Fact Check: ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਪਹਿਲਾਂ ਦਾ ਹੈ ਧਰਮਿੰਦਰ, ਸੰਨੀ ਅਤੇ ਬੌਬੀ ਦਿਓਲ ਦਾ ਇਹ ਵੀਡੀਓ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਧਰਮਿੰਦਰ ਦਿਓਲ ਦਾ ਸੰਨੀ ਅਤੇ ਬੌਬੀ ਦਿਓਲ ਨਾਲ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ। ਦਰਅਸਲ ਇਹ ਵੀਡੀਓ ਸਾਲ 2024 ਦਾ ਹੈ, ਜਦੋਂ ਉਨ੍ਹਾਂ ਨੇ ਪ੍ਰਸ਼ੰਸ਼ਕਾਂ ਨਾਲ ਆਪਣਾ 89 ਵਾਂ ਜਨਮਦਿਨ ਮਨਾਇਆ ਸੀ। ਉਸੇ ਪੁਰਾਣੇ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Nov 13, 2025 at 02:29 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਬਾਲੀਵੁੱਡ ਅਭਿਨੇਤਾ ਧਰਮਿੰਦਰ ਦਿਓਲ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਾਲਾਂਕਿ, ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਧਰਮਿੰਦਰ ਦਾ ਇਲਾਜ ਹੁਣ ਘਰ ਵਿੱਚ ਹੀ ਚਲੇਗਾ। ਇਸ ਦੌਰਾਨ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਧਰਮਿੰਦਰ ਨੂੰ ਸੰਨੀ ਅਤੇ ਬੌਬੀ ਦਿਓਲ ਨਾਲ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਧਰਮਿੰਦਰ ਦੇ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਦਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਦਰਅਸਲ ਇਹ ਵੀਡੀਓ ਹਾਲ ਦਾ ਨਹੀਂ, ਸਗੋਂ ਸਾਲ 2024 ਦਾ ਹੈ। ਜਦੋਂ ਧਰਮਿੰਦਰ ਨੇ ਆਪਣਾ 89 ਵਾਂ ਜਨਮਦਿਨ ਮਨਾਇਆ ਸੀ। ਉਸੇ ਪੁਰਾਣੇ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ ‘Garib Man’ ਨੇ 12 ਨਵੰਬਰ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ ਹੈ। ਕੈਪਸ਼ਨ ਵਿੱਚ ਲਿਖਿਆ ਹੈ,”ਧਰਮਿੰਦਰ ਜੀ ਹੁਣ ਛੁੱਟੀ ਲੈ ਕੇ ਆ ਰਹੇ ਨੇ ਹਸਪਤਾਲ ਚੋਂ ਗੁਰੂ ਪਾਤਸ਼ਾਹ ਅੱਗੇ ਲੰਮੀ ਉਮਰ ਦੀ ਅਰਦਾਸ ਕਰਦੇ !”
ਵੀਡੀਓ ਉੱਤੇ ਲਿਖਿਆ ਹੋਇਆ ਹੈ: ਧਰਮਿੰਦਰ ਜੀ ਹਸਪਤਾਲ ਚੋਂ ਛੁੱਟੀ ਲੈ ਕੇ ਬਾਹਰ ਆ ਰਹੇ ਨੇ ! ਗ੍ਰਿਫ਼ਤਾਰ ਕੀਤਾ।”

ਪੜਤਾਲ
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਸੰਬੰਧਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਵੀਡੀਓ Bol Bollywood ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਮਿਲਾ। ਵੀਡੀਓ ਨੂੰ 8 ਦਸੰਬਰ 2024 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ, ਵੀਡੀਓ ਧਰਮਿੰਦਰ ਦੇ 89ਵੇਂ ਜਨਮਦਿਨ ਦਾ ਹੈ। ਇਸ ਦੌਰਾਨ ਉਨ੍ਹਾਂ ਨਾਲ ਸੰਨੀ ਅਤੇ ਬੌਬੀ ਵੀ ਸਨ।
ਸਾਨੂੰ ਵੀਡੀਓ ਨਾਲ ਜੁੜੀ ਜਾਣਕਾਰੀ ਦੈਨਿਕ ਜਾਗਰਣ ਦੀ ਇੱਕ ਖਬਰ ਵਿੱਚ ਮਿਲੀ। 8 ਦਸੰਬਰ 2024 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ, ਧਰਮਿੰਦਰ ਨੇ ਆਪਣਾ 89ਵਾਂ ਜਨਮਦਿਨ ਮਨਾਇਆ। ਇਸ ਦੌਰਾਨ ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਪਿਤਾ ਧਰਮਿੰਦਰ ਦਾ ਕੇਕ ਕੱਟਣ ਦਾ ਜਸ਼ਨ ਵੀ ਪੂਰਾ ਕੀਤਾ।
ਵੀਡੀਓ ਨਾਲ ਜੁੜੀ ਹੋਰ ਨਿਊਜ਼ ਰਿਪੋਰਟ ਇੱਥੇ ਦੇਖੋ।
ਪੜਤਾਲ ਵਿੱਚ ਅੱਗੇ ਅਸੀਂ ਗੂਗਲ ‘ਤੇ ਸਰਚ ਕੀਤਾ। ਸਾਨੂੰ ਨਿਊਜ਼ ਏਜੰਸੀ ਪੀਟੀਆਈ ਦੇ ਅਧਿਕਾਰਕ ਐਕਸ ਹੈਂਡਲ ‘ਤੇ 12 ਨਵੰਬਰ 2025 ਨੂੰ ਇੱਕ ਪੋਸਟ ਮਿਲੀ, ਜਿਸ ਵਿੱਚ ਬ੍ਰੀਚ ਕੈਂਡੀ ਹਸਪਤਾਲ, ਮੁੰਬਈ ਦੇ ਡਾ. ਪ੍ਰਤਿਤ ਸਮਦਾਨੀ ਦੁਆਰਾ ਮੀਡੀਆ ਮੌਜੂਦ ਹੈ। ਇਸ ਵਿੱਚ ਉਨ੍ਹਾਂ ਨੇ ਪੁਸ਼ਟੀ ਕੀਤੀ, “ਧਰਮਿੰਦਰ ਜੀ ਨੂੰ ਅੱਜ ਸਵੇਰੇ 7:30 ਵਜੇ ਬ੍ਰੀਚ ਕੈਂਡੀ ਹਸਪਤਾਲ ਤੋਂ ਡਿਸਚਾਰਜ ਹੋ ਗਏ ਹਨ। ਉਨ੍ਹਾਂ ਦਾ ਇਲਾਜ ਅਤੇ ਰਿਕਵਰੀ ਘਰ ਵਿੱਚ ਜਾਰੀ ਰਹੇਗੀ।”
ਵਧੇਰੇ ਜਾਣਕਾਰੀ ਲਈ, ਅਸੀਂ ਮੁੰਬਈ ਵਿੱਚ ਬਾਲੀਵੁੱਡ ਨੂੰ ਕਵਰ ਕਰਨ ਵਾਲੀ ਦੈਨਿਕ ਜਾਗਰਣ ਦੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਧਰਮਿੰਦਰ ਦਾ ਇਹ ਵੀਡੀਓ ਉਨ੍ਹਾਂ ਦੇ ਜਨਮਦਿਨ ਦਾ ਹੈ, ਜਦੋਂ ਉਨ੍ਹਾਂ ਨੇ ਆਪਣੇ ਪੁੱਤਰਾਂ ਅਤੇ ਪ੍ਰਸ਼ੰਸ਼ਕਾਂ ਨਾਲ ਆਪਣਾ 89ਵਾਂ ਜਨਮਦਿਨ ਮਨਾਇਆ ਸੀ।
ਅੰਤ ਵਿੱਚ, ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ ਤਿੰਨ ਲੱਖ 51 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਧਰਮਿੰਦਰ ਦਿਓਲ ਦਾ ਸੰਨੀ ਅਤੇ ਬੌਬੀ ਦਿਓਲ ਨਾਲ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ। ਦਰਅਸਲ ਇਹ ਵੀਡੀਓ ਸਾਲ 2024 ਦਾ ਹੈ, ਜਦੋਂ ਉਨ੍ਹਾਂ ਨੇ ਪ੍ਰਸ਼ੰਸ਼ਕਾਂ ਨਾਲ ਆਪਣਾ 89 ਵਾਂ ਜਨਮਦਿਨ ਮਨਾਇਆ ਸੀ। ਉਸੇ ਪੁਰਾਣੇ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਇਹ ਵੀਡੀਓ ਧਰਮਿੰਦਰ ਦੇ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਦੀ ਹੈ।
- Claimed By : ਫੇਸਬੁੱਕ ਯੂਜ਼ਰ -Garib Man
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











