Fact Check : ਸ਼ਾਹਰੁਖ ਖਾਨ ਦੇ ਮੁਹਰਮ ਮਨਾਉਣ ਦੇ ਦਾਅਵੇ ਨਾਲ ਵਾਇਰਲ ਤਸਵੀਰ ਫਿਲਮ ‘ਰਈਸ’ ਦਾ ਇੱਕ ਵਿਵਾਦਤ ਦ੍ਰਿਸ਼ ਦਾ ਹੈ
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਤਸਵੀਰ ਫਿਲਮ ‘ਰਈਸ’ ਦਾ ਇੱਕ ਦ੍ਰਿਸ਼ ਹੈ। ਫਿਲਮ ਦੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ਾਹਰੁਖ ਖਾਨ ਦੇ ਮੁੰਬਈ ਵਿੱਚ ਮੁਹੱਰਮ ਮਨਾਉਣ ਦੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਅਸੀਂ ਫੋਟੋ ਨੂੰ ਏਆਈ ਟੂਲ ਰਾਹੀਂ ਵੀ ਸਰਚ ਕੀਤਾ ਅਤੇ ਟੂਲ ਨੇ ਫੋਟੋ ਦੇ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ ਜਤਾਈ ਹੈ।
- By: Jyoti Kumari
- Published: Jul 10, 2025 at 05:58 PM
- Updated: Jul 10, 2025 at 06:32 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਅਸਲੀ ਘਟਨਾ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਾਹਰੁਖ ਨੇ ਮੁਹੱਰਮ ਮਨਾਇਆ ਹੈ। ਕਈ ਯੂਜ਼ਰਸ ਨੇ ਇਸ ਦਾਅਵੇ ਨੂੰ ਸਾਂਝਾ ਕੀਤਾ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਫੋਟੋ ਸ਼ਾਹਰੁਖ ਖਾਨ ਦੇ ਅਸਲ ਵਿੱਚ ਮੁਹੱਰਮ ਮਨਾਉਣ ਦੀ ਨਹੀਂ ਹੈ, ਸਗੋਂ ਫਿਲਮ ‘ਰਈਸ’ ਦਾ ਇੱਕ ਦ੍ਰਿਸ਼ ਹੈ। ਫੋਟੋ ਨੂੰ ਅਸਲੀ ਦੱਸ ਕੇ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ Neha Khan Reaction ਨੇ 6 ਜੁਲਾਈ 2025 ਨੂੰ ਫੋਟੋ ਸਾਂਝੀ ਕੀਤੀ (ਆਰਕਾਈਵ ਲਿੰਕ) ਅਤੇ ਲਿਖਿਆ, “शाहरुख खान मना रहे है मुहर्रम सिया के साथ muharram 2025”
ਇਸੇ ਤਰ੍ਹਾਂ Musahib Bilal ਨਾਮ ਦੇ ਇੱਕ ਯੂਜ਼ਰ ਨੇ ਵੀ ਸ਼ਾਹਰੁਖ ਖਾਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। 5 ਜੁਲਾਈ 2025 ਨੂੰ ਸ਼ੇਅਰ ਸਟ ਵਿੱਚ ਦਾਅਵਾ ਕੀਤਾ ਗਿਆ ਹੈ, “ਸ਼ਾਹਰੁਖ ਖਾਨ ਮੰਨਤ ਦੇ ਬਾਹਰ ਮਾਤਮ ਕਰਦੇ ਦਿਖਾਈ ਦਿੱਤੇ।”
ਪੜਤਾਲ
ਅਸੀਂ ਵਾਇਰਲ ਫੋਟੋ ਦੀ ਜਾਂਚ ਕਰਨ ਲਈ ਗੂਗਲ ਲੈਂਸ ਦੀ ਵਰਤੋਂ ਕੀਤੀ। ਸਾਨੂੰ Red Chillies Entertainment ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਇੱਕ ਵੀਡੀਓ ਮਿਲਿਆ। 8 ਜਨਵਰੀ 2021 ਨੂੰ ਅਪਲੋਡ ਵੀਡੀਓ ਵਿੱਚ ਵਾਇਰਲ ਫੋਟੋ ਦੇ ਦ੍ਰਿਸ਼ ਨੂੰ ਦੇਖਿਆ ਜਾ ਸਕਦਾ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਫਿਲਮ ‘ਰਈਸ’ ਦਾ ਇੱਕ ਸੀਨ ਹੈ।
ਸਰਚ ਦੌਰਾਨ ਸਾਨੂੰ ਵੈੱਬਸਾਈਟ dailymotion.com ‘ਤੇ ਤਸਵੀਰ ਨਾਲ ਸਬੰਧਤ ਇੱਕ ਵੀਡੀਓ ਮਿਲਿਆ। ਵੀਡੀਓ ਨੂੰ ਫਿਲਮ ‘ਰਈਸ’ ਦਾ ਦੱਸਿਆ ਗਿਆ ਹੈ।
ਸਾਨੂੰ ਸ਼ਾਹਰੁਖ ਖਾਨ ਦਾ ਇੱਕ ਹੋਰ ਵੀਡੀਓ TOP MUSIC JASOOS ਨਾਮਕ ਦੇ ਯੂਟਿਊਬ ਚੈਨਲ ‘ਤੇ ਮਿਲਿਆ। 30 ਅਗਸਤ 2020 ਨੂੰ ਅਪਲੋਡ ਵੀਡੀਓ ਵਿੱਚ ਇਸਨੂੰ ਫਿਲਮ ‘ਰਈਸ’ ਦਾ ਇੱਕ ਦ੍ਰਿਸ਼ ਦੱਸਿਆ ਗਿਆ ਹੈ।
ਇਸੇ ਤਰ੍ਹਾਂ ਦਾ ਇੱਕ ਵੀਡੀਓ Yo Yo Rafi ਨਾਮ ਦੇ ਇੱਕ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਹੋਇਆ ਮਿਲਿਆ। 30 ਜੂਨ 2017 ਨੂੰ ਅਪਲੋਡ ਕੀਤੇ ਗਏ ਵੀਡੀਓ ਵਿੱਚ, ਇਸਨੂੰ ਫਿਲਮ ‘ਰਈਸ’ ਦਾ ਦੱਸਿਆ ਗਿਆ ਹੈ।
ਦਾਅਵੇ ਨਾਲ ਸਬੰਧਤ ਹੋਰ ਖ਼ਬਰਾਂ ਇੱਥੇ ਪੜ੍ਹੋ।
ਖੋਜ ਦੌਰਾਨ, ਸਾਨੂੰ ਬਹੁਤ ਸਾਰੀਆਂ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਫਿਲਮ ‘ਰਈਸ’ ਨੂੰ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। india.com ਦੀ 9 ਦਸੰਬਰ 2016 ਦੀ ਇੱਕ ਰਿਪੋਰਟ ਦੇ ਅਨੁਸਾਰ, ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ, ਇਸਦੇ ਕੁਝ ਦ੍ਰਿਸ਼ਾਂ ਨੇ ਭਾਰਤ ਵਿੱਚ ਸ਼ੀਆ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਫਿਲਮ ਦੇ ਨਿਰਮਾਤਾਵਾਂ ਤੋਂ ਇਸ ਦ੍ਰਿਸ਼ ਨੂੰ ਹਟਾਉਣ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ ਫਿਲਮ ਤੋਂ ਇਤਰਾਜ਼ਯੋਗ ਦ੍ਰਿਸ਼ ਹਟਾ ਦਿੱਤਾ ਗਿਆ ਸੀ।”
ਅਸੀਂ ਦੈਨਿਕ ਜਾਗਰਣ ਲਈ ਮਨੋਰੰਜਨ ਬੀਟ ਨੂੰ ਕਵਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਇਹ ਤਸਵੀਰ ਫਿਲਮ ਦਾ ਇੱਕ ਦ੍ਰਿਸ਼ ਹੈ। ਸ਼ਾਹਰੁਖ ਖਾਨ ਨਾਲ ਸਬੰਧਤ ਇਹ ਦਾਅਵਾ ਗਲਤ ਹੈ।”
ਸਾਡੀ ਹੁਣ ਤੱਕ ਦੀ ਜਾਂਚ ਤੋਂ ਇਹ ਤਾਂ ਸਪੱਸ਼ਟ ਹੋਇਆ ਕਿ ਇਹ ਤਸਵੀਰ ਫਿਲਮ ‘ਰਈਸ’ ਦਾ ਦ੍ਰਿਸ਼ ਹੈ। ਕਿਉਂਕਿ ਤਸਵੀਰ ਬਹੁਤ ਸਪੱਸ਼ਟ ਹੈ, ਇਸ ਲਈ ਇਸਦੇ ਏਆਈ ਤੋਂ ਬਣੇ ਹੋਣ ਦਾ ਸ਼ੱਕ ਹੋਇਆ। ਇਸ ਲਈ ਅਸੀਂ ਇਸ ਤਸਵੀਰ ਨੂੰ sight engine ਟੂਲ ਰਾਹੀਂ ਸਰਚ ਕੀਤਾ। ਟੂਲ ਨੇ ਤਸਵੀਰ ਨੂੰ 99 ਫੀਸਦੀ ਏਆਈ ਨਿਰਮਿਤ ਦੱਸਿਆ ਹੈ।

ਅੰਤ ਵਿੱਚ, ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 3.3 ਮਿਲੀਅਨ ਲੋਕ ਫੋਲੋ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਤਸਵੀਰ ਫਿਲਮ ‘ਰਈਸ’ ਦਾ ਇੱਕ ਦ੍ਰਿਸ਼ ਹੈ। ਫਿਲਮ ਦੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ਾਹਰੁਖ ਖਾਨ ਦੇ ਮੁੰਬਈ ਵਿੱਚ ਮੁਹੱਰਮ ਮਨਾਉਣ ਦੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਅਸੀਂ ਫੋਟੋ ਨੂੰ ਏਆਈ ਟੂਲ ਰਾਹੀਂ ਵੀ ਸਰਚ ਕੀਤਾ ਅਤੇ ਟੂਲ ਨੇ ਫੋਟੋ ਦੇ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ ਜਤਾਈ ਹੈ।
- Claim Review : ਸ਼ਾਹਰੁਖ ਖਾਨ ਮੁਹਰਮ ਮਨਾ ਰਹੇ ਹੈ
- Claimed By : FB user :Neha Khan Reaction
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











