X
X

Fact Check: ਸ਼ਾਹਰੁਖ ਖਾਨ ਨੇ ਰਾਹੁਲ ਗਾਂਧੀ ਨੂੰ ਨਹੀਂ ਦੱਸਿਆ ‘ਰਾਜਾ’, ਵਾਇਰਲ ਵੀਡੀਓ ਐਡੀਟੇਡ

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ‘ਰਾਜਾ’ ਬਾਰੇ ਗੱਲ ਸ਼ਾਹਰੁਖ ਖਾਨ ਦਾ ਵਾਇਰਲ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ, ਉਹ ‘ਮੁਫਾਸਾ ਦ ਲੋਏਨ ਕਿੰਗ’ ਫਿਲਮ ਬਾਰੇ ਗੱਲ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸ਼ਾਹਰੁਖ ਖਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸ਼ਾਹਰੁਖ ਖਾਨ ਨੂੰ ਇੱਕ ਰਾਜੇ ਦੀ ਕਹਾਣੀ ਸੁਣਾਉਂਦੇ ਵੇਖਿਆ ਜਾਂਦਾ ਹੈ। ਵੀਡੀਓ ਨੂੰ ਸਾਂਝਾ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਸਾਰੀਆਂ ਗੱਲਾਂ ਕਾਂਗਰਸ ਸਾਂਸਦ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ‘ਮਤਦਾਤਾ ਅਧਿਕਾਰ ਯਾਤਰਾ’ ਦੇ ਸਮਰਥਨ ਵਿੱਚ ਕਹਿ ਹੈ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿੱਚ ਸ਼ਾਹਰੁਖ ਖਾਨ ਰਾਹੁਲ ਗਾਂਧੀ ਬਾਰੇ ਨਹੀਂ, ਬਲਕਿ ਐਨੀਮੇਟਡ ਫਿਲਮ ‘ਮੁਫਾਸਾ ਦ ਲੋਏਨ ਕਿੰਗ’ ਬਾਰੇ ਗੱਲ ਕਰ ਰਹੇ ਹਨ। ਇਸ ਵਿਚ ਸ਼ਾਹਰੁਖ ਖਾਨ, ਉਨ੍ਹਾਂ ਦੇ ਪੁੱਤਰ ਆਰੀਅਨ ਅਤੇ ਅਬਰਾਮ ਖਾਨ ਨੇ ਫਿਲਮ ਦੇ ਕਿਰਦਾਰਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਟੀਜ਼ਰ ਦੀ ਵੀਡੀਓ ਨੂੰ ਐਡਿਟ ਕਰ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ ਵਿੱਚ ਕੀ ਹੈ?

ਫੇਸਬੁੱਕ ਯੂਜ਼ਰ ‘ਮੋਹਿਨੀ ਨਿਮ ਸਾਗਰ’ ਨੇ 24 ਅਗਸਤ 2025 ਨੂੰ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ,”एक सच्चे न्याययोद्धा हैं जननायक राहुल गाँधी जी।”

ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਸਬੰਧਤ ਕੀਵਰਡ ਦੀ ਸਹਾਇਤਾ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ ਅਸਲੀ ਵੀਡੀਓ ‘ਵਾਲਟ ਡਿਜ਼ਨੀ ਸਟੂਡੀਓ ਇੰਡੀਆ’ ਦੇ ਅਧਿਕਾਰਤ ਯੂਟਿਊਬ ਚੈਨਲ’ ਤੇ ਮਿਲਿਆ। ਵੀਡੀਓ 27 ਨਵੰਬਰ 2024 ਨੂੰ ਸ਼ੇਅਰ ਕੀਤਾ ਗਿਆ ਸੀ। ਵੀਡੀਓ ਵਿੱਚ ਇਹ ਸਪਸ਼ਟ ਤੌਰ ‘ਤੇ ਵੇਖਿਆ ਜਾ ਸਕਦਾ ਹੈ ਕਿ ਉਹ ਫਿਲਮ ਦੀ ਕਹਾਣੀ ਬਾਰੇ ਦੱਸ ਰਹੇ ਹਨ। ਵੀਡੀਓ ਦੇ ਅੰਤ ਵਿੱਚ ਸ਼ਾਹਰੁਖ ਖਾਨ ਕਹਿੰਦੇ ਹਨ ਕਿ ਇਹ ਕਹਾਣੀ ਮੁਫਾਸਾ ਦੀ ਹੈ। ਵੀਡੀਓ ਦੇ ਇਸ ਹਿੱਸੇ ਨੂੰ ਐਡਿਟ ਕਰਕੇ ਰਾਹੁਲ ਗਾਂਧੀ ਦਾ ਨਾਮ ਜੋੜਿਆ ਗਿਆ ਹੈ।

ਜਾਂਚ ਦੇ ਦੌਰਾਨ, ਸਾਨੂੰ ਦਾਅਵੇ ਨਾਲ ਜੁੜੀ ਇੱਕ ਰਿਪੋਰਟ ਦੈਨਿਕ ਜਾਗਰਣ ਦੀ ਅਧਿਕਾਰਤ ਵੈਬਸਾਈਟ ‘ਤੇ ਮਿਲੀ। ਰਿਪੋਰਟ ਨੂੰ 27 ਨਵੰਬਰ 2024 ਨੂੰ ਪ੍ਰਕਾਸ਼ਤ ਕਿੱਤੀ ਗਈ ਹੈ। ਰਿਪੋਰਟ ਦੇ ਅਨੁਸਾਰ, “शाहरुख खान ने हॉलीवुड फिल्म ‘मुफासा: द लायन किंग’ के हिंदी वर्जन में अपनी आवाज दी थी। एक्टर ने टीजर में मुफासा की कहानी बताई थी। शाहरुख के अलावा उनके बेटे आर्यन और अबराम खान ने भी मूवी में किरदारों को अपनी आवाज दी थी।”

ਵਧੇਰੇ ਜਾਣਕਾਰੀ ਲਈ, ਅਸੀਂ ਸ਼ਾਹਰੁਖ ਦੀ ਪੀ ਆਰ ਸ਼ਿਲਪਾ ਹਾਂਡਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀਡੀਓ ਨੂੰ ਐਡੀਟੇਡ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ਵੀਡੀਓ ਫਿਲਮ ‘ਮੁਫਾਸਾ ਦ ਲੋਏਨ ਕਿੰਗ’ ਦੇ ਟੀਜ਼ਰ ਦਾ ਹੈ।

ਅੰਤ ਵਿੱਚ, ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਇੱਕ ਵਿਚਾਰਧਾਰਾ ਨਾਲ ਜੁੜੀਆਂ ਪੋਸਟਾਂ ਸਾਂਝਾ ਕਰਦਾ ਹੈ।

ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ‘ਰਾਜਾ’ ਬਾਰੇ ਗੱਲ ਸ਼ਾਹਰੁਖ ਖਾਨ ਦਾ ਵਾਇਰਲ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ, ਉਹ ‘ਮੁਫਾਸਾ ਦ ਲੋਏਨ ਕਿੰਗ’ ਫਿਲਮ ਬਾਰੇ ਗੱਲ ਕਰ ਰਹੇ ਹਨ।

  • Claim Review : ਸ਼ਾਹਰੁਖ ਖਾਨ ਨੇ ਰਾਹੁਲ ਗਾਂਧੀ ਦਾ ਸਮਰਥਨ ਕੀਤਾ।
  • Claimed By : FB User: ਮੋਹਿਨੀ ਨਿਮ ਸਾਗਰ
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later