Fact Check: ਇਹ ਵੀਡੀਓ ਅਹਿਮਦਾਬਾਦ ਪਲੇਨ ਕਰੈਸ਼ ਦਾ ਨਹੀਂ, ਗੇਮਿੰਗ ਫੁਟੇਜ ਦਾ ਹੈ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਵਾਇਰਲ ਦਾਅਵਾ ਗਲਤ ਹੈ। ਅਹਿਮਦਾਬਾਦ ਵਿਮਾਨ ਹਾਦਸੇ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਵੀਡੀਓ ਕਿਸੀ ਅਸਲੀ ਘਟਨਾ ਦਾ ਨਹੀਂ, ਸਗੋਂ ਗੇਮਿੰਗ ਫੁਟੇਜ ਦਾ ਹੈ।
- By: Jyoti Kumari
- Published: Jun 16, 2025 at 05:30 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਏ ਹਾਦਸੇ ਵਿੱਚ ਵਿਮਾਨ ‘ਚ ਸਵਾਰ 242 ਵਿਚੋਂ 241 ਯਾਤਰੀ ਮਾਰੇ ਗਏ। ਇਸ ਦੌਰਾਨ ਸੋਸ਼ਲ ਮੀਡਿਆ ‘ਤੇ ਬਹੁਤ ਸਾਰੇ ਵੀਡੀਓ ਸਾਂਝੇ ਕੀਤੇ ਜਾ ਰਹੇ ਹਨ। ਅਜਿਹੇ ਹੀ ਇਕ ਵੀਡੀਓ ਜਿਸ ਵਿਚ ਇਕ ਜਹਾਜ਼ ਨੂੰ ਅੱਗ ਲੱਗੀ ਨਜਰ ਆ ਰਹੀ ਹੈ। ਬਾਅਦ ਵਿੱਚ ਹਵਾਈ ਜਹਾਜ਼ ਹੇਠਾਂ ਡਿੱਗ ਜਾਂਦਾ ਹੈ। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਯੂਜ਼ਰ ਇਸ ਵੀਡੀਓ ਨੂੰ ਅਸਲ ਦੱਸ ਕੇ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਅਹਿਮਦਾਬਾਦ ਵਿੱਚ ਹੋਈ ਦੁਰਘਟਨਾ ਦਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਦਰਅਸਲ ਵਾਇਰਲ ਕੀਤਾ ਜਾ ਰਿਹਾ ਵੀਡੀਓ ਕਿਸੇ ਅਸਲੀ ਘਟਨਾ ਦਾ ਨਹੀਂ ਹੈ ਸਗੋਂ ਇੱਕ ਗੇਮਿੰਗ ਫੁਟੇਜ ਹੈ। ਜਿਸਨੂੰ ਅਸਲੀ ਸਮਝ ਕੇ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ Sintu Pandey ਨੇ 13 ਜੂਨ 2025 ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਤੋਂ ਲੰਡਨ ਜਾ ਰਹੀ ਹਵਾਈ ਜਹਾਜ਼ ਕਰੈਸ਼ ਹੋ ਗਈ 242 ਲੋਕਾਂ ਦੀ ਮੌਤ।”
ਇਸੇ ਤਰ੍ਹਾਂ ਇੰਸਟਾਗ੍ਰਾਮ ਯੂਜ਼ਰ naeemkhan1706 ਨੇ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।
ਪੜਤਾਲ
ਜਾਂਚ ਸ਼ੁਰੂ ਕਰਨ ਤੋਂ ਪਹਿਲਾਂ, ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡੀਓ ਦੇਖਣ ਵਿੱਚ ਅਸਲੀ ਨਹੀਂ ਲੱਗ ਰਹੀ। ਵੀਡੀਓ ਵਿੱਚ ਆਲੇ ਦੁਆਲੇ ਦੀ ਥਾਂ ਅਤੇ ਘਰ ਨੂੰ ਦੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਇਹ ਨਕਲੀ ਹੈ। ਜਦੋਂ ਜਹਾਜ਼ ਹੇਠਾਂ ਡਿੱਗਿਆ, ਤਾਂ ਵੀ ਅੱਗ ਨਹੀਂ ਫੈਲੀ ਅਤੇ ਕੋਈ ਖਾਸ ਪ੍ਰਭਾਵ ਨਹੀਂ ਦੇਖਿਆ ਗਿਆ। ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਜਹਾਜ਼ ‘ਤੇ ਕਵਾਂਟਸ ਲਿਖਿਆ ਹੋਇਆ ਹੈ, ਜਦੋਂ ਕਿ 13 ਜੂਨ ਏਅਰ ਇੰਡੀਆ ਦਾ ਵਿਮਾਨ ਹਾਦਸਾਗ੍ਰਸਤ ਹੋਇਆ ਸੀ।
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਗੂਗਲ ਲੈਂਸ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵੀਡੀਓ @hamzagamersz ਨਾਮ ਦੇ ਇੱਕ ਯੂਟਿਊਬ ਚੈਨਲ ‘ਤੇ ਮਿਲਿਆ। 25 ਅਗਸਤ 2024 ਨੂੰ ਅਪਲੋਡ ਕੀਤੇ ਗਏ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੋਇਆ ਹੈ,”Qantas 747 Airplane Crash into Home #qantas #crashlanding #foryou #airport #gta6 #gta5clips”
ਸਰਚ ਦੌਰਾਨ ਸਾਨੂੰ @GTAsetup ਨਾਮ ਦੇ ਇੱਕ ਯੂਟਿਊਬ ਚੈਨਲ ‘ਤੇ ਵੀਡੀਓ ਅਪਲੋਡ ਮਿਲਿਆ। 11 ਅਗਸਤ 2024 ਨੂੰ ਅਪਲੋਡ ਕੀਤੇ ਗਏ ਵੀਡੀਓ ਵਿੱਚ ਇਸਨੂੰ GTA ਗੇਮ ਦਾ ਦੱਸਿਆ ਗਿਆ ਹੈ।
ਕਈ ਫੇਸਬੁੱਕ ਪੇਜ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਸਾਲ 2024 ਵਿੱਚ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਇਸਨੂੰ ਇੱਕ ਗੇਮਿੰਗ ਵੀਡੀਓ ਦੱਸਿਆ ਗਿਆ ਹੈ।
ਅਸੀਂ ਵੀਡੀਓ ਨੂੰ ਗੇਮਿੰਗ ਇੰਫਲੂਏਂਸਰ ਅਤੇ ਡਾਇਨੇਮੋ ਗੇਮ ਦੇ ਸੰਸਥਾਪਕ ਅਨੀਸ਼ ਜੈਨ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਵਾਇਰਲ ਵੀਡੀਓ ਨੂੰ ਇੱਕ ਗੇਮਿੰਗ ਵੀਡੀਓ ਦੱਸਿਆ ਹੈ।
ਇਸ ਤੋਂ ਪਹਿਲਾਂ ਵੀ, ਸੋਸ਼ਲ ਮੀਡੀਆ ‘ਤੇ ਕਈ ਗੇਮਿੰਗ ਵੀਡੀਓਜ਼ ਨੂੰ ਅਸਲ ਘਟਨਾਵਾਂ ਹੋਣ ਦਾ ਦੱਸ ਕੇ ਸਾਂਝਾ ਕੀਤਾ ਗਿਆ ਹੈ। ਵਿਸ਼ਵਾਸ ਨਿਊਜ਼ ਨੇ ਉਨ੍ਹਾਂ ਦੀ ਜਾਂਚ ਕੀਤੀ ਹੈ। ਫੈਕਟ ਚੈੱਕ ਰਿਪੋਰਟਾਂ ਇੱਥੇ ਪੜ੍ਹੋ।
ਅੰਤ ਵਿੱਚ, ਅਸੀਂ ਵੀਡੀਓ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ 5 ਹਜ਼ਾਰ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੇ ਆਪ ਨੂੰ ਆਜ਼ਮਗੜ੍ਹ ਦਾ ਨਿਵਾਸੀ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਵਾਇਰਲ ਦਾਅਵਾ ਗਲਤ ਹੈ। ਅਹਿਮਦਾਬਾਦ ਵਿਮਾਨ ਹਾਦਸੇ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਵੀਡੀਓ ਕਿਸੀ ਅਸਲੀ ਘਟਨਾ ਦਾ ਨਹੀਂ, ਸਗੋਂ ਗੇਮਿੰਗ ਫੁਟੇਜ ਦਾ ਹੈ।
- Claim Review : ਇਹ ਅਹਿਮਦਾਬਾਦ ਵਿੱਚ ਹੋਏ ਵਿਮਾਨ ਹਾਦਸੇ ਦਾ ਵੀਡੀਓ ਹੈ।
- Claimed By : FB User-Sintu Pandey
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











