X
X

Fact Check : ਮੁੰਬਈ ਏਅਰਪੋਰਟ ‘ਤੇ ਜਲਭਰਾਵ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਚੇਨਈ ਦਾ ਹੈ

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਮੁੰਬਈ ਦੇ ਨਾਮ ‘ਤੇ ਵਾਇਰਲ ਜਲਮਗਨ ਹਵਾਈ ਅੱਡੇ ਦਾ ਵੀਡੀਓ ਚੇਨਈ ਦਾ ਹੈ। ਜਦੋਂ ਸਾਲ 2023 ਵਿੱਚ ਚੱਕਰਵਾਤ ਮਿਚਾਂਗ ਕਾਰਨ ਭਾਰੀ ਬਾਰਿਸ਼ ਹੋਈ ਸੀ ਅਤੇ ਹਵਾਈ ਅੱਡਾ ਪਾਣੀ ਨਾਲ ਭਰ ਗਿਆ ਸੀ ਅਤੇ ਹਵਾਈ ਯਾਤਰਾ ਵੀ ਬੰਦ ਹੋ ਗਈ ਸੀ। ਦੂਜਾ ਵੀਡੀਓ ਮੁੰਬਈ ਦਾ ਹੈ, ਪਰ ਇਹ ਵੀਡੀਓ ਹਾਲੀਆ ਨਹੀਂ ਹੈ, ਸਗੋਂ ਸਾਲ 2021 ਵਿੱਚ ਆਏ ਚੱਕਰਵਾਤੀ ਤੂਫਾਨ ਤਾਉਤੇ ਦਾ ਹੈ। ਉਸ ਸਮੇਂ, ਤਾਉਤੇ ਤੂਫਾਨ ਨੇ ਮੁੰਬਈ ਵਿੱਚ ਭਾਰੀ ਤਬਾਹੀ ਮਚਾਈ ਸੀ। ਦੋਵੇਂ ਵੀਡੀਓ ਹੁਣ ਮੁੰਬਈ ਦੀ ਮੌਜੂਦਾ ਸਥਿਤੀ ਨਾਲ ਜੋੜ ਕੇ ਗੁੰਮਰਾਹਕੁੰਨ ਦਾਅਵੇ ਨਾਲ ਸਾਂਝੇ ਕੀਤੇ ਜਾ ਰਹੇ ਹਨ।

  • By: Jyoti Kumari
  • Published: Aug 22, 2025 at 04:04 PM
  • Updated: Aug 22, 2025 at 04:32 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਕਾਰਨ ਕਈ ਥਾਵਾਂ ‘ਤੇ ਹੜ੍ਹ ਅਤੇ ਜਮੀਨ ਖਿਸਕਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਮੁੰਬਈ ਵਿੱਚ ਵੀ ਮੀਂਹ ਦਾ ਕਹਿਰ ਦੇਖਣ ਨੂੰ ਮਿਲਿਆ। ਲਗਾਤਾਰ ਹੋ ਰਹੇ ਮੀਂਹ ਕਾਰਨ ਕਈ ਥਾਵਾਂ ‘ਤੇ ਜਲਜਮਾਵ ਕਾਰਨ ਸਥਿਤੀ ਵਿਗੜ ਗਈ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਿੱਚ ਏਅਰਪੋਰਟ ‘ਤੇ ਪਾਣੀ ਭਰਿਆ ਦੇਖਿਆ ਜਾ ਸਕਦਾ ਹੈ। ਯੂਜਰਸ ਇਸ ਵੀਡੀਓ ਨੂੰ ਮੁੰਬਈ ਹਵਾਈ ਅੱਡੇ ਦਾ ਦੱਸ ਕੇ ਸ਼ੇਅਰ ਕਰ ਰਹੇ ਹਨ।

ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮੁੰਬਈ ਦੇ ਗੇਟਵੇ ਆਫ਼ ਇੰਡੀਆ ਦੇ ਨੇੜੇ ਪਾਣੀ ਭਰਿਆ ਹੋਇਆ ਹੈ ਅਤੇ ਸਮੁੰਦਰ ਤੋਂ ਲਹਿਰਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ। ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਪਹਿਲਾ ਵੀਡੀਓ ਮੁੰਬਈ ਦਾ ਨਹੀਂ ਹੈ। ਦਰਅਸਲ ਇਹ ਵੀਡੀਓ ਸਾਲ 2023 ਦੇ ਚੇਨਈ ਹਵਾਈ ਅੱਡੇ ਦਾ ਹੈ, ਜਿਸਨੂੰ ਹੁਣ ਮੁੰਬਈ ਦਾ ਦੱਸ ਕੇ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਗੇਟਵੇ ਆਫ ਇੰਡੀਆ ਦਾ ਵੀਡੀਓ ਹਾਲੀਆ ਨਹੀਂ ਹੈ, ਸਗੋਂ ਸਾਲ 2021 ਵਿੱਚ ਮੁੰਬਈ ਵਿੱਚ ਆਏ ਤਾਉਤੇ ਤੂਫਾਨ ਦਾ ਹੈ। ਦੋਵੇਂ ਵੀਡੀਓ ਪੁਰਾਣੇ ਹਨ, ਜਿਨ੍ਹਾਂ ਨੂੰ ਮੁੰਬਈ ਦੀ ਮੌਜੂਦਾ ਸਥਿਤੀ ਨਾਲ ਜੋੜ ਕੇ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਯੂਜ਼ਰ Sonu Kumar Sahani (ਆਰਕਾਈਵ ਲਿੰਕ) ਨੇ 21 ਅਗਸਤ 2025 ਨੂੰ ਵਾਇਰਲ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ,“ਮੁੰਬਈ ਏਅਰਪੋਰਟ ਬਣਿਆ ਸਮੁੰਦਰ#airport #mumbai #rain #heavyrain #airplane #plane #viralvideos #videos #facebookreels #reels ਮੁੰਬਈ ਏਅਰਪੋਰਟ ਬਣਿਆ ਸਮੁੰਦਰ”

ਡਿਜੀਟਲ ਦਰਬਾਰ ਨਾਮ ਦੇ ਇੱਕ ਫੇਸਬੁੱਕ ਪੇਜ ਨੇ ਮੁੰਬਈ ਦੇ ਗੇਟਵੇ ਆਫ ਇੰਡੀਆ ਦੇ ਨੇੜੇ ਪਾਣੀ ਦੇ ਸੈਲਾਬ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਵੀਡੀਓ ਹਾਲੀਆ ਹੈ।

ਪੜਤਾਲ

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਇਸਦੇ ਕੀਫਰੇਮ ਕੱਢੇ ਅਤੇ ਇਹਨਾਂ ਨੂੰ ਗੂਗਲ ਲੈਂਸ ਨਾਲ ਖੋਜਿਆ। ਸਾਨੂੰ ਇਹ ਵੀਡੀਓ The Federal ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਿਆ। ਵੀਡੀਓ ਨੂੰ 4 ਦਸੰਬਰ 2023 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਹ ਵੀਡੀਓ ਚੇਨਈ ਹਵਾਈ ਅੱਡੇ ਦਾ ਹੈ, ਜਦੋਂ ਮਿਚੌਂਗ ਚੱਕਰਵਾਤ ਕਾਰਨ ਹੋਈ ਭਾਰੀ ਬਾਰਿਸ਼ ਤੋਂ ਬਾਅਦ ਏਅਰਪੋਰਟ ਜਲਮਗਨ ਹੋ ਗਿਆ ਸੀ।

ਸਾਨੂੰ ਵੀਡੀਓ ਨਾਲ ਸਬੰਧਤ ਖ਼ਬਰ zeebiz.com ਦੀ ਵੈੱਬਸਾਈਟ ‘ਤੇ ਮਿਲੀ। ਰਿਪੋਰਟ ਨੂੰ 6 ਦਸੰਬਰ 2023 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਖ਼ਬਰ ਵਿੱਚ ਦੱਸਿਆ ਗਿਆ,”ਚੇੱਨਈ ਵਿੱਚ ਭਾਰੀ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਜਿਸ ਕਾਰਨ ਚੇੱਨਈ ਹਵਾਈ ਅੱਡੇ ‘ਤੇ ਪਾਣੀ ਭਰਨ ਕਾਰਨ ਉਡਾਣਾਂ ਰੋਕ ਦਿੱਤੀਆਂ ਗਈਆਂ।”

ਵਾਇਰਲ ਵੀਡੀਓ ਨਾਲ ਸਬੰਧਤ ਹੋਰ ਖ਼ਬਰਾਂ ਇੱਥੇ ਪੜ੍ਹੋ।

ਅਸੀਂ ਵੀਡੀਓ ਦੀ ਪੁਸ਼ਟੀ ਲਈ ਚੇਨਈ ਦੇ ਪੱਤਰਕਾਰ ਪ੍ਰਭਾਕਰਨ ਤਮਿਲਰਾਸੂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਵੀਡੀਓ ਚੇਨਈ ਦਾ ਹੈ ਅਤੇ ਪੁਰਾਣਾ ਹੈ।

ਦੂਜਾ ਵੀਡੀਓ

ਮੁੰਬਈ ਦੇ ਗੇਟਵੇ ਆਫ ਇੰਡੀਆ ਦਾ ਇਹ ਵੀਡੀਓ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਅਸੀਂ ਵਾਇਰਲ ਵੀਡੀਓ ਦੀ ਜਾਂਚ ਕੀਤੀ ਸੀ ਅਤੇ ਦਾਅਵਾ ਗੁੰਮਰਾਹਕੁੰਨ ਪਾਇਆ। ਵੀਡੀਓ ਲਈ ਅਸੀਂ ਮਿਡ-ਡੇਅ ਦੇ ਸੀਨੀਅਰ ਰਿਪੋਰਟਰ ਸਮੀਉੱਲਾਹ ਖਾਨ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਇਹ ਵੀਡੀਓ ਪੁਰਾਣਾ ਹੈ। ਤਾਉਤੇ ਤੂਫਾਨ ਦੌਰਾਨ ਅਜਿਹਾ ਭਿਆਨਕ ਦ੍ਰਿਸ਼ ਦੇਖਣ ਨੂੰ ਮਿਲਿਆ ਸੀ। ਵੀਡੀਓ ਦਾ ਮੁੰਬਈ ਦੇ ਹਾਲੀਆ ਸਥਿਤੀ ਨਾਲ ਕੋਈ ਸੰਬੰਧ ਨਹੀਂ ਹੈ।

ਤੱਥ ਜਾਂਚ ਰਿਪੋਰਟ ਇੱਥੇ ਪੜ੍ਹੋ।

21 ਅਗਸਤ 2025 ਨੂੰ ਦੈਨਿਕ ਜਾਗਰਣ ‘ਤੇ ਪ੍ਰਕਾਸ਼ਿਤ ਇੱਕ ਖ਼ਬਰ ਵਿੱਚ ਦੱਸਿਆ ਗਿਆ, “ਭਾਰੀ ਬਾਰਿਸ਼ ਨੇ ਮੁੰਬਈ ਦੇ ਆਮ ਨਾਗਰਿਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। 24 ਘੰਟਿਆਂ ਵਿੱਚ, ਸ਼ਹਿਰ ਵਿੱਚ ਲਗਭਗ 300 ਮਿਲੀਮੀਟਰ ਬਾਰਿਸ਼ ਹੋਈ। ਸਥਾਨਕ ਰੇਲਗੱਡੀਆਂ ਵੀ ਬਾਰਿਸ਼ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਲਗਭਗ 34 ਰੇਲਗੱਡੀਆਂ ਨੂੰ ਰੱਦ ਕਰਨਾ ਪਿਆ। ਜਦੋਂ ਕਿ 250 ਤੋਂ ਵੱਧ ਉਡਾਣਾਂ ਵੀ ਬਾਰਿਸ਼ ਨਾਲ ਪ੍ਰਭਾਵਿਤ ਹੋਈਆਂ ਹਨ। ਸਿਰਫ਼ ਮੁੰਬਈ ਹੀ ਨਹੀਂ, ਮਹਾਰਾਸ਼ਟਰ ਦੇ ਕਈ ਜ਼ਿਲ੍ਹੇ ਵੀ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਹੋਏ ਹਨ। ਲਗਾਤਾਰ ਹੋਈ ਭਾਰੀ ਬਾਰਿਸ਼ ਕਾਰਨ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।”

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲਗਿਆ ਕਿ 13 ਹਜ਼ਾਰ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੇ ਆਪ ਨੂੰ ਗੋਰਖਪੁਰ ਦਾ ਨਿਵਾਸੀ ਦੱਸਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਮੁੰਬਈ ਦੇ ਨਾਮ ‘ਤੇ ਵਾਇਰਲ ਜਲਮਗਨ ਹਵਾਈ ਅੱਡੇ ਦਾ ਵੀਡੀਓ ਚੇਨਈ ਦਾ ਹੈ। ਜਦੋਂ ਸਾਲ 2023 ਵਿੱਚ ਚੱਕਰਵਾਤ ਮਿਚਾਂਗ ਕਾਰਨ ਭਾਰੀ ਬਾਰਿਸ਼ ਹੋਈ ਸੀ ਅਤੇ ਹਵਾਈ ਅੱਡਾ ਪਾਣੀ ਨਾਲ ਭਰ ਗਿਆ ਸੀ ਅਤੇ ਹਵਾਈ ਯਾਤਰਾ ਵੀ ਬੰਦ ਹੋ ਗਈ ਸੀ। ਦੂਜਾ ਵੀਡੀਓ ਮੁੰਬਈ ਦਾ ਹੈ, ਪਰ ਇਹ ਵੀਡੀਓ ਹਾਲੀਆ ਨਹੀਂ ਹੈ, ਸਗੋਂ ਸਾਲ 2021 ਵਿੱਚ ਆਏ ਚੱਕਰਵਾਤੀ ਤੂਫਾਨ ਤਾਉਤੇ ਦਾ ਹੈ। ਉਸ ਸਮੇਂ, ਤਾਉਤੇ ਤੂਫਾਨ ਨੇ ਮੁੰਬਈ ਵਿੱਚ ਭਾਰੀ ਤਬਾਹੀ ਮਚਾਈ ਸੀ। ਦੋਵੇਂ ਵੀਡੀਓ ਹੁਣ ਮੁੰਬਈ ਦੀ ਮੌਜੂਦਾ ਸਥਿਤੀ ਨਾਲ ਜੋੜ ਕੇ ਗੁੰਮਰਾਹਕੁੰਨ ਦਾਅਵੇ ਨਾਲ ਸਾਂਝੇ ਕੀਤੇ ਜਾ ਰਹੇ ਹਨ।

  • Claim Review : ਮੀਂਹ ਤੋਂ ਬਾਅਦ ਮੁੰਬਈ ਏਅਰਪੋਰਟ ਦਾ ਦ੍ਰਿਸ਼।
  • Claimed By : FB User-Sonu Kumar Sahani
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later