ਫ੍ਰੀ ਕੈਸ਼ਬੈਕ ਅਤੇ ਰਿਚਾਰਜ ਦੇ ਨਾਮ ‘ਤੇ ਵਾਇਰਲ ਇਹ ਦਾਅਵੇ ਹਨ ਫਰਜੀ, ਪੜ੍ਹੇ ਰਿਪੋਰਟ
ਸੋਸ਼ਲ ਮੀਡਿਆ 'ਤੇ ਫ੍ਰੀ ਰਿਚਾਰਜ ਅਤੇ ਕੈਸ਼ਬੈਕ ਦੇ ਨਾਮ ਤੇ ਫਰਜੀ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ।,ਜਿਸ ਵਿੱਚ ਤੁਹਾਨੂੰ ਲਾਲਚ ਦਿੱਤਾ ਜਾਂਦਾ ਹੈ।ਇਨ੍ਹਾਂ ਫਰਜੀ ਲਿੰਕਸ ਦਾ ਉਦੇਸ਼ ਲੋਕਾਂ ਨੂੰ ਧੋਖਾ ਦੇਣਾ ਅਤੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਨਾ ਹੁੰਦਾ ਹੈ।
- By: Jyoti Kumari
- Published: Apr 19, 2025 at 05:16 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)।ਸੋਸ਼ਲ ਮੀਡਿਆ ‘ਤੇ ਫ੍ਰੀ ਰਿਚਾਰਜ ਅਤੇ ਕੈਸ਼ਬੈਕ ਦੇ ਨਾਮ ਤੇ ਫਰਜੀ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ। ਇਹ ਲਿੰਕਸ ਕਦੇ ਕਿਸੇ ਕੰਪਨੀ ਦੇ ਨਾਮ ‘ਤੇ,ਕਦੇ ਕਿਸੇ ਨੇਤਾ ਦੇ ਨਾਮ ‘ਤੇ ਅਤੇ ਕਦੇ ਤਿਓਹਾਰ ਦੇ ਨਾਮ ‘ਤੇ ਵਾਇਰਲ ਕੀਤੇ ਜਾਂਦੇ ਹਨ। ਇਨ੍ਹਾਂ ਫਰਜੀ ਲਿੰਕਸ ਦਾ ਉਦੇਸ਼ ਲੋਕਾਂ ਨੂੰ ਧੋਖਾ ਦੇਣਾ ਅਤੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਨਾ ਹੁੰਦਾ ਹੈ।
ਹਾਲ ਹੀ ਵਿੱਚ ਅਜਿਹੇ ਕਈ ਦਾਅਵੇ ਵਾਇਰਲ ਹੋਏ, ਜਿਹਨਾਂ ਦੀ ਪੜਤਾਲ ਵਿਸ਼ਵਾਸ ਨਿਊਜ ਨੇ ਕੀਤੀ ਹੈ। ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਅਜਿਹੇ ਵਾਇਰਲ ਫਰਜੀ ਦਾਅਵਿਆਂ ਦੇ ਪਿੱਛੇ ਦੀ ਸੱਚਾਈ ਦੱਸਾਂਗੇ।
ਪਹਿਲੀ ਪੋਸਟ
ਸੋਸ਼ਲ ਮੀਡਿਆ ‘ਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਨਾਮ ‘ਤੇ ਇੱਕ ਪੋਸਟ ਸ਼ੇਅਰ ਕੀਤੀ ਗਈ। ਇਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲੱਗੀ ਹੋਈ ਹੈ ਅਤੇ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਅਧੀਨ 3,00,000 ਰੁਪਏ ਦਿੱਤੇ ਜਾ ਰਹੇ ਹਨ। ਇਹ ਪੇਸ਼ਕਸ਼ ਰਾਤ 12 ਵਜੇ ਤੱਕ ਹੀ ਵੈਧ ਹੈ।
ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਵਾਇਰਲ ਪੋਸਟ ਧੋਖਾਧੜੀ ਦੇ ਉਦੇਸ਼ ਤੋਂ ਬਣਾਈ ਗਈ ਹੈ। ਇਸਦੇ ਨਾਲ ਹੀ ਫਿਸ਼ਿੰਗ ਲਿੰਕ ਸਾਂਝਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਲਘੂ ਉੱਦਮਾਂ ਨੂੰ ਕਰਜਾ ਦਿੱਤਾ ਜਾਂਦਾ ਹੈ। ਪਰ ਵਾਇਰਲ ਲਿੰਕ ਕਿਸੇ ਐੱਪ ਦਾ ਲਿੰਕ ਹੈ ਜਿਸਨੂੰ ਅਸਲੀ ਸਮਝ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਦੁੱਜੀ ਪੋਸਟ
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋਈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਨ ਧਨ ਯੋਜਨਾ ਸਕੀਮ ਅਧੀਨ ਹਰੇਕ ਨਾਗਰਿਕ ਨੂੰ ਦੋ ਹਜਾਰ ਰੁਪਏ ਮਹੀਨਾਵਾਰ ਬੋਨਸ ਦਿੱਤਾ ਜਾ ਰਿਹਾ ਹੈ। ਪੋਸਟ ਨਾਲ ਇੱਕ ਲਿੰਕ ਵੀ ਸ਼ੇਅਰ ਕੀਤਾ ਗਿਆ ਹੈ, ਜਿਸ ‘ਤੇ ਕਲਿਕ ਕਰਕੇ ਪੈਸੇ ਕੱਢਵਾਏ ਜਾ ਸਕਦੇ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਵਾਇਰਲ ਲਿੰਕ ਫਰਜੀ ਨਿਕਲਿਆ। ਲੋਕਾਂ ਨੂੰ ਫਸਾਉਣ ਦੇ ਮਕਸਦ ਨਾਲ ਇਸ ਪੋਸਟ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਯੂਜ਼ਰਸ ਇਸ ਲਿੰਕ ‘ਤੇ ਕਲਿਕ ਨਾ ਕਰੋ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਤਿੱਜੀ ਪੋਸਟ
ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਕਈ ਵਾਰ ਕੰਪਨੀ ਦੇ ਨਾਮ ‘ਤੇ ਫੇਕ ਦਾਅਵੇ ਵਾਇਰਲ ਕੀਤੇ ਜਾਂਦੇ ਹੈ। ਅਜਿਹੀ ਹੀ ਇੱਕ ਪੋਸਟ ਜੀਓ ਦੇ ਨਾਮ ‘ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਪੋਸਟ ਨਾਲ ਇੱਕ ਲਿੰਕ ਦਿੱਤਾ ਗਿਆ ਸੀ ਅਤੇ ਦਾਅਵਾ ਕੀਤਾ ਗਿਆ ਕਿ ਸਿਰਫ 399 ਰੁਪਏ ਵਿੱਚ ਪੂਰੇ ਸਾਲ ਦਾ ਰਿਚਾਰਜ ਪ੍ਰਾਪਤ ਕੀਤਾ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਫਰਜੀ ਹੈ। ਵਾਇਰਲ ਪੋਸਟ ਨਾਲ ਦਿੱਤਾ ਗਿਆ ਲਿੰਕ ਫਿਸ਼ਿੰਗ ਲਿੰਕ ਹੈ। ਡੇਟਾ ਚੋਰੀ ਕਰਨ ਦੇ ਮਕਸਦ ਨਾਲ ਅਜਿਹੇ ਲਿੰਕ ਬਣਾਏ ਜਾਂਦੇ ਹਨ। ਯੂਜ਼ਰ ਅਜਿਹੇ ਕਿਸੇ ਵੀ ਸ਼ਕੀ ਲਿੰਕ ‘ਤੇ ਕਲਿਕ ਨਾ ਕਰਨ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਚੌਥੀ ਪੋਸਟ
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਕੀਤੀ ਗਈ, ਜਿਸਦੇ ਵਿਚ ਇੱਕ ਲਿੰਕ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਿੰਕ ‘ਤੇ ਕਲਿਕ ਕਰਨ ‘ਤੇ ਤੁਸੀਂ 5000 ਰੁਪਏ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਇਸ ਲਿੰਕ ਨੂੰ ਅੱਗੇ ਸ਼ੇਅਰ ਕਰਨ ਲਈ ਵੀ ਕਿਹਾ ਗਿਆ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਲਿੰਕ ਫਰਜੀ ਹੈ। ਲੁਭਾਉਣ ਵਾਲੇ ਮੈਸੇਜ ਨਾਲ ਫਿਸ਼ਿੰਗ ਲਿੰਕ ਨੂੰ ਸਾਂਝਾ ਕਰਕੇ ਲੋਕਾਂ ਨੂੰ ਫਸਾਉਣ ਦੇ ਮਕਸਦ ਨਾਲ ਇਸ ਪੋਸਟ ਨੂੰ ਸਾਂਝਾ ਕੀਤਾ ਜਾ ਰਿਹਾ ਹੈ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਸਮੇਂ-ਸਮੇਂ ‘ਤੇ ਅਜਿਹੇ ਕਈ ਦਾਅਵੇ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੇ ਜਾਂਦੇ ਹਨ, ਜਿਸ ਵਿੱਚ ਤੁਹਾਨੂੰ ਫ੍ਰੀ ਰਿਚਾਰਜ ਅਤੇ ਕੈਸ਼ਬੈਕ ਦਾ ਲਾਲਚ ਦਿੱਤਾ ਜਾਂਦਾ ਹੈ। ਇਸ ਇਨਾਮ ਨੂੰ ਪ੍ਰਾਪਤ ਕਰਨ ਲਈ ਲਿੰਕ ‘ਤੇ ਕਲਿੱਕ ਕਰਨ ਨੂੰ ਕਿਹਾ ਜਾਂਦਾ ਹੈ ਵਿਸ਼ਵਾਸ ਨਿਊਜ ਦੀ ਵੈੱਬਸਾਈਟ ‘ਤੇ ਤੁਸੀਂ ਅਜਿਹੇ ਕਈ ਦਾਅਵਿਆਂ ਦੀ ਫੈਕਟ ਚੈੱਕ ਰਿਪੋਰਟ ਨੂੰ ਵਿਸਤਾਰ ਨਾਲ ਪੜ੍ਹ ਸਕਦੇ ਹੋ।
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











