X
X

Fact Check: ਹੈਲੀਕਾਪਟਰ ‘ਤੇ ਲਟਕ ਕੇ ਜਾਂਦੇ ਆਦਮੀ ਦਾ ਇਹ ਵੀਡੀਓ ਬਿਹਾਰ ਨਹੀਂ, ਕੇਨਯਾ ਦਾ ਹੈ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਹੈਲੀਕਾਪਟਰ ‘ਤੇ ਲਟਕ ਕੇ ਜਾਂਦੇ ਆਦਮੀ ਦਾ ਇਹ ਵੀਡੀਓ ਬਿਹਾਰ ਨਹੀਂ, ਸੰਗੋ ਕੇਨਯਾ ਦਾ ਹੈ। ਕੁਝ ਲੋਕ ਕੇਨਯਾ ਵਿੱਚ ਸਾਲ 2025 ਵਿੱਚ ਵਾਪਰੀ ਘਟਨਾ ਦੇ ਵੀਡੀਓ ਨੂੰ ਬਿਹਾਰ ਦਾ ਦੱਸ ਕੇ ਫਰਜੀ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਆਦਮੀ ਨੂੰ ਹੈਲੀਕਾਪਟਰ ‘ਤੇ ਲਟਕ ਕੇ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਬਿਹਾਰ ਦਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਅਸਲ ਵਿੱਚ ਇਹ ਵੀਡੀਓ ਬਿਹਾਰ ਨਹੀਂ, ਸੰਗੋ ਸਾਲ 2025 ਦਾ ਕੇਨਯਾ ਦਾ ਹੈ। ਲੋਕ ਕੇਨਯਾ ਦੇ ਵੀਡੀਓ ਨੂੰ ਬਿਹਾਰ ਦੇ ਨਾਮ ‘ਤੇ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਕੀ ਹੈ ਵਾਇਰਲ ਵੀਡੀਓ ਵਿੱਚ?

ਫੇਸਬੁੱਕ ਯੂਜ਼ਰ ‘Royal Media News’ 2 ਨਵੰਬਰ 2025 ਨੂੰ (ਆਰਕਾਈਵ ਲਿੰਕ) ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਇਹ ਸਿਰਫ ਬਿਹਾਰ ਚ ਹੀ ਹੋ ਸਕਦਾ ਹੈ।”

ਵੀਡੀਓ ਉੱਤੇ ਲਿਖਿਆ ਹੋਇਆ ਹੈ: BIHAR
हेलीकॉप्टर उड़ान भरने लगा, व्यक्ति पायदान पकड़ लटक गया – जान जोखिम में डाल दी, मचा हड़कंप!

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਦੀ ਮੱਦਦ ਨਾਲ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ indianexpress.com ਦੀ ਵੈਬਸਾਈਟ ‘ਤੇ ਮਿਲੀ। 19 ਅਪ੍ਰੈਲ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਇਹ ਵੀਡੀਓ ਕੇਨਯਾ ਦਾ ਹੈ। ਜਿੱਥੇ ਇੱਕ ਆਦਮੀ ਨੇ ਹੈਲੀਕਾਪਟਰ ਦੇ ਯਾਤਰੀਆਂ ਤੋਂ ਪੈਸੇ ਅਤੇ ਲਿਫਟ ਦੀ ਮੰਗੀ ਸੀ। ਜਦੋਂ ਇਨਕਾਰ ਕੀਤਾ ਗਿਆ, ਤਾਂ ਉਸਨੇ ਹੈਲੀਕਾਪਟਰ ਦੇ ਉਡਦੇ ਹੀ ਉਸਨੂੰ ਫੜਨ ਦੀ ਖਤਰਨਾਕ ਹਰਕਤ ਕੀਤੀ।

ਵੀਡੀਓ @kenyanmagazine ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਮਿਲਾ। 14 ਅਪ੍ਰੈਲ 2025 ਨੂੰ ਅਪਲੋਡ ਵੀਡੀਓ ਨਾਲ ਦੱਸਿਆ ਗਿਆ, ਕਿ ਇਹ ਵੀਡੀਓ ਕੇਨਯਾ ਦਾ ਹੈ।

ਸਾਨੂੰ ਵੀਡੀਓ EDHUB ਦੇ ਵੇਰੀਫਾਈਡ ਐਕਸ ਹੈਂਡਲ ‘ਤੇ ਮਿਲਾ। 14 ਅਪ੍ਰੈਲ 2025 ਨੂੰ ਸ਼ੇਅਰ ਕੀਤੀ ਗਈ ਪੋਸਟ ਨਾਲ ਦੱਸਿਆ ਗਿਆ,A dramatic incident unfolded when a Kenyan man clung to the landing gear of a helicopter carrying popular YouTuber Oga Obinna, posing a serious safety threat. The man was eventually dropped off on a farm.” (ਵੀਡੀਓ ਨੂੰ ਕੇਨਯਾ ਦਾ ਦੱਸਿਆ ਗਿਆ ਹੈ।)

https://twitter.com/eddie_wrt/status/1911675976653721756

ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੋ।

ਅਸੀਂ ਵੀਡੀਓ ਨੂੰ ਲੈ ਕੇ ਦੈਨਿਕ ਜਾਗਰਣ ਪਟਨਾ ਦੇ ਸੰਪਾਦਕੀ ਪ੍ਰਭਾਰੀ ਅਸ਼ਵਨੀ ਕੁਮਾਰ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਦਾ ਬਿਹਾਰ ਨਾਲ ਕੋਈ ਸੰਬੰਧ ਨਹੀਂ ਹੈ।

ਪੜਤਾਲ ਦੇ ਅੰਤ ਵਿੱਚ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 3 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਹੈਲੀਕਾਪਟਰ ‘ਤੇ ਲਟਕ ਕੇ ਜਾਂਦੇ ਆਦਮੀ ਦਾ ਇਹ ਵੀਡੀਓ ਬਿਹਾਰ ਨਹੀਂ, ਸੰਗੋ ਕੇਨਯਾ ਦਾ ਹੈ। ਕੁਝ ਲੋਕ ਕੇਨਯਾ ਵਿੱਚ ਸਾਲ 2025 ਵਿੱਚ ਵਾਪਰੀ ਘਟਨਾ ਦੇ ਵੀਡੀਓ ਨੂੰ ਬਿਹਾਰ ਦਾ ਦੱਸ ਕੇ ਫਰਜੀ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

  • Claim Review : ਇਹ ਵੀਡੀਓ ਬਿਹਾਰ ਦਾ ਹੈ।
  • Claimed By : FB User-Royal Media News
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later