X
X

Fact Check: ਖੁੱਲ੍ਹੇ ਵਿੱਚ ਪਿਸ਼ਾਬ ਕਰਦੇ ਵਿਅਕਤੀ ‘ਤੇ ਇੰਦੌਰ ਨਗਰ ਨਿਗਮ ਦੇ ਟੈਂਕਰ ਨੇ ਨਹੀਂ ਪਾਇਆ ਪਾਣੀ, ਵਾਇਰਲ ਵੀਡੀਓ ਪੇਰੂ ਦਾ ਹੈ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸੜਕ ‘ਤੇ ਯੂਰੀਨ ਕਰਦੇ ਵਿਅਕਤੀ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵੀਡੀਓ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਅਸਲ ਵਿੱਚ ਪੇਰੂ ਦੀ ਰਾਜਧਾਨੀ ਲੀਮਾ ਵਿੱਚ ਇਹ ਘਟਨਾ ਹੋਈ ਸੀ, ਜਿਸਨੂੰ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਭਾਰਤ ਸਰਕਾਰ ਨੇ ਹਾਲ ਹੀ ਵਿੱਚ ‘ਸਵੱਛ ਸਰਵੇਖਣ 2024-25’ ਦੀ ਸੂਚੀ ਜਾਰੀ ਕੀਤੀ ਹੈ। ਇੱਕ ਵਾਰ ਫਿਰ ਇੰਦੌਰ ਨੂੰ ਸਭ ਤੋਂ ਸਾਫ਼ ਸ਼ਹਿਰ ਦਾ ਖਿਤਾਬ ਮਿਲਿਆ ਹੈ। ਇਸ ਨਾਲ ਜੋੜਦੇ ਹੋਏ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਸੜਕ ‘ਤੇ ਖੁਲੇ ਵਿੱਚ ਪਿਸ਼ਾਬ ਕਰ ਰਿਹਾ ਹੁੰਦਾ ਹੈ, ਉਸੇ ਸਮੇਂ ਉਸਨੂੰ ਸਬਕ ਸਿਖਾਉਣ ਲਈ ਇੱਕ ਪਾਣੀ ਦਾ ਟੈਂਕਰ ਆ ਕੇ ਉਸ ‘ਤੇ ਪਾਣੀ ਪਾਉਣਾ ਸ਼ੁਰੂ ਕਰ ਦਿੰਦਾ ਹੈ।ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇੰਦੌਰ ਦਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵੀਡੀਓ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਦਰਅਸਲ ਇਹ ਘਟਨਾ ਪੇਰੂ ਦੀ ਰਾਜਧਾਨੀ ਲੀਮਾ ਵਿੱਚ ਵਾਪਰੀ ਸੀ, ਜਿਸਨੂੰ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਵਿਦਰੋਹੀ ਸਾਹਿਬ ਨੇ 19 ਜੁਲਾਈ 2025 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ,” ਇੱਕ ਆਦਮੀ ਸੜਕ ਕਿਨਾਰੇ ਪਿਸ਼ਾਬ ਕਰ ਰਿਹਾ ਹੁੰਦਾ ਹੈ… ਉਦੋਂ ਇੰਦੌਰ ਨਗਰ ਨਿਗਮ ਦੀ ਗੱਡੀ ਆ ਕੇ ਉਸ ‘ਤੇ ਵਿਸਰਜਨ ਕਰ ਦਿੰਦੀ ਹੈ।”

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਦੇ ਕਈ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਦੀ ਵਰਤੋਂ ਕਰਕੇ ਸਰਚ ਕੀਤਾ। ਸਾਨੂੰ ਵੀਡੀਓ ਕਲਾਓ ਟੀਵੀ ਨਾਮਕ ਇੱਕ ਫੇਸਬੁੱਕ ਪੇਜ ‘ਤੇ ਮਿਲਿਆ। ਇਹ ਵੀਡੀਓ 15 ਮਾਰਚ 2025 ਨੂੰ ਸਾਂਝਾ ਕੀਤਾ ਗਿਆ ਸੀ। ਸਪੈਨਿਸ਼ ਭਾਸ਼ਾ ਵਿੱਚ ਲਿਖੇ ਕੈਪਸ਼ਨ ਅਨੁਸਾਰ, ਆਦਮੀ ਨੂੰ ਸਬਕ ਸਿਖਾਉਣ ਲਈ ਪਾਣੀ ਦੇ ਟੈਂਕਰ ਨੇ ਉਸ ‘ਤੇ ਪਾਣੀ ਪਾ ਦਿੱਤਾ।

ਹੋਰ ਪੋਸਟਾਂ ਇੱਥੇ ਵੇਖੀਆਂ ਜਾ ਸਕਦੀਆਂ ਹਨ।

ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ, ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ ਦਾਅਵੇ ਨਾਲ ਜੁੜੀ ਇਕ ਰਿਪੋਰਟ ਪੇਰੂ ਦੀ ਵੈੱਬਸਾਈਟ larepublica.pe ‘ਤੇ ਮਿਲੀ। ਰਿਪੋਰਟ ਨੂੰ 15 ਮਾਰਚ 2025 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਸਪੈਨਿਸ਼ ਭਾਸ਼ਾ ਵਿੱਚ ਲਿਖੀ ਗਈ ਰਿਪੋਰਟ ਦੇ ਅਨੁਸਾਰ, ਇਹ ਵੀਡੀਓ ਪੇਰੂ ਦੀ ਰਾਜਧਾਨੀ ਲੀਮਾ ਵਿੱਚ ਵਾਪਰੀ ਇੱਕ ਘਟਨਾ ਦਾ ਹੈ।

ਵਧੇਰੇ ਜਾਣਕਾਰੀ ਲਈ ਅਸੀਂ ਨਈ ਦੁਨੀਆਂ ਇੰਦੌਰ ਦੇ ਚੀਫ ਰਿਪੋਰਟਰ ਉਦੈ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਇੱਥੋਂ ਦਾ ਨਹੀਂ ਹੈ।

ਅੰਤ ਵਿੱਚ ਅਸੀਂ ਉਸ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ ਜਿਸਨੇ ਵੀਡੀਓ ਨੂੰ ਗਲਤ ਦਾਅਵੇ ਨਾਲ ਸਾਂਝਾ ਕੀਤਾ ਹੈ। ਅਸੀਂ ਪਾਇਆ ਕਿ ਯੂਜ਼ਰ ਇੱਕ ਵਿਚਾਰਧਾਰਾ ਨਾਲ ਸਬੰਧਤ ਪੋਸਟਾਂ ਸ਼ੇਅਰ ਕਰਦਾ ਹੈ। ਯੂਜ਼ਰ ਨੂੰ 4.2 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸੜਕ ‘ਤੇ ਯੂਰੀਨ ਕਰਦੇ ਵਿਅਕਤੀ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵੀਡੀਓ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਅਸਲ ਵਿੱਚ ਪੇਰੂ ਦੀ ਰਾਜਧਾਨੀ ਲੀਮਾ ਵਿੱਚ ਇਹ ਘਟਨਾ ਹੋਈ ਸੀ, ਜਿਸਨੂੰ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਇੰਦੌਰ ਵਿੱਚ ਵਿਅਕਤੀ ਨੇ ਸੜਕ ਤੇ ਕੀਤਾ ਯੂਰੀਨ, ਪਾਣੀ ਦੇ ਟੈਂਕਰ ਨੇ ਸਿਖਾਇਆ ਸਬਕ।
  • Claimed By : FB User : ਵਿਦਰੋਹੀ ਸਾਹਬ
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later