Fact Check: ‘ਸਰਦਾਰ ਜੀ 3’ ਫਿਲਮ ਦੇ ਬਾਅਦ ਨਹੀਂ, ਦਿਲ-ਇਲੁਮੀਨਾਤੀ ਟੂਰ ਦੇ ਬਾਅਦ ਪੇਂਟ ਕਰ ਹਟਾਈ ਗਈ ਸੀ ਦਿਲਜੀਤ ਦੀ ਤਸਵੀਰਾਂ
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਵਾਇਰਲ ਵੀਡੀਓ ਜਨਵਰੀ 2025 ਦਾ ਹੈ, ਜਦੋਂ ਲੁਧਿਆਣਾ ਵਿੱਚ ਹੋਣ ਵਾਲੇ ਸ਼ੋਅ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੀ ਟੀਮ ਨੇ ਫਿਰੋਜ਼ਪੁਰ ਰੋਡ ‘ਤੇ ਬਣੇ ਪਿਲਰਾਂ ‘ਤੇ ਤਸਵੀਰਾਂ ਬਣਾਈ ਅਤੇ ਸਲੋਗਨ ਲਿਖੇ ਸੀ। ਜਿਸਨੂੰ ਸ਼ੋਅ ਦੇ ਇਕ ਹਫ਼ਤੇ ਬਾਅਦ, ਨੈਸ਼ਨਲ ਹਾਈਵੇ ਅਥਾਰਟੀ ਨੇ ਸਫੇਦ ਪੇਂਟ ਕਰ ਹਟਾ ਦਿੱਤਾ ਸੀ। ਉਸੇ ਵੀਡੀਓ ਨੂੰ ਹੁਣ ਹਾਲੀਆ ਚਲ ਰਹੇ ਵਿਵਾਦ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
- By: Jyoti Kumari
- Published: Jul 2, 2025 at 12:56 PM
- Updated: Jul 2, 2025 at 04:55 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਫਿਲਮ ‘ਸਰਦਾਰ ਜੀ 3’ ਕਾਰਨ ਉਠੇ ਵਿਵਾਦਾਂ ਕਾਰਨ ਸੁਰਖੀਆਂ ਵਿੱਚ ਹਨ। ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦਿਲਜੀਤ ਨਾਲ ਨਜਰ ਆ ਰਹੀ ਹੈ, ਜਿਸ ਕਾਰਨ ਲੋਕ ਇਸ ਫਿਲਮ ਅਤੇ ਦਿਲਜੀਤ ਦੋਸਾਂਝ ਦਾ ਵਿਰੋਧ ਕਰ ਰਹੇ ਹਨ। ਹੁਣ ਇਸ ਨਾਲ ਜੋੜਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ,ਜਿਸ ਵਿੱਚ ਕੁਝ ਲੋਕਾਂ ਨੂੰ ਦਿਲਜੀਤ ਦੋਸਾਂਝ ਦੀਆਂ ਤਸਵੀਰਾਂ ‘ਤੇ ਸਫੇਦ ਰੰਗ ਕਰਦੇ ਨਜਰ ਆ ਰਹੇ ਹਨ। ਵੀਡੀਓ ਨੂੰ ਹਾਲੀਆ ਦੱਸ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਫਿਲਮ ਕਰਨ ‘ਤੇ ਦਿਲਜੀਤ ਦੇ ਵਿਰੋਧ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਨੂੰ ਰੰਗ ਕਰ ਹਟਾਇਆ ਜਾ ਰਿਹਾ ਹੈ।
ਵਿਸ਼ਵਾਸ ਨਿਊਜ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਅਸਲ ਵਿੱਚ ਵਾਇਰਲ ਕੀਤਾ ਜਾ ਰਿਹਾ ਵੀਡੀਓ ਪੁਰਾਣਾ ਹੈ, ਜਦੋਂ ਲੁਧਿਆਣਾ ਵਿੱਚ ਹੋਏ ਇੱਕ ਸ਼ੋਅ ਤੋਂ ਪਹਿਲਾ ਦਿਲਜੀਤ ਦੋਸਾਂਝ ਦੀ ਟੀਮ ਨੇ ਫਿਰੋਜ਼ਪੁਰ ਰੋਡ ‘ਤੇ ਬਣੇ ਪਿੱਲਰਾਂ ‘ਤੇ ਤਸਵੀਰਾਂ ਬਣਾਈ ਸੀ ਅਤੇ ਸਲੋਗਨ ਲਿਖੇ ਗਏ ਸਨ। ਇਸ ਸੰਬੰਧ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਤੋਂ ਕੋਈ ਮਨਜੂਰੀ ਨਹੀਂ ਲਈ ਗਈ ਸੀ। ਸ਼ੋਅ ਦੇ ਇੱਕ ਹਫਤੇ ਬਾਅਦ ਇਹਨਾਂ ਤਸਵੀਰਾਂ ਨੂੰ ਸਫੇਦ ਰੰਗ ਕਰ ਹਟਾ ਦਿੱਤਾ ਗਿਆ ਸੀ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਪੇਜ Pb Malwa Block ਨੇ 1 ਜੁਲਾਈ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ,“ਪੰਜਾਬ ਵਿੱਚ ਦਿਲਜੀਤ ਦੀਆਂ ਤਸਵੀਰਾਂ ਤੇ ਫੇਰਿਆਂ ਰੰਗ ਦੱਸੋ ਸਹੀ ਜਾ ਗਲਤ ਹੋਇਆ।”
ਵੀਡੀਓ ਵਿੱਚ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ, “ਦਿਲਜੀਤ ਦੋਸਾਂਝ ਦਾ ਵਿਰੋਧ ਹੋ ਰਿਹਾ ਹੈ, ਕਿਉਂਕਿ ਉਸਨੇ ਆਪਣੀ ਫਿਲਮ ਵਿੱਚ ਪਾਕਿਸਤਾਨ ਦੀ ਇੱਕ ਅਦਾਕਾਰਾ ਨੂੰ ਲਿਆ ਹੈ, ਜਿਸ ਕਾਰਨ ਪੰਜਾਬ ਵਿੱਚ ਉਨ੍ਹਾਂ ਦੀਆਂ ਤਸਵੀਰਾਂ ‘ਤੇ ਰੰਗ ਕਰ ਦਿੱਤਾ ਗਿਆ ਹੈ।
ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ ‘ਪੰਜਾਬ ਕੇਸਰੀ’ ਦੀ ਵੈਬਸਾਈਟ ‘ਤੇ ਮਿਲੀ। ਰਿਪੋਰਟ ਨੂੰ 8 ਜਨਵਰੀ 2025 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ,”ਲੁਧਿਆਣਾ ਵਿੱਚ ਦਿਲਜੀਤ ਦੋਸਾਂਝ ਦੇ ਸ਼ੋ ਤੋਂ ਪਹਿਲਾ ਉਨ੍ਹਾਂ ਦੀ ਟੀਮ ਨੇ ਫਿਰੋਜ਼ਪੁਰ ਰੋਡ ਦੇ ਪਿਲਰਾਂ ‘ਤੇ ਤਸਵੀਰਾਂ ਬਣਾਈ ਅਤੇ ਸਲੋਗਨ ਲਿਖੇ ਸੀ। ਇਸ ਬਾਰੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਮਨਜੂਰੀ ਨਹੀਂ ਲਈ ਗਈ ਸੀ। ਸ਼ੋ ਦੇ ਇੱਕ ਹਫਤੇ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਨੇ ਪਿਲਰਾਂ ‘ਤੇ ਬਣੀ ਤਸਵੀਰਾਂ ਨੂੰ ਵਾਈਟ ਵਾਸ਼ ਕਰਕੇ ਹਟਾਇਆ।”
ਸਰਚ ਦੌਰਾਨ ਸਾਨੂੰ ਵੀਡੀਓ ਨਾਲ ਜੁੜੀ ਖਬਰ ਦੈਨਿਕ ਭਾਸਕਰ ਦੀ ਵੈਬਸਾਈਟ ‘ਤੇ ਵੀ ਮਿਲੀ। ਜਨਵਰੀ 2025 ਨੂੰ ਪ੍ਰਕਾਸ਼ਤ ਇਸ ਖਬਰ ਵਿੱਚ ਇਸਨੂੰ ਦਿਲਜੀਤ ਦੇ ਲੁਧਿਆਣਾ ਹੋਏ ਇਕ ਸ਼ੋ ਦਾ ਦੱਸਿਆ ਗਿਆ ਹੈ।

ਵਾਇਰਲ ਵੀਡੀਓ ਸਾਨੂੰ saadaludhiana ਨਾਮ ਦੇ ਵੇਰੀਫਾਈਡ ਇੰਸਟਾਗ੍ਰਾਮ ਹੈਂਡਲ ‘ਤੇ ਵੀ ਮਿਲਾ। 8 ਜਨਵਰੀ 2025 ਨੂੰ ਸ਼ੇਅਰ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਵੀਡੀਓ ਪੁਰਾਣਾ ਹੈ।
ਵੀਡੀਓ ਨਾਲ ਜੁੜੀ ਹੋਰ ਪੋਸਟਾਂ ਇੱਥੇ ਵੇਖੋ।
ਕੀ ਹੈ “ਸਰਦਾਰ ਜੀ 3” ਫਿਲਮ ਵਿਵਾਦ ?
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਨੂੰ ਲੈ ਕੇ ਬਹੁਤ ਵਿਵਾਦ ਹੋ ਰਿਹਾ ਹੈ। ਦਰਅਸਲ, ਦਿਲਜੀਤ ਦੀ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਵੀ ਨਜਰ ਆ ਰਹੀ ਹੈ, ਜਿਸ ‘ਤੇ ਲੋਕਾਂ ਨੇ ਇਤਰਾਜ਼ ਜਤਾਇਆ ਹੈ। ਇਹ ਫਿਲਮ ਵਿਦੇਸ਼ਾਂ ਵਿੱਚ ਰਿਲੀਜ ਹੋ ਚੁਕੀ ਹੈ।
ਇਸ ਵਿਵਾਦ ਨੂੰ ਲੈ ਹਾਲ ਹੀ ਵਿੱਚ, ਦਿਲਜੀਤ ਨੇ ਇੱਕ ਇੰਟਰਵਿਊ ਦਿੱਤਾ ਹੈ। ਬੀਬੀਸੀ ਨੂੰ ਦਿੱਤੇ ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਕਿ “ਜਦੋਂ ਇਹ ਫਿਲਮ ਬਣੀ ਸੀ, ਉਦੋਂ ਹਾਲਾਤ ਠੀਕ ਸੀ। ਇਹ ਫਿਲਮ ਅਸੀਂ ਫਰਵਰੀ ਵਿੱਚ ਸ਼ੂਟ ਕੀਤੀ ਸੀ। ਉਸ ਸਮੇਂ ਸਾਰਾ ਕੁਝ ਸਹੀ ਚਲ ਰਿਹਾ ਸੀ। ਬਹੁਤ ਸਾਰੀਆਂ ਚੀਜ਼ਾਂ ਸਾਡੇ ਹੱਥ ‘ਚ ਨਹੀਂ ਹੁੰਦੀ। ਪ੍ਰਡਿਊਸਰ ਨੇ ਡਿਸਾਈਡ ਕੀਤਾ ਕਿ ਇਹ ਫਿਲਮ ਇੰਡੀਆ ਵਿੱਚ ਹੁਣ ਨਹੀਂ ਲੱਗੇਗੀ, ਤਾਂ ਅਸੀਂ ਇਸਨੂੰ ਓਵਰਸੀਜ਼ ਰਿਲੀਜ ਕਰਦੇ ਹਾਂ। ਫਿਲਮ ਵਿੱਚ ਬਹੁਤ ਪੈਸੇ ਲੱਗਿਆ ਹੋਇਆ ਹੈ, ਅਤੇ ਜਦ ਇਹ ਫਿਲਮ ਬਣ ਰਹੀ ਸੀ ਉਦੋਂ ਅਜਿਹਾ ਕੁਝ ਨਹੀਂ ਸੀ।”
ਅਸੀਂ ਵੀਡੀਓ ਨੂੰ ਦੈਨਿਕ ਜਾਗਰਣ ਲੁਧਿਆਣਾ ਦੇ ਬਿਊਰੋ ਚੀਫ ਭੁਪੇੰਦ੍ਰ ਭਾਟੀਆ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਪੁਰਾਣਾ ਹੈ। ਜਦੋਂ ਸ਼ੋਅ ਦੇ ਬਾਅਦ ਪੁੱਲ ਦੇ ਹੇਂਠਾ ਬਣੇ ਪਿਲਰਾਂ ਤੋਂ ਦਿਲਜੀਤ ਦੋਸਾਂਝ ਦੀਆਂ ਤਸਵੀਰਾਂ ਨੂੰ ਪੇਂਟ ਕਰ ਹਟਾਇਆ ਗਿਆ ਸੀ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਪੇਜ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਇਸ ਪੇਜ ਨੂੰ 211K ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਵਾਇਰਲ ਵੀਡੀਓ ਜਨਵਰੀ 2025 ਦਾ ਹੈ, ਜਦੋਂ ਲੁਧਿਆਣਾ ਵਿੱਚ ਹੋਣ ਵਾਲੇ ਸ਼ੋਅ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੀ ਟੀਮ ਨੇ ਫਿਰੋਜ਼ਪੁਰ ਰੋਡ ‘ਤੇ ਬਣੇ ਪਿਲਰਾਂ ‘ਤੇ ਤਸਵੀਰਾਂ ਬਣਾਈ ਅਤੇ ਸਲੋਗਨ ਲਿਖੇ ਸੀ। ਜਿਸਨੂੰ ਸ਼ੋਅ ਦੇ ਇਕ ਹਫ਼ਤੇ ਬਾਅਦ, ਨੈਸ਼ਨਲ ਹਾਈਵੇ ਅਥਾਰਟੀ ਨੇ ਸਫੇਦ ਪੇਂਟ ਕਰ ਹਟਾ ਦਿੱਤਾ ਸੀ। ਉਸੇ ਵੀਡੀਓ ਨੂੰ ਹੁਣ ਹਾਲੀਆ ਚਲ ਰਹੇ ਵਿਵਾਦ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਪੰਜਾਬ ਵਿੱਚ ਦਿਲਜੀਤ ਦੀਆਂ ਤਸਵੀਰਾਂ ਤੇ ਫੇਰਿਆਂ ਰੰਗ
- Claimed By : FB Page -Pb Malwa Block
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











