X
X

Fact Check : ਦਿੱਲੀ ਵਿੱਚ ਵਰੁਣ ਧਵਨ ਦੀ ਕੁੱਟਾਈ ਦਾ ਦਾਅਵਾ ਫੇਕ,ਮੁੰਬਈ ਦਾ ਵੀਡੀਓ ਫਰਜੀ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ ਦੀ ਜਾਂਚ ਵਿਚ ਵਾਇਰਲ ਦਾਅਵਾ ਗਲਤ ਸਾਬਤ ਹੋਇਆ। ਦਿੱਲੀ ਵਿੱਚ ਐਕਟਰ ਵਰੁਣ ਧਵਨ ਦੀ ਕੁੱਟਾਈ ਦੇ ਦਾਅਵੇ ਨਾਲ ਵਾਇਰਲ ਵੀਡੀਓ ਅਸਲ ਵਿੱਚ ਮੁੰਬਈ ਦਾ ਹੈ। ਕੁਝ ਲੋਕ ਮੁੰਬਈ ਦੀ ਪੁਰਾਣੀ ਵੀਡੀਓ ਨੂੰ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਜ਼ ‘ਤੇ ਅਭਿਨੇਤਾ ਵਰੁਣ ਧਵਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਕੁਝ ਲੋਕ ਵਰੁਣ ਦੀ ਵੀਡੀਓ ਬਣਾ ਰਹੇ ਹਨ। ਹੁਣ ਕੁਝ ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਸਾਂਝਾ ਕਰ ਦਾਅਵਾ ਕਰ ਰਹੇ ਹਨ ਕਿ ਵਰੁਣ ਧਵਨ ਦੀ ਦਿੱਲੀ ਵਿੱਚ ਕੁੱਟਾਈ ਹੋਈ ਹੈ। ਬਹੁਤ ਸਾਰੇ ਯੂਜ਼ਰਸ ਇਸ ਵੀਡੀਓ ਨੂੰ ਵਰੁਣ ਧਵਨ ‘ਤੇ ਹਮਲੇ ਦੇ ਦਾਅਵੇ ਨਾਲ ਵੀ ਸਾਂਝਾ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਦਾਅਵਾ ਗਲਤ ਸਾਬਤ ਹੋਇਆ। ਵਰੁਣ ਧਵਨ ਦਾ ਇਹ ਵੀਡੀਓ ਦਿੱਲੀ ਦਾ ਨਹੀਂ ਹੈ, ਬਲਕਿ ਮੁੰਬਈ ਵਿੱਚ ਵਰਸੋਵਾ ਦੀ ਪੁਰਾਣੀ ਵੀਡੀਓ ਹੈ। ਜਿਸਨੂੰ ਹੁਣ ਕੁਝ ਯੂਜ਼ਰਸ ਹਾਲੀਆ ਦੱਸ ਕੇ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਇੰਸਟਾਗ੍ਰਾਮ ਯੂਜ਼ਰ Bjeshruchi ਨੇ ਵੀਡੀਓ ਨੂੰ ਪੋਸਟ ਕਰ ਦਾਅਵਾ ਕੀਤਾ ਹੈ, “Varun dhavan ki delhi ਵਿੱਚ ਕੁੱਟਾਈ”

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਜਾਂਚ ਕਰਨ ਲਈ, ਅਸੀਂ ਪਹਿਲਾਂ ਸਬੰਧਤ ਕੀਵਰਡ ਨਾਲ ਸਰਚ ਕੀਤਾ।ਸਾਨੂੰ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲੀ। ਵਰੁਣ ਧਵਨ ਬਾਲੀਵੁੱਡ ਦਾ ਇੱਕ ਵੱਡਾ ਨਾਮ ਹੈ, ਜੇ ਉਨ੍ਹਾਂ ਨਾਲ ਅਜਿਹਾ ਕੁਝ ਵੀ ਵਾਪਰਿਆ ਹੁਣ, ਤਾਂ ਇਹ ਖ਼ਬਰ ਸੁਰਖੀਆਂ ਵਿੱਚ ਹੋਣੀ ਸੀ, ਪਰ ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ।

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਵੀਡੀਓ ਦੇ ਸਕ੍ਰੀਨਸ਼ਾਟ ਕੱਢੇ ਅਤੇ ਗੂਗਲ ਲੈਂਸ ਦੀ ਨਾਲ ਸਰਚ ਕੀਤਾ। ਸਾਨੂੰ ਇਹ ਵੀਡੀਓ @VarinderChawla ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਿਆ। ਵੀਡੀਓ ਨੂੰ 28 ਫਰਵਰੀ 2025 ਨੂੰ ਅਪਲੋਡ ਕੀਤਾ ਗਿਆ ਹੈ। ਵੀਡੀਓ ਵਿੱਚ ਅਜਿਹਾ ਕੁਝ ਨਹੀਂ ਮਿਲਿਆ, ਜਿਵੇਂ ਕਿ ਵਾਇਰਲ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ।

https://www.youtube.com/shorts/wBQkHX86o6Y

ਸਰਚ ਦੌਰਾਨ ਸਾਨੂੰ @indianexpress ਦੇ ਯੂਟਿਊਬ ਚੈਨਲ ‘ਤੇ ਇੱਕ ਵੀਡੀਓ ਮਿਲਿਆ। 28 ਫਰਵਰੀ 2025 ਨੂੰ ਅਪਲੋਡ ਕੀਤੀ ਗਈ ਵੀਡੀਓ ਵਿੱਚ ਦੱਸਿਆ ਗਿਆ ਕਿ ਵਰੁਣ ਧਵਨ ਨੂੰ ਵਰਸੋਵਾ ਜੈੱਟੀ ‘ਤੇ ਦੇਖਿਆ ਗਿਆ।”

ਸਾਨੂੰ ਇਹ ਵੀਡੀਓ filmymantramedia ਦੇ ਵੈਰੀਫਾਈਡ ਇੰਸਟਾਗ੍ਰਾਮ ਹੈਂਡਲ ‘ਤੇ ਵੀ ਮਿਲਿਆ। ਵੀਡੀਓ ਨੂੰ 27 ਫਰਵਰੀ 2025 ਨੂੰ ਅਪਲੋਡ ਕੀਤਾ ਗਿਆ ਹੈ। ਵੀਡੀਓ ਵਿੱਚ ਇਸਨੂੰ ਹੋਲੀ ਦਾ ਰੰਗ ਦੱਸਿਆ ਗਿਆ ਹੈ।

ਅਸੀਂ ਵਰੁਣ ਧਵਨ ਦੇ ਸੋਸ਼ਲ ਮੀਡੀਆ ਹੈਂਡਲ ਦੀ ਵੀ ਜਾਂਚ ਕੀਤੀ। ਵਰੁਣ ਨੇ 11 ਅਗਸਤ 2025 ਨੂੰ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਵਾਇਰਲ ਪੋਸਟ ਦੀ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਹੈ। ਵਰੁਣ ਇਸ ਸਮੇਂ ਫਿਲਮ ਬਾਰਡਰ 2 ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ।

ਅੰਤ ਵਿੱਚ, ਅਸੀਂ ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਇੰਸਟਾਗ੍ਰਾਮ ‘ਤੇ ਯੂਜ਼ਰ ਨੂੰ 1 ਲੱਖ 21 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿਚ ਵਾਇਰਲ ਦਾਅਵਾ ਗਲਤ ਸਾਬਤ ਹੋਇਆ। ਦਿੱਲੀ ਵਿੱਚ ਐਕਟਰ ਵਰੁਣ ਧਵਨ ਦੀ ਕੁੱਟਾਈ ਦੇ ਦਾਅਵੇ ਨਾਲ ਵਾਇਰਲ ਵੀਡੀਓ ਅਸਲ ਵਿੱਚ ਮੁੰਬਈ ਦਾ ਹੈ। ਕੁਝ ਲੋਕ ਮੁੰਬਈ ਦੀ ਪੁਰਾਣੀ ਵੀਡੀਓ ਨੂੰ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

  • Claim Review : Varun dhavan ki delhi ਵਿੱਚ ਕੁੱਟਾਈ
  • Claimed By : Insta User-bjeshruchi
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later