Fact Check: ਸਰਕਾਰ ਤੋਂ ਮਦਦ ਮੰਗਦੇ ਸਿਪਾਹੀ ਦਾ ਇਹ ਵੀਡੀਓ AI-Generated ਹੈ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸਰਕਾਰ ਤੋਂ ਮਦਦ ਮੰਗਦੇ ਫੌਜੀ ਦਾ ਇਹ ਵਾਇਰਲ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਆਰਾ ਬਣਾਇਆ ਗਿਆ ਹੈ ਅਤੇ ਇਹ ਫਰਜੀ ਹੈ।
- By: Pallavi Mishra
- Published: Dec 1, 2025 at 02:48 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼): ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਸਿਪਾਹੀ ਨੂੰ ਕਥਿਤ ਤੌਰ ‘ਤੇ ਸਰਕਾਰ ਤੋਂ ਮਦਦ ਮੰਗਦੇ ਹੋਏ ਦੇਖਿਆ ਜਾ ਸਕਦਾ ਹੈ। ਬਹੁਤ ਸਾਰੇ ਯੂਜ਼ਰ ਇਸ ਕਲਿੱਪ ਨੂੰ ਅਸਲੀ ਮੰਨ ਕੇ ਸਾਂਝਾ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਵਾਇਰਲ ਕਲਿੱਪ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਆਰਾ ਬਣਾਈ ਗਈ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਇੰਸਟਾਗ੍ਰਾਮ ਯੂਜ਼ਰ pappukhan7592 ( ਆਰਕਾਈਵ ਲਿੰਕ ) ਨੇ 21 ਨਵੰਬਰ 2025 ਨੂੰ ਇਹ ਪੋਸਟ ਸਾਂਝੀ ਕੀਤੀ ਹੈ। ਵੀਡੀਓ ਵਿੱਚ, ਇੱਕ ਸਿਪਾਹੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, “ਕਿਰਪਾ ਮੇਰੀ ਮਦਦ ਕਰੋ। ਇਸ ਵੀਡੀਓ ਨੂੰ ਵੱਧ ਸ਼ੇਅਰ ਕਰੋ। ਇੱਥੇ ਬਹੁਤ ਲੜਾਈ ਹੋ ਰਹੀ ਹੈ। ਮੇਰੇ ਨਾਲ ਦੇ 10 ਸਾਥੀ ਮਾਰੇ ਜਾ ਚੁਕੇ ਹਨ, ਅਤੇ ਮੈਂ ਇਕੱਲਾ ਹੀ ਬਚਿਆ ਹਾਂ। ਇਸ ਵੀਡੀਓ ਨੂੰ ਸਾਂਝਾ ਕਰੋ ਤਾਂ ਜੋ ਇਹ ਸਾਰਿਆਂ ਤੱਕ ਪਹੁੰਚ ਸਕੇ।” ਕੈਪਸ਼ਨ ਵਿੱਚ ਲਿਖਿਆ ਹੈ, “ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਇਹ ਸਾਡੇ ਦੇਸ਼ ਦੇ ਸੈਨਿਕ ਹਨ।”

ਪੜਤਾਲ
ਅਸੀਂ ਵੀਡੀਓ ਦੀ ਜਾਂਚ ਕਰਦੇ ਹੋਏ ਸਭ ਤੋਂ ਪਹਿਲਾਂਵੀਡੀਓ ਨੂੰ ਧਿਆਨ ਨਾਲ ਦੇਖਿਆ। ਸਾਨੂੰ ਇਸ ਵਿੱਚ ਕੁਝ ਖਾਮੀਆਂ ਨਜ਼ਰ ਆਈਆਂ। ਉਦਾਹਰਣ ਵਜੋਂ, ਸਿਪਾਹੀ ਦੇ ਹੱਥ ਦੀ ਹਰਕਤ ਰੋਬੋਟ ਵਰਗੀ ਲੱਗ ਰਹੀ ਹੈ। ਸਾਨੂੰ ਸ਼ੱਕ ਹੋਇਆ ਕਿ ਇਹ ਵੀਡੀਓ ਏਆਈ ਦੁਆਰਾ ਬਣਾਇਆ ਗਿਆ ਹੈ।
ਜਾਂਚ ਕਰਨ ਲਈ, ਅਸੀਂ ਇਸ ਵੀਡੀਓ ਨੂੰ AI ਡਿਟੇਕਸ਼ਨ ਟੂਲ ਨਾਲ ਟੈਸਟ ਕਰਨ ਦਾ ਫੈਸਲਾ ਕੀਤਾ। ਏਆਈ ਡਿਟੇਕਸ਼ਨ ਟੂਲ Hive Moderation ਨੇ 99% ਤੋਂ ਵੱਧ ਸੰਭਾਵਨਾ ਦੱਸੀ ਕਿ ਵੀਡੀਓ ਨੂੰ ਏਆਈ ਦੁਆਰਾ ਤਿਆਰ ਕੀਤਾ ਹੈ।

ਇੱਕ ਹੋਰ ਟੂਲ ਸਾਈਟ ਇੰਜਣ ਨੇ ਸਕ੍ਰੀਨਸ਼ਾਟ ਦੇ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ 99 ਪ੍ਰਤੀਸ਼ਤ ਤੋਂ ਵੱਧ ਦੱਸੀ ਹੈ।

Decopy.ai ਟੂਲ ਨੇ ਵੀ ਵੀਡੀਓ ਦੇ ਸਕ੍ਰੀਨਸ਼ਾਟ ਦੇ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ 99 ਪ੍ਰਤੀਸ਼ਤ ਦੱਸੀ ਹੈ।

ਅਸੀਂ ਵਾਇਰਲ ਵੀਡੀਓ ਨੂੰ ਏਆਈ ਮਾਹਰ ਅਜ਼ਹਰ ਮਾਚਵੇ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਵੀਡੀਓ ਏਆਈ ਦੁਆਰਾ ਤਿਆਰ ਕੀਤਾ ਗਿਆ ਹੈ।
ਵਾਇਰਲ ਪੋਸਟ ਨੂੰ ਇੰਸਟਾਗ੍ਰਾਮ ਯੂਜ਼ਰ pappukhan7592 ਦੁਆਰਾ ਸਾਂਝਾ ਕੀਤਾ ਗਿਆ ਸੀ, ਜਿਸਨੂੰ ਲਗਭਗ 26,000 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸਰਕਾਰ ਤੋਂ ਮਦਦ ਮੰਗਦੇ ਫੌਜੀ ਦਾ ਇਹ ਵਾਇਰਲ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਆਰਾ ਬਣਾਇਆ ਗਿਆ ਹੈ ਅਤੇ ਇਹ ਫਰਜੀ ਹੈ।
- Claim Review : ਸਰਕਾਰ ਤੋਂ ਮਦਦ ਮੰਗਦੇ ਸੈਨਾ ਦੇ ਜਵਾਨ ਦਾ ਵੀਡੀਓ
- Claimed By : Instagram User pappukhan7592
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











