Fact Check: ਬਿਹਾਰ ਚੋਣ ਨਾਲ ਸੰਬੰਧਿਤ ਨਹੀਂ ਹੈ ਰਸਗੁੱਲੇ ਨਸ਼ਟ ਕਰਦੇ ਨੌਜਵਾਨਾਂ ਦੀ ਤਸਵੀਰ
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਰਸਗੁੱਲੇ ਖੱਡੇ ਵਿੱਚ ਸੁੱਟਦੇ ਨੌਜਵਾਨਾਂ ਦੀ ਵਾਇਰਲ ਤਸਵੀਰ ਸਾਲ 2020 ਦੀ ਸਿਰਸਾ ਦੀ ਹੈ, ਜਦੋਂ ਛਾਪੇਮਾਰੀ ਦੇ ਦੌਰਾਨ ਖਰਾਬ ਗੁਣਵੱਤਾ ਕਾਰਨ ਮਿਠਾਈਆਂ ਨੂੰ ਨਸ਼ਟ ਕਰਵਾਇਆ ਗਿਆ ਸੀ। ਉਸੇ ਪੁਰਾਣੀ ਫੋਟੋ ਨੂੰ ਹੁਣ ਹਾਲੀਆ ਦੱਸ ਕੇ ਬਿਹਾਰ ਚੋਣਾਂ ਨਾਲ ਜੋੜ ਕੇ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
- By: Jyoti Kumari
- Published: Nov 19, 2025 at 03:06 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਬਿਹਾਰ ਵਿਧਾਨਸਭਾ ਚੋਣ 2025 ਦੇ ਨਤੀਜੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਦੋ ਨੌਜਵਾਨਾਂ ਨੂੰ ਇੱਕ ਖੱਡੇ ਵਿੱਚ ਰਸਗੁੱਲੇ ਸੁੱਟਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਫੋਟੋ ਨੂੰ ਹਾਲੀਆ ਬਿਹਾਰ ਚੋਣਾਂ ਨਾਲ ਜੋੜ ਕੇ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੋਣ ਹਾਰਨ ਤੋਂ ਬਾਅਦ ਆਰਜੇਡੀ ਨੇਤਾ ਨੇ ਖੱਡੇ ਵਿੱਚ ਰਸਗੁੱਲੇ ਸੁੱਟ ਦਿੱਤੇ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਸ ਦਾਅਵੇ ਨੂੰ ਗਲਤ ਪਾਇਆ। ਵਾਇਰਲ ਤਸਵੀਰ ਦਾ ਬਿਹਾਰ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ। ਅਸਲ ਵਿੱਚ ਇਹ ਫੋਟੋ ਸਾਲ 2020 ਦੀ ਹਰਿਆਣਾ ਦੇ ਸਿਰਸਾ ਦੀ ਹੈ, ਜਦੋਂ ਛਾਪੇਮਾਰੀ ਦੇ ਦੌਰਾਨ ਖਰਾਬ ਗੁਣਵੱਤਾ ਕਾਰਨ ਮਿਠਾਈਆਂ ਨੂੰ ਨਸ਼ਟ ਕਰਵਾਇਆ ਗਿਆ ਸੀ। ਉਸੇ ਫੋਟੋ ਨੂੰ ਹੁਣ ਬਿਹਾਰ ਚੋਣਾਂ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ?
ਫੇਸਬੁੱਕ ਯੂਜ਼ਰ Manish K ਨੇ 16 ਨਵੰਬਰ 2025 ਨੂੰ ਫੋਟੋ ਸ਼ੇਅਰ ਕੀਤੀ ਹੈ। ਕੈਪਸ਼ਨ ਵਿੱਚ ਲਿਖਿਆ ਹੈ, “रसगुल्ले को दफ़न कर दिया लेकिन गरीबों को नहीं खिलाया क्योंकि RJD के बाहुबली नेता चुनाव हार गए, #biharelection2025″
ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਇਸ ਫੋਟੋ ਨੂੰ ਇਸੇ ਤਰ੍ਹਾਂ ਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।
ਪੜਤਾਲ
ਵਾਇਰਲ ਤਸਵੀਰ ਦੀ ਜਾਂਚ ਲਈ ਅਸੀਂ ਗੂਗਲ ਲੈਂਸ ਦੀ ਵਰਤੋਂ ਕੀਤੀ। ਸਾਨੂੰ ਫੋਟੋ ਨਾਲ ਜੁੜੀ ਖਬਰ ਅਮਰ ਉਜਾਲਾ ਦੀ ਵੈਬਸਾਈਟ ‘ਤੇ ਮਿਲੀ। ਰਿਪੋਰਟ ਨੂੰ 10 ਨਵੰਬਰ 2020 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, “ਮੁੱਖਮੰਤਰੀ ਉਡ਼ਨਦਸਤਾ ਅਤੇ ਫੂਡ ਐਂਡ ਸੇਫਟੀ ਵਿਭਾਗ ਨੇ ਸ਼ਹਿਰ ਦੇ ਦੋ ਸਥਾਨਾਂ ‘ਤੇ ਛਾਪਾ ਮਾਰਿਆ। ਇਸ ਦੌਰਾਨ ਰੰਗੜੀ ਰੋਡ ਸਥਿਤ ਤੇਲ ਗੋਦਾਮ ਅਤੇ ਕੰਗਨਪੁਰਾ ਰੋਡ ਸਥਿਤ ਰਾਮ ਗਲੀ ਵਿੱਚ ਸ਼੍ਰੀ ਰਾਧੇ ਰਸਗੁੱਲਾ ਪਲਾਂਟ ਦੇ ਨਮੂਨੇ ਲਏ ਗਏ। ਜਿਨ੍ਹਾਂ ਨੂੰ ਜਾਂਚ ਲਈ ਲੈਬੋਰੇਟਰੀ ਵਿੱਚ ਭੇਜਿਆ ਜਾਵੇਗਾ। ਨਾਲ ਹੀ ਰਸਗੁੱਲਾ ਫੈਕਟਰੀ ਤੋਂ ਖਰਾਬ ਮਿਲੇ ਇੱਕ ਕੁਇੰਟਲ ਮਿਠਾਈਆਂ ਨੂੰ ਨਸ਼ਟ ਕਰਵਾ ਦਿੱਤਾ ਗਿਆ।” ਤਸਵੀਰ ਵਿੱਚ ਇਸਨੂੰ ਸਿਰਸਾ ਦਾ ਦੱਸਿਆ ਗਿਆ ਹੈ।

ਵਾਇਰਲ ਤਸਵੀਰ ਨਾਲ ਜੁੜਿਆ ਵੀਡੀਓ Sirsa Breaking ਨਾਮ ਦੇ ਵੈਰੀਫਾਈਡ ਫੇਸਬੁੱਕ ਪੇਜ ‘ਤੇ ਮਿਲਿਆ। 10 ਨਵੰਬਰ 2020 ਨੂੰ ਅਪਲੋਡ ਕੀਤੇ ਗਏ ਵੀਡੀਓ ਵਿੱਚ ਫੋਟੋ ਵਿੱਚ ਦਿਖ ਰਹੇ ਦੋਵੇਂ ਨੌਜਵਾਨਾਂ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸਿਰਸਾ ਦਾ ਦੱਸਿਆ ਗਿਆ ਹੈ।
ਵਾਇਰਲ ਤਸਵੀਰ ਨਾਲ ਜੁੜੀ ਜਾਣਕਾਰੀ ਦੈਨਿਕ ਜਾਗਰਣ ਦੀ ਇੱਕ ਖਬਰ ਵਿੱਚ ਮਿਲੀ। 11 ਨਵੰਬਰ 2020 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ, “ਸੀਐਮ ਫਲਾਇੰਗ, ਸੀਆਈਡੀ ਅਤੇ ਖਾਦਯ ਅਤੇ ਔਸ਼ਧਿ ਪ੍ਰਸ਼ਾਸਨ ਵਿਭਾਗ ਦੀ ਟੀਮ ਨੇ ਦੋ ਥਾਵਾਂ ‘ਤੇ ਰੇਡ ਮਾਰੀ। ਜਿਸ ਵਿੱਚ ਕੰਗਨਪੁਰ ਰੋਡ ‘ਤੇ ਦੇਵੀਲਾਲ ਪਾਰਕ ਦੇ ਨੇੜੇ ਗਲੀ ਵਿੱਚ ਸਥਿਤ ਰਸਗੁੱਲਾ ਪਲਾਂਟ ਵਿੱਚ ਪਹੁੰਚ ਕੇ ਮਿਠਾਈਆਂ ਦੇ ਨਮੂਨੇ ਲਏ। ਇਸ ਦੌਰਾਨ ਪਲਾਂਟ ਵਿੱਚ ਟੀਨ ਅਤੇ ਵੱਡੇ ਪਤੀਲਿਆਂ ਵਿੱਚ ਭਰੇ ਰਸਗੁੱਲੇ, ਗੁਲਾਬ ਜਾਮੁਨ ਆਦਿ ਵਿੱਚ ਕੀੜੇ ਅਤੇ ਮੱਛਰ-ਮੱਖੀ ਮਿਲਨ ‘ਤੇ ਕਰੀਬ ਇੱਕ ਕੁਇੰਟਲ ਮਿਠਾਈ ਨੂੰ ਨਸ਼ਟ ਕਰਵਾ ਦਿੱਤਾ ਗਿਆ।”
ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰ ਇੱਥੇ ਵੇਖੋ।
ਅਸੀਂ ਫੋਟੋ ਨੂੰ ਦੈਨਿਕ ਜਾਗਰਣ ਸਿਰਸਾ ਦੇ ਜ਼ਿਲ੍ਹਾ ਇੰਚਾਰਜ ਸਨਮੀਤ ਸਿੰਘ ਨਾਲ ਸ਼ੇਅਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਫੋਟੋ ਹਾਲ-ਫਿਲਹਾਲ ਦੀ ਨਹੀਂ ਹੈ। ਇਹ ਤਸਵੀਰ ਪੁਰਾਣੀ ਹੈ ਅਤੇ ਸਿਰਸਾ ਦੀ ਹੈ।
ਅੰਤ ਵਿੱਚ, ਅਸੀਂ ਫੋਟੋ ਸਾਂਝਾ ਕਰਨ ਵਾਲੇ ਯੂਜ਼ਰ ਦੇ ਅਕਾਉਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ ਲਗਭਗ 9 ਹਜ਼ਾਰ ਲੋਕ ਫੇਸਬੁੱਕ ‘ਤੇ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਰਸਗੁੱਲੇ ਖੱਡੇ ਵਿੱਚ ਸੁੱਟਦੇ ਨੌਜਵਾਨਾਂ ਦੀ ਵਾਇਰਲ ਤਸਵੀਰ ਸਾਲ 2020 ਦੀ ਸਿਰਸਾ ਦੀ ਹੈ, ਜਦੋਂ ਛਾਪੇਮਾਰੀ ਦੇ ਦੌਰਾਨ ਖਰਾਬ ਗੁਣਵੱਤਾ ਕਾਰਨ ਮਿਠਾਈਆਂ ਨੂੰ ਨਸ਼ਟ ਕਰਵਾਇਆ ਗਿਆ ਸੀ। ਉਸੇ ਪੁਰਾਣੀ ਫੋਟੋ ਨੂੰ ਹੁਣ ਹਾਲੀਆ ਦੱਸ ਕੇ ਬਿਹਾਰ ਚੋਣਾਂ ਨਾਲ ਜੋੜ ਕੇ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
- Claim Review : ਚੋਣ ਹਾਰਨ ਤੋਂ ਬਾਅਦ ਰਾਜਦ ਨੇਤਾ ਨੇ ਖੱਡੇ ਵਿੱਚ ਰਸਗੁੱਲੇ ਸੁੱਟ ਦਿੱਤੇ।
- Claimed By : FB User-ᎷᏗᏁᎥᏕᏂ Ꮶ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











