Fact Check : ਸਹੀ ਸਲਾਮਤ ਹੈ ਕਾਮੇਡੀਅਨ ਭਾਰਤੀ ਸਿੰਘ, ਮੌਤ ਦੀ ਫਰਜੀ ਖ਼ਬਰ ਵਾਇਰਲ
ਵਿਸ਼ਵਾਸ ਨਿਊਜ ਨੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਪੂਰੀ ਤਰ੍ਹਾਂ ਗਲਤ ਹੈ। ਭਾਰਤੀ ਸਿੰਘ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਉਨ੍ਹਾਂ ਦੀ ਮੌਤ ਦੀ ਖ਼ਬਰ ਝੂਠ ਹੈ।
- By: Pallavi Mishra
- Published: Jul 31, 2025 at 03:17 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਮੇਡੀਅਨ ਭਾਰਤੀ ਸਿੰਘ ਦਾ ਦੇਹਾਂਤ ਹੋ ਗਿਆ ਹੈ। ਇਸ ਅਫਵਾਹ ਨੂੰ ਸਹੀ ਮੰਨਦਿਆਂ, ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਸ਼ਰਧਾਂਜਲੀ ਦੇ ਰਹੇ ਹਨ ਅਤੇ ਉਨ੍ਹਾਂ ਦੀ ਯਾਦ ਵਿੱਚ ਪੋਸਟ ਨੂੰ ਸਾਂਝਾ ਕਰ ਰਹੇ ਹਨ।
ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਪਾਇਆ ਕਿ ਇਹ ਪੂਰੀ ਤਰ੍ਹਾਂ ਗਲਤ ਹੈ।ਭਾਰਤੀ ਸਿੰਘ ਪੂਰੀ ਤਰ੍ਹਾਂ ਤੰਦਰੁਸਤ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਝੂਠ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ‘ਰਿਆ ਸਿੰਘ ਨੇ 26 ਜੁਲਾਈ ਨੂੰ ਭਾਰਤੀ ਸਿੰਘ ਦੀ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, “ਭਾਰਤੀ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਨਿਧਨ”
ਪੋਸਟ ਦਾ ਆਰਕਾਈਵ ਵਰਜ਼ਨ ਇੱਥੇ ਵੇਖੋ।

ਪੜਤਾਲ
ਜਾਂਚ ਸ਼ੁਰੂ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਨਿਊਜ ਸਰਚ ਕੀਤੀ। ਜੇਕਰ ਅਜਿਹੀ ਖ਼ਬਰ ਵਿਚ ਸੱਚਾਈ ਹੁੰਦੀ, ਤਾਂ ਸਾਨੂੰ ਇਸ ਬਾਰੇ ਜਾਣਕਾਰੀ ਜਰੂਰ ਮਿਲਦੀ। ਹਾਲਾਂਕਿ, ਨਿਊਜ ਸਰਚ ਕੀਤੇ ਜਾਣ ‘ਤੇ ਸਾਨੂੰ ਕਿਸੇ ਵੀ ਭਰੋਸੇਮੰਦ ਨਿਊਜ ਵੈਬਸਾਈਟ ‘ਤੇ ਇਸ ਨਾਲ ਸਬੰਧਤ ਕੋਈ ਖ਼ਬਰ ਨਹੀਂ ਮਿਲੀ।
ਜਾਂਚ ਵਿੱਚ ਅੱਗੇ ਅਸੀਂ ਭਾਰਤੀ ਸਿੰਘ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਨੂੰ ਦੇਖਿਆ। ਅਸੀਂ ਪਾਇਆ ਕਿ ਉਨ੍ਹਾਂ ਨੇ 26 ਜੁਲਾਈ ਨੂੰ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਹ ਰੱਖੜੀ ਦੇ ਲਈ ਆਪਣੇ ਬੇਟੇ ਨਾਲ ਸ਼ੂਟਿੰਗ ਕਰ ਰਹੀ ਹੈ।

ਨਾਲ ਹੀ ਉਨ੍ਹਾਂ ਨੇ 27 ਜੁਲਾਈ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਵੀ ਅਪਡੇਟ ਕੀਤੀ ਸੀ।

ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਨੂੰ ਮੁੰਬਈ ਵਿੱਚ ਦੈਨਿਕ ਜਾਗਰਣ ਲਈ ਬਾਲੀਵੁੱਡ ਦੀਆਂ ਖਬਰਾਂ ਕਵਰ ਕਰਨ ਵਾਲੀ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਸਿੰਘ ਬਿਲਕੁਲ ਸਹੀ ਹੈ ਅਤੇ ਇਹ ਖ਼ਬਰ ਗਲਤ ਹੈ।
ਅੰਤ ਵਿੱਚ ਅਸੀਂ ਫੇਸਬੁੱਕ ਪੇਜ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਲਗਭਗ 2 ਮਿਲੀਅਨ ਯੂਜ਼ਰਸ ਨੂੰ ਫੋਲੋਕ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਪੂਰੀ ਤਰ੍ਹਾਂ ਗਲਤ ਹੈ। ਭਾਰਤੀ ਸਿੰਘ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਉਨ੍ਹਾਂ ਦੀ ਮੌਤ ਦੀ ਖ਼ਬਰ ਝੂਠ ਹੈ।
- Claim Review : ਭਾਰਤੀ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਨਿਧਨ
- Claimed By : FB Page Riya Singh
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











