ਅਦਾਕਾਰਾਂ ਦੀ ਮੌਤ ਦੀ ਫਰਜੀ ਪੋਸਟਾਂ ਤੋਂ ਲੈ ਕੇ ਵਾਇਰਲ ਹੋਏ ਪੁਰਾਣੇ ਵੀਡੀਓ ਦਾ ਸੱਚ, ਪੜ੍ਹੋ ਰਿਪੋਰਟ
ਸੋਸ਼ਲ ਮੀਡਿਆ ‘ਤੇ ਆਏ ਦਿਨ ਅਦਾਕਾਰਾਂ ਦੀ ਮੌਤ ਦੀ ਫਰਜੀ ਪੋਸਟ ਅਤੇ ਪੁਰਾਣੇ ਵੀਡੀਓ ਨੂੰ ਹਾਲੀਆ ਸੰਦਰਭ ਵਿੱਚ ਸ਼ੇਅਰ ਕੀਤਾ ਜਾਂਦਾ ਹੈ। ਵਿਸ਼ਵਾਸ ਨਿਊਜ ਨੇ ਸਮੇਂ-ਸਮੇਂ ‘ਤੇ ਅਜਿਹੀ ਕਈ ਵੀਡੀਓ ਅਤੇ ਪੋਸਟਾਂ ਦੀ ਪੜਤਾਲ ਕੀਤੀ ਹੈ ਅਤੇ ਸੱਚਾਈ ਸਾਹਮਣੇ ਲਾਈ ਹੈ।
- By: Jyoti Kumari
- Published: Apr 25, 2025 at 04:00 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਆਏ ਦਿਨ ਅਦਾਕਾਰਾਂ ਨੂੰ ਲੈ ਕੇ ਕਈ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ। ਕਦੇ ਕਿਸੇ ਦੀ ਮੌਤ ਦੀ ਫਰਜੀ ਪੋਸਟ ਅਤੇ ਕਦੇ ਕਿਸੇ ਦੇ ਪੁਰਾਣੇ ਵੀਡੀਓ ਨੂੰ ਹਾਲੀਆ ਸੰਦਰਭ ਵਿੱਚ ਸ਼ੇਅਰ ਕੀਤਾ ਜਾਂਦਾ ਹੈ। ਲੋਕ ਵੀ ਇਹਨਾਂ ਦਾਅਵਿਆਂ ਨੂੰ ਸੱਚ ਮੰਨ ਕੇ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ ਹਨ।
ਵਿਸ਼ਵਾਸ ਨਿਊਜ ਨੇ ਸਮੇਂ-ਸਮੇਂ ‘ਤੇ ਅਜਿਹੀ ਕਈ ਵੀਡੀਓ ਅਤੇ ਪੋਸਟਾਂ ਦੀ ਪੜਤਾਲ ਕੀਤੀ ਹੈ ਅਤੇ ਸੱਚਾਈ ਸਾਹਮਣੇ ਲਾਈ ਹੈ। ਅੱਜ ਦੀ ਇਸ ਰਿਪੋਰਟ ਵਿੱਚ ਤੁਸੀਂ ਅਜਿਹੀ ਫੇਕ ਅਤੇ ਗੁਮਰਾਹਕੁੰਨ ਦਾਅਵਿਆਂ ਬਾਰੇ ਵਿਸਤਾਰ ਨਾਲ ਜਾਣ ਸਕੋਗੇ।
ਪਹਿਲੀ ਪੋਸਟ
ਹਾਲ ਹੀ ਵਿੱਚ ਸੋਸ਼ਲ ਮੀਡਿਆ ‘ਤੇ ਅਦਾਕਾਰ ਰਜਨੀਕਾਂਤ ਦੀ ਇੱਕ ਪੋਸਟ ਵਾਇਰਲ ਹੋਈ, ਇਸ ਵਿੱਚ ਉਨ੍ਹਾਂ ਦੀ ਫੋਟੋ ਲੱਗੀ ਹੋਈ ਹੈ ਅਤੇ ਦਾਅਵਾ ਕੀਤਾ ਗਿਆ ਕਿ ਰਜਨੀਕਾਂਤ ਦਾ ਦਿਹਾਂਤ ਹੋ ਗਿਆ ਹੈ। ਇਸ ਨੂੰ ਸੱਚ ਮੰਨ ਕੇ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲੱਗੇ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਸੋਸ਼ਲ ਮੀਡਿਆ ‘ਤੇ ਵਾਇਰਲ ਰਜਨੀਕਾਂਤ ਦੇ ਨਿਧਨ ਨਾਲ ਸਬੰਧਤ ਦਾਅਵਾ ਮਹਜ ਅਫਵਾਹ ਹੈ। ਲੋਕ ਗਲਤ ਪੋਸਟ ਸ਼ੇਅਰ ਕਰ ਰਹੇ ਹਨ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਦੁੱਜੀ ਪੋਸਟ
ਅਭਿਨੇਤਾ ਧਰਮਿੰਦਰ ਦਿਓਲ ਨੂੰ ਲੈ ਕੇ ਵੀ ਅਜਿਹੀ ਹੀ ਪੋਸਟ ਸ਼ੇਅਰ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੀ ਫੋਟੋ ਲੱਗੀ ਹੋਈ ਸੀ।ਪੋਸਟ ਸ਼ੇਅਰ ਕਰ ਦਾਅਵਾ ਕੀਤਾ ਗਿਆ ਕਿ ਧਰਮਿੰਦਰ ਦਿਓਲ ਦਾ ਦਿਹਾਂਤ ਹੋ ਗਿਆ ਹੈ।
ਇਹ ਦਾਅਵਾ ਵੀ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਫਰਜੀ ਪਾਇਆ ਗਿਆ। ਧਰਮਿੰਦਰ ਦਿਓਲ ਦੀ ਮੌਤ ਨੂੰ ਲੈ ਕੇ ਵਾਇਰਲ ਕੀਤੀ ਗਈ ਪੋਸਟ ਗਲਤ ਸੀ। ਲੋਕ ਇਸਨੂੰ ਅਸਲੀ ਸਮਝ ਕੇ ਸ਼ੇਅਰ ਕਰ ਸਨ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਤਿੱਜੀ ਪੋਸਟ
ਪੰਜਾਬ ਦੇ ਮਸ਼ਹੂਰ ਅਦਾਕਾਰ ਬਿਨੂੰ ਢਿੱਲੋਂ ਦੇ ਦਿਹਾਂਤ ਦੀ ਇੱਕ ਪੋਸਟ ਸੋਸ਼ਲ ਮੀਡਿਆ ‘ਤੇ ਵਾਇਰਲ ਕੀਤੀ ਗਈ ਸੀ। ਕੁਝ ਯੂਜ਼ਰਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਅਤੇ ਇਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਹੈ।
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ ਹੈ। ਐਕਟਰ ਬਿਨੂੰ ਢਿੱਲੋਂ ਸਹੀ ਸਲਾਮਤ ਹਨ। ਸੋਸ਼ਲ ਮੀਡਿਆ ‘ਤੇ ਗਲਤ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਚੌਥੀ ਪੋਸਟ
ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਬਾਰੇ ਵੀ ਅਜਿਹੀ ਹੀ ਪੋਸਟ ਵਾਇਰਲ ਕੀਤੀ ਗਈ। ਦਾਅਵਾ ਕੀਤਾ ਗਿਆ ਕਿ ਗਾਇਕ ਬੱਬੂ ਮਾਨ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। ਯੂਜ਼ਰਸ ਇਸ ਖਬਰ ਨੂੰ ਸੱਚ ਮੰਨਦੇ ਹੋਏ ਵਾਇਰਲ ਕਰ ਰਹੇ ਹਨ। ਇਸ ਪੋਸਟ ‘ਤੇ ਜਗਬਾਣੀ ਨਿਊਜ ਦਾ ਲੋਗੋ ਲੱਗਿਆ ਹੋਇਆ ਸੀ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਵੀ ਫਰਜੀ ਸਾਬਤ ਹੋਇਆ। ਕਿਸੇ ਨੇ ਜਾਣਬੁੱਝ ਕੇ ਉਨ੍ਹਾਂ ਦੀ ਮੌਤ ਦੀ ਅਫਵਾਹ ਉਡਾਈ ਸੀ। ਜਿਸ ਤੋਂ ਬਾਅਦ ਲੋਕਾਂ ਨੇ ਬਿਨਾਂ ਸੋਚੇ ਸਮਝੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ। ਬੱਬੂ ਮਾਨ ਸਹੀ-ਸਲਾਮਤ ਹੈ, ਵਾਇਰਲ ਦਾਅਵਾ ਗ਼ਲਤ ਹੈ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਕਈ ਵਾਰੀ ਅਦਾਕਾਰਾਂ ਦੇ ਪੁਰਾਣੇ ਵੀਡੀਓ ਅਤੇ ਤਸਵੀਰਾਂ ਨੂੰ ਹਾਲੀਆ ਸੰਦਰਭ ਵਿੱਚ ਸ਼ੇਅਰ ਕੀਤਾ ਜਾਂਦਾ ਹੈ। ਸੋਸ਼ਲ ਮੀਡਿਆ ‘ਤੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਸਰੋਵਰ ‘ਚ ਇਸ਼ਨਾਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਯੂਜਰਸ ਨੇ ਇਸ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਵਾਇਰਲ ਕੀਤਾ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਸੋਸ਼ਲ ਮੀਡਿਆ ‘ਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਪੁਰਾਣਾ ਹੈ, ਇਸਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਇਸੇ ਤਰ੍ਹਾਂ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦਾ ਵੀ ਇੱਕ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਉਨ੍ਹਾਂ ਨੂੰ ਪੰਜਾਬੀ ਲੋਕਾਂ ਦੀ ਤਰੀਫ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਨਾਲ ਹੋਈ ਘਟਨਾ ਨਾਲ ਜੋੜ ਕੇ ਵਾਇਰਲ ਕੀਤਾ ਸੀ। ਦਾਅਵਾ ਕੀਤਾ ਗਿਆ ਕਿ ਕੰਗਨਾ ਨੇ ਇਹ ਬਿਆਨ ਉਸ ਮਾਮਲੇ ਤੋਂ ਬਾਅਦ ਦਿੱਤਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ । ਅਸਲ ਵਿੱਚ ਇਹ ਵੀਡੀਓ ਸਾਲ 2019 ਦੇ ਫਿਲਮ ‘ਜਜਮੈਂਟਲ ਹੈ ਕਿਆ’ ਦੇ ਪ੍ਰੋਮੋਸ਼ਨ ਦੌਰਾਨ ਦਾ ਹੈ। ਉਦੋਂ ਕੰਗਨਾ ਨੇ ਇਹ ਬਿਆਨ ਦਿੱਤਾ ਸੀ। ਉਸੇ ਵਡਿਓ ਨੂੰ ਹੁਣ ਕੁਝ ਲੋਕ ਕੰਗਨਾ ਰਣੌਤ ਦੇ ਹਾਲੀਆ ਮਾਮਲੇ ਨਾਲ ਜੋੜ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਵਿਸ਼ਵਾਸ ਨਿਊਜ ਦੀ ਵੈੱਬਸਾਈਟ ‘ਤੇ ਅਜਿਹੀ ਕਈ ਦਾਅਵਿਆਂ ਦੀ ਫੈਕਟ ਚੈੱਕ ਰਿਪੋਰਟ ਨੂੰ ਵਿਸਤਾਰ ਨਾਲ ਪੜ੍ਹਿਆ ਜਾ ਸਕਦਾ ਹੈ।
ਨਤੀਜਾ: ਸੋਸ਼ਲ ਮੀਡਿਆ ‘ਤੇ ਆਏ ਦਿਨ ਅਦਾਕਾਰਾਂ ਦੀ ਮੌਤ ਦੀ ਫਰਜੀ ਪੋਸਟ ਅਤੇ ਪੁਰਾਣੇ ਵੀਡੀਓ ਨੂੰ ਹਾਲੀਆ ਸੰਦਰਭ ਵਿੱਚ ਸ਼ੇਅਰ ਕੀਤਾ ਜਾਂਦਾ ਹੈ। ਵਿਸ਼ਵਾਸ ਨਿਊਜ ਨੇ ਸਮੇਂ-ਸਮੇਂ ‘ਤੇ ਅਜਿਹੀ ਕਈ ਵੀਡੀਓ ਅਤੇ ਪੋਸਟਾਂ ਦੀ ਪੜਤਾਲ ਕੀਤੀ ਹੈ ਅਤੇ ਸੱਚਾਈ ਸਾਹਮਣੇ ਲਾਈ ਹੈ।
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











