X
X

Fact Check: ਪੰਜਾਬ ਹੜ੍ਹ ਦਾ ਨਹੀਂ, ਕੋਚੀ ਦਾ ਹੈ ਅਕਸ਼ੇ ਕੁਮਾਰ ਦਾ ਵਾਇਰਲ ਵੀਡੀਓ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਅਕਸ਼ੇ ਕੁਮਾਰ ਦੇ ਵਾਇਰਲ ਵੀਡੀਓ ਦਾ ਪੰਜਾਬ ਹੜ੍ਹ ਨਾਲ ਕੋਈ ਸੰਬੰਧ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਕੋਚੀ ਦਾ ਹੈ, ਜਦੋਂ ਅਕਸ਼ੇ ਸ਼ੂਟਿੰਗ ਲਈ ਬੋਟ ‘ਤੇ ਪਹੁੰਚੇ ਸੀ। ਵੀਡੀਓ ਨੂੰ ਪੰਜਾਬ ਹੜ੍ਹ ਦਾ ਦੱਸ ਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਅਭਿਨੇਤਾ ਅਕਸ਼ੇ ਕੁਮਾਰ ਨੇ ਪੰਜਾਬ ਵਿੱਚ ਹੜ ਪ੍ਰਭਾਵਤ ਲੋਕਾਂ ਦੀ ਮਦਦ ਲਈ 5 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਹੁਣ ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਅਕਸ਼ੇ ਕੁਮਾਰ ਨੂੰ ਬੋਟ ਵਿੱਚ ਆਉਂਦੇ ਹੋਏ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਅਕਸ਼ੇ ਕੁਮਾਰ ਹੜ੍ਹ ਪੀੜਿਤਾਂ ਦੀ ਮਦਦ ਲਈ ਪੰਜਾਬ ਆਏ ਹਨ।

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਅਕਸ਼ੇ ਕੁਮਾਰ ਦਾ ਵਾਇਰਲ ਵੀਡੀਓ ਪੰਜਾਬ ਦਾ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਕੋਚੀ ਦਾ ਹੈ। ਵੀਡੀਓ ਨੂੰ ਹੁਣ ਪੰਜਾਬ ਹੜ੍ਹ ਦਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਇੰਸਟਾਗ੍ਰਾਮ ਯੂਜ਼ਰ manohar_sawna_ghs ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰ ਲਿਖਿਆ ਹੈ,”ਅਕਸ਼ੇ ਵੀ ਹੜ੍ਹ ਪ੍ਰੀੜਤਾ ਦੀ ਸੇਵਾ ਵਿਚ ਫਿਰਦਾ ਹੈ।”

ਵੀਡੀਓ ਉੱਤੇ ਲਿਖਿਆ ਹੋਇਆ ਹੈ: ਅਕਸ਼ੇ ਕੁਮਾਰ ਪੰਜਾਬ ਹੜ੍ਹ।

ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਪੰਜਾਬ ਦਾ ਦੱਸ ਕੇ ਸ਼ੇਅਰ ਕੀਤਾ ਹੈ। ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਗੂਗਲ ਲੈਂਸ ਦੀ ਮਦਦ ਇਹਨਾਂ ਨੂੰ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ ‘ਅਮਰ ਉਜਾਲਾ’ ਦੀ ਵੈਬਸਾਈਟ ਦੀ ਇੱਕ ਖਬਰ ਵਿੱਚ ਮਿਲੀ। 30 ਅਗਸਤ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਅਕਸ਼ੈ ਕੁਮਾਰ ਦੀ ਆਗਾਮੀ ਫਿਲਮ ‘ਹੈਵਾਨ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫਿਲਮ ਵਿੱਚ ਅਕਸ਼ੇ ਕੁਮਾਰ ਨਾਲ ਸੈਫ ਅਲੀ ਖਾਨ ਵੀ ਨਜਰ ਆਉਂਣਗੇ। ਦੋਵੇਂ ਕੋਚੀ ਵਿੱਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਕਸ਼ੇ ਕੁਮਾਰ ਨੂੰ ਬੋਟ ਤੇ ਸਵਾਰ ਹੋ ਕੇ ਸੈੱਟ ‘ਤੇ ਪਹੁੰਚਦੇ ਹੋਏ ਦੇਖਿਆ ਜਾ ਸਕਦਾ।”

missmalinibollywood ਦੇ ਅਧਿਕਾਰਕ ਇੰਸਟਾਗ੍ਰਾਮ ਹੈਂਡਲ ‘ਤੇ ਵੀਡੀਓ ਮਿਲਾ। ਵੀਡੀਓ ਨੂੰ 30 ਅਗਸਤ 2025 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਵੀਡੀਓ ਕੋਚੀ ਦਾ ਹੈ।

ਸਾਨੂੰ ਵੀਡੀਓ Filmfare ਦੇ ਵੇਰੀਫਾਈਡ ਫੇਸਬੁੱਕ ਪੇਜ ‘ਤੇ ਵੀ ਮਿਲਾ। 30 ਅਗਸਤ 2025 ਨੂੰ ਇਸ ਵੀਡੀਓ ਨੂੰ ਸ਼ੇਅਰ ਕਰ ਕੋਚੀ ਦਾ ਦੱਸਿਆ ਗਿਆ ਹੈ।

ਵਾਇਰਲ ਵੀਡੀਓ ਨਾਲ ਜੁੜੀ ਹੋਰ ਪੋਸਟ ਇੱਥੇ ਵੇਖੋ।

https://twitter.com/masalauae/status/1961708552319635606

ਇਸ ਬਾਰੇ ਅਸੀਂ ਦੈਨਿਕ ਜਾਗਰਣ ਪੰਜਾਬ ਦੇ ਬਿਊਰੋ ਚੀਫ ਇੰਦਰਪ੍ਰੀਤ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅਕਸ਼ੇ ਕੁਮਾਰ ਹਾਲ-ਫਿਲਹਾਲ ਵਿੱਚ ਪੰਜਾਬ ਨਹੀਂ ਆਏ ਹਨ। ਵੀਡੀਓ ਵੀ ਇੱਥੇ ਦਾ ਨਹੀਂ ਹੈ।

ਦੈਨਿਕ ਜਾਗਰਣ ਦੀ ਵੈਬਸਾਈਟ ‘ਤੇ 5 ਸਤੰਬਰ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ ਕਿ,”ਅਕਸ਼ੇ ਕੁਮਾਰ ਨੇ ਪੰਜਾਬ ਹੜ੍ਹ ਪੀੜਿਤਾਂ ਦੀ ਮਦਦ ਲਈ 5 ਕਰੋੜ ਰੁਪਏ ਦਿੱਤੇ ਹਨ। ਖਬਰ ਵਿੱਚ ਲਿਖਿਆ ਗਿਆ ਹੈ,”ਮੈਂ ਆਪਣੇ ਵਿਚਾਰ ‘ਤੇ ਕਾਇਮ ਹਾਂ। ਹਾਂ, ਮੈਂ ਪੰਜਾਬ ਹੜ੍ਹ ਪੀੜਿਤਾਂ ਦੇ ਲਈ ਰਾਹਤ ਸਮੱਗਰੀ ਖਰੀਦਣ ਲਈ 5 ਕਰੋੜ ਰੁਪਏ ਦੇ ਰਿਹਾ ਹਾਂ, ਪਰ ਮੈਂ ਕਿਸੇ ਨੂੰ ‘ਦਾਨ’ ਦੇਣ ਵਾਲਾ ਕੌਣ ਹੁੰਦਾ ਹਾਂ? ਜਦੋਂ ਮੈਨੂੰ ਮਦਦ ਦਾ ਹੱਥ ਵਧਾਉਣ ਦਾ ਮੌਕਾ ਮਿਲਦਾ ਹੈ, ਤਾਂ ਮੈਂ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ। ਮੇਰੇ ਲਈ, ਇਹ ਸੇਵਾ ਹੈ, ਮੇਰਾ ਇੱਕ ਛੋਟਾ ਜਿਹਾ ਯੋਗਦਾਨ ਹੈ।”

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 887 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਅਕਸ਼ੇ ਕੁਮਾਰ ਦੇ ਵਾਇਰਲ ਵੀਡੀਓ ਦਾ ਪੰਜਾਬ ਹੜ੍ਹ ਨਾਲ ਕੋਈ ਸੰਬੰਧ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਕੋਚੀ ਦਾ ਹੈ, ਜਦੋਂ ਅਕਸ਼ੇ ਸ਼ੂਟਿੰਗ ਲਈ ਬੋਟ ‘ਤੇ ਪਹੁੰਚੇ ਸੀ। ਵੀਡੀਓ ਨੂੰ ਪੰਜਾਬ ਹੜ੍ਹ ਦਾ ਦੱਸ ਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਅਕਸ਼ੇ ਕੁਮਾਰ ਹੜ੍ਹ ਪੀੜਿਤਾਂ ਦੀ ਮਦਦ ਲਈ ਪੰਜਾਬ ਆਏ ਹਨ।
  • Claimed By : Insta User-manohar_sawna_ghs
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later