ਪੰਜਾਬੀ ਗਾਇਕ ਰਣਜੀਤ ਬਾਵਾ ਸਮੇਤ ਇਹਨਾਂ ਗਾਇਕਾਂ ਦੀ Fake ਪੋਸਟ ਹੋਈ ਵਾਇਰਲ
ਪੰਜਾਬੀ ਗਾਇਕ ਅਤੇ ਐਕਟਰ ਰਣਜੀਤ ਬਾਵਾ, ਐਮੀ ਵਿਰਕ, ਬੱਬੂ ਮਾਨ ਅਤੇ ਕੰਵਰ ਗਰੇਵਾਲ ਦੇ ਵੀਡੀਓ ਨੂੰ ਐਡਿਟ ਕਰ ਫੈਲਾਇਆ ਗਿਆ।
- By: Jyoti Kumari
- Published: Apr 17, 2025 at 06:03 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਅਕਸਰ ਮਸ਼ਹੂਰ ਹਸਤੀਆਂ ਦੇ ਨਾਲ ਜੁੜੇ ਦਾਅਵੇ ਵਾਇਰਲ ਕੀਤੇ ਜਾਂਦੇ ਹਨ। ਕਲਾਕਾਰਾਂ ਦੇ ਅਸਲ ਵੀਡੀਓ ਅਤੇ ਤਸਵੀਰਾਂ ਨੂੰ ਐਡਿਟ ਕਰ ਗਲਤ ਦਾਅਵਿਆਂ ਨਾਲ ਸ਼ੇਅਰ ਕੀਤਾ ਜਾਂਦਾ ਹੈ, ਜਿਹਨਾਂ ਨੂੰ ਲੋਕ ਅਸਲੀ ਸਮਝ ਕੇ ਫੈਲਾਉਣਾ ਸ਼ੁਰੂ ਕਰ ਦਿੰਦੇ ਹਨ। ਇਸੇ ਤਰ੍ਹਾਂ ਪੰਜਾਬੀ ਗਾਇਕ ਅਤੇ ਐਕਟਰ ਰਣਜੀਤ ਬਾਵਾ, ਐਮੀ ਵਿਰਕ, ਬੱਬੂ ਮਾਨ ਅਤੇ ਕੰਵਰ ਗਰੇਵਾਲ ਦੇ ਵੀਡੀਓ ਨੂੰ ਐਡਿਟ ਕਰ ਫੈਲਾਇਆ ਗਿਆ।
ਵਿਸ਼ਵਾਸ ਨਿਊਜ਼ ਨੇ ਸਮੇਂ-ਸਮੇਂ ‘ਤੇ ਅਜਿਹੀਆਂ ਕਈ ਵਾਇਰਲ ਵੀਡੀਓਜ਼ ਦੀ ਜਾਂਚ ਕੀਤੀ ਹੈ। ਜਿਹਨਾਂ ਦੀ ਫੈਕਟ ਚੈੱਕ ਰਿਪੋਰਟ ਨੂੰ ਤੁਸੀਂ ਸਾਡੇ ਇਸ ਕੰਪਾਈਲੇਸ਼ਨ ਵਿੱਚ ਪੜ੍ਹ ਸਕਦੇ ਹੋ।
ਪਹਿਲੀ ਪੋਸਟ
ਪੰਜਾਬੀ ਗਾਇਕ ਅਤੇ ਐਕਟਰ ਰਣਜੀਤ ਬਾਵਾ ਦਾ ਇੱਕ ਵੀਡੀਓ ਬਹੁਤ ਵਾਇਰਲ ਹੋਇਆ। ਇਸ ਵਿਚ ਉਨ੍ਹਾਂ ਨਾਲ ਸੀਐਮ ਭਗਵੰਤ ਮਾਨ,ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਮੁਹੰਮਦ ਸਦੀਕ ਨੂੰ ਵੀ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ‘ਤੇ ਕੁਝ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਕਿ ਰਣਜੀਤ ਬਾਵਾ ਨੇ ਭਗਵੰਤ ਮਾਨ ਦੇ ਸਾਹਮਣੇ ਚਿੱਟਾ ਗੀਤ ਗਾਇਆ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਰਣਜੀਤ ਬਾਵਾ ਦਾ ਵਾਇਰਲ ਕੀਤਾ ਜਾ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿੱਚ ਰਣਜੀਤ ਬਾਵਾ ਕੋਈ ਹੋਰ ਗਾਣਾ ਗਾ ਰਹੇ ਹੈ। ਅਸਲੀ ਵੀਡੀਓ ਦੇ ਆਡੀਓ ਨੂੰ ਬਦਲ ਕੇ ਦੁਰਪ੍ਰਚਾਰ ਦੇ ਇਰਾਦੇ ਨਾਲ ਵਾਇਰਲ ਕਰ ਕੀਤਾ ਗਿਆ ਹੈ। ਵਾਇਰਲ ਦਾਅਵਾ ਪੂਰੀ ਤਰ੍ਹਾਂ ਗਲਤ ਹੈ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਦੁੱਜੀ ਪੋਸਟ
ਸੋਸ਼ਲ ਮੀਡੀਆ ‘ਤੇ ਗਾਇਕ ਅਤੇ ਐਕਟਰ ਐੱਮੀ ਵਿਰਕ ਦਾ ਇੱਕ ਕਥਿਤ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਐੱਮੀ ਵਿਰਕ ਨੂੰ ਸਟੇਜ ਸ਼ੋ ਦੌਰਾਨ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਸ਼ਰਾਬੀ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਕੁਝ ਯੂਜ਼ਰਸ ਨੇ ਇਸ ਵੀਡੀਓ ਨੂੰ ਅਸਲ ਮੰਨ ਕੇ ਸ਼ੇਅਰ ਕਰ ਦਾਅਵਾ ਕੀਤਾ ਕਿ ਐੱਮੀ ਵਿਰਕ ਨੇ ਸ਼ੋ ਦੌਰਾਨ ਭਗਵੰਤ ਮਾਨ ਨੂੰ ਸ਼ਰਾਬੀ ਕਿਹਾ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਐੱਮੀ ਵਿਰਕ ਦਾ ਵਾਇਰਲ ਕੀਤਾ ਜਾ ਰਿਹਾ ਵੀਡੀਓ ਐਡੀਟੇਡ ਹੈ। ਕੁਝ ਲੋਕ ਕਈ ਸਾਲ ਪੁਰਾਣੇ ਸ਼ੋ ਦੇ ਵੀਡੀਓ ਨੂੰ ਐਡਿਟ ਕਰ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਵੀਡੀਓ ਵਿੱਚ ਆਡੀਓ ਅਲੱਗ ਤੋਂ ਜੋੜਿਆ ਗਿਆ ਹੈ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਤੀਜੀ ਪੋਸਟ
ਇਸ ਤੋਂ ਪਹਿਲਾ ਗਾਇਕ ਬੱਬੂ ਮਾਨ ਦੀ ਇੱਕ ਪੋਸਟ ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ। ਦਾਅਵਾ ਕੀਤਾ ਗਿਆ ਕਿ ਬੱਬੂ ਮਾਨ ਨੇ ਆਪਣੀ ਫਿਲਮ ਸੁੱਚਾ ਸੂਰਮਾ ਫਲੋਪ ਹੋਣ ‘ਤੇ ਮੁਆਫੀ ਮੰਗੀ ਹੈ। ਕਈ ਯੂਜ਼ਰਸ ਨੇ ਇਸ ਪੋਸਟ ਨੂੰ ਸੱਚ ਮੰਨ ਕੇ ਸ਼ੇਅਰ ਕੀਤਾ। ਪੋਸਰ ‘ਤੇ ਪੰਜਾਬੀ ਮੀਡਿਆ ਅਦਾਰੇ ਡੈਲੀ ਪੋਸਟ ਪੰਜਾਬੀ ਦਾ ਲੋਗੋ ਲੱਗਿਆ ਹੋਇਆ ਸੀ।
ਜਦੋਂ ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਕੀਤੀ ਤਾਂ, ਪਾਇਆ ਕਿ ਵਾਇਰਲ ਪੋਸਟ ਐਡੀਟੇਡ ਹੈ। ਅਸਲ ਪੋਸਟ ਗਾਇਕ ਗੁਰਦਾਸ ਮਾਨ ਦੀ ਸੀ, ਜਦੋਂ ਉਨ੍ਹਾਂ ਨੇ ਆਪਣੇ ਇੱਕ ਵਿਵਾਦਤ ਬਿਆਨ ਕਰਕੇ ਮੁਆਫੀ ਮੰਗੀ ਸੀ। ਇਸੀ ਨੂੰ ਐਡਿਟ ਕਰ ਪੋਸਟ ਵਿੱਚ ਬੱਬੂ ਮਾਨ ਦੀ ਫੋਟੋ ਲਗਾ ਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਗਿਆ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਚੌਥੀ ਪੋਸਟ
ਗਾਇਕ ਕੰਵਰ ਗਰੇਵਾਲ ਦੇ ਸ਼ੋ ਦਾ ਇੱਕ ਕਥਿਤ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਹੋਇਆ। ਜਿਸ ਵਿੱਚ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਸੁਣਿਆ ਜਾ ਸਕਦਾ ਹੈ। ਯੂਜ਼ਰਸ ਨੇ ਇਸ ਵੀਡੀਓ ਨੂੰ ਅਸਲ ਸਮਝ ਕੇ ਸ਼ੇਅਰ ਕੀਤਾ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਵੀਡੀਓ ਗਾਇਕ ਕੰਵਰ ਗਰੇਵਾਲ ਦੇ ਸਾਲ 2014 ਦੇ ਇੱਕ ਸ਼ੋ ਦਾ ਹੈ, ਜਿਸਦੇ ਆਡੀਓ ਨੂੰ ਐਡਿਟ ਕਰਕੇ ਵਾਇਰਲ ਕੀਤਾ ਗਿਆ। ਇਸ ਪੋਸਟ ਦਾ ਖੰਡਨ ਕਰਦੀ ਪੋਸਟ ਨੂੰ ਕੰਵਰ ਗਰੇਵਾਲ ਨੇ ਆਪ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤਾ ਸੀ।
ਫੈਕਟ ਚੈੱਕ ਰਿਪੋਰਟ ਇੱਥੇ ਪੜ੍ਹੋ।
ਪੰਜਵੀ ਪੋਸਟ
ਰਣਜੀਤ ਬਾਵਾ ਦਾ ਇੱਕ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੂੰ ਇੱਕ ਪ੍ਰੋਗਰਾਮ ‘ਤੇ ਗਾਣਾ ਗਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਨਜਰ ਆ ਰਹੇ ਹਨ। ਇਸ ਵੀਡੀਓ ਨੂੰ ਕੁਝ ਯੂਜ਼ਰਸ ਨੇ ਅਸਲ ਮੰਨ ਕੇ ਦਾਅਵਾ ਕੀਤਾ ਕਿ ਰਣਜੀਤ ਬਾਵਾ ਨੇ ਭਗਵੰਤ ਮਾਨ ਸਾਹਮਣੇ ਚਿੱਟਾ ਗੀਤ ਗਾਇਆ ਹੈ। ਪੋਸਟ ਸ਼ੇਅਰ ਕਰਦਿਆਂ ਪੰਜਾਬ ਸਰਕਾਰ ‘ਤੇ ਤੰਜ ਕਸਿਆ ਜਾ ਗਿਆ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਵਾਇਰਲ ਕੀਤਾ ਗਿਆ ਵੀਡੀਓ ਐਡੀਟੇਡ ਹੈ ਅਤੇ ਅਸਲ ਵੀਡੀਓ ਵਿਚ ਰਣਜੀਤ ਬਾਵਾ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਥੀਮ ਸੌਂਗ ਗਾਇਆ ਸੀ। ਅਸਲੀ ਵੀਡੀਓ ਦੇ ਆਡੀਓ ਨੂੰ ਬਦਲ ਕੇ ਦੁਰਪ੍ਰਚਾਰ ਦੇ ਇਰਾਦੇ ਤੋਂ ਵਾਇਰਲ ਕੀਤਾ ਗਿਆ ਸੀ।
ਫੈਕਟ ਚੈੱਕ ਰਿਪੋਰਟ ਇੱਥੇ ਪੜ੍ਹੋ।
ਵਿਸ਼ਵਾਸ ਨਿਊਜ ਦੀ ਵੈਬਸਾਈਟ ‘ਤੇ ਅਹਿਜੀ ਕਈ ਪੋਸਟਾਂ ਦੀ ਫੈਕਟ ਚੈੱਕ ਰਿਪੋਰਟਾਂ ਨੂੰ ਪੜ੍ਹਿਆ ਜਾ ਸਕਦਾ ਹੈ।
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











