Fact Check: ਦਿਲਜੀਤ ਦੀ ਨਵੀਂ ਫਿਲਮ ਵਿਚ ਪਾਕਿਸਤਾਨੀ ਅਦਾਕਾਰ ਨੂੰ ਲੈ ਉਠੇ ਵਿਵਾਦ ‘ਤੇ ਉਨ੍ਹਾਂ ਦੀ ਪ੍ਰਤੀਕ੍ਰਿਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਪੁਰਾਣਾ ਹੈ
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਦਿਲਜੀਤ ਦੋਸਾਂਝ ਦਾ ਵਾਇਰਲ ਵੀਡੀਓ, ਜਿਸ ਵਿੱਚ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਕੰਮ ਨਾ ਕਰਨ ਦੀ ਗੱਲ ਕਹਿੰਦੇ ਸੁਣਿਆ ਜਾ ਸਕਦਾ ਹੈ, ਉਹ 2021 ਦੇ ਇੱਕ ਇੰਟਰਵਿਊ ਦਾ ਪੁਰਾਣਾ ਵੀਡੀਓ ਹੈ। ਇਸਦਾ ਹਾਲੀਆ ‘ਸਰਦਾਰ ਜੀ 3’ ਵਿਵਾਦ ਨਾਲ ਕੋਈ ਸਬੰਧ ਨਹੀਂ ਹੈ।
- By: Pallavi Mishra
- Published: Jul 1, 2025 at 03:39 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਵਿੱਚ ਅਦਾਕਾਰਾ ਹਨੀਆ ਆਮਿਰ ਦੀ ਕਾਸਟਿੰਗ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਹੁਣ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਉਨ੍ਹਾਂ ਨੂੰ ਬਾਲੀਵੁੱਡ ਵਿਚ ਕੰਮ ਮਿਲੇਗਾ ਜਾਂ ਨਹੀਂ। ਨਾਲ ਹੀ, ਉਹ ਇਹ ਵੀ ਕਹਿੰਦੇ ਦਿੱਖ ਰਹੇ ਹੈ ਕਿ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਕੰਮ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ। ਸੋਸ਼ਲ ਮੀਡੀਆ ਤੇ, ਲੋਕ ਇਸ ਵੀਡੀਓ ਨੂੰ ‘ਸਰਦਾਰ ਜੀ 3’ ਨੂੰ ਲੈ ਕੇ ਚੱਲ ਰਹੇ ਵਿਵਾਦ ਨਾਲ ਜੋੜ ਕੇ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਨਿਊਜ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿੱਚ ਦਿਲਜੀਤ ਦਾ ਇਹ ਵੀਡੀਓ 2021 ਦੇ ਇੱਕ ਇੰਟਰਵਿਊ ਦਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ Troll Indian Politics ਨੇ 26 ਜੂਨ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ,“बॉलीवुड एसोसिएशन ने कथित तौर पर दिलजीत दोसांझ पर प्रतिबंध लगाने की धमकी दी है। जवाब में दिलजीत ने कहा कि उन्हें बॉलीवुड से कोई मतलब नहीं है। बॉलीवुड में काम करने में कोई दिलचस्पी नहीं है।”
ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।
ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ ਇਹ ਵੀਡੀਓ ਫਿਲਮ ਕਮਪੇਨੀਅਨ ਨਾਮ ਦੇ ਯੂਟਿਊਬ ਚੈਨਲ ਤੇ ਅਪਲੋਡ ਮਿਲਾ। ਵੀਡੀਓ ਨੂੰ 20 ਸਤੰਬਰ 2021 ਨੂੰ ਅਪਲੋਡ ਕੀਤਾ ਗਿਆ ਹੈ। ਵੀਡੀਓ ਦੇ ਸ਼ੁਰੂਆਤ ‘ਤੇ ਟੀਜ਼ਰ ਵਿੱਚ ਵਾਇਰਲ ਵੀਡੀਓ ਵਾਲਾ ਹਿੱਸਾ ਵੇਖਿਆ ਜਾ ਸਕਦਾ ਹੈ। ਪੂਰੀ ਵੀਡੀਓ ਵੇਖਣ ‘ਤੇ ਵਾਇਰਲ ਕਲਿੱਪ ਵਾਲਾ ਹਿੱਸਾ 25 ਮਿੰਟਾਂ ਤੋਂ ਬਾਅਦ ਆਉਂਦਾ ਹੈ। ਇਸ ਵਿੱਚ, ਉਹ ਇੱਕ ਫਿਲਮ ਸ਼ੂਟ ਦੌਰਾਨ ਉਨ੍ਹਾਂ ਦੇ ਕੈਜ਼ੂਅਲ ਰੁਖ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸੀ।
ਕੀਵਰਡਸ ਨਾਲ ਸਰਚ ਕਰਨ ‘ਤੇ, ਸਾਨੂੰ 20 ਸਤੰਬਰ 2021 ਨੂੰ ਇਸ ਇੰਟਰਵਿਊ ਨਾਲ ਜੁੜੀ ਖਬਰ ਫਿਲਮਫੇਅਰ ਦੀ ਵੈਬਸਾਈਟ‘ ਤੇ ਮਿਲੀ।
ਇਸ ਬਾਰੇ ਵਧੇਰੇ ਜਾਣਕਾਰੀ ਲਈ, ਅਸੀਂ ਮੁੰਬਈ ਵਿਚ ਦੈਨਿਕ ਜਾਗਰਣ ਦੀ ਪੱਤਰਕਾਰ ਸਮੀਤਾ ਸ੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਕਲਿੱਪ ਦਿਲਜੀਤ ਦੇ ਅਨੂਪਮਾ ਚੋਪੜਾ ਨਾਲ 2021 ਵਿੱਚ ਹੋਏ ਇੱਕ ਇੰਟਰਵਿਊ ਦਾ ਹੈ।
ਸਰਦਾਰ 3 ਵਿਵਾਦ ਕੀ ਹੈ?
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਬਹੁਤ ਵਿਵਾਦ ਹੋ ਰਿਹਾ ਹੈ। ਦਰਅਸਲ, ਦਿਲਜੀਤ ਦੀ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਹਨ, ਜਿਸ ‘ਤੇ ਲੋਕਾਂ ਨੇ ਇਤਰਾਜ਼ ਜਤਾਇਆ ਹੈ। ਫਿਲਮ ਵਿਦੇਸ਼ਾਂ ਵਿੱਚ ਰਿਲੀਜ ਹੋ ਚੁਕੀ ਹੈ।
ਇਸ ਵਿਵਾਦ ਨੂੰ ਲੈ ਹਾਲ ਹੀ ਵਿੱਚ, ਦਿਲਜੀਤ ਨੇ ਬੀਬੀਸੀ ਨੂੰ ਇੱਕ ਇੰਟਰਵਿਊ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ “ਜਦੋਂ ਇਹ ਫਿਲਮ ਬਣੀ ਸੀ, ਉਦੋਂ ਹਾਲਾਤ ਠੀਕ ਸੀ ਇਸ ਫਿਲਮ ਨੂੰ ਬਹੁਤ ਸਾਰਾ ਪੈਸਾ ਮਿਲਿਆ ਸੀ। ਇਹ ਫਿਲਮ ਅਸੀਂ ਫਰਵਰੀ ਵਿੱਚ ਸ਼ੂਟ ਕੀਤੀ ਸੀ। ਸਾਰਾ ਕੁਝ ਸਹੀ ਚਲ ਰਿਹਾ ਸੀ। ਬਹੁਤ ਸਾਰੀਆਂ ਚੀਜ਼ਾਂ ਸਾਡੇ ਹੱਥ ਨਹੀਂ ਹੁੰਦੀ। ਪ੍ਰਡਿਊਸਰ ਨੇ ਡਿਸਾਈਡ ਕੀਤਾ ਕਿ ਇਹ ਫਿਲਮ ਇੰਡੀਆ ਵਿੱਚ ਹੁਣ ਨਹੀਂ ਲੱਗੇਗੀ, ਤਾਂ ਅਸੀਂ ਇਸਨੂੰ ਓਵਰਸੀਜ਼ ਰਿਲੀਜ ਕਰਦੇ ਹਾਂ। ਇਹਨਾਂ ਦਾ ਬਹੁਤ ਪੈਸੇ ਲੱਗਿਆ ਹੋਇਆ ਹੈ, ਅਤੇ ਜਦ ਇਹ ਫਿਲਮ ਬਣ ਰਹੀ ਸੀ ਉਦੋਂ ਅਜਿਹਾ ਕੁਝ ਨਹੀਂ ਸੀ।”
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਲਗਭਗ 3 ਲੱਖ ਯੂਜ਼ਰਸ ਇਸ ਪੇਜ ਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਦਿਲਜੀਤ ਦੋਸਾਂਝ ਦਾ ਵਾਇਰਲ ਵੀਡੀਓ, ਜਿਸ ਵਿੱਚ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਕੰਮ ਨਾ ਕਰਨ ਦੀ ਗੱਲ ਕਹਿੰਦੇ ਸੁਣਿਆ ਜਾ ਸਕਦਾ ਹੈ, ਉਹ 2021 ਦੇ ਇੱਕ ਇੰਟਰਵਿਊ ਦਾ ਪੁਰਾਣਾ ਵੀਡੀਓ ਹੈ। ਇਸਦਾ ਹਾਲੀਆ ‘ਸਰਦਾਰ ਜੀ 3’ ਵਿਵਾਦ ਨਾਲ ਕੋਈ ਸਬੰਧ ਨਹੀਂ ਹੈ।
- Claim Review : ਦਿਲਜੀਤ ਦੋਸਾਂਝ ਨੇ ਕਿਹਾ ਕਿ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਕੰਮ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ।
- Claimed By : Facebook user Troll Indian Politics
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











