X
X

Fact Check: ਅਵਾਰਾ ਕੁੱਤਿਆਂ ਦੇ ਹਮਲੇ ਦਾ ਇਹ ਵੀਡੀਓ ਪੰਜਾਬ ਨਹੀਂ, ਇੰਦੌਰ ਦਾ ਹੈ

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਕੁੜੀ ‘ਤੇ ਹਮਲਾ ਕਰਦੇ ਕੁੱਤਿਆਂ ਦਾ ਵਾਇਰਲ ਵੀਡੀਓ ਬਠਿੰਡਾ ਨਹੀਂ, ਇੰਦੌਰ ਦਾ ਹੈ। ਸਾਲ 2025 ਵਿੱਚ ਇੰਦੌਰ ਦੇ ਸ੍ਰੀਨਗਰ ਐਕਸਟੈਂਸ਼ਨ ‘ਤੇ ਇੱਕ ਕੁੜੀ ‘ਤੇ ਚਾਰ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ, ਉਸੇ ਵੀਡੀਓ ਨੂੰ ਪੰਜਾਬ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਜਦਕਿ ਮਹਿਲਾ ‘ਤੇ ਹਮਲਾ ਕਰਦੇ ਕੁੱਤਿਆਂ ਦੇ ਝੁੰਡ ਦਾ ਵੀਡੀਓ ਹਾਲੀਆ ਨਹੀਂ ਹੈ, ਬਲਕਿ ਸਾਲ 2024 ਦਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੁਪਰੀਮ ਕੋਰਟ ਨੇ ਦਿੱਲੀ-ਐੱਨਸੀਆਰ ਵਿਚ ਅਵਾਰਾ ਕੁੱਤਿਆਂ ਅਤੇ ਉਨ੍ਹਾਂ ਦੇ ਆਤੰਕ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਕੁੱਤਿਆਂ ਨੂੰ ਅੱਠ ਹਫ਼ਤਿਆਂ ਵਿਚ ਸ਼ੈਲਟਰ ਹੋਮਜ਼ ਵਿਚ ਭੇਜਣ ਦਾ ਆਦੇਸ਼ ਸੁਣਾਇਆ ਹੈ।ਇਸੇ ਵਿੱਚਕਾਰ ਸੋਸ਼ਲ ਮੀਡੀਆ ‘ਤੇ ਕੁੱਤਿਆਂ ਦੇ ਹਮਲੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਚਾਰ ਕੁੱਤਿਆਂ ਨੂੰ ਇੱਕ ਕੁੜੀ ‘ਤੇ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸਕੁਟੀ ਸਵਾਰ ਇੱਕ ਹੋਰ ਕੁੜੀ ਆਉਂਦੀ ਹੈ ਅਤੇ ਲੜਕੀ ਨੂੰ ਕੁੱਤਿਆਂ ਨੂੰ ਬਚਾ ਲੈਂਦੀ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਪੰਜਾਬ ਦੇ ਬਠਿੰਡੇ ਦਾ ਦੱਸ ਕੇ ਸ਼ੇਅਰ ਕਰ ਰਹੇ ਹਨ।

ਅਜਿਹੇ ਹੀ ਇੱਕ ਹੋਰ ਵੀਡੀਓ, ਜਿਸ ਵਿਚ ਕੁੱਤਿਆਂ ਦੇ ਝੁੰਡ ਨੂੰ ਇੱਕ ਮਹਿਲਾ ‘ਤੇ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਉਸਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ ਨੇ ਵਾਇਰਲ ਦਾਅਵਿਆਂ ਨੂੰ ਗੁਮਰਾਹਕੁੰਨ ਪਾਇਆ ਹੈ। ਕੁੜੀ ‘ਤੇ ਹਮਲਾ ਕਰਦੇ ਕੁੱਤਿਆਂ ਦਾ ਵਾਇਰਲ ਵੀਡੀਓ ਇੰਦੌਰ ਦਾ ਜੁਲਾਈ 2025 ਦਾ ਹੈ। ਜਦਕਿ ਮਹਿਲਾ ‘ਤੇ ਹਮਲਾ ਕਰਦੇ ਕੁੱਤਿਆਂ ਦੇ ਝੁੰਡ ਦਾ ਵੀਡੀਓ ਸਾਲ 2024 ਦਾ ਜਲੰਧਰ ਦਾ ਹੈ। ਜਿਸਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Gury Benipal ਨੇ (ਆਰਕਾਈਵ ਲਿੰਕ) ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਹੈ,“ਅਵਾਰਾ ਕੁੱਤਿਆ ਦਾ ਕਹਿਰ #Punjab”

ਵੀਡੀਓ ਉੱਤੇ ਲਿਖਿਆ ਹੋਇਆ ਹੈ: ਬਠਿੰਡੇ ਮੈਹਣਾ ਚੌਕ ਦੇ ਕੋਲ ਜਵਾਨ ਕੁੜੀ ਨੂੰ ਅਵਾਰਾ ਕੁੱਤਿਆ ਨੇ ਘੇਰਿਆ ਦੇਖੋ ਵੀਡੀਓ ਕਰੋ ਸ਼ੇਅਰ ਲੋਕ ਧਿਆਨ ਰੱਖਣ

Harlaj Singh ਨਾਮ ਦੇ ਫੇਸਬੁੱਕ ਯੂਜ਼ਰ ਨੇ ਮਹਿਲਾ ‘ਤੇ ਹਮਲਾ ਕਰਦੇ ਕੁੱਤਿਆਂ ਦੇ ਝੁੰਡ ਦੇ ਵੀਡੀਓ ਨੂੰ 16 ਅਗਸਤ 2025 ਨੂੰ ਸ਼ੇਅਰ ਕੀਤਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸੰਬੰਧਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ ਵੀਡੀਓ ਨਾਲ ਜੁੜੀ ਰਿਪੋਰਟ NDTV ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਮਿਲੀ। 15 ਜੁਲਾਈ 2025 ਨੂੰ ਅਪਲੋਡ ਵੀਡੀਓ ਵਿੱਚ ਇਸ ਘਟਨਾ ਨੂੰ ਇੰਦੌਰ ਦੀ ਦੱਸਿਆ ਗਿਆ ਹੈ।

ਸਾਨੂੰ naiduniaਦੀ ਵੈੱਬਸਾਈਟ ‘ਤੇ ਵੀ ਵੀਡੀਓ ਨਾਲ ਜੁੜੀ ਖਬਰ ਮਿਲੀ। 15 ਜੁਲਾਈ 2025 ਨੂੰ ਪ੍ਰਕਾਸ਼ਤ ਖਬਰ ਅਨੁਸਾਰ, “ਇੰਦੌਰ ਦੇ ਸ੍ਰੀਨਗਰ ਐਕਸਟੈਂਸ਼ਨ ਵਿੱਚ ਕਾਲਜ ਜਾ ਰਹੀ ਇੱਕ ਕੁੜੀ ‘ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ। ਚਾਰ ਕੁੱਤੇ ਅਚਾਨਕ ਉਸ ਦੇ ਸਾਹਮਣੇ ਆ ਗਏ, ਇੱਕ ਨੇ ਉਸਦੀ ਪੇਂਟ ਖਿੱਚੀ ਅਤੇ ਹੇਠਾਂ ਗਿਰਾ ਦਿੱਤਾ। ਜਦੋਂ ਕੁੱਤੇ ਦੁਬਾਰਾ ਹਮਲਾ ਕਰਨ ਲਈ ਆਏ, ਤਾਂ ਸਕੁਟੀ ‘ਤੇ ਆਈ ਉਸਦੀ ਦੋਸਤ ਰੁਕੀ ਅਤੇ ਉਸਨੇ ਕੁੱਤਿਆਂ ਨੂੰ ਉੱਥੋਂ ਭਜਾਇਆ। “

ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੋ। ਸਾਲ 2025 ਨੂੰ ਪ੍ਰਕਾਸ਼ਤ ਖਬਰਾਂ ਵਿੱਚ ਇਸ ਘਟਨਾ ਨੂੰ ਇੰਦੌਰ ਦੀ ਦੱਸਿਆ ਗਿਆ ਹੈ।

ਵਧੇਰੇ ਜਾਣਕਾਰੀ ਲਈ, ਅਸੀਂ ਨਈ ਦੁਨੀਆ ਡਾਟ ਕਾਮ, ਇੰਦੌਰ ਦੇ ਚੀਫ਼ ਰਿਪੋਰਟਰ ਉਦੇ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਇੰਦੌਰ ਦਾ ਹੈ।

ਦੁੱਜਾ ਵੀਡੀਓ

ਮਹਿਲਾ ‘ਤੇ ਹਮਲਾ ਕਰਦੇ ਕੁੱਤਿਆਂ ਦੇ ਝੁੰਡ ਦਾ ਵੀਡੀਓ ਪਹਿਲਾ ਵੀ ਸੋਸ਼ਲ ਮੀਡਿਆ ‘ਤੇ ਵਾਇਰਲ ਹੋਇਆ ਸੀ, ਉਸ ਸਮੇਂ ਇਸ ਵੀਡੀਓ ਨੂੰ ਆਗਰਾ ਦਾ ਦੱਸ ਕੇ ਸ਼ੇਅਰ ਕੀਤਾ ਗਿਆ ਸੀ। ਪਰ ਇਹ ਵੀਡੀਓ ਜਲੰਧਰ ਦਾ ਹੈ ਅਤੇ ਪੁਰਾਣਾ ਹੈ। ਹਿੰਦੀ ਭਾਸ਼ਾ ਵਿੱਚ ਕੀਤੀ ਜਾਂਚ ਰਿਪੋਰਟ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।

ਦੱਸ ਦੇਈਏ ਕਿ,”ਦਿੱਲੀ-ਐੱਨਸੀਆਰ ਵਿੱਚ ਵੱਧਦੇ ਅਵਾਰਾ ਕੁੱਤਿਆਂ ਅਤੇ ਉਨ੍ਹਾਂ ਦੇ ਆਤੰਕ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਮੈਂਬਰੀ ਬੈਂਚ ਨੇ 11 ਅਗਸਤ ਨੂੰ ਸੁਣਵਾਈ ਕੀਤੀ ਸੀ। ਸੁਪਰੀਮ ਕੋਰਟ ਨੇ ਰੇਬੀਜ਼ ਦੇ ਵੱਧ ਰਹੇ ਮਾਮਲਿਆਂ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਅਵਾਰਾ ਕੁੱਤਿਆਂ ਨੂੰ 8 ਹਫਤਿਆਂ ਦੇ ਅੰਦਰ ਸੜਕ ਤੋਂ ਹਟਾ ਕੇ ਡੋਗ ਸ਼ੈਲਟਰ ਹੋਮਜ਼ ਵਿੱਚ ਰੱਖੇ ਜਾਣ ਦਾ ਆਦੇਸ਼ ਸੁਣਾਇਆ। ਹਾਲਾਂਕਿ, ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਬੈਂਚ ਨੇ ਇਸ ਫੈਸਲੇ ਦੇ ਵਿਰੁੱਧ ਦਾਇਰ ਯਾਚਿਕਾ ਦੀ ਸੁਣਵਾਈ ਕਰਦਿਆਂ ਕੇਂਦਰ ਅਤੇ ਕਈ ਐਨਜੀਓ ਦੀਆਂ ਦਲੀਲਾਂ ਸੁਣੀਆਂ ਅਤੇ ਉਸਦੇ ਬਾਅਦ ਆਪਣਾ ਫ਼ੈਸਲਾ ਸੁਰਖਿਅਤ ਰੱਖ ਲਿਆ।”

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 3 ਲੱਖ 30 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਕੁੜੀ ‘ਤੇ ਹਮਲਾ ਕਰਦੇ ਕੁੱਤਿਆਂ ਦਾ ਵਾਇਰਲ ਵੀਡੀਓ ਬਠਿੰਡਾ ਨਹੀਂ, ਇੰਦੌਰ ਦਾ ਹੈ। ਸਾਲ 2025 ਵਿੱਚ ਇੰਦੌਰ ਦੇ ਸ੍ਰੀਨਗਰ ਐਕਸਟੈਂਸ਼ਨ ‘ਤੇ ਇੱਕ ਕੁੜੀ ‘ਤੇ ਚਾਰ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ, ਉਸੇ ਵੀਡੀਓ ਨੂੰ ਪੰਜਾਬ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਜਦਕਿ ਮਹਿਲਾ ‘ਤੇ ਹਮਲਾ ਕਰਦੇ ਕੁੱਤਿਆਂ ਦੇ ਝੁੰਡ ਦਾ ਵੀਡੀਓ ਹਾਲੀਆ ਨਹੀਂ ਹੈ, ਬਲਕਿ ਸਾਲ 2024 ਦਾ ਹੈ।

  • Claim Review : ਕੁੜੀ 'ਤੇ ਹਮਲਾ ਕਰਦੇ ਅਵਾਰਾ ਕੁੱਤਿਆ ਦਾ ਇਹ ਵੀਡੀਓ ਬਠਿੰਡਾ ਦਾ ਹੈ।
  • Claimed By : FB User-Gury Benipal
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later