ਹੈਰਾਨ ਕਰਨ ਵਾਲੇ ਇਹ ਵੀਡੀਓਜ਼ ਹੋ ਸਕਦੇ ਹਨ ਸਕ੍ਰਿਪਟਿਡ! ਗਲਤ ਦਾਅਵਿਆਂ ਨਾਲ ਕੀਤਾ ਜਾਂਦਾ ਹੈ ਵਾਇਰਲ
ਸਕ੍ਰਿਪਟਿਡ ਵੀਡੀਓ ਰਾਹੀਂ ਸੋਸ਼ਲ ਮੀਡਿਆ 'ਤੇ ਫੈਲਾਈ ਗਈ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ।
- By: Jyoti Kumari
- Published: Mar 25, 2025 at 04:35 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਅੱਜ-ਕੱਲ੍ਹ ਸੋਸ਼ਲ ਮੀਡੀਆ ‘ਤੇ ਹਰ ਰੋਜ਼ ਨਵੇਂ-ਨਵੇਂ ਵੀਡੀਓ ਵਾਇਰਲ ਹੁੰਦੇ ਹੈ, ਅਤੇ ਲੋਕ ਇਹਨਾਂ ਨੂੰ ਅਸਲ ਸਮਝ ਕੇ ਅੱਗੇ ਸ਼ੇਅਰ ਕਰ ਦਿੰਦੇ ਹਨ। ਪਰ ਕਈ ਵਾਰ, ਜੋ ਵੀਡੀਓ ਅਸੀਂ ਅਸਲ ਸਮਝਦੇ ਹਾਂ, ਉਹ ਅਸਲ ਵਿੱਚ ਸਕ੍ਰਿਪਟਿਡ ਹੁੰਦੇ ਹਨ, ਜੋ ਮਨੋਰੰਜਨ ਜਾਂ ਜਾਗਰੂਕਤਾ ਦੇ ਉਦੇਸ਼ ਨਾਲ ਬਣਾਏ ਜਾਂਦੇ ਹਨ। ਕੁਝ ਯੂਜ਼ਰ ਇਹਨਾਂ ਵੀਡੀਓਜ਼ ਨੂੰ ਗਲਤ ਦਾਅਵਿਆਂ ਨਾਲ ਸ਼ੇਅਰ ਕਰਕੇ ਲੋਕਾਂ ਨੂੰ ਭਰਮਿਤ ਕਰਦੇ ਹਨ।
ਵਿਸ਼ਵਾਸ ਨਿਊਜ਼ ਨੇ ਸਮੇਂ-ਸਮੇਂ ‘ਤੇ ਅਜਿਹੀਆਂ ਕਈ ਵਾਇਰਲ ਵੀਡੀਓਜ਼ ਦੀ ਜਾਂਚ ਕੀਤੀ ਹੈ। ਜਿਹਨਾਂ ਦੀ ਫੈਕਟ ਚੈੱਕ ਰਿਪੋਰਟ ਨੂੰ ਤੁਸੀਂ ਸਾਡੇ ਇਸ ਕੰਪਾਈਲੇਸ਼ਨ ਵਿੱਚ ਪੜ੍ਹ ਸਕਦੇ ਹੋ।
ਪਹਿਲੀ ਪੋਸਟ
ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇਕ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਇੱਕ ਢਾਬੇ ਦੇ ਮਲਿਕ ਅਤੇ ਇੱਕ ਪੁਲਿਸ ਅਧਿਕਾਰੀ ਨੂੰ ਲੜਦੇ ਹੋਏ ਦੇਖਿਆ ਜਾ ਸਕਦਾ ਹੈ। ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਢਾਬੇ ‘ਤੇ ਖਾਣਾ ਖਾਣ ਤੋਂ ਬਾਅਦ ਪੁਲਿਸ ਮੁਲਾਜਮ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਅਸਲ ਵਿੱਚ ਵਾਇਰਲ ਕੀਤਾ ਜਾ ਰਿਹਾ ਵੀਡੀਓ ਅਸਲੀ ਘਟਨਾ ਦਾ ਨਹੀਂ, ਸਕ੍ਰਿਪਟਿਡ ਵੀਡੀਓ ਹੈ। ਜਿਸ ਨੂੰ ਮਨੋਰੰਜਨ ਦੇ ਉੱਦੇਸ਼ ਲਈ ਬਣਾਇਆ ਗਿਆ ਸੀ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਦੁੱਜੀ ਪੋਸਟ
ਸੋਸ਼ਲ ਮੀਡੀਆ ‘ਤੇ ਇੱਕ ਪੁਲਿਸ ਅਧਿਕਾਰੀ ਅਤੇ ਐਮਐਲਏ ਦਾ ਵੀਡੀਓ ਵਾਇਰਲ ਕੀਤਾ ਗਿਆ। ਵੀਡੀਓ ਵਿੱਚ ਪੁਲਿਸ ਅਧਿਕਾਰੀ ਨੂੰ ਚਾਈਨਾ ਡੋਰ ਬਾਰੇ ਗੱਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਅਸਲ ਸਮਝ ਕੇ ਸ਼ੇਅਰ ਕੀਤਾ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗਲਤ ਪਾਇਆ ਗਿਆ। ਜੋ ਵੀਡੀਓ ਲੋਕ ਅਸਲ ਸਮਝ ਕੇ ਵਾਇਰਲ ਕਰ ਰਹੇ ਹਨ, ਉਹ ਇੱਕ ਸਕ੍ਰਿਪਟਿਡ ਵੀਡੀਓ ਹੈ। ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਬਣਾਈ ਗਈ ਹੈ। ਵੀਡੀਓ ਵਿੱਚ ਦਿਖਾਈ ਦੇ ਰਹੇ ਪੁਲਿਸ ਮੁਲਾਜਮ ਕਲਾਕਾਰ ਜਵਿੰਦਰ ਸਿੰਘ ਬਰਾੜ ਹੈ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਤੀਜੀ ਪੋਸਟ
ਸੋਸ਼ਲ ਮੀਡੀਆ ‘ਤੇ ਇੱਕ ਪੁਲਿਸ ਮੁਲਾਜ਼ਮ ਦਾ ਵੀਡੀਓ ਤੇਜੀ ਨਾਲ ਵਾਇਰਲ ਕੀਤਾ ਗਿਆ। ਵੀਡੀਓ ਵਿੱਚ ਪੁਲਿਸ ਮੁਲਾਜਮ ਨੂੰ ਕਾਰ ਦਾ ਚਲਾਨ ਕਰਨ ‘ਤੇ ਇੱਕ ਆਦਮੀ ਨਾਲ ਬਹਿਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਕਿ ਇਹ ਘਟਨਾ ਪੰਜਾਬ ਦੇ ਮਾਨਸਾ ਦੀ ਹੈ, ਜਿੱਥੇ ਪੁਲਿਸ ਮੁਲਾਜ਼ਮ ਨੇ ਗੱਡੀ ‘ਤੇ ਭਗਤ ਸਿੰਘ ਦੀ ਫੋਟੋ ਲੱਗੀ ਹੋਣ ਕਰਕੇ ਚਲਾਨ ਕੀਤਾ ਸੀ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਵੀ ਗਲਤ ਨਿਕਲਿਆ। ਅਸਲ ਵਿੱਚ, ਵਾਇਰਲ ਕੀਤਾ ਗਿਆ ਵੀਡੀਓ ਸਕ੍ਰਿਪਟਿਡ ਹੈ, ਜਿਸਨੂੰ ਕਲਾਕਾਰਾਂ ਵਲੋਂ ਬਣਾਇਆ ਗਿਆ ਹੈ। ਵੀਡੀਓ ਨੂੰ ਕੁਝ ਲੋਕਾਂ ਨੇ ਅਸਲ ਸਮਝ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਸੀ।
ਫੈਕਟ ਚੈੱਕ ਰਿਪੋਰਟ ਇੱਥੇ ਪੜ੍ਹੋ।
ਚੌਥੀ ਪੋਸਟ
ਵੱਖ-ਵੱਖ ਮੀਡੀਆ ਪਲੇਟਫਾਰਮਾਂ ‘ਤੇ ਸਬਜ਼ੀਆਂ ਨੂੰ ਇੰਜੈਕਸ਼ਨ ਲਗਾਉਂਦੇ ਲੋਕਾਂ ਦੀ ਇੱਕ ਵੀਡੀਓ ਵਾਇਰਲ ਕੀਤੀ ਗਈ। ਕੁਝ ਯੂਜ਼ਰਜ਼ ਨੇ ਇਸ ਵੀਡੀਓ ਨੂੰ ਅਸਲ ਦੱਸ ਕੇ ਸ਼ੇਅਰ ਕਰ ਦਾਅਵਾ ਕੀਤਾ ਕਿ ਸਬਜ਼ੀਆਂ ਨੂੰ ਜਲਦੀ ਵੱਡਾ ਕਰਨ ਲਈ ਇੰਜੈਕਸ਼ਨ ਲਗਾਇਆ ਜਾਂਦਾ ਹੈ, ਇਸ ਕਰਕੇ ਸਾਵਧਾਨ ਰਹੋ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਫਰਜੀ ਪਾਇਆ ਗਿਆ। ਜਿਸ ਵੀਡੀਓ ਨੂੰ ਅਸਲ ਸਮਝ ਕੇ ਵਾਇਰਲ ਕੀਤਾ ਗਿਆ, ਉਹ ਅਸਲ ਵਿੱਚ ਇੱਕ ਸਕ੍ਰਿਪਟਿਡ ਵੀਡੀਓ ਹੈ। ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਹੈ।
ਫੈਕਟ ਚੈੱਕ ਰਿਪੋਰਟ ਇੱਥੇ ਪੜ੍ਹੋ।
ਪੰਜਵੀਂ ਪੋਸਟ
ਕਈ ਵਾਰ ਪੋਲੀਟੀਕਲ ਪਾਰਟੀ ਅਤੇ ਵਿਧਾਇਕ ਨਾਲ ਜੁੜੇ ਸਕ੍ਰਿਪਟਿਡ ਵੀਡੀਓ ਵੀ ਵਾਇਰਲ ਕੀਤੇ ਜਾਂਦੇ ਹਨ। ਅਜੀਬੇ ਹੀ ਇੱਕ ਵੀਡੀਓ ਜਿਸ ਵਿੱਚ ਇੱਕ ਬਜ਼ੁਰਗ ਔਰਤ ਨੂੰ ਇੱਕ ਆਦਮੀ ਨਾਲ ਝਗੜਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਵਾਇਰਲ ਕੀਤਾ ਗਿਆ। ਦਾਅਵਾ ਕੀਤਾ ਗਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨਾਲ ਕੁੱਟਮਾਰ ਕਿੱਤੀ ਗਈ। ਕਈ ਲੋਕਾਂ ਨੇ ਇਸ ਘਟਨਾ ਨੂੰ ਸੱਚ ਮੰਨ ਕੇ ਵਾਇਰਲ ਕੀਤਾ।
ਇਹ ਦਾਅਵਾ ਵੀ ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਗਲਤ ਨਿਕਲਿਆ। ਇਹ ਵੀਡੀਓ ਸਕ੍ਰਿਪਟਿਡ ਹੈ। ਵੀਡੀਓ ਨੂੰ ਮਨੋਰੰਜਨ ਅਤੇ ਜਾਗਰੂਕਤਾ ਦੇ ਉਦੇਸ਼ ਨਾਲ ਬਣਾਇਆ ਗਿਆ ਸੀ। ਵੀਡੀਓ ‘ਚ ਨਜਰ ਆ ਰਹੇ ਸਾਰੇ ਪਾਤਰ ਕਲਾਕਾਰ ਹਨ।
ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਵਿਸ਼ਵਾਸ ਨਿਊਜ ਦੀ ਵੈੱਬਸਾਈਟ ‘ਤੇ ਅਜਿਹੀ ਕਈ ਫਰਜੀ ਅਤੇ ਗੁੰਮਰਾਹਕੁੰਨ ਦਾਅਵਿਆਂ ਨਾਲ ਜੁੜੀ ਫੈਕਟ ਚੈੱਕ ਰਿਪੋਰਟ ਨੂੰ ਪੜ੍ਹਿਆ ਜਾ ਸਕਦਾ ਹੈ।
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











