘ਤੇ ਵੀ ਵੀਡੀਓ ਸ਼ੇਅਰ ਮਿਲਿਆ। ਵੀਡੀਓ ਨੂੰ 18 ਸਤੰਬਰ 2019 ਨੂੰ ਪੋਸਟ ਕੀਤਾ ਗਿਆ ਹੈ।

ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਕਈ ਨਿਊਜ ਰਿਪੋਰਟਸ ਮਿਲੀ, ਜਿਸਨੂੰ ਸਤੰਬਰ 2019 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ।

ਅਸੀਂ ਵੀਡੀਓ ਨੂੰ ਦੈਨਿਕ ਜਾਗਰਣ ਲੁਧਿਆਣਾ ਦੇ ਬਿਊਰੋ ਚੀਫ ਭੁਪੇੰਦ੍ਰ ਭਾਟੀਆ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਹਾਲ ਦੀ ਨਹੀਂ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਇਸ ਪੇਜ ਨੂੰ 96 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਬੱਚਾ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਆਦਮੀ ਦਾ ਵਾਇਰਲ ਵੀਡੀਓ ਸਾਲ 2019 ਦਾ ਹੈ, ਜਿਸਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਰਿਹਾ ਹੈ। ਅਸਲ ਵਿੱਚ ਇਹ ਘਟਨਾ ਲੁਧਿਆਣਾ ਦੇ ਰਿਸ਼ੀ ਨਗਰ ਵਿਚ ਵਾਪਰੀ ਸੀ ਅਤੇ ਆਦਮੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ।

  • Claim Review : ਬੱਚਾ ਚੋਰੀ ਕਰਦੇ ਆਦਮੀ ਦਾ ਇਹ ਵੀਡੀਓ ਹਾਲੀਆ ਹੈ।
  • Claimed By : ਫੇਸਬੁੱਕ ਪੇਜ -ਮਿੱਟੀ ਪੰਜਾਬ ਦੀ
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later