Fact Check: ਔਰਤ ਤੋਂ ਚੇਨ ਖੋਹ ਕੇ ਭੱਜਦੇ ਨੌਜਵਾਨ ਦਾ ਇਹ ਵੀਡੀਓ ਪੰਜਾਬ ਨਹੀਂ, ਹਰਿਆਣਾ ਦਾ ਹੈ
ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਪਾਇਆ ਕਿ ਔਰਤ ਦੇ ਗਲੇ ਤੋਂ ਚੇਨ ਖੋਹ ਕੇ ਭੱਜਦੇ ਨੌਜਵਾਨ ਦਾ ਇਹ ਵੀਡੀਓ ਪੰਜਾਬ ਨਹੀਂ, ਹਰਿਆਣਾ ਦੇ ਸਿਰਸਾ ਦਾ ਹੈ। ਕੁਝ ਲੋਕ ਸਿਰਸਾ ਦੇ ਸਾਲ 2024 ਦੇ ਮਾਮਲੇ ਨੂੰ ਪੰਜਾਬ ਦਾ ਦੱਸ ਕੇ ਗੁਮਰਾਹਕੁੰਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
- By: Jyoti Kumari
- Published: Jul 30, 2025 at 06:28 PM
- Updated: Jul 30, 2025 at 06:35 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇੱਕ ਬਾਈਕ ‘ਤੇ ਦੋ ਬੱਚੇ ਅਤੇ ਇੱਕ ਮਹਿਲਾ ਨੂੰ ਬੈਠੇ ਦੇਖਿਆ ਜਾ ਸਕਦਾ ਹੈ। ਅਚਾਨਕ ਇੱਕ ਆਦਮੀ ਮਹਿਲਾ ਕੋਲ ਆਉਂਦਾ ਹੈ ਅਤੇ ਉਸਦੇ ਗਲੇ ਤੋਂ ਚੇਨ ਚੇਨ ਖੋਹ ਕੇ ਭੱਜ ਜਾਂਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕਰ ਰਹੇ ਹਨ ਕਿ, ਇਹ ਘਟਨਾ ਪੰਜਾਬ ਦੀ ਹੈ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਇਹ ਘਟਨਾ ਸਾਲ 2024 ਦੀ ਹਰਿਆਣਾ ਦੇ ਸਿਰਸਾ ਦੀ ਹੈ। ਵੀਡੀਓ ਨੂੰ ਹੁਣ ਪੰਜਾਬ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Gury Benipal ਨੇ 28 ਜੁਲਾਈ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਦਿਨੇ ਲੁੱਟੀ ਚੇਨੀ #Punjab”
ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਘਟਨਾ ਨੂੰ ਹਾਲੀਆ ਦੱਸ ਕੇ ਵੀ ਸ਼ੇਅਰ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ bhaskar.com ਦੀ ਵੈਬਸਾਈਟ ‘ਤੇ ਮਿਲੀ। ਸਾਲ 2024 ਵਿੱਚ ਪ੍ਰਕਾਸ਼ਤ ਖਬਰ ਵਿਚ ਦੱਸਿਆ ਗਿਆ,”ਹਰਿਆਣਾ ਦੇ ਸਿਰਸਾ ਸ਼ਹਿਰ ਵਿੱਚ ਇੱਕ ਨੌਜਵਾਨ ਮਹਿਲਾ ਦੇ ਗਲੇ ਤੋਂ ਸੋਨੇ ਦੀ ਚੇਨ ਖੋਹ ਕੇ ਭੱਜ ਗਿਆ। ਔਰਤ ਉਸਦੇ ਮਗਰ ਭੱਜੀ, ਪਰ ਸੜਕ ਤੇ ਡਿੱਗ ਗਈ। ਪਤੀ ਨੇ ਬਾਈਕ ‘ਤੇ ਨੌਜਵਾਨ ਦਾ ਪਿੱਛਾ ਕੀਤਾ, ਪਰ ਨੌਜਵਾਨ ਆਪਣੇ ਸਾਥੀਆਂ ਨਾਲ ਇਕ ਕਾਰ ਵਿੱਚ ਬੈਠ ਕੇ ਭੱਜ ਗਿਆ।”

ਵੀਡੀਓ ਨਾਲ ਜੁੜੀ ਖਬਰ republicworld.com ਦੀ ਵੈਬਸਾਈਟ ‘ਤੇ ਮਿਲੀ। 24 ਜੂਨ 2024 ਨੂੰ ਪ੍ਰਕਾਸ਼ਤ ਰਿਪੋਰਟ ਵਿੱਚ ਇਸ ਘਟਨਾ ਨੂੰ ਹਰਿਆਣਾ ਦੇ ਸਿਰਸਾ ਦੀ ਦੱਸਿਆ ਗਿਆ ਹੈ।
ਵੀਡੀਓ ਨੂੰ abpnewstv ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤਾ ਸੀ। 24 ਜੂਨ 2024 ਨੂੰ ਕਿੱਤੀ ਗਈ ਪੋਸਟ ਦੇ ਨਾਲ ਲਿਖਿਆ ਗਿਆ,”ਹਰਿਆਣਾ ਦੇ ਸਿਰਸਾ ਤੋਂ ਚੇਨ ਸਨੈਚਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਾਈਕ ‘ਤੇ ਪਤੀ ਅਤੇ ਬੱਚਿਆਂ ਨਾਲ ਮੰਦਰ ਤੋਂ ਵਾਪਸ ਪਰਤਣ ਵਾਲੀ ਔਰਤ ਦੇ ਗਲੇ ਤੋਂ ਚੇਨ ਤੋੜ ਕੇ ਬਦਮਾਸ਼ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।”
ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੋ।
ਵੀਡੀਓ ਨੂੰ ਲੈ ਕੇ ਅਸੀਂ ਦੈਨਿਕ ਜਾਗਰਣ, ਸਿਰਸਾ ਦੇ ਜਿਲ੍ਹਾ ਇੰਚਾਰਜ ਸਨਮੀਤ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਸਿਰਸਾ ਦਾ ਹੈ, ਪਰ ਪੁਰਾਣਾ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਯੂਜ਼ਰ ਨੂੰ ਤਿੰਨ ਲੱਖ 8 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਪਾਇਆ ਕਿ ਔਰਤ ਦੇ ਗਲੇ ਤੋਂ ਚੇਨ ਖੋਹ ਕੇ ਭੱਜਦੇ ਨੌਜਵਾਨ ਦਾ ਇਹ ਵੀਡੀਓ ਪੰਜਾਬ ਨਹੀਂ, ਹਰਿਆਣਾ ਦੇ ਸਿਰਸਾ ਦਾ ਹੈ। ਕੁਝ ਲੋਕ ਸਿਰਸਾ ਦੇ ਸਾਲ 2024 ਦੇ ਮਾਮਲੇ ਨੂੰ ਪੰਜਾਬ ਦਾ ਦੱਸ ਕੇ ਗੁਮਰਾਹਕੁੰਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
- Claim Review : ਇਹ ਘਟਨਾ ਪੰਜਾਬ ਦੀ ਹੈ।
- Claimed By : FB User-Gury Benipal
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











