X

Fact Check : BBC ਦੇ ਹਵਾਲੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਫਰਜ਼ੀ ਚੋਣ ਸਰਵੇ

  • By Vishvas News
  • Updated: April 30, 2019

ਨਵੀਂ ਦਿਲੀ, (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਬੀਬੀਸੀ ਨਿਊਜ਼ (BBC News) ਦੇ ਹਵਾਲੇ ਨਾਲ ਅਮਰੀਕੀ ਖੁਫ਼ੀਆ ਏਜੰਸੀ CIA, ISI ਅਤੇ ਮੋਸਾਦ” ਦੇ ਸਰਵੇ ਤੋਂ ਲੈ ਕੇ ਇਕ ਖਬਰ ਵਾਇਰਲ ਹੋ ਰਹੀ ਹੈ। ਸਰਵੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਬੀਜੇਪੀ ਕਥਿਤ ਰੂਪ ਨਾਲ 2019 ਦੀਆਂ ਚੋਣਾਂ ਹਾਰ ਰਹੀ ਹੈ। ਸਰਵੇ ਵਿਚ ਬੀਜੇਪੀ ਦੀ ਅਗਵਾਈ ਵਾਲੇ NDA ਨੂੰ ਮਿਲਣ ਵਾਲੀਆਂ ਸੀਟਾਂ ਨੂੰ ਲੈ ਕੇ ਅਨੁਮਾਨ ਲਗਾਇਆ ਗਿਆ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਸਰਵੇ ਗਲਤ ਸਾਬਿਤ ਹੁੰਦਾ ਹੈ।

ਕੀ ਹੈ ਵਾਇਰਲ ਪੋਸਟ ਵਿਚ?

ਸੋਸ਼ਲ ਮੀਡੀਆ (ਟਵਿੱਟਰ (Twitter), ਫੇਸਬੁੱਕ (Facebook) ਅਤੇ ਵੱਟਸਐਪ (Whatsapp) ) ਵਾਇਰਲ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ, ‘ਬੀਜੇਪੀ ਸੀਟਾਂ ਹਾਰੇਗੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਬਾਅਦ ਸਰਕਾਰ ਨਹੀਂ ਬਣਾ ਸਕੇਗੀ- CIA ਸਰਵੇ।’ ਇਸ ਵਿਚ ਕਿਹਾ ਗਿਆ ਹੈ, ”ਐਨ ਡੀ ਏ (NDA) ਨੂੰ ਜਿਥੇ ਸਭ ਤੋਂ ਖਰਾਬ ਸਥਿਤੀ ਵਿਚ 145 ਸੀਟਾਂ ਮਿਲਣਗੀਆਂ। ਉਥੇ, ਉਸ ਦਾ ਬਿਹਤਰੀਨ ਪ੍ਰਦਰਸ਼ਨ 177 ਸੀਟਾਂ ਦਾ ਰਹੇਗਾ।”

ਸਰਵੇ ਵਿਚ ਰਾਜ ਵਾਰ ਸੀਟਾਂ ਦਾ ਅੰਕੜਾ ਵੀ ਦਿੱਤਾ ਗਿਆ ਹੈ।

ਪੜਤਾਲ:

ਜਦ ਅਸੀਂ ਇਸ ਦੀ ਪੜਤਾਲ ਦੇ ਲਈ ਸੋਸ਼ਲ ਮੀਡੀਆ ਸਕੈਨਿੰਗ ਦਾ ਸਹਾਰਾ ਲਿਆ, ਤਾਂ ਸਾਨੂੰ ਪਤਾ ਲੱਗਿਆ ਕਿ ਇਹੀ ਸਰਵੇ ਅਲੱਗ-ਅਲੱਗ ਦਾਅਵਿਆਂ ਦੇ ਨਾਲ ਫੇਸਬੁੱਕ (Facebook), ਟਵਿੱਟਰ (Twitter) ਅਤੇ ਵੱਟਸਐਪ (Whatsapp) ‘ਤੇ ਵਾਇਰਲ ਹੋ ਚੁੱਕਾ ਹੈ। ਕੁਝ ਸਰਵੇ ਵਿਚ ਮੋਸਾਦ, ਆਈ ਐਸ ਆਈ (ISI) ਅਤੇ ਸੀ ਆਈ ਏ (CIA) ਦੇ ਸਰਵੇ ਦਾ ਹਵਾਲਾ ਦਿੰਦੇ ਹੋਏ ਬੀਜੇਪੀ ਦੇ ਜਿੱਤਣ ਦਾ ਦਾਅਵਾ ਕੀਤਾ ਗਿਆ ਹੈ।

ਟਵਿੱਟਰ ‘ਤੇ ਵਾਇਰਲ ਹੋ ਰਹੀ ਇਕ ਪੋਸਟ ਵਿਚ ‘CIA (ਅਮਰੀਕੀ ਖੁਫ਼ੀਆ ਏਜੰਸੀ)  ਅਤੇ (ਪਾਕਿਸਤਾਨੀ ਖੁਫ਼ੀਆ ਏਜੰਸੀ)’ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ, ‘ਬੀਜੀਪੀ ਦੀਆਂ ਸੀਟਾਂ ਵਧਣਗੀਆਂ ਅਤੇ ਉਹ 2019 ਦਾ ਲੋਕ ਸਭਾ ਚੋਣਾਂ ਜਿੱਤੇਗੀ-CIA ਅਤੇ ISI ਸਰਵੇ।’ ਪੋਸਟ ਦੇ ਮੁਤਾਬਿਕ, ਬੀਜੇਪੀ ਨੂੰ ਜਿਥੇ ਖਰਾਬ ਪ੍ਰਦਰਸ਼ਨ ਦੀ ਸਥਿਤੀ ਵਿਚ 323 ਸੀਟਾਂ ਮਿਲਣਗੀਆਂ। ਉਥੇ, ਬਿਹਤਰ ਪ੍ਰਦਰਸ਼ਨ 380 ਸੀਟਾਂ ਦਾ ਰਹੇਗਾ।

ਸਾਰੇ ਵਾਇਰਲ ਹੋ ਰਹੇ ਪੋਸਟ ਵਿਚ ਬੀਬੀਸੀ (BBC) (http://www.bbc.co.uk/news) ਦਾ ਲਿੰਕ ਦਿੱਤਾ ਹੈ। ਜਿਵੇਂ ਹੀ ਤੁਸੀਂ ਇਸ ‘ਤੇ ਕਲਿੱਕ ਕਰਦੇ ਹੋ, ਇਹ ਤੁਹਾਨੂੰ ਬੀਬੀਸੀ ਅੰਗ੍ਰੇਜ਼ੀ (BBC English) ਦੇ ਹੋਮ ਪੇਜ਼ ‘ਤੇ ਲੈ ਕੇ ਜਾਂਦਾ ਹੈ, ਜਿਥੇ ਤੁਹਾਨੂੰ ਅਜਿਹੇ ਕਿਸੇ ਸਰਵੇ ਦਿ ਜਾਣਕਾਰੀ ਨਹੀਂ ਮਿਲਦੀ।

ਇਸ ਤੋਂ ਪਹਿਲਾਂ ਵੀ ਬੀਬੀਸੀ (BBC) ਦੇ ਹਵਾਲੇ ਨਾਲ ਸਰਵੇ ਨਾਲ ਜੁੜਿਆ ਇਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ਨੂੰ ਲੈ ਕੇ ਪੁੱਛੇ ਗਏ ਵਿਸ਼ਵਾਸ ਨਿਊਜ਼ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਬੀਬੀਸੀ (BBC) ਨੇ ਕਿਹਾ ਸੀ ਕਿ ਉਹ ਭਾਰਤ ਵਿਚ ਕੋਈ ਪ੍ਰੀ-ਪੋਲ ਸਰਵੇ ਨਹੀਂ ਕਰਾਉਂਦਾ ਹੈ। ਬੀਬੀਸੀ (BBC) ਦੇ ਪ੍ਰਵਕਤਾ ਦੇ ਮੁਤਾਬਿਕ, ‘ਵੱਟਸਐਪ (Whatsapp) ਅਤੇ ਫੇਸਬੁੱਕ (Facebook) ‘ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਬੀਬੀਸੀ ਨਿਊਜ਼ (BBC News) ਦੇ ਹਵਾਲੇ ਨਾਲ ਫਰਜ਼ੀ ਸਰਵੇ ਵਾਇਰਲ ਹੋ ਰਿਹਾ ਹੈ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਪੋਸਟ ਪੂਰੀ ਤਰ੍ਹਾਂ ਫਰਜ਼ੀ ਹੈ ਅਤੇ ਇਸ ਦਾ ਬੀਬੀਸੀ (BBC) ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬੀਬੀਸੀ (BBC) ਭਾਰਤ ਵਿਚ ਚੋਣਾਂ ਦਾ ਸਰਵੇ ਨਹੀਂ ਕਰਾਉਂਦਾ ਹੈ।’

ਬੀਬੀਸੀ ਨਿਊਜ਼ (BBC News) ਹਿੰਦੀ ਦੇ ਸੰਪਾਦਕ ਮੁਕੇਸ਼ ਸ਼ਰਮਾ ਵੀ ਅਜਿਹੇ ਕਿਸੇ ਸਰਵੇ ਦਾ ਖੰਡਨ ਕਰ ਚੁੱਕੇ ਹਨ। ਫੇਸਬੁੱਕ (Facebook) ‘ਤੇ ਲਿਖੀ ਪੋਸਟ ਵਿਚ ਉਨਾਂ ਨੇ ਕਿਹਾ, ‘ਬੀਬੀਸੀ (BBC) ਇਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਨਾ ਤਾਂ ਬੀਬੀਸੀ (BBC) ਚੋਣ ਸਰਵੇਖਣ ਕਰਾਉਂਦਾ ਹੈ ਅਤੇ ਨਾ ਹੀ ਕਿਸੇ ਇਕ ਪੱਖ ਵੱਲੋਂ ਕੀਤੇ ਗਏ ‘ਇਲੈਕਸ਼ਨ ਸਰਵੇ’ ਨੂੰ ਪ੍ਰਕਾਸ਼ਤ ਹੀ ਕਰਦਾ ਹੈ। ਇਸ ਤੋਂ ਪਹਿਲੇ ਵੀ ਬੀਬੀਸੀ (BBC) ਨੇ ਉਸ ਦੇ ਨਾਮ ‘ਤੇ ਹੋਣ ਵਾਲੇ ਚੋਣ ਸਰਵੇਖਣ ਦੀ ਵਿਸ਼ਵਾਸ ਯੋਗਤਾ ਦਾ ਖੰਡਨ ਕੀਤਾ ਹੈ।’

ਨਤੀਜਾ: ਵਿਸ਼ਵਾਸ ਨਿਊਜ ਦੀ ਪੜਤਾਲ ਵਿਚ ਸੋਸ਼ਲ ਮੀਡੀਆ ‘ਤੇ BBC ਦੇ ਹਵਾਲੇ ਨਾਲ ਵਾਇਰਲ ਹੋ ਰਿਹਾ ਚੋਣ ਸਰਵੇ ਫਰਜ਼ੀ ਸਾਬਿਤ ਹੁੰਦਾ ਹੈ। ਬੀਬੀਸੀ (BBC) ਅਜਿਹਾ ਕੋਈ ਚੋਣ ਸਰਵੇ ਨਹੀਂ ਕਰਾਉਂਦਾ ਹੈ ਅਤੇ ਨਾ ਹੀ ਕਿਸੇ ਇਕ ਪੱਖੀ ਸਰਵੇ ਨੂੰ ਪ੍ਰਕਾਸ਼ਿਤ ਕਰਦਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : BBC ਸਰਵੇ ਦਾ ਦਾਅਵਾ, 2019 ਦੇ ਲੋਕਸਭਾ ਵਿਚ ਵਿਚ ਹਾਰੇਗੀ BJP
  • Claimed By : FB User-Rachhpal Brar
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later