X

Fact Check: ਲਾਲੁ ਦੇ ਮੁੰਡਿਆਂ ਦਾ ਇੱਕ ਸਾਲ ਪੁਰਾਣਾ ਨੱਚ ਦਾ ਵੀਡੀਓ ਗਲਤ ਦਾਅਵੇ ਨਾਲ ਹੋ ਰਿਹਾ ਹੈ ਵਾਇਰਲ

  • By Vishvas News
  • Updated: June 13, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਬਿਹਾਰ ਦੇ ਸਾਬਕਾ ਡਿਪਟੀ ਸੀਐਮ ਤੇਜਸਵੀ ਯਾਦਵ ਅਤੇ ਉਨ੍ਹਾਂ ਦੇ ਵੱਡੇ ਭਰਾ ਤੇਜਪ੍ਰਤਾਪ ਯਾਦਵ ਨੱਚਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, “ਪਿਓ ਉੱਥੇ ਜੇਲ੍ਹ ‘ਚ ਮਰਨ ਦੀ ਕਗਾਰ ‘ਤੇ ਹੈ, ਪਾਰਟੀ ਉੱਥੇ 40 ਵਿੱਚੋਂ ਇੱਕ ਵੀ ਸੀਟ ਨਾ ਲਿਆ ਪਾਈ ਅਤੇ ਮੁੰਡੇ ਇੱਥੇ ਨੱਚਦੇ ਪਏ ਨੇ।” ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਾਇਆ ਗਿਆ ਕਿ ਇਸ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਮਿਤੀ 4 ਜੂਨ ਨੂੰ ਫੇਸਬੁੱਕ ਯੂਜ਼ਰ ਪਵਨ ਜੈਨ ਇੱਕ ਵੀਡੀਓ ਅਪਲੋਡ ਕਰਦਾ ਹੈ ਜਿਸ ਵਿੱਚ ਲਾਲੁ ਯਾਦਵ ਦੇ ਦੋਵੇਂ ਮੁੰਡੇ ਤੇਜਸਵੀ ਅਤੇ ਤੇਜਪ੍ਰਤਾਪ ਨੱਚ ਰਹੇ ਹਨ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਪਿਓ ਉੱਥੇ ਜੇਲ੍ਹ ‘ਚ ਮਰਨ ਦੀ ਕਗਾਰ ‘ਤੇ ਹੈ, ਪਾਰਟੀ ਉੱਥੇ 40 ਵਿੱਚੋਂ ਇੱਕ ਵੀ ਸੀਟ ਨਾ ਲਿਆ ਪਾਈ ਅਤੇ ਮੁੰਡੇ ਇੱਥੇ ਨੱਚਦੇ ਪਏ ਨੇ।” ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

ਪੜਤਾਲ

ਸਬਤੋਂ ਪਹਿਲਾਂ ਵਿਸ਼ਵਾਸ ਟੀਮ ਨੇ ਇਸ ਵੀਡੀਓ ਦਾ ਸਕ੍ਰੀਨਸ਼ੋਟ ਲੈ ਕੇ ਗੂਗਲ ਰੀਵਰਸ ਇਮੇਜ ਵਿਚ ਪਾ ਕੇ ਸਰਚ ਕੀਤਾ, ਸਾਡੇ ਸਾਹਮਣੇ ਕਈ ਸਾਰੇ ਲਿੰਕ ਖੁਲ੍ਹ ਗਏ।

ਇੱਕ-ਇੱਕ ਕਰਕੇ ਅਸੀਂ ਸਾਰੇ ਲਿੰਕ ਪੜ੍ਹਨੇ ਸ਼ੁਰੂ ਕੀਤੇ ਅਤੇ ਸਾਡੇ ਹੱਥ ਇਹ ਨੱਚ ਦਾ ਵੀਡੀਓ ਲੱਗ ਗਿਆ ਜਿਸ ਵਿੱਚ ਤੇਜਸਵੀ ਅਤੇ ਤੇਜ ਪ੍ਰਤਾਪ ਯਾਦਵ ਨੱਚ ਰਹੇ ਹਨ। ਫੇਰ ਅਸੀਂ ਦੋਵੇਂ ਵੀਡੀਓ ਨੂੰ ਫ੍ਰੇਮ ਦਰ ਫ੍ਰੇਮ ਮਿਲਾਉਣਾ ਸ਼ੁਰੂ ਕੀਤਾ। ਸਾਨੂੰ ਉਹ ਵੀਡੀਓ ਮਿਲ ਗਿਆ ਜਿਸਨੂੰ ਇਸ ਵਾਇਰਲ ਪੋਸਟ ਵਿਚ ਇਸਤੇਮਾਲ ਕੀਤਾ ਗਿਆ ਸੀ, NDTV ਨੇ 12 ਮਈ 2018 ਨੂੰ ਇਸ ਵੀਡੀਓ ਨੂੰ ਆਪਣੇ ਪ੍ਰੋਗਰਾਮ ਦੇ ਤਹਿਤ ਦਿਖਾਇਆ ਸੀ। ਜਿਸਦੀ ਹੇਡਲਾਈਨ ਸੀ ” Lalu Yadav’s ‘Desi Boys’ Dance At Tej Pratap’s Wedding”

ਵੀਡੀਓ ਦੀ ਹੇਡਲਾਈਨ ਤੋਂ ਸਾਫ ਸੀ ਕਿ ਇਹ ਤੇਜਪ੍ਰਤਾਪ ਯਾਦਵ ਦੇ ਵਿਆਹ ਦਾ ਕੋਈ ਪ੍ਰੋਗਰਾਮ ਜਾਂ ਸਮਾਰੋਹ ਦਾ ਹਿੱਸਾ ਹੈ, ਇਸਦੇ ਬਾਅਦ ਅਸੀਂ ਸਟੀਕ ਕੀ-ਵਰਡ ਲਾਏ ਅਤੇ ਇਸਨੂੰ ਤਲਾਸ਼ਣਾ ਸ਼ੁਰੂ ਕੀਤਾ, ਤਾਂ ਵਿਆਹ ਦੀਆਂ ਤਮਾਮ ਜਾਣਕਾਰੀਆਂ ਅਤੇ ਸੰਬੰਧਤ ਵੀਡੀਓ ਸਾਹਮਣੇ ਆ ਗਏ। ਇਸ ਵੀਡੀਓ ਦਾ ਇਸਤੇਮਾਲ ਬਹੁਤ ਸਾਰੇ ਸ਼ੋ ਨੇ TRP ਬਣਾਉਣ ਖਾਤਰ ਕੀਤਾ ਸੀ। ਜਾਣਕਾਰੀ ਲਈ ਦੱਸ ਦਈਏ ਕਿ 12 ਮਈ 2018 ਨੂੰ ਲਾਲੁ ਪ੍ਰਸਾਦ ਯਾਦਵ ਦੇ ਵੱਡੇ ਮੁੰਡੇ ਤੇਜਪ੍ਰਤਾਪ ਯਾਦਵ ਦਾ ਵਿਆਹ RJD ਨੇਤਾ ਚੰਦ੍ਰਿਕਾ ਪ੍ਰਸਾਦ ਰਾਏ ਦੀ ਕੁੜੀ ਐਸ਼ਵਰਿਆ ਨਾਲ ਹੋਈ ਸੀ ਅਤੇ ਇਹ ਸਾਰੀਆਂ ਵਾਇਰਲ ਵੀਡੀਓ ਲੱਗਭਗ ਓਸੇ ਸਮੇਂ ਦੀਆਂ ਹਨ ਮਤਲਬ ਕਰੀਬ 1 ਸਾਲ ਪੁਰਾਣੀਆਂ।

ਜਦ ਇਸ ਖਬਰ ‘ਤੇ RJD ਪ੍ਰਵਕਤਾ ਚਿਤਰੰਜਨ ਗਗਨ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ “ਇਹ ਭਾਜਪਾ ਮੀਡੀਆ ਸੈਲ ਦੁਆਰਾ ਵਿਪਕਸ਼ ਦੇ ਵੱਡੇ ਨੇਤਾਵਾਂ ਦੇ ਚਰਿੱਤਰ ਨੂੰ ਖਰਾਬ ਕਰਨ ਦੀ ਸਾਜਸ਼ ਹੈ। ਵੀਡੀਓ ਤੇਜ ਪ੍ਰਤਾਪ ਦੇ ਵਿਆਹ ਦੇ ਰਸਮ ਦੌਰਾਨ ਦੀ ਹੈ ਜੋ ਗਲਤ ਦਾਅਵੇ ਨਾਲ ਵਾਇਰਲ ਕੀਤੀ ਜਾ ਰਹੀ ਹੈ।”

ਇਸਦੇ ਬਾਅਦ ਅਸੀਂ ਸੋਸ਼ਲ ਪਲੇਟਫਾਰਮ ‘ਤੇ ਵਿਆਹ ਨਾਲ ਜੁੜੇ ਤਥਾਂ ਨੂੰ ਵੇਖਣਾ ਸ਼ੁਰੂ ਕਰਿਆ ਤਾਂ ਸਾਡੇ ਸਾਹਮਣੇ ਤੇਜਸਵੀ ਯਾਦਵ ਦਾ ਇੱਕ ਆਇਆ ਜਿਹੜਾ ਓਸੇ ਮਿਤੀ ਦਾ ਸੀ ਅਤੇ ਨੱਚ ਦਾ ਵੀਡੀਓ ਵੀ ਸੀ। ਇਸਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਸੀ, “ਦੇਸੀ ਬੋਇਸ ਆਨ ਦ ਫਲੋਰ, ਭਰਾ ਦਾ ਵਿਆਹ ਹੈ। ਅਸੀਂ ਜਿਸ ਤਰ੍ਹਾਂ ਦੇ ਹਾਂ ਓਦਾਂ, ਸਿੱਦੇ, ਆਮ ਅਤੇ ਬੇਬਾਕ। “ਪੰਜਾਬੀ ਅਨੁਵਾਦ “(Desi boys on the floor..Brother’s wedding..We are as we are…Simple & Straight forward) 11:30 AM, ਮਈ 12, 2018 ਨੂੰ ਇਹ ਟਵੀਟ ਕੀਤਾ ਗਿਆ ਸੀ।

ਇਸ ਨਾਲ ਇਹ ਤਾਂ ਸਾਬਤ ਹੋਇਆ ਕਿ ਇਹ ਵੀਡੀਓ ਹੁਣੇ ਦਾ ਨਹੀਂ ਹੋ ਸਗੋਂ ਪੁਰਾਣਾ ਹੈ ਅਤੇ ਪਹਿਲਾਂ ਵੀ ਵਾਇਰਲ ਹੋਇਆ ਹੈ।

ਟੀਵੀ 18 ਦਾ ਲੇਖ ਵੀ ਇਸੇ ਦਾਅਵੇ ਦੀ ਪੋਲ ਪੱਟੀ ਖੋਲ੍ਹਦਾ ਹੋਇਆ ਦਿਖਾਈ ਦਿੱਤਾ ਜਿਸ ਵਿੱਚ ਇਹ ਵੀਡੀਓ ਵੀ ਸ਼ਾਮਲ ਸੀ ਅਤੇ ਨਾਲ ਹੀ ਵਿਆਹ ਵਿਚ ਦੋਨਾਂ ਭਰਾਵਾਂ ਦੇ ਨੱਚ ਨੂੰ ਲੈ ਕੇ ਜਾਣਕਾਰੀ ਵੀ।

ਹੁਣ ਵਾਰੀ ਸੀ ਫੇਸਬੁੱਕ ਯੂਜ਼ਰ ਪਵਨ ਜੈਨ ਦੇ ਪ੍ਰੋਫ਼ਾਈਲ ਦੀ ਸੋਸ਼ਲ ਸਕੈਨਿੰਗ ਦੀ, ਇਸ ਪ੍ਰੋਫ਼ਾਈਲ ਤੇ ਵੱਧ ਪੋਸਟ ਦੁੱਜਿਆਂ ਦੇ ਸ਼ੇਅਰ ਕੀਤੇ ਗਏ ਸਨ।

ਨਤੀਜਾ: ਸੋਸ਼ਲ ਮੀਡੀਆ ‘ਤੇ ਤੇਜਸਵੀ ਅਤੇ ਤੇਜਪ੍ਰਤਾਪ ਦੇ ਵੀਡੀਓ ਨੂੰ ਅੱਜ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਵਿਚ ਇਹ ਇੱਕ ਸਾਲ ਪੁਰਾਣੀ ਹੈ। ਇਹ ਵੀਡੀਓ ਤੇਜਪ੍ਰਤਾਪ ਯਾਦਵ ਦੇ ਵਿਆਹ ਦੌਰਾਨ ਦੀ ਹੈ। ਇਸ ਵੀਡੀਓ ਨੂੰ ਤੇਜਸਵੀ ਨੇ 12 ਮਈ 2018 ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਇਲੈਕਸ਼ਨ ਹਾਰਨ ਤੋਂ ਬਾਅਦ ਨੱਚਦੇ ਤੇਜਪ੍ਰਤਾਪ ਅਤੇ ਤੇਜਸਵੀ ਯਾਦਵ
  • Claimed By : FB User-Pawan Jain
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later