X
X

Fact Check: ਪੰਜਾਬ ਵਿੱਚ ਆਏ ਹੜ੍ਹ ਦੌਰਾਨ ਭਾਖੜਾ ਨਹਿਰ ਵਿੱਚ ਫਸਾ ਹਾਥੀ? ਜਾਣੇ ਵਾਇਰਲ ਵੀਡੀਓ ਦਾ ਸੱਚ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਭਾਖੜਾ ਨਹਿਰ ਵਿੱਚ ਹਾਥੀ ਫੱਸਣ ਦੀ ਇਹ ਘਟਨਾ ਅਸਲ ਵਿੱਚ ਸ਼੍ਰੀਲੰਕਾ ਦੀ ਹੈ। ਵੀਡੀਓ ਨੂੰ ਭਾਖੜਾ ਨਹਿਰ ਦਾ ਦੱਸ ਕੇ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਦੇਸ਼ ਦੇ ਕਈ ਹਿੱਸਿਆਂ ‘ਤੇ ਆਏ ਹੜ੍ਹ ਨਾਲ ਜਾਨਮਾਲ ਦਾ ਬਹੁਤ ਨੁਕਸਾਨ ਹੋਇਆ ਹੈ। ਇਸੇ ਵਿੱਚਕਾਰ ਸੋਸ਼ਲ ਮੀਡਿਆ ‘ਤੇ ਕਈ ਵੀਡੀਓ ਵੀ ਵਾਇਰਲ ਹੋ ਰਹੇ ਹਨ। ਅਜਿਹੇ ਹੀ ਇਕ ਵੀਡੀਓ, ਜਿਸ ਵਿੱਚ ਇੱਕ ਹਾਥੀ ਨੂੰ ਨਹਿਰ ਵਿੱਚ ਫਸੇ ਦੇਖਿਆ ਜਾ ਸਕਦਾ ਹੈ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਭਾਖੜਾ ਨਹਿਰ ਦਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਦਰਅਸਲ ਵਾਇਰਲ ਹੋ ਰਿਹਾ ਵੀਡੀਓ ਭਾਖੜਾ ਨਹਿਰ ਦਾ ਨਹੀਂ ਹੈ। ਇਹ ਵੀਡੀਓ ਸ਼੍ਰੀਲੰਕਾ ਦਾ ਹੈ। ਵੀਡੀਓ ਨੂੰ ਹੁਣ ਭਾਖੜਾ ਨਹਿਰ ਦੇ ਨਾਮ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਇੰਸਟਾਗ੍ਰਾਮ ਯੂਜ਼ਰ ‘feroze_puriya’ ਨੇ (ਆਰਕਾਈਵ ਲਿੰਕ) ਵਾਇਰਲ ਵੀਡੀਓ ਨੂੰ ਸ਼ੇਅਰ ਕਰ ਲਿਖਿਆ ਹੈ, “ਬੇਬੱਸ ਹੋ ਗਏ ਹੋਣ ਜਾਨਵਰ ਵੀ ਬਚਾਰੇ #feroze_puriya #rajferozepuriya #punjabflood #prayforpunjab #like #floodinpunjab #reels”

ਵੀਡੀਓ ਉੱਤੇ ਲਿਖਿਆ ਹੋਇਆ ਹੈ: ਜਾਨਵਰ ਵੀ ਬੇਬੱਸ ਹੋ ਗਏ ਰੱਬਾ ਮੇਹਰ ਕਰ ਭਾਖੜਾ ਨਹਿਰ ਚ ਫਸ ਗਿਆ ਹਾਥੀ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਦੇ ਕਈ ਕੀਫਰੇਮ ਕੱਢੇ ਅਤੇ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਉਨ੍ਹਾਂ ਨੂੰ ਸਰਚ ਕੀਤਾ। ਸਾਨੂੰ NewsWire ਦੇ ਅਧਿਕਾਰਕ ਐਕਸ ਅਕਾਊਂਟ ‘ਤੇ ਵਾਇਰਲ ਵੀਡੀਓ ਨਾਲ ਮਿਲਦਾ-ਜੁਲਦਾ ਵੀਡੀਓ ਮਿਲਾ। ਵੀਡੀਓ ਨੂੰ 24 ਜੁਲਾਈ 2025 ਨੂੰ ਸ਼ੇਅਰ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ,”ਵੀਡੀਓ ਸ਼੍ਰੀਲੰਕਾ ਦੇ ਮਦਰੂ ਓਆ ਜੈਡ ਡੀ ਕੈਨਾਲ ਦਾ ਹੈ। ਜਿੱਥੇ ਪਾਣੀ ਪੀਣ ਲਈ ਆਇਆ ਇੱਕ ਜੰਗਲੀ ਹਾਥੀ ਗਿਰ ਗਿਆ ਸੀ।”

https://twitter.com/NewsWireLK/status/1948307759197200862

ਸਾਨੂੰ ਵਾਇਰਲ ਵੀਡੀਓ @YTShortBoomMix ਨਾਮ ਦੇ ਯੂਟਿਊਬ ਚੈਨਲ ‘ਤੇ ਮਿਲਾ। 25 ਜੁਲਾਈ 2025 ਨੂੰ ਵੀਡੀਓ ਅਪਲੋਡ ਕੀਤਾ ਗਿਆ ਹੈ। ਵੀਡੀਓ ਵਿੱਚ ਇਸਨੂੰ ਸ਼੍ਰੀਲੰਕਾ ਦਾ ਦੱਸਿਆ ਗਿਆ ਹੈ।

ਸਾਨੂੰ ਵੀਡੀਓ ਨਾਲ ਜੁੜੀ ਖਬਰ lankasara.com ਦੀ ਵੈਬਸਾਈਟ ‘ਤੇ ਮਿਲੀ। 22 ਜਨਵਰੀ 2024 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ, ਜੈਡ ਡੀ ਨਹਿਰ ਵਿੱਚ ਇੱਕ ਹਾਥੀ ਪਾਣੀ ਪੀਣ ਗਿਆ ਸੀ ਅਤੇ ਉੱਥੇ ਫਸ ਗਿਆ। ਛੇ ਘੰਟੇ ਬਾਅਦ ਉਸਨੂੰ ਕੱਢਿਆ ਗਿਆ।

ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਦੇਖੀ ਜਾ ਸਕਦੀ ਹੈ

ਵਧੇਰੇ ਜਾਣਕਾਰੀ ਲਈ ਅਸੀਂ ਹਿਮਾਚਲ ਪ੍ਰਦੇਸ਼ ਵਿੱਚ ਬਿਲਾਸਪੁਰ ਦੇ ਜ਼ਿਲ੍ਹਾ ਇੰਚਾਰਜ ਮੁਨੀਸ਼ ਗਾਰਿਆ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਭਾਖੜਾ ਨਹਿਰ ਦਾ ਨਹੀਂ ਹੈ। ਇੱਥੇ ਅਜਿਹੀ ਕੋਈ ਘਟਨਾ ਨਹੀਂ ਹੋਈ ਹੈ।

ਅੰਤ ਵਿੱਚ, ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਇੱਕ ਵਿਚਾਰਧਾਰਾ ਨਾਲ ਸਬੰਧਤ ਪੋਸਟਾਂ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਭਾਖੜਾ ਨਹਿਰ ਵਿੱਚ ਹਾਥੀ ਫੱਸਣ ਦੀ ਇਹ ਘਟਨਾ ਅਸਲ ਵਿੱਚ ਸ਼੍ਰੀਲੰਕਾ ਦੀ ਹੈ। ਵੀਡੀਓ ਨੂੰ ਭਾਖੜਾ ਨਹਿਰ ਦਾ ਦੱਸ ਕੇ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ।

  • Claim Review : ਭਾਖੜਾ ਨਹਿਰ ਚ ਫਸ ਗਿਆ ਹਾਥੀ।
  • Claimed By : Insta User- feroze_puriya
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later