Fact Check: ਪੁਲਿਸ ਠਾਣੇ ਵਿੱਚ ਮਹਿਲਾ ਨੂੰ ਧੱਕਾ ਦਿੰਦੇ ਦਰੋਗਾ ਦਾ ਇਹ ਵੀਡੀਓ ਚਾਰ ਸਾਲ ਪੁਰਾਣਾ ਹੈ
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਮਹਿਲਾ ਨੂੰ ਧੱਕੇ ਦਿੰਦੇ ਦਰੋਗਾ ਦਾ ਵਾਇਰਲ ਵੀਡੀਓ ਹਾਲੀਆ ਨਹੀਂ, ਸੰਗੋ ਸਾਲ 2021 ਦਾ ਹੈ। ਕੁਝ ਲੋਕ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਕੇ ਗੁਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
- By: Jyoti Kumari
- Published: Oct 28, 2025 at 03:43 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਦਰੋਗਾ ਨੂੰ ਔਰਤਾਂ ਨਾਲ ਬਦਸਲੂਕੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਰੋਗਾ ਇੱਕ ਮਹਿਲਾ ਨੂੰ ਧੱਕਾ ਦਿੰਦੇ ਹੋਏ ਨਜਰ ਆ ਰਿਹਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ ਹੈ। ਅਸਲ ਵਿੱਚ ਇਹ ਘਟਨਾ ਝਾਂਸੀ ਦੀ ਸਾਲ 2021 ਦੀ ਹੈ, ਜਿਸਨੂੰ ਹੁਣ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸੰਬਧ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ ਬਾਬਾ ਸੁਖਦੇਵ ਸਿੰਘ ਨੱਤ ਨੇ 21 ਅਕਤੂਬਰ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ਉੱਤੇ ਲਿਖਿਆ ਹੋਇਆ ਹੈ,“ਯੂਪੀ ਪੁਲਿਸ ਦੀ ਗੁੰਡਾਗਰਦੀ
ਔਰਤ ਦੇ ਮਾੜੇ ਥੱਪੜ”
ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।

ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਦੀ ਮੱਦਦ ਨਾਲ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ ਏਬੀਪੀ ਦੀ ਵੈਬਸਾਈਟ ‘ਤੇ ਮਿਲੀ। 14 ਅਗਸਤ 2021 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਝਾਂਸੀ ਦੇ ਇੱਕ ਥਾਣੇ ਵਿੱਚ ਮਹਿਲਾ ਨੂੰ ਧੱਕਾ ਦੇਣ ਦੇ ਆਰੋਪ ਵਿੱਚ ਇੱਕ ਦਰੋਗਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮਹਿਲਾ ਨਾਲ ਦੁਰਵਿਵਹਾਰ ਕਰਨ ਵਾਲੇ ਦਰੋਗਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਰਵਾਈ ਕੀਤੀ ਗਈ।”

ਸਾਨੂੰ ABP Ganga ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਵੀਡੀਓ ਮਿਲਾ। 13 ਅਗਸਤ 2021 ਨੂੰ ਅਪਲੋਡ ਵੀਡੀਓ ਵਿੱਚ ਦੱਸਿਆ ਗਿਆ ਹੈ,”ਝਾਂਸੀ ਦੇ ਇੱਕ ਠਾਣੇ ਵਿੱਚ ਫਰਿਆਦੀ ਔਰਤਾਂ ਨਾਲ ਦਰੋਗਾ ਨੇ ਦੁਰਵਿਵਹਾਰ ਕੀਤਾ। ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਰੋਗਾ ਨੂੰ ਮੁਅੱਤਲ ਕਰ ਦਿੱਤਾ ਸੀ।”
ਦੈਨਿਕ ਭਾਸਕਰ ਦੀ ਵੈਬਸਾਈਟ ‘ਤੇ ਵੀ ਵੀਡੀਓ ਨਾਲ ਜੁੜੀ ਖਬਰ ਮਿਲੀ। ਚਾਰ ਸਾਲ ਪਹਿਲਾ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਝਾਂਸੀ ਵਿੱਚ ਇਕ ਦਰੋਗਾ ਦਾ ਔਰਤ ਨਾਲ ਦੁਰਵਿਵਹਾਰ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਧਿਰ ਜ਼ਮੀਨੀ ਵਿਵਾਦ ਨੂੰ ਲੈ ਕੇ ਸੁਣਵਾਈ ਨਾ ਹੋਣ ‘ਤੇ ਠਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਆਇਆ ਸੀ। ਇਸ ਵਿੱਚ ਕੁਝ ਔਰਤਾਂ ਵੀ ਸਨ। ਇਸ ਦੌਰਾਨ ਦਰੋਗਾ ਨੇ ਮਹਿਲਾ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਨੂੰ ਧੱਕਾ ਦੇ ਕੇ ਗਿਰਾ ਦਿੱਤਾ ਸੀ। ਪੀੜਿਤ ਮਹਿਲਾ ਦੇ ਪੁੱਤਰ ਨੇ ਇਹ ਸਾਰੀ ਘਟਨਾ ਆਪਣੇ ਮੋਬਾਈਲ ‘ਤੇ ਰਿਕਾਰਡ ਕਰ ਲਈ ਸੀ।”
ਵਾਇਰਲ ਵੀਡੀਓ ਨਾਲ ਜੁੜੀ ਹੋਰ ਰਿਪੋਰਟਸ ਇੱਥੇ ਪੜ੍ਹੋ।
ਅਸੀਂ ਵੀਡੀਓ ਨੂੰ ਝਾਂਸੀ ਵਿੱਚ ਦੈਨਿਕ ਜਾਗਰਣ ਦੇ ਰਿਪੋਰਟਰ ਰਘੁਵੀਰ ਸ਼ਰਮਾ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਵੀਡੀਓ ਨੂੰ ਪੁਰਾਣਾ ਦੱਸਿਆ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ 49 ਹਜਾਰ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਮਹਿਲਾ ਨੂੰ ਧੱਕੇ ਦਿੰਦੇ ਦਰੋਗਾ ਦਾ ਵਾਇਰਲ ਵੀਡੀਓ ਹਾਲੀਆ ਨਹੀਂ, ਸੰਗੋ ਸਾਲ 2021 ਦਾ ਹੈ। ਕੁਝ ਲੋਕ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਕੇ ਗੁਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
- Claim Review : ਮਹਿਲਾ ਨੂੰ ਧੱਕਾ ਦਿੰਦੇ ਦਰੋਗਾ ਦਾ ਇਹ ਵੀਡੀਓ ਹਾਲੀਆ ਹੈ।
- Claimed By : FB User- ਬਾਬਾ ਸੁਖਦੇਵ ਸਿੰਘ ਨੱਤ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











