Fact Check: ਪੰਜਾਬ ਅਤੇ ਹਰਿਆਣਾ ਵਿੱਚ ਆਏ ਹੜ੍ਹਾਂ ਦੀ ਨਹੀਂ ਹੈ ਇਹ ਤਸਵੀਰ, ਗੁੰਮਰਾਹਕੁੰਨ ਦਾਅਵੇ ਨਾਲ ਕੀਤੀ ਜਾ ਰਹੀ ਹੈ ਸ਼ੇਅਰ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਹੜ੍ਹ ਦੀ ਵਾਇਰਲ ਤਸਵੀਰ ਬਾਰੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਇਹ ਤਸਵੀਰ ਹਾਲ ਦੀ ਨਹੀਂ ਹੈ, ਸਗੋਂ 2017 ਵਿੱਚ ਬਿਹਾਰ ਵਿੱਚ ਆਏ ਹੜ੍ਹ ਦੀ ਹੈ। ਪੁਰਾਣੀ ਤਸਵੀਰ ਨੂੰ ਪੰਜਾਬ ਅਤੇ ਹਰਿਆਣਾ ਦੀ ਮੌਜੂਦਾ ਸਥਿਤੀ ਨਾਲ ਜੋੜਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
- By: Pragya Shukla
- Published: Sep 6, 2025 at 05:04 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਹੜ੍ਹ ਦੇ ਪਾਣੀ ਵਿੱਚ ਫਸੇ ਇੱਕ ਵਿਅਕਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਆਦਮੀ ਦੇ ਗਰਦਨ ਤੱਕ ਪਾਣੀ ਭਰਿਆ ਹੋਇਆ ਹੈ। ਇੱਕ ਹੱਥ ਵਿੱਚ, ਉਸਨੇ ਕਿਸ਼ਤੀ ‘ਤੇ ਰੱਖੇ ਅਨਾਜ ਨੂੰ ਫੜਿਆ ਹੋਇਆ ਹੈ ਅਤੇ ਦੂਜੇ ਹੱਥ ਵਿੱਚ ਡੰਡਾ ਫੜਿਆ ਹੋਇਆ ਹੈ। ਇਸ ਤਸਵੀਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਆਏ ਹੜ੍ਹ ਦੀ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਇਹ ਤਸਵੀਰ ਹਾਲੀਆ ਨਹੀਂ ਹੈ, ਸਗੋਂ 2017 ਵਿੱਚ ਬਿਹਾਰ ਵਿੱਚ ਆਏ ਹੜ੍ਹ ਦੀ ਹੈ। ਪੁਰਾਣੀ ਤਸਵੀਰ ਨੂੰ ਪੰਜਾਬ ਅਤੇ ਹਰਿਆਣਾ ਦੀ ਮੌਜੂਦਾ ਸਥਿਤੀ ਨਾਲ ਜੋੜਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ ‘Kisan Ekta Zindabad’ ਨੇ 30 ਅਗਸਤ 2025 ਨੂੰ ਵਾਇਰਲ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ, “ਸੈਟੇਲਾਈਟ ਤੋਂ ਸਿਰਫ਼ ਧੂੰਆਂ ਹੀ ਦਿਖਦਾ ਹੈ… ਤਬਾਹ ਹੁੰਦੀ ਹਰਿਆਣਾ ਦੀ ਫਸਲ, ਅਤੇ ਡੁੱਬਦਾ ਪੰਜਾਬ ਨਹੀਂ ਦਿਖਦਾ… ਵਾਹਿਗੁਰੂ ਮੇਹਰ ਕਰਿ”

ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਗੂਗਲ ਰਿਵਰਸ ਇਮੇਜ ਰਾਹੀਂ ਫੋਟੋ ਨੂੰ ਸਰਚ ਕੀਤਾ। ਸਾਨੂੰ ਇੰਡੀਆ ਟੀਵੀ ਦੀ ਵੈੱਬਸਾਈਟ ‘ਤੇ ਇੱਕ ਰਿਪੋਰਟ ਵਿੱਚ ਵਾਇਰਲ ਤਸਵੀਰ ਮਿਲੀ। ਰਿਪੋਰਟ ਨੂੰ 17 ਅਗਸਤ 2017 ਨੂੰ ਪ੍ਰਕਾਸ਼ਤ ਕੀਤੀ ਗਈ ਹੈ। ਰਿਪੋਰਟ ਦੇ ਅਨੁਸਾਰ, ਵਾਇਰਲ ਤਸਵੀਰ ਬਿਹਾਰ ਵਿੱਚ ਆਏ ਹੜ੍ਹ ਦੀ ਹੈ। ਰਿਪੋਰਟ ਵਿੱਚ ਹੜ੍ਹ ਦੀਆਂ ਹੋਰ ਵੀ ਅਜਿਹੀਆਂ ਤਸਵੀਰਾਂ ਹਨ।”

ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਦਾਅਵੇ ਨਾਲ ਜੁੜੀ ਕਈ ਨਿਊਜ ਰਿਪੋਰਟਸ ਲਾਈਵ ਮਿੰਟ, ਦ ਹਿੰਦੂ ਅਤੇ ਐਨਡੀਟੀਵੀ ਦੀਆਂ ਵੈੱਬਸਾਈਟਾਂ ‘ਤੇ ਮਿਲੀਆਂ। ਇਹ ਰਿਪੋਰਟਾਂ ਅਗਸਤ 2017 ਵਿੱਚ ਪ੍ਰਕਾਸ਼ਤ ਕੀਤੀਆਂ ਗਈਆਂ ਸਨ।ਜਾਣਕਾਰੀ ਦੇ ਅਨੁਸਾਰ, ਵਾਇਰਲ ਤਸਵੀਰ ਬਿਹਾਰ ਦੇ ਅਰਰੀਆ ਜ਼ਿਲ੍ਹੇ ਵਿੱਚ ਆਏ ਹੜ੍ਹ ਦੀ ਹੈ। ਬਿਹਾਰ ਦੇ 19 ਜ਼ਿਲ੍ਹਿਆਂ ਵਿੱਚ ਹੜ੍ਹ ਕਾਰਨ ਲਗਭਗ ਦੋ ਕਰੋੜ ਲੋਕ ਪ੍ਰਭਾਵਿਤ ਹੋਏ ਸਨ। ਹੜ੍ਹ ਕਾਰਨ 500 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ।”
ਸਾਡੀ ਜਾਂਚ ਦੌਰਾਨ ਸਾਨੂੰ ਹੋਰ ਨਿਊਜ ਰਿਪੋਰਟਾਂ ਵਿੱਚ ਇਹ ਫੋਟੋ ਇਸੇ ਜਾਣਕਾਰੀ ਨਾਲ ਪ੍ਰਕਾਸ਼ਤ ਮਿਲੀ। ਇਮੇਜ ਸਟਾਕ ਵੈੱਬਸਾਈਟ Alamy ‘ਤੇ ਵੀ ਇਸ ਹੜ੍ਹ ਤੋਂ ਪ੍ਰਭਾਵਿਤ ਹੋਏ ਲੋਕਾਂ ਦੀਆਂ ਫੋਟੋਆਂ ਹਨ।

ਵਧੇਰੇ ਜਾਣਕਾਰੀ ਲਈ, ਅਸੀਂ ਦੈਨਿਕ ਜਾਗਰਣ ਪਟਨਾ ਦੇ ਮੁੱਖ ਰਿਪੋਰਟਰ ਜਤਿੰਦਰ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਤਸਵੀਰ ਕਾਫ਼ੀ ਪੁਰਾਣੀ ਹੈ।
ਅੰਤ ਵਿੱਚ ਅਸੀਂ ਫੋਟੋ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 40 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਹੜ੍ਹ ਦੀ ਵਾਇਰਲ ਤਸਵੀਰ ਬਾਰੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਇਹ ਤਸਵੀਰ ਹਾਲ ਦੀ ਨਹੀਂ ਹੈ, ਸਗੋਂ 2017 ਵਿੱਚ ਬਿਹਾਰ ਵਿੱਚ ਆਏ ਹੜ੍ਹ ਦੀ ਹੈ। ਪੁਰਾਣੀ ਤਸਵੀਰ ਨੂੰ ਪੰਜਾਬ ਅਤੇ ਹਰਿਆਣਾ ਦੀ ਮੌਜੂਦਾ ਸਥਿਤੀ ਨਾਲ ਜੋੜਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
- Claim Review : ਪੰਜਾਬ ਅਤੇ ਹਰਿਆਣਾ ਵਿੱਚ ਆਏ ਹੜਾਂ ਦੀ ਫੋਟੋ।
- Claimed By : FB User Kisan Ekta Zindabad
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











